ਉਦੈਪੁਰ, ਅਮਰਾਵਤੀ ਤੇ ਕਸ਼ਮੀਰ 'ਚ ਫੜੇ ਗਏ ਅੱਤਵਾਦੀ ਦੀ ਐਨਆਈਏ ਜਾਂਚ ਕਰੇ : ਦੇਵਾਸ਼ੀਸ਼ ਜਰਾਰੀਆ

By  Ravinder Singh July 9th 2022 03:39 PM

ਚੰਡੀਗੜ੍ਹ : ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਕਾਂਗਰਸੀ ਆਗੂ ਦੇਵਾਸ਼ੀਸ਼ ਜਰਾਰੀਆ ਨੇ ਪ੍ਰੈਸ ਕਾਨਫਰੰਸ ਦੌਰਾਨ ਭਾਜਪਾ ਉਤੇ ਹਮਲਾ ਬੋਲਿਆ। ਦੇਵਾਸ਼ੀਸ਼ ਨੇ ਕਿਹਾ ਕਿ ਭਾਜਪਾ ਦੇਸ਼ ਦੀ ਏਕਤਾ ਵਿੱਚ ਜ਼ਹਿਰ ਘੋਲਣ ਦਾ ਕੰਮ ਕਰ ਰਹੀ ਹੈ। ਦੇਸ਼ ਵਿੱਚ ਤਿੰਨ ਵੱਡੀਆਂ ਵਾਰਦਾਤਾਂ ਵਾਪਰੀਆਂ। ਇਨ੍ਹਾਂ ਵਾਰਦਾਤਾਂ ਦੇ ਮੁਲਜ਼ਮਾਂ ਨਾਲ ਭਾਜਪਾ ਦੇ ਤਾਰ ਜੁੜ ਰਹੇ ਹਨ। ਇਸ ਮੁੱਦੇ ਉਤੇ ਭਾਜਪਾ ਜੋ ਰਾਸ਼ਟਰਵਾਦ ਦੀ ਗੱਲ ਕਰਦੀ ਹੈ ਚੁੱਪੀ ਵੱਟ ਕੇ ਬੈਠੀ ਹੈ। ਉਦੈਪੁਰ, ਅਮਰਾਵਤੀ ਤੇ ਕਸ਼ਮੀਰ 'ਚ ਫੜੇ ਗਏ ਅੱਤਵਾਦੀ ਦੀ ਐਨਆਈਏ ਜਾਂਚ ਕਰੇ : ਦੇਵਾਸ਼ੀਸ਼ ਜਰਾਰੀਆਉਨ੍ਹਾਂ ਨੇ ਕਿਹਾ ਕਿ ਸੱਤਾਧਾਰੀ ਧਿਰ ਸਿਆਸੀ ਲਾਹੇ ਲਈ ਫਿਰਕਾਪ੍ਰਸਤੀ ਦਾ ਜ਼ਹਿਰ ਘੋਲ ਰਹੀ ਹੈ। ਦੇਵਾਸ਼ੀਸ਼ ਨੇ ਅੱਗੇ ਖੁਲਾਸਾ ਕਰਦੇ ਹੋਏ ਕਿਹਾ ਕਿ ਰਾਜਸਥਾਨ ਦੇ ਉਦੈਪੁਰ ਵਿੱਚ ਕਨ੍ਹੱਈਆ ਲਾਲ ਦੇ ਕਾਤਲਾਂ ਦੀਆਂ ਭਾਜਪਾ ਦੇ ਨੇਤਾਵਾਂ ਦੇ ਨਾਲ ਤਸਵੀਰਾਂ ਦਿਖਾਈ ਦਿੱਤੀਆਂ ਹਨ। ਕਨ੍ਹਈਆ ਲਾਲ ਨੂੰ ਖ਼ਤਰਾ ਹੋਣ ਦੀ ਗੱਲ ਕਹੇ ਜਾਣ ਤੋਂ ਬਾਅਦ ਪੁਲਿਸ ਨੇ ਕਾਰਵਾਈ ਕੀਤੀ ਅਤੇ ਉਨ੍ਹਾਂ ਦੀ ਸਹਿਮਤੀ ਨਾਲ ਸਮਝੌਤਾ ਹੋ ਗਿਆ ਸੀ। ਉਦੈਪੁਰ, ਅਮਰਾਵਤੀ ਤੇ ਕਸ਼ਮੀਰ 'ਚ ਫੜੇ ਗਏ ਅੱਤਵਾਦੀ ਦੀ ਐਨਆਈਏ ਜਾਂਚ ਕਰੇ : ਦੇਵਾਸ਼ੀਸ਼ ਜਰਾਰੀਆਇਸ ਤੋਂ ਬਾਅਦ ਕਨ੍ਹਈਆ ਨੇ ਆਪਣੀ ਸ਼ਿਕਾਇਤ ਵਾਪਸ ਲੈ ਲਈ। ਉਨ੍ਹਾਂ ਨੇ ਸ਼ੱਕ ਜ਼ਾਹਿਰ ਕੀਤਾ ਕਿ ਭਾਜਪਾ ਦੇ ਨੇਤਾਵਾਂ ਦੀ ਇਸ ਘਟਨਾ ਵਿੱਚ ਸ਼ਮੂਲੀਅਤ ਹੈ। ਅਮਰਾਵਤੀ ਕਤਲ ਕਾਂਡ ਦੇ ਦੋਸ਼ੀ ਇਰਫਾਨ ਖਾਨ ਦਾ ਸਬੰਧ ਸੰਸਦ ਮੈਂਬਰ ਨਵਨੀਤ ਰਾਣਾ ਨਾਲ ਹੈ। ਇਸ ਘਟਨਾ ਤੋਂ ਬਾਅਦ ਨਵਨੀਤ ਰਾਣਾ ਕਹਿ ਰਹੇ ਹਨ ਕਿ ਵਰਕਰ ਕਿਸੇ ਵੀ ਪਾਰਟੀ ਦਾ ਹੋਵੇ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਹੈ। ਕਸ਼ਮੀਰ 'ਚ ਦੋ ਅੱਤਵਾਦੀ ਫੜੇ ਗਏ ਹਨ ਜਿਨ੍ਹਾਂ 'ਚੋਂ ਇਕ ਭਾਜਪਾ ਨਾਲ ਵੀ ਜੁੜਿਆ ਹੋਇਆ ਹੈ। ਇਸ ਦੀ ਫੋਟੋ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਵੀ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਤਿੰਨ ਮੁੱਦਿਆਂ ਨਾਲ ਦੇਸ਼ ਵਿੱਚ ਅੱਗ ਲੱਗੀ ਹੋਈ ਹੈ। ਉਦੈਪੁਰ, ਅਮਰਾਵਤੀ ਤੇ ਕਸ਼ਮੀਰ 'ਚ ਫੜੇ ਗਏ ਅੱਤਵਾਦੀ ਦੀ ਐਨਆਈਏ ਜਾਂਚ ਕਰੇ : ਦੇਵਾਸ਼ੀਸ਼ ਜਰਾਰੀਆਉਨ੍ਹਾਂ ਨੇ ਮੰਗ ਕੀਤੀ ਕਿ ਇਨ੍ਹਾਂ ਤਿੰਨੋਂ ਮਾਮਲਿਆਂ ਦੀ ਐਨਆਈਏ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਭਾਜਪਾ ਨੂੰ ਸਵਾਲ ਕੀਤਾ ਕਿ ਭਾਜਪਾ ਕਿਸੇ ਵਿਅਕਤੀ ਨੂੰ ਅਹਿਮ ਜ਼ਿੰਮੇਵਾਰੀ ਦੇਣ ਤੋਂ ਪਹਿਲਾਂ ਕੋਈ ਜਾਂਚ ਨਹੀਂ ਕਰਦੀ। ਐਨਆਈਏ ਨੇ ਦੱਸਿਆ ਹੈ ਕਿ ਮੁਲਜ਼ਮਾਂ ਦੀਆਂ ਤਾਰਾਂ ਪਾਕਿਸਤਾਨ ਨਾਲ ਜੁੜੀਆਂ ਹੋਈਆਂ ਸਨ ਪਰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਮੁਲਜ਼ਮਾਂ ਦੀਆਂ ਤਾਰਾਂ ਭਾਜਪਾ ਨਾਲ ਕਿਵੇਂ ਜੁੜ ਰਹੀਆਂ ਹਨ। ਕਾਂਗਰਸੀ ਆਗੂ ਨੇ ਇਨ੍ਹਾਂ ਤਿੰਨੋਂ ਮਾਮਲਿਆਂ ਦੀ ਐਨਆਈਏ ਦੀ ਨਿਰਪੱਖ ਜਾਂਚ ਕਰਨੀ ਚਾਹੀਦੀ ਹੈ। ਇਹ ਵੀ ਪੜ੍ਹੋ : ਗੈਂਗਸਟਰ ਗੋਲਡੀ ਬਰਾੜ ਦੀ ਫੋਟੋ ਆਧਾਰ ਕਾਰਡ 'ਤੇ ਪਾ ਕੇ ਬੈਂਕ ਖਾਤਾ ਖੋਲ੍ਹਣ ਪਹੁੰਚਿਆ ਨੌਜਵਾਨ

Related Post