ਜਲੰਧਰ : ਰਾਜ ਸਭਾ ਮੈਂਬਰ ਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲਾ ਨੇ ਮੱਤੇਵਾੜਾ ਦੇ ਜੰਗਲਾਂ ਉਤੇ ਬੋਲਦੇ ਹੋਏ ਕਿਹਾ ਕਿ ਜੰਗਲ ਤੇ ਹਰਿਆਲੀ ਹੋਰ ਵਧਾਉਣ ਦੀ ਜ਼ਰੂਰਤ ਹੈ। ਉਨ੍ਹਾਂ ਨੇ ਕਿਹਾ ਹੈ ਕਿ ਕਈ ਡੰਪ ਅਤੇ ਕਈ ਥਾਵਾਂ ਗੰਦਾ ਪਾਣੀ ਦਰਿਆਵਾ ਵਿੱਚ ਸੁੱਟਿਆ ਜਾ ਰਿਹਾ ਹੈ ਉਸ ਕਾਰਨ ਸਰਕਾਰ ਵੱਲੋਂ ਕਰੋੜਾਂ ਰੁਪਏ ਦੇ ਜੁਰਮਾਨੇ ਵੀ ਲਗਾਏ ਜਾਂਦੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਮੱਤੇਵਾੜਾ ਦੇ ਜੰਗਲ ਦੀ ਸੰਭਾਲ ਕਰਨੀ ਲਾਜ਼ਮੀ ਹੈ।ਮੱਤੇਵਾੜਾ ਨੂੰ ਲੈ ਕੇ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਹੋਰ ਜੰਗਲ ਲੱਗਣੇ ਚਾਹੀਦੇ ਹਨ ਤੇ ਵਧਣੇ-ਫੁੱਲਣੇ ਚਾਹੀਦੇ ਹਨ। ਉਨ੍ਹਾਂ ਅੱਗੇ ਕਿਹਾ ਹੈ ਕਿ ਮੱਤੇਵਾੜਾ ਦੇ ਜੰਗਲ ਨੂੰ ਕੋਈ ਕੁਝ ਨਹੀਂ ਕਰ ਸਕਦਾ। ਉਨ੍ਹਾਂ ਨੇ ਕਿ ਮੱਤੇਵਾੜਾ ਦਾ ਮਾਮਲਾ ਕੋਰਟ ਵਿੱਚ ਚਲਾ ਗਿਆ ਹੈ। ਉਨ੍ਹਾਂ ਨੇ ਕਿਹਾ ਹੈ ਕੋਰਟ ਨੂੰ ਸਭ ਪਤਾ ਹੈ ਕਿ ਐਕਟ ਦੇ ਤਹਿਤ ਜੇਕਰ ਇੰਡਸਟਰੀ ਨਹੀਂ ਲੱਗਦੀ ਹੋਵੇਗੀ ਤਾਂ ਇੰਡਸਟਰੀ ਨਹੀਂ ਲੱਗੇਗੀ। ਉਨ੍ਹਾਂ ਨੇ ਕਿਹਾ ਕਿ ਕੋਰਟ ਨੂੰ ਦਰਿਆਈ ਐਕਟ ਬਾਰੇ ਜ਼ਿਆਦਾ ਪਤਾ ਹੋਵੇਗਾ। ਉਨ੍ਹਾਂ ਨੇ ਕਿਹਾ ਹੈ ਕਿ ਬੁੱਢੇ ਦਰਿਆ ਦਾ ਜੋ ਹਾਲ ਹੈ ਉਹ ਵੀ ਲੋਕਾਂ ਦੇ ਸਾਹਮਣੇ ਹੈ। ਉਨ੍ਹਾਂ ਨੇ ਕਿਹਾ ਹੈ ਕਿ ਲੋਕ ਤਾਂ ਵਿਦਰੋਹ ਕਰਨਗੇ। ਉਨ੍ਹਾਂ ਨੇ ਕਿਹਾ ਹੈ ਕਿ ਜੰਗਲ ਲੱਗਣੇ ਚਾਹੀਦੇ ਹਨ, ਵੱਧਣੇ ਚਾਹੀਦੇ ਅਤੇ ਜੰਗਲਾਂ ਦੀ ਸੰਭਾਲ ਹੋਣੇ ਚਾਹੀਦੇ ਹਨ। ਸੰਤ ਬਲਬੀਰ ਸਿੰਘ ਸੀਚੇਵਾਲ ਦਾ ਕਹਿਣਾ ਹੈ ਕਿ ਵਾਤਾਵਰਣ ਦੀ ਸੰਭਾਲ ਨੂੰ ਲੈ ਕੇ ਆਉਣ ਸਮੇਂ ਵਿੱਚ ਸਰਕਾਰ ਸਖਤ ਹੋਵੇਗੀ। ਉਨ੍ਹਾਂ ਨੇ ਕਿਹਾ ਹੈ ਕਿ ਜੰਗਲਾਂ ਦੀ ਸਾਡੇ ਸਮਾਜ ਬਹੁਤ ਲੋੜ ਹੈ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਮੱਤੇਵਾੜਾ ਦੇ ਜੰਗਲਾਂ ਨੂੰ ਉਜਾੜ ਕੇ ਸਨਅਤ ਲਗਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਜਿਸ ਕਾਰਨ ਸਥਾਨਕ ਲੋਕਾਂ ਵਿੱਚ ਭਾਰੀ ਨਿਰਾਸ਼ਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੰਗਲ ਦੇ ਉਜਾੜੇ ਨਾਲ ਹਰਿਆਵਲ ਅਤੇ ਜੰਗਲੀ ਜਾਨਵਰ ਬੁਰੀ ਤਰ੍ਹਾਂ ਤਬਾਹ ਹੋ ਜਾਣਗੇ। ਇਹ ਵੀ ਪੜ੍ਹੋ : ਸਫ਼ਾਈ ਕਰਮਚਾਰੀਆਂ ਨੇ ਘੰਟਾ ਘਰ ਚੌਕ 'ਤੇ ਕੀਤਾ ਚੱਕਾ ਜਾਮ