Zomato Food Delivery COO Resigns : Zomato ਫੂਡ ਡਿਲੀਵਰੀ ਦੇ COO ਰਿੰਸ਼ੁਲ ਚੰਦਰਾ ਨੇ ਦਿੱਤਾ ਅਸਤੀਫਾ ,ਦੱਸੀ ਇਹ ਵਜ੍ਹਾ

Zomato Food Delivery COO Rinshul Chandra Resigns : ਫੂਡ ਸਪਲਾਈ ਪਲੇਟਫਾਰਮ ਜ਼ੋਮੈਟੋ ਦੇ ਮੁੱਖ ਸੰਚਾਲਨ ਅਧਿਕਾਰੀ (ਸੀਓਓ) ਰਿੰਸ਼ੁਲ ਚੰਦਰ (Rinshul Chandra Resigns ) ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ

By  Shanker Badra April 6th 2025 04:30 PM -- Updated: April 6th 2025 04:47 PM
Zomato Food Delivery COO Resigns : Zomato ਫੂਡ ਡਿਲੀਵਰੀ ਦੇ COO ਰਿੰਸ਼ੁਲ ਚੰਦਰਾ ਨੇ ਦਿੱਤਾ ਅਸਤੀਫਾ ,ਦੱਸੀ ਇਹ ਵਜ੍ਹਾ

Zomato Food Delivery COO Rinshul Chandra Resigns : ਫੂਡ ਸਪਲਾਈ ਪਲੇਟਫਾਰਮ ਜ਼ੋਮੈਟੋ ਦੇ ਮੁੱਖ ਸੰਚਾਲਨ ਅਧਿਕਾਰੀ (ਸੀਓਓ) ਰਿੰਸ਼ੁਲ ਚੰਦਰ (Rinshul Chandra Resigns ) ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਕੰਪਨੀ ਨੇ ਇਸ ਦੀ ਜਾਣਕਾਰੀ ਸ਼ੇਅਰ ਬਾਜ਼ਾਰਾਂ ਨੂੰ ਦੇ ਦਿੱਤੀ ਹੈ। ਸ਼ਨੀਵਾਰ ਨੂੰ ਦਿੱਤੇ ਗਏ ਇੱਕ ਨੋਟਿਸ ਵਿੱਚ ਜ਼ੋਮੈਟੋ ਨੇ ਕਿਹਾ ਕਿ ਚੰਦਰਾ ਨੇ ਨਵੇਂ ਮੌਕਿਆਂ ਦੇ ਮੱਦੇਨਜ਼ਰ ਫੂਡ ਡਿਲੀਵਰੀ ਕਾਰੋਬਾਰ ਦੇ ਸੀਓਓ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।

ਇਹ ਵੀ ਪੜ੍ਹੋ : ਮਹਿਲਾ ਕਾਂਸਟੇਬਲ ਅਮਨਦੀਪ ਕੌਰ ਦਾ ਪੁਲਿਸ ਨੂੰ ਫਿਰ ਮਿਲਿਆ 2 ਦਿਨ ਦਾ ਰਿਮਾਂਡ , ਬੀਤੇ ਦਿਨੀਂ Thar 'ਚੋਂ ਫੜ੍ਹਿਆ ਗਿਆ ਸੀ ਚਿੱਟਾ

ਜ਼ੋਮੈਟੋ ਦੇ ਸੰਸਥਾਪਕ ਅਤੇ ਸੀਈਓ ਦੀਪਿੰਦਰ ਗੋਇਲ ਨੂੰ ਸੰਬੋਧਿਤ ਆਪਣੇ ਅਸਤੀਫ਼ੇ ਪੱਤਰ ਵਿੱਚ ਚੰਦਰਾ ਨੇ ਲਿਖਿਆ, "ਬਹੁਤ ਸੋਚ-ਵਿਚਾਰ ਤੋਂ ਬਾਅਦ ਮੈਂ ਨਵੇਂ ਮੌਕਿਆਂ ਅਤੇ ਜਨੂੰਨ ਨੂੰ ਅੱਗੇ ਵਧਾਉਣ ਦਾ ਫੈਸਲਾ ਕੀਤਾ ਹੈ ,ਜੋ ਮੇਰੇ ਵਿਕਸਤ ਹੋ ਰਹੇ ਨਿੱਜੀ ਅਤੇ ਪੇਸ਼ੇਵਰ ਟੀਚਿਆਂ ਨਾਲ ਮੇਲ ਖਾਂਦਾ ਹੈ। ਚੰਦਰਾ ਨੇ ਲਿਖਿਆ "ਮੈਂ 7 ਅਪ੍ਰੈਲ, 2025 ਤੋਂ ਲਾਗੂ ਹੋਣ ਵਾਲੇ ਈਟਰਨਲ ਲਿਮਟਿਡ ਦੇ ਫੂਡ ਆਰਡਰਿੰਗ ਅਤੇ ਡਿਲੀਵਰੀ ਕਾਰੋਬਾਰ ਦੇ ਸੀਓਓ ਵਜੋਂ ਅਸਤੀਫਾ ਦੇ ਰਿਹਾ ਹਾਂ। 


Related Post