ਅੰਮ੍ਰਿਤਸਰ ਚ ਦਿਨ-ਦਿਹਾੜੇ ਲੁੱਟ, ਨੌਜਵਾਨ ਨੇ ਪਿਸਤੌਲ ਦੀ ਨੋਕ ਤੇ ਪਰਿਵਾਰ ਤੋਂ ਖੋਹੀ ਕਾਰ

ਅੰਮ੍ਰਿਤਸਰ: ਰੋਜ਼ਾਨਾ ਲੁੱਟ-ਖੋਹ ਦੀਆਂ ਵਾਪਰ ਰਹੀਆਂ ਘਟਨਾਵਾਂ 'ਚ ਉਦੋਂ ਇੱਕ ਹੋਰ ਵਾਧਾ ਹੋ ਗਿਆ, ਜਦੋਂ ਅੰਮ੍ਰਿਤਸਰ (amritsar) 'ਚ ਇੱਕ ਨੌਜਵਾਨ ਨੇ ਪਿਸਤੌਲ ਦੀ ਨੋਕ 'ਤੇ ਪਰਿਵਾਰ ਕੋਲੋਂ ਗੱਡੀ ਖੋਹ (loot) ਲਈ ਤੇ ਫਰਾਰ ਹੋ ਗਿਆ। ਮਾਮਲਾ ਸ਼ਹਿਰ ਦੇ ਘੀ ਮੰਡੀ ਚੌਕ ਦਾ ਹੈ, ਜਿਥੇ ਇੱਕ ਰੈਸਟੋਰੈਂਟ ਦੇ ਮਾਲਕ ਤੋਂ ਗੱਡੀ ਖੋਹੀ ਗਈ ਹੈ। ਪੀੜਤਾਂ ਨੇ ਪੁਲਿਸ ਤੋਂ ਇਨਸਾਫ਼ ਦੀ ਮੰਗ ਕੀਤੀ ਹੈ।
ਦੱਸਿਆ ਜਾ ਰਿਹਾ ਹੈ ਕਿ ਪੀੜਤ ਪਰਿਵਾਰ ਆਪਣੇ ਰੈਸਟੋਰੈਂਟ ਆਇਆ ਹੋਇਆ ਸੀ। ਇਸ ਦੌਰਾਨ ਜਦੋਂ ਪੀੜਤ ਪਰਿਵਾਰ ਗੱਡੀ 'ਤੇ ਘਰ ਜਾਣ ਲੱਗਿਆ ਤਾਂ ਰੈਸਟੋਰੈਂਟ ਦਾ ਮਾਲਕ ਹੋਟਲ ਵਿੱਚ ਮੋਬਾਈਲ ਭੁੱਲ ਆਇਆ। ਗੱਡੀ ਦੀ ਪਿਛਲੀ ਸੀਟ 'ਤੇ ਰੈਸਟੋਰੈਂਟ ਮਾਲਕ ਦੀ ਪਤਨੀ ਤੇ ਬੱਚੀ ਵੀ ਬੈਠੀਆਂ ਹੋਈਆਂ ਸਨ। ਜਦੋਂ ਉਹ ਮੋਬਾਈਲ ਲੈਣ ਲਈ ਗੱਡੀ ਵਿਚੋਂ ਨਿਕਲ ਕੇ ਰੈਸਟੋਰੈਂਟ ਵਿੱਚ ਜਾਣ ਲੱਗਿਆ ਤਾਂ ਇਸ ਦੌਰਾਨ ਇਕ ਅਣਪਛਾਤਾ ਨੌਜਵਾਨ ਆਇਆ ਅਤੇ ਗੱਡੀ ਵਿੱਚ ਭਜਾ ਕੇ ਫਰਾਰ ਹੋ ਗਿਆ।
ਇਥੇ ਪ੍ਰੈਸ ਕਾਨਫਰੰਸ ਕਰਕੇ ਪੁਲਿਸ ਤੋਂ ਇਨਸਾਫ਼ ਦੀ ਮੰਗ ਕਰ ਰਹੇ ਪੀੜਤ ਪਤੀ-ਪਤਨੀ ਨੇ ਕਿਹਾ ਕਿ ਨੌਜਵਾਨ ਨੇ ਪਿਸਤੌਲ ਦੀ ਨੋਕ 'ਤੇ ਮਹਿਲਾ ਤੇ ਬੱਚੀ 5 ਹਜ਼ਾਰ ਰੁਪਏ ਦੀ ਮੰਗ ਕੀਤੀ ਅਤੇ ਡਰਾਉਣ ਧਮਕਾਉਣ ਲੱਗ ਗਿਆ। ਪਰ ਜਦੋਂ ਉਨ੍ਹਾਂ ਨੇ ਰੌਲਾ ਪਾਉਣਾ ਸੁਰੂ ਕੀਤਾ ਤਾਂ ਉਹ ਅੰਮ੍ਰਿਤਸਰ ਦੇ ਤਾਰਾਂ ਵਾਲਾ ਪੁਲ ਤੇ ਛਡ ਕੇ ਫਰਾਰ ਹੋ ਗਿਆ।
ਪੀੜਤ ਜੋੜੇ ਵਲੋਂ ਮਾਮਲੇ ਦੀ ਜਾਣਕਾਰੀ ਪੁਲਿਸ (punjab police) ਨੂੰ ਦੇ ਕੇ ਇਨਸਾਫ਼ ਦੀ ਮੰਗ ਕੀਤੀ ਗਈ ਹੈ, ਜਿਸ ਸਬੰਧੀ ਪੁਲਿਸ ਨੇ ਜਾਂਚ ਅਰੰਭ ਦਿੱਤੀ ਹੈ। ਇਸ ਸਬੰਧੀ ਅੰਮ੍ਰਿਤਸਰ ਦੇ ਥਾਣਾ ਬੀ ਡਵੀਜ਼ਨ ਦੇ ਐਸਐਚਓ ਸੁਖਬੀਰ ਸਿੰਘ ਨੇ ਦੱਸਿਆ ਕਿ ਅਸੀ ਮਾਮਲੇ ਦੀ ਜਾਂਚ ਕਰ ਰਹੇ ਹਾਂ ਤੇ ਮੁਲਜ਼ਮ ਨੂੰ ਛੇਤੀ ਹੀ ਕਾਬੂ ਕਰ ਲਿਆ ਜਾਵੇਗਾ।