ਚੰਡੀਗੜ੍ਹ 'ਚ ਨਾਈਟ ਕਰਫਿਊ ਦੇ ਸਮੇਂ 'ਚ ਵੱਡੀ ਤਬਦੀਲੀ, ਪੜ੍ਹੋ ਹੁਣ ਕਦੋਂ ਲੱਗੇਗਾ ਨਾਈਟ ਕਰਫਿਊ 

By  Shanker Badra April 28th 2021 06:29 PM -- Updated: April 28th 2021 06:35 PM

ਚੰਡੀਗੜ੍ਹ : ਕੋਰੋਨਾ ਦੇ ਖ਼ਤਰੇ ਨੂੰ ਦੇਖਦਿਆਂ ਚੰਡੀਗੜ੍ਹ ਪ੍ਰਸ਼ਾਸਨ ਨੇ ਵੀ ਸਖ਼ਤੀ ਕਰ ਦਿੱਤੀ ਹੈ। ਹੁਣ ਚੰਡੀਗੜ੍ਹ ਦੇ ਵਿੱਚ ਕੋਰੋਨਾ ਦੇ ਕਹਿਰ ਨੂੰ ਦੇਖਦਿਆਂ ਨਵੀਆਂ ਪਾਬੰਦੀਆਂ ਲਗਾਈਆਂ ਗਈਆਂ ਹਨ। ਨਾਈਟ ਕਰਫਿਊ ਦੇ ਨਵੇਂ ਨਿਯਮ 29 ਅਪ੍ਰੈਲ ਤੋਂ ਲਾਗੂ ਹੋਣਗੇ। [caption id="attachment_493282" align="aligncenter"]Night curfew in Chandigarh from 6 pm to 5 am , shops, malls, multiplexes close by 5 pm ਚੰਡੀਗੜ੍ਹ 'ਚ ਨਾਈਟ ਕਰਫਿਊ ਦੇ ਸਮੇਂ 'ਚ ਵੱਡੀ ਤਬਦੀਲੀ, ਪੜ੍ਹੋ ਹੁਣ ਕਦੋਂ ਲੱਗੇਗਾਨਾਈਟ ਕਰਫਿਊ[/caption] ਪੜ੍ਹੋ ਹੋਰ ਖ਼ਬਰਾਂ : ਪੜ੍ਹੋ ਕਿਨ੍ਹਾਂ ਲੋਕਾਂ ਨੂੰ ਨਹੀਂ ਲਗਵਾਉਣੀ ਚਾਹੀਦੀ ਵੈਕਸੀਨ Covaxin ਅਤੇ Covishield ਚੰਡੀਗੜ੍ਹ ਵਿੱਚ ਭਲਕੇ 29 ਅਪ੍ਰੈਲ ਤੋਂ ਸ਼ਾਮ 6 ਵਜੇ ਤੋਂ ਸਵੇਰ 5 ਵਜੇ ਤੱਕ ਨਾਈਟ ਕਰਫਿਊ ਰਹੇਗਾ। ਸ਼ਨੀਵਾਰ ਸਵੇਰੇ 5:00 ਵਜੇ ਤੋਂ ਲੈ ਕੇ ਸੋਮਵਾਰ ਦੇ ਸਵੇਰੇ 5:00 ਵਜੇ ਤੱਕ ਵੀਕੈਂਡ ਲੌਕਡਾਊਨ ਹੋਵੇਗਾ। [caption id="attachment_493283" align="aligncenter"] ਚੰਡੀਗੜ੍ਹ 'ਚ ਨਾਈਟ ਕਰਫਿਊ ਦੇ ਸਮੇਂ 'ਚ ਵੱਡੀ ਤਬਦੀਲੀ, ਪੜ੍ਹੋ ਹੁਣ ਕਦੋਂ ਲੱਗੇਗਾਨਾਈਟ ਕਰਫਿਊ[/caption] ਇਸ ਦੌਰਾਨ ਚੰਡੀਗੜ੍ਹ ਵਿੱਚ ਸਾਰੀਆਂ ਦੁਕਾਨਾਂ, ਮਾਲ, ਮਲਟੀਪਲੈਕਸ ਆਦਿ ਹਰ ਰੋਜ਼ ਸ਼ਾਮ 5 ਵਜੇ ਤੱਕ ਬੰਦ ਹੋ ਜਾਣਗੇ ਪਰ ਹੋਮ ਡਿਲਵਰੀ ਰਾਤ 9 ਵਜੇ ਤੱਕ ਜਾਰੀ ਰਹੇਗੀ। [caption id="attachment_493284" align="aligncenter"] ਚੰਡੀਗੜ੍ਹ 'ਚ ਨਾਈਟ ਕਰਫਿਊ ਦੇ ਸਮੇਂ 'ਚ ਵੱਡੀ ਤਬਦੀਲੀ, ਪੜ੍ਹੋ ਹੁਣ ਕਦੋਂ ਲੱਗੇਗਾਨਾਈਟ ਕਰਫਿਊ[/caption] ਪੜ੍ਹੋ ਹੋਰ ਖ਼ਬਰਾਂ : ਪੰਜਾਬ ਵਿੱਚ ਅੱਜ ਸ਼ਾਮ 5 ਵਜੇ ਤੋਂ ਲੱਗੇਗਾ ਲੌਕਡਾਊਨ , ਪੜ੍ਹੋ ਕਿੱਥੇ - ਕਿੱਥੇ ਰਹਿਣਗੀਆਂ ਪਾਬੰਦੀਆਂ  ਇਸ ਦੇ ਨਾਲ ਹੀ ਚੰਡੀਗੜ੍ਹ ਵਿੱਚ ਸਾਰੇ ਸਕੂਲ ਕਾਲਜ 15 ਮਈ ਤੱਕ ਬੰਦ ਰਹਣਗੇ। ਚੰਡੀਗੜ੍ਹ ਪ੍ਰਸ਼ਾਸਨ ਨੇ ਕਿਹਾ ਕਿ ਨਾਈਟ ਕਰਫਿਊ ਦੌਰਾਨ ਸਾਰੀਆਂ ਗੈਰ-ਜ਼ਰੂਰੀ ਗਤੀਵਿਧੀਆਂ 'ਤੇ ਪਾਬੰਦੀ ਰਹੇਗੀ। -PTCNews

Related Post