ਕੀ ਦਿੱਲੀ 'ਚ ਲੱਗੇਗਾ ਲਾਕਡਾਊਨ , ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਤਾ ਇਹ ਬਿਆਨ    

By  Shanker Badra April 10th 2021 04:02 PM

ਨਵੀਂ ਦਿੱਲੀ : ਦਿੱਲੀ ਵਿਚ ਕੋਰੋਨਾ ਦੇ ਕੇਸ ਲਗਾਤਾਰ ਵੱਧ ਰਹੇ ਹਨ। ਕੋਰੋਨਾ ਦੇ ਵੱਧਦੇ ਮਾਮਲਿਆਂ ਵਿਚਕਾਰ ਲਾਕਡਾਊਨ  ਹੋਣ 'ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦੋ ਟੁੱਕ ਕਿਹਾ ਹੈ ਕਿ ਰਾਜਧਾਨੀ ਵਿਚ ਅਜੇ ਲਾਕਡਾਊਨ ਨਹੀਂ ਲੱਗੇਗਾ। ਮੁੱਖ ਮੰਤਰੀ ਨੇ ਕਿਹਾ ਕਿ ਹਾਲੇਲਾਕਡਾਊਨ ਨਹੀਂ ਲੱਗੇਗਾ ਪਰ ਕੁਝ ਨਵੀਆਂ ਪਾਬੰਦੀਆਂ ਲਗਾਈਆਂ ਜਾ ਸਕਦੀਆਂ ਹਨ। ਦਿੱਲੀ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 8521 ਨਵੇਂ ਕੇਸ ਸਾਹਮਣੇ ਆਏ ਹਨ, ਜਦੋਂ ਕਿ 39 ਲੋਕਾਂ ਦੀ ਮੌਤ ਹੋ ਚੁੱਕੀ ਹੈ। ਪੜ੍ਹੋ ਹੋਰ ਖ਼ਬਰਾਂ : ਕੋਰੋਨਾ ਵੈਕਸੀਨ ਲਗਵਾਉਣ ਤੋਂ ਬਾਅਦ ਵੀ ਲੋਕ ਕਿਉਂ ਹੁੰਦੇ ਹਨ ਕੋਰੋਨਾ ਪਾਜ਼ੀਟਿਵ , ਪੜ੍ਹੋ 7 ਵੱਡੇ ਕਾਰਨ [caption id="attachment_488171" align="aligncenter"]No Lockdown in Delhi, New Restrictions To Be Imposed Soon: CM Arvind Kejriwal ਕੀ ਦਿੱਲੀ 'ਚ ਲੱਗੇਗਾ ਲਾਕਡਾਊਨ , ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਤਾ ਇਹ ਬਿਆਨ[/caption] ਦਿੱਲੀ ਵਿਚਇੱਕ ਦਿਨ ਵਿਚ ਸਾਹਮਣੇ ਆਏ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਦੂਜੀ ਵੱਡੀ ਗਿਣਤੀ ਹੈ। ਇਸ ਤੋਂ ਪਹਿਲਾਂ ਪਿਛਲੇ ਸਾਲ 11 ਨਵੰਬਰ ਨੂੰ 8593 ਨਵੇਂ ਕੇਸ ਆਏ ਸਨ। ਇਸ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਜਦ ਸਾਡੇ ਕੋਲ ਕੋਰੋਨਾ ਟੀਕੇ ਦੀ ਕਾਫ਼ੀ ਖੁਰਾਕ ਹੈ ਅਤੇ ਉਮਰ ਹੱਦ ਨੂੰ ਹਟਾ ਦਿੱਤਾ ਗਿਆ ਤਾਂ ਰਾਜਧਾਨੀ ਵਿੱਚ ਸਾਰੇ ਲੋਕਾਂ ਨੂੰ 2-3 ਮਹੀਨਿਆਂ ਵਿੱਚ ਟੀਕਾ ਲਗਾਇਆ ਜਾ ਸਕਦਾ ਹੈ। [caption id="attachment_488172" align="aligncenter"]No Lockdown in Delhi, New Restrictions To Be Imposed Soon: CM Arvind Kejriwal ਕੀ ਦਿੱਲੀ 'ਚ ਲੱਗੇਗਾ ਲਾਕਡਾਊਨ , ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਤਾ ਇਹ ਬਿਆਨ[/caption] ਮੁੱਖ ਮੰਤਰੀ ਅਰਵਿੰਦ ਕੇਜਰੀਵਾਲਨੇ ਕਿਹਾ ਕਿ ਕੋਰੋਨਾ ਟੀਕੇ ਦਾ 7-10 ਦਿਨਾਂ ਦਾ ਸਟਾਕ ਇਸ ਸਮੇਂ ਦਿੱਲੀ ਵਿੱਚ ਉਪਲਬਧ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸਾਨੂੰ ਕੋਰੋਨਾ ਟੀਕੇ ਦੀ ਉਮਰ ਹੱਦ ਨੂੰ ਦੂਰ ਕਰਨ ਅਤੇ ਟੀਕਾਕਰਨ ਵਿੱਚ ਤੇਜ਼ੀ ਲਿਆਉਣ ਦੀ ਲੋੜ ਹੈ। ਮਾਹਰ ਕਹਿੰਦੇ ਹਨ ਕਿ ਇਸ ਵਾਰ ਦਿੱਲੀ ਵਿਚ ਕੋਰੋਨਾ ਕੇਸਾਂ ਦੇ ਪਿਛਲੇ ਸਾਰੇ ਰਿਕਾਰਡ ਟੁੱਟਣਗੇ ਕਿਉਂਕਿ ਅਪ੍ਰੈਲ ਦੇ ਆਖਰੀ ਹਫ਼ਤੇ ਵਿਚ ਦਿੱਲੀ ਵਿੱਚ ਕੋਰੋਨਾ ਸਿਖ਼ਰ 'ਤੇ ਜਾਣ ਵਾਲਾ ਹੈ। ਉਸ ਸਮੇਂ ਤਕ ਦਿੱਲੀ ਵਿਚ ਨਵੇਂ ਕੇਸ 15 ਤੋਂ 18 ਹਜ਼ਾਰ ਦੇ ਹੋਣ ਦੀ ਗੱਲ ਕਹੀ ਜਾ ਰਹੀ ਹੈ। [caption id="attachment_488170" align="aligncenter"]No Lockdown in Delhi, New Restrictions To Be Imposed Soon: CM Arvind Kejriwal ਕੀ ਦਿੱਲੀ 'ਚ ਲੱਗੇਗਾ ਲਾਕਡਾਊਨ , ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਤਾ ਇਹ ਬਿਆਨ[/caption] ਪੜ੍ਹੋ ਹੋਰ ਖ਼ਬਰਾਂ : ਧੁੱਪ 'ਚ ਜ਼ਿਆਦਾ ਦੇਰ ਰਹਿਣ ਨਾਲ ਘੱਟ ਜਾਂਦਾ ਹੈ ਕੋਰੋਨਾ ਨਾਲ ਮੌਤ ਦਾ ਖ਼ਤਰਾ , ਰਿਸਰਚ 'ਚ ਹੋਇਆ ਵੱਡਾ ਖ਼ੁਲਾਸਾ    ਦਿੱਲੀ 'ਚ ਕੋਰੋਨਾ ਦੇ ਵੱਧ ਰਹੇ ਕਹਿਰ ਦੇ ਵਿਚਕਾਰ ਰਾਤ ਦੇ ਕਰਫਿਊ ਤੋਂ ਬਾਅਦ ਦਿੱਲੀ ਦੇ ਸਕੂਲ ਅਤੇ ਕਾਲਜ ਬੰਦ ਕਰ ਦਿੱਤੇ ਗਏ ਹਨ। ਦਿੱਲੀ ਆਫ਼ਤ ਪ੍ਰਬੰਧਨ ਅਥਾਰਟੀ (ਡੀਡੀਐਮਏ) ਨੇ ਪਹਿਲਾਂ 6 ਅਪ੍ਰੈਲ ਦੇ ਹੁਕਮ ਅਨੁਸਾਰ ਰਾਤ ਨੂੰ 10 ਵਜੇ ਤੋਂ ਸਵੇਰੇ 5 ਵਜੇ ਤੱਕ ਰਾਤ ਦਾ ਕਰਫਿਊ ਲਗਾਉਣ ਦਾ ਆਦੇਸ਼ ਜਾਰੀ ਕੀਤਾ ਸੀ ਅਤੇ ਜਲਦੀ ਹੀ ਦਿੱਲੀ ਵਿੱਚ ਕੁਝ ਨਵੀਆਂ ਪਾਬੰਦੀਆਂ ਦਾ ਐਲਾਨ ਕੀਤਾ ਜਾ ਸਕਦਾ ਹੈ। ਇਸ ਵਿਚ ਦਿੱਲੀ ਮੈਟਰੋ, ਡੀਟੀਸੀ ਬੱਸਾਂ ਵਿਚਸਮਰੱਥਾ ਅਨੁਸਾਰ 50 ਪ੍ਰਤੀਸ਼ਤ ਯਾਤਰੀ ਅਤੇ ਸਰਕਾਰੀ ਦਫ਼ਤਰਾਂ ਵਿਚ 50 ਪ੍ਰਤੀਸ਼ਤ ਕਰਮਚਾਰੀਆਂ ਨੂੰ ਕੰਮ ਕਰਨ ਦੀ ਆਗਿਆ ਸ਼ਾਮਿਲ ਹੈ। -PTCNews

Related Post