Youth died in America : 20 ਸਾਲ ਦੇ ਪੰਜਾਬੀ ਨੌਜਵਾਨ ਦੀ ਅਮਰੀਕਾ ’ਚ ਮੌਤ, ਕਰਜ਼ਾ ਚੁੱਕ ਭੇਜਿਆ ਸੀ ਵਿਦੇਸ਼
ਗੁਰਦਾਸਪੁਰ ਦੇ ਹਲਕਾ ਕਾਦੀਆਂ ਦੇ ਪਿੰਡ ਧਾਰੀਵਾਲ ਭੋਜਾਂ ਦੇ ਰਹਿਣ ਵਾਲੇ ਯੁਵਰਾਜ ਸਿੰਘ ਦੀ ਅਮਰੀਕਾ ਵਿੱਚ ਮੌਤ ਹੋ ਗਈ ਹੈ। ਪੀੜਤ ਪਰਿਵਾਰ ਨੇ ਕਰਜ਼ਾ ਚੁੱਕ ਪੁੱਤ ਨੂੰ ਵਿਦੇਸ਼ ਭੇਜਿਆ ਸੀ।
Death of Punjabi youth in America : ਅੱਜ ਦੇ ਦੌਰ ਵਿੱਚ ਬੱਚਿਆਂ ਦਾ ਵਿਦੇਸ਼ਾਂ ਵਿੱਚ ਜਾ ਕੇ ਕੰਮ ਕਰਨ ਦਾ ਰੁਝਾਨ ਬਹੁਤ ਜਿਆਦਾ ਦੇਖਣ ਨੂੰ ਮਿਲ ਰਿਹਾ ਹੈ, ਪਰ ਵਿਦੇਸ਼ਾਂ ਵਿੱਚ ਜਾ ਕੇ ਵੀ ਰੋਜੀ ਰੋਟੀ ਕਮਾਉਣੀ ਇੰਨੀ ਸੌਖੀ ਨਹੀਂ ਹੈ, ਕਈ ਵਾਰ ਕੁਝ ਬੱਚੇ ਵਿਦੇਸ਼ਾਂ ਵਿੱਚ ਰੋਜੀ ਰੋਟੀ ਕਮਾਉਣ ਲਈ ਤਾਂ ਚਲੇ ਜਾਂਦੇ ਹਨ ਪਰ ਉਥੇ ਕਈ ਵਾਰ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ। ਅਜਿਹਾ ਹੀ ਇੱਕ ਮਾਮਲਾ ਜ਼ਿਲ੍ਹਾ ਗੁਰਦਾਸਪੁਰ ਦੇ ਹਲਕਾ ਕਾਦੀਆਂ ਦੇ ਪਿੰਡ ਧਾਰੀਵਾਲ ਭੋਜਾਂ ਤੋਂ ਸਾਹਮਣੇ ਆਇਆ ਹੈ।
ਦਰਾਅਸਰ ਪਿੰਡ ਧਾਰੀਵਾਲ ਭੋਜਾਂ ਦੇ ਇੱਕ 20 ਸਾਲ ਦੇ ਨੌਜਵਾਨ ਯੁਵਰਾਜ ਸਿੰਘ ਅਮਰੀਕਾ ਵਿੱਚ ਦਿਲ ਦਾ ਦੌਰਾ ਪੈਣ ਮੌਤ ਹੋ ਗਈ ਹੈ। ਉਸ ਦੀ ਮੌਤ ਨਾਲ ਜਿੱਥੇ ਪਿੰਡ ਵਿੱਚ ਸੋਗ ਦੀ ਲਹਿਰ ਹੈ ਉੱਥੇ ਹੀ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੋ ਰਿਹਾ ਹੈ।
ਦੱਸ ਦਈਏ ਕਿ ਯੁਵਰਾਜ ਸਿੰਘ ਡੇਢ ਸਾਲ ਪਹਿਲਾਂ ਹੀ ਅਮਰੀਕਾ ਗਿਆ ਸੀ। ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਨੇ ਕਰਜ਼ਾ ਚੁੱਕ ਕੇ ਪੁੱਤਰ ਨੂੰ ਅਮਰੀਕਾ ਭੇਜਿਆ ਸੀ। ਮ੍ਰਿਤਕ ਯੁਵਰਾਜ ਸਿੰਘ ਦੇ ਤਾਇਆ ਅਜੀਤ ਸਿੰਘ ਨੇ ਸਰਕਾਰ ਅਤੇ ਐਨਆਰਆਈ ਵੀਰਾ ਅੱਗੇ ਅਪੀਲ ਕੀਤੀ ਕਿ ਉਹ ਯੁਵਰਾਜ ਸਿੰਘ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਵਿੱਚ ਉਹਨਾਂ ਦੀ ਮਦਦ ਕਰਨ ਤਾਂ ਜੋ ਉਹ ਆਪਣੇ ਪੁੱਤਰ ਦੀਆਂ ਅੰਤਮ ਰਸਮਾਂ ਕਰ ਸਕਣ।
ਇਹ ਵੀ ਪੜ੍ਹੋ : Amritsar Firing : NRI 'ਤੇ ਚਲਾਈਆਂ ਤਾਬੜਤੋੜ ਗੋਲੀਆਂ, ਬੱਚੇ ਹੱਥ ਜੋੜ ਮੰਗਦੇ ਰਹੇ ਰਹਿਮ ਦੀ ਭੀਖ