ਨਿਹੰਗ ਸਿੰਘਾਂ ਦੀ ਪੁਲਿਸ ਨੂੰ ਚੇਤਾਵਨੀ; ਨਾ ਰੁਕੀ ਨਸ਼ੇ ਦੀ ਵਿੱਕਰੀ ਤਾਂ ਪੁਲਿਸ ਚੌਂਕੀ ਨੂੰ ਜੜ ਦਿਆਂਗੇ ਤਾਲਾ

By  Jasmeet Singh July 25th 2022 01:30 PM

ਜਗਰਾਓਂ, 25 ਜੁਲਾਈ: ਜਗਰਾਓਂ ਦੇ ਪਿੰਡ ਗਾਲਿਬ ਕਲਾਂ ਵਿਖੇ ਨਸ਼ਿਆਂ ਤੋਂ ਅੱਕੇ ਹੋਏ ਲੋਕਾਂ ਨੇ ਪਿੰਡ ਦੀ ਪੁਲਿਸ ਚੌਂਕੀ ਨੂੰ ਘੇਰ ਕੇ ਨਸ਼ਾ ਤਸਕਰਾਂ ਦੇ ਖ਼ਿਲਾਫ਼ ਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਪਿੰਡ ਵਾਸੀਆਂ ਦਾ ਸਾਥ ਦੇਣ ਲਈ ਨਿਹੰਗ ਸਿੰਘ ਵੀ ਮੌਕੇ 'ਤੇ ਪਹੁੰਚ ਗਏ ਤੇ ਨਸ਼ਾ ਤਸਕਰਾਂ ਨੂੰ ਕਾਬੂ ਕਰ ਕੇ ਉਨਾਂ ਦੇ ਖ਼ਿਲਾਫ਼ ਸਖਤ ਕਾਰਵਾਈ ਕਰਨ ਦੀ ਮੰਗ ਵੀ ਕੀਤੀ। ਇਸ ਮੌਕੇ ਨਿਹੰਗ ਸਿੰਘਾਂ ਨੇ ਲੋਕਾਂ ਦੇ ਨਾਲ ਮਿਲਕੇ ਕਿਹਾ ਕਿ ਜੇਕਰ ਪੁਲਿਸ ਆਉਣ ਵਾਲੇ ਦੋ ਚਾਰ ਦਿਨਾਂ ਵਿਚ ਕੋਈ ਠੋਸ ਕਾਰਵਾਈ ਨਹੀਂ ਕਰਦੀ ਤਾਂ ਉਹ ਇਸ ਪੁਲਿਸ ਚੌਂਕੀ ਨੂੰ ਤਾਲਾ ਮਾਰ ਦੇਣਗੇ। ਇਸ ਮੌਕੇ ਇੱਕਠੇ ਹੋਏ ਲੋਕਾਂ ਨੇ ਪਹਿਲਾਂ ਪਿੰਡ ਦੇ ਬੱਸ ਅੱਡੇ ਕੋਲ ਨਸ਼ੇ ਵੇਚਣ ਵਾਲਿਆਂ ਦੇ ਖ਼ਿਲਾਫ਼ ਨਾਰੇਬਾਜੀ ਕੀਤੀ ਤੇ ਫਿਰ ਨਿਹੰਗ ਸਿੰਘਾਂ ਦੇ ਨਾਲ ਮਿਲਕੇ ਚੌਂਕੀ ਨੂੰ ਘੇਰਿਆ। ਇਸ ਮੌਕੇ ਪਿੰਡ ਵਾਸੀਆਂ ਨੇ ਕਿਹਾ ਕਿ ਦੋ ਮਹੀਨੇ ਪਹਿਲਾਂ ਵੀ ਉਨਾਂ ਨੇ ਵੱਡਾ ਇਕੱਠ ਕਰ ਕੇ ਪਿੰਡ ਵਿੱਚ ਨਸ਼ੇ ਵੇਚਣ ਵਾਲਿਆਂ ਨੂੰ ਫੜਾਇਆ ਸੀ। ਪਰ ਹੁਣ ਉਨਾਂ ਨੇ ਜੇਲ੍ਹ ਤੋਂ ਬਾਹਰ ਆਉਂਦੇ ਹੀ ਜਿੱਥੇ ਆਪਣਾ ਕੰਮ ਫਿਰ ਸ਼ੁਰੂ ਕਰ ਦਿੱਤਾ ਹੈ, ਉੱਥੇ ਹੀ ਉਹ ਪਿੰਡ ਦੇ ਨੌਜ਼ਵਾਨਾਂ ਨੂੰ ਦੇਖ ਲੈਣ ਦੀਆਂ ਧਮਕੀਆਂ ਵੀ ਦਿੰਦੇ ਹਨ। ਜਿਸ ਕਰ ਕੇ ਪਿੰਡ ਦੇ ਲੋਕ ਕਾਫ਼ੀ ਡਰੇ ਹੋਏ ਹਨ ਤੇ ਪੁਲਿਸ ਤੋਂ ਉਨਾਂ ਦੇ ਖ਼ਿਲਾਫ਼ ਸਖਤ ਕਾਰਵਾਈ ਦੀ ਮੰਗ ਕਰਦੇ ਹਨ। ਇਸ ਮੌਕੇ ਪੁਲਿਸ ਚੌਂਕੀ ਦੇ ਇੰਚਾਰਜ ਨਿਰਮਲ ਸਿੰਘ ਨੇ ਕਿਹਾ ਕਿ ਉਨਾਂ ਨੇ ਲੋਕਾਂ ਦੀ ਸ਼ਿਕਾਇਤ ਲੈਂ ਲਈ ਹੈ ਤੇ ਜਲਦੀ ਹੀ ਧਮਕੀਆਂ ਦੇਣ ਵਾਲੇ ਤੇ ਨਸ਼ੇ ਵੇਚਣ ਵਾਲਿਆਂ ਨੂੰ ਕਾਬੂ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ। ਇਹ ਵੀ ਪੜ੍ਹੋ: STF ਅੰਮ੍ਰਿਤਸਰ ਨੇ 2 ਕੇਸਾਂ 'ਚ ਵੱਡੀ ਸਫ਼ਲਤਾ ਕੀਤੀ ਹਾਸਿਲ, ਨਸ਼ਾ ਤਸਕਰ ਕੀਤੇ ਕਾਬੂ -PTC News

Related Post