Zila Parishad-Panchayat samiti Elections : ਪੰਜਾਬ ਸਰਕਾਰ ਨੇ ਚੋਣ ਨੋਟੀਫਿਕੇਸ਼ਨ ਕੀਤਾ ਜਾਰੀ, 31 ਮਈ ਤੋਂ ਪਹਿਲਾਂ ਹੋ ਸਕਦੀਆਂ ਹਨ ਚੋਣਾਂ

Block Samiti-Zila Parishad Elections : ਪੰਜਾਬ ਸਰਕਾਰ ਦੇ ਰੂਰਲ ਡਿਪਾਰਟਮੈਂਟ ਅਤੇ ਪੰਚਾਇਤ ਵਿਭਾਗ ਵੱਲੋਂ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ, ਜਿਸ ਤਹਿਤ ਹੁਣ ਪੰਜਾਬ 'ਚ 31 ਮਈ ਤੋਂ ਪਹਿਲਾਂ ਚੋਣਾਂ ਹੋ ਸਕਦੀਆਂ ਹਨ।

By  KRISHAN KUMAR SHARMA February 13th 2025 03:14 PM -- Updated: February 13th 2025 03:18 PM

Zila Parishad-Panchayat samiti Elections : ਪੰਜਾਬ ਵਿੱਚ ਛੇਤੀ ਹੀ ਇੱਕ ਹੋਰ ਚੋਣਾਂ ਹੋ ਸਕਦੀਆਂ ਹਨ। ਪੰਜਾਬ ਸਰਕਾਰ ਨੇ ਇਸ ਸਬੰਧੀ ਮੁੱਖ ਚੋਣ ਕਮਿਸ਼ਨ ਨੂੰ 31 ਮਈ ਤੱਕ ਚੋਣਾਂ ਕਰਵਾਉਣ ਲਈ ਪੱਤਰ ਲਿਖਿਆ ਹੈ।


ਪੰਜਾਬ ਸਰਕਾਰ ਦੇ ਰੂਰਲ ਡਿਪਾਰਟਮੈਂਟ ਅਤੇ ਪੰਚਾਇਤ ਵਿਭਾਗ ਵੱਲੋਂ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ, ਜਿਸ ਤਹਿਤ ਹੁਣ ਪੰਜਾਬ 'ਚ 31 ਮਈ ਤੋਂ ਪਹਿਲਾਂ ਚੋਣਾਂ ਹੋ ਸਕਦੀਆਂ ਹਨ।

ਪਹਿਲਾਂ ਵੋਟਰ ਸੂਚੀਆਂ ਦੀ ਸਮੀਖਿਆ ਲਈ ਜਾਰੀ ਹੋਏ ਨਿਰਦੇਸ਼

ਦੱਸ ਦਈਏ ਕਿ ਇਸਤੋਂ ਪਹਿਲਾਂ ਸਟੇਟ ਇਲੈਕਸ਼ਨ ਕਮਿਸ਼ਨ ਨੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਲਈ ਵੋਟਰ ਸੂਚੀਆਂ ਦੀ ਸਮੀਖਿਆ ਲਈ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਇਸ ਤਹਿਤ ਮਤਦਾਤਾ ਸੂਚੀਆਂ ਦਾ ਖਰੜਾ ਪ੍ਰਕਾਸ਼ਨ 10 ਫਰਵਰੀ 2025 ਨੂੰ ਕੀਤਾ ਜਾਵੇਗਾ। ਇਹ ਸੂਚੀ 4 ਸਤੰਬਰ 2024 ਨੂੰ ਪ੍ਰਕਾਸ਼ਿਤ ਕੀਤੀਆਂ ਗ੍ਰਾਮ ਪੰਚਾਇਤਾਂ ਦੀ ਅਪਡੇਟ ਸੂਚੀ 'ਤੇ ਆਧਾਰਿਤ ਹੋਵੇਗੀ। ਦਾਅਵੇ ਅਤੇ ਇਤਰਾਜ਼ 11 ਫਰਵਰੀ ਤੋਂ 18 ਫਰਵਰੀ 2025 ਤੱਕ ਪੇਸ਼ ਕੀਤੇ ਜਾ ਸਕਦੇ ਹਨ। ਦਾਅਵਿਆਂ ਦੀ ਨਿਪਟਾਰਾ 27 ਫਰਵਰੀ 2025 ਤੱਕ ਕੀਤਾ ਜਾਵੇਗਾ, ਅਤੇ ਅੰਤਿਮ ਸੂਚੀ 3 ਮਾਰਚ 2025 ਨੂੰ ਪ੍ਰਕਾਸ਼ਿਤ ਕੀਤੀ ਜਾਵੇਗੀ।

ਇਹ ਚੋਣਾਂ ਪੰਜਾਬ ਪੰਚਾਇਤ ਰਾਜ ਅਧਿਨਿਯਮ 1994 ਧਾਰਾ 209 ਤਹਿਤ ਕਰਵਾਈਆਂ ਜਾਣੀਆਂ ਹਨ, ਜਿਸ ਰਾਹੀਂ ਪੰਜਾਬ ਵਿੱਚ ਪੇਂਡੂ ਪੱਧਰ 'ਤੇ ਪ੍ਰਸ਼ਾਸਨਿਕ ਢਾਂਚੇ ਲਈ ਨਵੀਂ ਲੀਡਰਸ਼ਿਪ ਦਾ ਗਠਨ ਹੋਵੇਗਾ। ਦਿਲਰਾਜ ਸਿੰਘ ਪ੍ਰਸ਼ਾਸਨਿਕ ਸਕੱਤਰੇਤ, ਮੁਤਾਬਕ ਚੋਣ ਪ੍ਰਕਿਰਿਆ ਜਲਦ ਸ਼ੁਰੂ ਹੋਵੇਗੀ ਤੇ 31 ਮਈ 2025 ਤੋਂ ਪਹਿਲਾਂ ਪੂਰੀ ਕਰ ਲਈ ਜਾਵੇਗੀ।

Related Post