Yograj Singh : 'ਹਿੰਦੀ ਭਾਸ਼ਾ ਇੰਝ ਲੱਗਦੀ ਹੈ ਜਿਵੇਂ ਕੋਈ 'ਔਰਤ ਬੋਲ ਰਹੀ ਹੋਵੇ', Yuvraj Singh ਦੇ ਪਿਤਾ ਯੋਗਰਾਜ ਦਾ ਵਿਵਾਦਤ ਬਿਆਨ

Yograj Singh Controversy : ਯੋਗਰਾਜ ਨੇ ਹਿੰਦੀ ਭਾਸ਼ਾ ਨੂੰ ਕੁੜੀਆਂ ਦੀ ਭਾਸ਼ਾ ਕਿਹਾ ਹੈ। ਸਾਬਕਾ ਕ੍ਰਿਕਟਰ ਯੋਗਰਾਜ ਨੇ Unfiltered by Samdish ਦੇ ਯੂਟਿਊਬ ਚੈਨਲ 'ਤੇ ਹਿੰਦੀ ਭਾਸ਼ਾ ਨੂੰ ਲੈ ਕੇ ਬਿਆਨ ਦਿੰਦੇ ਹੋਏ ਕਿਹਾ, 'ਹਿੰਦੀ ਭਾਸ਼ਾ ਇੰਝ ਲੱਗਦੀ ਹੈ ਜਿਵੇਂ ਕੋਈ 'ਔਰਤ ਬੋਲ ਰਹੀ ਹੋਵੇ'।

By  KRISHAN KUMAR SHARMA January 13th 2025 01:07 PM -- Updated: January 13th 2025 01:21 PM

Yograj Singh : ਯੁਵਰਾਜ ਸਿੰਘ ਦੇ ਪਿਤਾ ਯੋਗਰਾਜ ਸਿੰਘ ਨੇ ਇੱਕ ਵਾਰ ਫਿਰ ਵਿਵਾਦਿਤ ਬਿਆਨ ਦਿੱਤਾ ਹੈ ਜਿਸ ਨੇ ਹੰਗਾਮਾ ਮਚਾ ਦਿੱਤਾ ਹੈ। ਇਸ ਵਾਰ ਯੋਗਰਾਜ ਨੇ ਹਿੰਦੀ ਭਾਸ਼ਾ ਨੂੰ ਲੈ ਕੇ ਅਜਿਹਾ ਬਿਆਨ ਦਿੱਤਾ ਹੈ, ਜਿਸ ਨੇ ਸੁਰਖੀਆਂ ਬਟੋਰੀਆਂ ਹਨ।

ਯੋਗਰਾਜ ਨੇ ਹਿੰਦੀ ਭਾਸ਼ਾ ਨੂੰ ਕੁੜੀਆਂ ਦੀ ਭਾਸ਼ਾ ਕਿਹਾ ਹੈ। ਸਾਬਕਾ ਕ੍ਰਿਕਟਰ ਯੋਗਰਾਜ ਨੇ Unfiltered by Samdish ਦੇ ਯੂਟਿਊਬ ਚੈਨਲ 'ਤੇ ਹਿੰਦੀ ਭਾਸ਼ਾ ਨੂੰ ਲੈ ਕੇ ਬਿਆਨ ਦਿੰਦੇ ਹੋਏ ਕਿਹਾ, 'ਹਿੰਦੀ ਭਾਸ਼ਾ ਇੰਝ ਲੱਗਦੀ ਹੈ ਜਿਵੇਂ ਕੋਈ 'ਔਰਤ ਬੋਲ ਰਹੀ ਹੋਵੇ'।

ਯੋਗਰਾਜ ਮੁਤਾਬਕ ਔਰਤਾਂ ਦਾ ਹਿੰਦੀ ਬੋਲਣਾ ਠੀਕ ਹੈ ਪਰ ਮਰਦਾਂ ਨੂੰ ਪੰਜਾਬੀ ਵਰਗੀਆਂ ਭਾਸ਼ਾਵਾਂ ਬੋਲਣ ਨੂੰ ਤਰਜੀਹ ਦੇਣੀ ਚਾਹੀਦੀ ਹੈ, ਜਿਸ ਨਾਲ ਤੁਸੀਂ ਬੋਲਡ ਦਿਖਾਈ ਦਿਓ। ਇੰਟਰਵਿਊ 'ਚ ਯੋਗਰਾਜ ਨੇ ਕਿਹਾ, "ਮੈਨੂੰ ਤਾਂ ਹਿੰਦੀ ਭਾਸ਼ਾ ਅਜਿਹੀ ਲਗਦੀ ਹੈ ਜਿਵੇਂ ਕੋਈ ਔਰਤ ਬੋਲ ਰਹੀ ਹੋਵੇ, ਜਦੋਂ ਕੋਈ ਔਰਤ ਬੋਲਦੀ ਹੈ ਤਾਂ ਬਹੁਤ ਚੰਗਾ ਲੱਗਦਾ ਹੈ, ਜਦੋਂ ਕੋਈ ਮਰਦ ਹਿੰਦੀ ਬੋਲਦਾ ਹੈ ਤਾਂ ਅਜਿਹਾ ਲੱਗਦਾ ਹੈ ਕਿ ਕਿਹੜਾ ਮਰਦ ਬੋਲ ਰਿਹਾ ਹੈ। ਮੈਨੂੰ ਉਹ ਫ਼ਰਕ ਨਜ਼ਰ ਆਉਂਦਾ ਹੈ।"

ਯੋਗਰਾਜ ਨੇ ਇਹ ਵੀ ਦਾਅਵਾ ਕੀਤਾ ਕਿ ਔਰਤਾਂ ਨੂੰ ਘਰ ਦਾ ਮੁਖੀ ਨਹੀਂ ਬਣਾਇਆ ਜਾਣਾ ਚਾਹੀਦਾ ਕਿਉਂਕਿ ਉਹ 'ਘਰ ਨੂੰ ਤਬਾਹ' ਕਰਦੀਆਂ ਹਨ। ਸਾਬਕਾ ਭਾਰਤੀ ਕ੍ਰਿਕਟਰ ਨੇ ਇਸ ਬਾਰੇ ਕਿਹਾ, "ਜੇਕਰ ਤੁਸੀਂ ਘਰ ਦੀ ਤਾਕਤ ਆਪਣੀ ਪਤਨੀ ਨੂੰ ਦੇ ਦਿਓਗੇ, ਤਾਂ ਉਹ ਤੁਹਾਡਾ ਘਰ ਬਰਬਾਦ ਕਰ ਦੇਵੇਗੀ, ਮੈਨੂੰ ਅਫ਼ਸੋਸ ਹੈ ਕਿ ਇੰਦਰਾ ਗਾਂਧੀ ਨੇ ਇਸ ਦੇਸ਼ ਨੂੰ ਚਲਾਇਆ ਅਤੇ ਇਸ ਨੂੰ ਬਰਬਾਦ ਕੀਤਾ। ਉਸ ਨੂੰ ਇੱਜ਼ਤ ਅਤੇ ਪਿਆਰ ਦਿਓ, ਪਰ ਉਨ੍ਹਾਂ ਨੂੰ ਕਦੇ ਵੀ ਸੱਤਾ ਨਾ ਦਿਓ।"

ਯੋਗਰਾਜ ਸਿੰਘ ਦਾ ਇਹ ਬਿਆਨ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਸੋਸ਼ਲ ਮੀਡੀਆ 'ਤੇ ਲੋਕ ਇਸ 'ਤੇ ਪ੍ਰਤੀਕਿਰਿਆ ਦੇ ਰਹੇ ਹਨ ਅਤੇ ਯੋਗਰਾਜ ਨੂੰ ਉਨ੍ਹਾਂ ਦੀ ਸੋਚ ਲਈ ਤਾੜਨਾ ਵੀ ਕਰ ਰਹੇ ਹਨ।

Related Post