ਪੁਣੇ ਪੋਰਸ਼ ਤੋਂ ਬਾਅਦ ਚੇਨਈ 'ਚ BMW ਕਾਂਡ, ਰਾਜ ਸਭਾ ਮੈਂਬਰ ਦੀ ਕੁੜੀ ਨੇ ਕੁਚਲਿਆ ਵਿਅਕਤੀ, ਥਾਣੇ 'ਚੋਂ ਹੀ ਮਿਲੀ ਜ਼ਮਾਨਤ

Channai BMW Accident : ਹੈਰਾਨੀ ਦੀ ਗੱਲ ਇਹ ਹੈ ਕਿ ਘਟਨਾ ਤੋਂ ਬਾਅਦ ਰਾਜ ਸਭਾ ਮੈਂਬਰ ਬਿਦਾ ਮਸਤਾਨ ਰਾਓ (Rajya Sabha member Bida Mastan Rao) ਦੀ ਕੁੜੀ ਮਾਧੁਰੀ ਨੂੰ ਥਾਣੇ ਤੋਂ ਹੀ ਜ਼ਮਾਨਤ ਮਿਲ ਗਈ। ਬੀਡਾ ਮਸਤਾਨ ਰਾਓ ਵਾਈਐਸਆਰ ਕਾਂਗਰਸ ਪਾਰਟੀ (YSR Congress Party) ਦੇ ਰਾਜ ਸਭਾ ਮੈਂਬਰ ਹੈ।

By  KRISHAN KUMAR SHARMA June 19th 2024 10:52 AM -- Updated: June 19th 2024 11:08 AM

Channai BMW Accident : ਪੁਣੇ ਪੋਰਸ਼ ਕਾਂਡ (Pune Porshe Case) ਤੋਂ ਬਾਅਦ ਹੁਣ ਤਾਮਿਲਨਾਡੂ 'ਚ 'ਹਿੱਟ ਐਂਡ ਰਨ' (Hit and run case) ਦਾ ਇੱਕ ਹੋਰ ਖੌਫਨਾਕ ਤੇ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਚੇਨਈ ਵਿੱਚ ਰਾਜ ਸਭਾ ਮੈਂਬਰ ਬਿਦਾ ਮਸਤਾਨ ਰਾਓ ਦੀ ਕੁੜੀ ਨੇ ਸੜਕ ਕਿਨਾਰੇ ਸੋ ਰਹੇ ਇੱਕ ਵਿਅਕਤੀ ਨੂੰ ਆਪਣੀ BMW ਕਾਰ ਨਾਲ ਕੁਚਲ ਦਿੱਤਾ ਹੈ। ਨਤੀਜੇ ਵੱਜੋਂ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹੈਰਾਨੀ ਦੀ ਗੱਲ ਇਹ ਹੈ ਕਿ ਘਟਨਾ ਤੋਂ ਬਾਅਦ ਰਾਜ ਸਭਾ ਮੈਂਬਰ ਬਿਦਾ ਮਸਤਾਨ ਰਾਓ (Rajya Sabha member Bida Mastan Rao) ਦੀ ਕੁੜੀ ਮਾਧੁਰੀ ਨੂੰ ਥਾਣੇ ਤੋਂ ਹੀ ਜ਼ਮਾਨਤ ਮਿਲ ਗਈ। ਬੀਡਾ ਮਸਤਾਨ ਰਾਓ ਵਾਈਐਸਆਰ ਕਾਂਗਰਸ ਪਾਰਟੀ (YSR Congress Party) ਦੇ ਰਾਜ ਸਭਾ ਮੈਂਬਰ ਹੈ।

ਘਟਨਾ ਸੋਮਵਾਰ ਰਾਤ ਨੂੰ ਵਾਪਰੀ। ਰਾਜ ਸਭਾ ਸਾਂਸਦ ਬਿਦਾ ਮਸਤਾਨ ਰਾਓ ਦੀ ਕੁੜੀ ਮਾਧੁਰੀ ਜਦੋਂ BMW ਕਾਰ ਚਲਾ ਰਹੀ ਸੀ ਤਾਂ ਉਸ ਦੀ ਸਹੇਲੀ ਵੀ ਉਸ ਦੇ ਨਾਲ ਸੀ। ਚੇਨਈ ਦੇ ਬਸੰਤ ਨਗਰ 'ਚ ਰਾਜ ਸਭਾ ਮੈਂਬਰ ਦੀ ਕੁੜੀ ਨੇ ਕਥਿਤ ਤੌਰ 'ਤੇ ਫੁੱਟਪਾਥ 'ਤੇ ਸੁੱਤੇ ਪਏ 24 ਸਾਲਾ ਪੇਂਟਰ ਸੂਰਿਆ ਨੂੰ ਕਾਰ ਨਾਲ ਕੁਚਲ ਦਿੱਤਾ। ਜ਼ਖਮੀ ਵਿਅਕਤੀ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਪਰ ਉਥੇ ਉਸ ਦੀ ਮੌਤ ਹੋ ਗਈ।

ਵਿਅਕਤੀ ਨੂੰ ਕੁਚਲਣ ਤੋਂ ਬਾਅਦ ਫਰਾਰ ਹੋ ਗਈ ਮਾਧੁਰੀ

ਘਟਨਾ ਤੋਂ ਬਾਅਦ ਸੰਸਦ ਮੈਂਬਰ ਦੀ ਮੁਲਜ਼ਮ ਕੁੜੀ ਮੌਕੇ ਤੋਂ ਫਰਾਰ ਹੋ ਗਈ, ਜਦਕਿ ਉਸ ਦੀ ਮਹਿਲਾ ਦੋਸਤ ਨੂੰ ਭੀੜ ਨੇ ਘੇਰ ਲਿਆ। ਪਰ ਬਾਅਦ 'ਚ ਉਹ ਵੀ ਭੱਜ ਗਈ। ਜਾਣਕਾਰੀ ਅਨੁਸਾਰ ਮ੍ਰਿਤਕ ਸੂਰਿਆ ਦਾ ਵਿਆਹ ਅੱਠ ਮਹੀਨੇ ਪਹਿਲਾਂ ਹੀ ਹੋਇਆ ਸੀ।

ਥਾਣੇ ਤੋਂ ਹੀ ਮੁਲਜ਼ਮਾਂ ਨੂੰ ਜ਼ਮਾਨਤ ਦੇ ਦਿੱਤੀ

ਸੂਰੀਆ ਦੀ ਮੌਤ ਦੀ ਸੂਚਨਾ ਮਿਲਦਿਆਂ ਹੀ ਉਸ ਦੇ ਪਰਿਵਾਰਕ ਮੈਂਬਰਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਗੁੱਸੇ ਵਿੱਚ ਆਏ ਪਰਿਵਾਰਕ ਮੈਂਬਰਾਂ ਨੇ ਪੁਲਿਸ ਦਾ ਘਿਰਾਓ ਕਰਕੇ ਮੁਲਜ਼ਮਾਂ ਨੂੰ ਜਲਦੀ ਤੋਂ ਜਲਦੀ ਗ੍ਰਿਫ਼ਤਾਰ ਕਰਕੇ ਕਾਰਵਾਈ ਕਰਨ ਦੀ ਮੰਗ ਕੀਤੀ। ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਪੁਲਿਸ ਨੇ ਜਦੋਂ ਜਾਂਚ ਸ਼ੁਰੂ ਕੀਤੀ ਤਾਂ ਸਾਹਮਣੇ ਆਇਆ ਕਿ ਜਿਸ ਗੱਡੀ ਵਿੱਚ ਹਾਦਸਾ ਹੋਇਆ, ਉਹ ਬੀਐਮਆਰ ਗਰੁੱਪ ਦੀ ਸੀ ਅਤੇ ਪੁਡੂਚੇਰੀ ਵਿੱਚ ਰਜਿਸਟਰਡ ਸੀ। ਪੁਲਿਸ ਨੇ ਰਾਜ ਸਭਾ ਮੈਂਬਰ ਬਿਦਾ ਮਸਤਾਨ ਰਾਓ ਦੀ ਬੇਟੀ ਮਾਧੁਰੀ ਨੂੰ ਗ੍ਰਿਫਤਾਰ ਕਰ ਲਿਆ ਸੀ ਪਰ ਕੁਝ ਸਮੇਂ ਬਾਅਦ ਉਸ ਨੂੰ ਜੇ-5 ਸ਼ਾਸਤਰੀ ਨਗਰ ਥਾਣੇ ਤੋਂ ਹੀ ਜ਼ਮਾਨਤ ਮਿਲ ਗਈ ਸੀ।

Related Post