ਪੰਜਾਬ ਪੁਲਿਸ ਦਾ ਪੇਪਰ ਲੈਣ ਮਗਰੋਂ ਨਹੀਂ ਕੱਢਿਆ ਅਜੇ ਤੱਕ ਰਿਜ਼ਲਟ, ਰੋਸ ’ਚ ਪੰਜਾਬ ਦੇ ਨੌਜਵਾਨ

By  Aarti January 11th 2024 03:31 PM

Youth Protest for Jobs: ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਨੌਕਰੀਆਂ ਦੇਣ ਦਾ ਲਾਰਾ ਇੱਕ ਵਾਰ ਫਿਰ ਸਾਹਮਣੇ ਆਏ ਇਹ ਲਾਰਾ ਹੁਣ ਪੰਜਾਬ ਪੁਲਿਸ ਦੀ ਭਰਤੀ ਦੇ ’ਚ ਲਾਇਆ ਗਿਆ ਹੈ। 

ਨੌਜਵਾਨਾਂ ਵੱਲੋਂ ਕੀਤਾ ਜਾ ਰਿਹਾ ਪ੍ਰਦਰਸ਼ਨ 

ਦੱਸ ਦਈਏ ਕਿ ਪੰਜਾਬ ਪੁਲਿਸ ਦੇ ਅੰਦਰ ਇੰਟੈਲੀਜੈਂਸ ਅਤੇ ਇਨਵੈਸਟੀਗੇਸ਼ਨ ਦੀਆਂ 1192 ਪੋਸਟਾਂ ਕੱਢੀਆਂ ਗਈਆਂ ਸਨ ਜਿਸ ਵਿੱਚੋਂ 50 ਹਜਾਰ ਦੇ ਕਰੀਬ ਨੌਜਵਾਨਾਂ ਨੇ ਪੇਪਰ ਦਿੱਤਾ ਸੀ। ਪੇਪਰ ਤਾਂ ਦਿੱਤਾ ਗਿਆ ਪਰ ਹਜੇ ਤੱਕ ਰਿਜ਼ਲਟ ਨਹੀਂ ਆਇਆ ਆਪਣੇ ਰਿਜਲਟ ਨੂੰ ਲੈ ਕੇ ਨੌਜਵਾਨਾਂ ਵੱਲੋਂ ਲਗਾਤਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਿਕ ਪੰਜਾਬ ਦੇ ਡੀਜੀਪੀ ਦੇ ਮੁੱਖ ਦਫਤਰ ਦੇ ਬਾਹਰ ਵੀ ਇਹਨਾਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਅਤੇ ਆਪਣੇ ਰਿਜ਼ਲਟ ਦੀ ਮੰਗ ਕੀਤੀ ਗਈ ਹੈ।

2021 ਦੇ ਵਿੱਚ ਉਨ੍ਹਾਂ ਦਾ ਪਹਿਲੀ ਵਾਰ ਪੇਪਰ- ਪ੍ਰਦਰਸ਼ਨਕਾਰੀ 

ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ 2021 ਦੇ ਵਿੱਚ ਉਨ੍ਹਾਂ ਦਾ ਪਹਿਲੀ ਵਾਰ ਪੇਪਰ ਹੋਇਆ ਸੀ ਜਿਸ ਤੋਂ ਬਾਅਦ ਇਹ ਸਰਕਾਰ ਨੇ ਆਉਂਦਿਆਂ ਹੀ ਪਿਛਲੇ ਪੇਪਰ ਨੂੰ ਕੈਂਸਲ ਕਰਕੇ ਦੁਬਾਰਾ ਪੇਪਰ ਲਿਆ। ਜਿਸ ਤੋਂ ਬਾਅਦ 2022 ਦੇ ਵਿੱਚ ਵੀ ਉਨ੍ਹਾਂ ਨੇ ਪੇਪਰ ਦਿੱਤਾ।

ਇਹ ਵੀ ਪੜ੍ਹੋ: ਵੜਿੰਗ ਨੇ ਮੁੜ ਪੜ੍ਹਾਇਆ ਸਿੱਧੂ ਨੂੰ ਅਨੁਸ਼ਾਸਨ ਦਾ ਪਾਠ, ਇੰਚਾਰਜ ਨਾਲ ਮੀਟਿੰਗ ਮਗਰੋਂ ਬਦਲੇ ਸਿੱਧੂ ਦੇ ਸੁਰ

ਉਨ੍ਹਾਂ ਇਹ ਵੀ ਦੱਸਿਆ ਕਿ 50 ਹਜਰ ਦੇ ਕਰੀਬ ਬੱਚਿਆਂ ਨੇ ਪੇਪਰ ਦਿੱਤਾ ਸੀ ਜਿਹਦੇ ਵਿੱਚ 1192 ਪੋਸਟਾਂ ਰੱਖੀਆਂ ਗਈਆਂ ਸਨ। ਪਰ ਹਜੇ ਤੱਕ ਵੀ ਇਹ ਸਰਕਾਰ ਵੱਲੋਂ ਕੋਈ ਰਿਜ਼ਲਟ ਸਾਡੇ ਤੱਕ ਨਹੀਂ ਦਿੱਤਾ ਗਿਆ ਇਥੋਂ ਤੱਕ ਕਿ ਕਈ ਵਾਰ ਮੀਟਿੰਗਾਂ ਕਰਨ ਦੇ ਬਾਵਜੂਦ ਵੀ ਸਰਕਾਰ ਮੁੱਕਰ ਦੀ ਨਜ਼ਰ ਆਈ ਹੈ।

ਕਾਬਿਲੇਗੌਰ ਹੈ ਕਿ ਪੰਜਾਬ ਦੀ ਮਾਨ ਸਰਕਾਰ ਨੇ ਨੌਜਵਾਨਾਂ ਨੂੰ ਨੌਕਰੀ ਦੇਣ ਦੇ ਲੱਖਾਂ ਹੀ ਦਾਅਵੇ ਵਾਅਦੇ ਕੀਤੇ ਜਾ ਰਹੇ ਹਨ ਪਰ ਦੂਜੇ ਪਾਸੇ ਇਨ੍ਹਾਂ ਦਾਅਵਿਆਂ ਦੀ ਹਕੀਕਤ ਕੁਝ ਹੋਰ ਹੀ ਨਜ਼ਰ ਆ ਰਹੀ ਹੈ। ਨੌਕਰੀਆਂ ਦੀ ਭਾਲ ਲਈ ਨੌਜਵਾਨ ਅਜੇ ਵੀ ਸੜ੍ਹਕਾਂ ’ਤੇ ਹੀ ਨਜ਼ਰ ਆ ਰਹੇ ਹਨ। 

ਇਹ ਵੀ ਪੜ੍ਹੋ: ਵੜਿੰਗ ਨੇ ਮੁੜ ਪੜ੍ਹਾਇਆ ਸਿੱਧੂ ਨੂੰ ਅਨੁਸ਼ਾਸਨ ਦਾ ਪਾਠ, ਇੰਚਾਰਜ ਨਾਲ ਮੀਟਿੰਗ ਮਗਰੋਂ ਬਦਲੇ ਸਿੱਧੂ ਦੇ ਸੁਰ

Related Post