Cremation Ground: ਇਨ੍ਹਾਂ ਨੌਜਵਾਨਾਂ ਦਾ ਕੁਦਰਤ ਨਾਲ ਮੋਹ ਅਜਿਹਾ ਕਿ ਬਾਗ 'ਚ ਬਦਲਿਆ ਸਮਸ਼ਾਨ ਘਾਟ

ਕੁਝ ਨੌਜਵਾਨਾਂ ਨੂੰ ਕੁਦਰਤ ਦਾ ਮੋਹ ਅਜਿਹਾ ਹੋਇਆ ਕਿ ਸ਼ਮਸ਼ਾਨ ਘਾਟ ਨੂੰ ਬਗੀਚੇ ਵਿੱਚ ਬਦਲ ਦਿੱਤਾ। ਇਨ੍ਹਾਂ ਹੀ ਨਹੀਂ ਲੋਕਾਂ ਨੂੰ ਮੁਫ਼ਤ ‘ਚ ਬੂਟੇ ਵੀ ਦਿੰਦੇ ਹਨ। ਦੱਸ ਦਈਏ ਕਿ ਇਹ ਨੌਜਵਾਨ ਬਨੂੜ ਦੇ ਰਹਿਣ ਵਾਲੇ ਹਨ ਅਤੇ ਉਨ੍ਹਾਂ ਵੱਲੋਂ ਸ਼ਮਸ਼ਾਨ ਘਾਟ ‘ਚ ਨਰਸਰੀ ਤਿਆਰ ਕੀਤੀ ਗਈ ਹੈ।

By  Aarti June 5th 2023 05:10 PM

Cremation Ground: ਇੱਕ ਪਾਸੇ ਜਿੱਥੇ ਵਿਸ਼ਵ ਭਰ ‘ਚ ਵਾਤਾਰਵਰਣ ਦਿਵਸ ਮਨਾਇਆ ਜਾ ਰਿਹਾ ਹੈ ਨਾਲ ਹੀ ਲੋਕਾਂ ਨੂੰ ਵਾਤਾਵਰਣ ਦੀ ਸਾਂਭ ਸੰਭਾਲ ਕਰਨ ਦੀ ਪ੍ਰੇਰਣਾ ਦਿੱਤੀ ਜਾ ਰਹੀ ਹੈ। ਉੱਥੇ ਹੀ ਦੂਜੇ ਪਾਸੇ ਕੁਝ ਨੌਜਵਾਨਾਂ ਨੂੰ ਕੁਦਰਤ ਦਾ ਮੋਹ ਅਜਿਹਾ ਹੋਇਆ ਕਿ ਸ਼ਮਸ਼ਾਨ ਘਾਟ ਨੂੰ ਬਗੀਚੇ ਵਿੱਚ ਬਦਲ ਦਿੱਤਾ। ਇਨ੍ਹਾਂ ਹੀ ਨਹੀਂ ਲੋਕਾਂ ਨੂੰ ਮੁਫ਼ਤ ‘ਚ ਬੂਟੇ ਵੀ ਦਿੰਦੇ ਹਨ। ਦੱਸ ਦਈਏ ਕਿ ਇਹ ਨੌਜਵਾਨ ਬਨੂੜ ਦੇ ਰਹਿਣ ਵਾਲੇ ਹਨ ਅਤੇ ਉਨ੍ਹਾਂ ਵੱਲੋਂ ਸ਼ਮਸ਼ਾਨ ਘਾਟ ‘ਚ ਨਰਸਰੀ ਤਿਆਰ ਕੀਤੀ ਗਈ ਹੈ। 


ਪਹਿਲਾਂ ਵਾਲੀਬਾਲ ਦਾ ਗ੍ਰਾਊਂਡ ਕੀਤਾ ਸੀ ਤਿਆਰ 

ਨੌਜਵਾਨ ਜੋਰਾ ਸਿੰਘ ਨੇ ਦੱਸਿਆ ਕਿ ਪਹਿਲਾਂ ਉਨ੍ਹਾਂ ਨੇ ਲਾਕਡਾਊਨ ਦੇ ਵਿੱਚ ਵਾਲੀਬਾਲ ਦਾ ਗ੍ਰਾਉਂਡ ਤਿਆਰ ਕੀਤਾ ਸੀ। ਜਿੱਥੇ ਬੱਚੇ ਜਵਾਨ ਹਰ ਕੋਈ ਫ੍ਰੀ ਟਾਈਮ ‘ਚ ਖੇਡ ਲੈਂਦੇ ਸੀ। 

ਆਖਿਰ ਕਿਉਂ ਚੁਣਿਆ ਸ਼ਮਸ਼ਾਨ ਘਾਟ ?

ਨੌਜਵਾਨਾਂ ਦਾ ਕਹਿਣਾ ਹੈ ਕਿ ਸ਼ਮਸਾਨ ਘਾਟ ਉਨ੍ਹਾਂ ਦੇ ਘਰ ਦੇ ਨੇੜੇ ਹੀ ਹੈ। ਇਸ ਤੋਂ ਇਲਾਵਾ ਉਹ ਜਦੋਂ ਵੀ ਘਰ ‘ਚੋਂ ਬਾਹਰ ਨਿਕਲਦੇ ਸੀ ਤਾਂ ਇਹ ਸੋਚਦੇ ਸੀ ਇੱਕਠੇ ਬੈਠਣ ਲਈ ਕੋਈ ਥਾਂ ਹੋਵੇ। ਪਹਿਲਾਂ ਜਦੋਂ ਉਹ ਸ਼ਮਸ਼ਾਨ ਘਾਟ ‘ਚ ਇੱਕਠੇ ਬੈਠਦੇ ਸੀ ਤਾਂ ਉਨ੍ਹਾਂ ਨੇ ਇਸ ਥਾਂ ਦੀ ਸਾਫ਼ ਸਫਾਈ ਕਰਨ ਬਾਰੇ ਸੋਚਿਆ। ਫਿਰ ਸਾਰੇ ਸਾਥੀਆਂ ਨੇ ਮਿਲ ਕੇ ਸ਼ਮਸ਼ਾਨ ਘਾਟ ਦੀ ਸਫਾਈ ਕੀਤੀ। 

ਜੰਗਲਾਤ ਵਿਭਾਗ ਨਾਲ ਕੀਤਾ ਸੀ ਸੰਪਰਕ 

ਨੌਜਵਾਨ ਨੇ ਦੱਸਿਆ ਕਿ ਜੰਗਲਾਤ ਵਿਭਾਗ ਦੇ ਸਪੰਰਕ ‘ਚ ਆਏ ਅਤੇ ਉਨ੍ਹਾਂ ਤੋਂ ਮੁਫ਼ਤ ‘ਚ ਬੂਟੇ ਲੈਣੇ ਸ਼ੁਰੂ ਕੀਤੇ। ਫਿਰ ਉਨ੍ਹਾਂ ਨੇ ਸੋਚਿਆ ਕਿ ਕਿਉਂ ਨਾ ਇਨ੍ਹਾਂ ਬੂਟਿਆਂ ਨੂੰ ਖ਼ੁਦ ਤਿਆਰ ਕੀਤਾ ਜਾਵੇ। ਅੱਜ ਤੋਂ ਦੋ ਸਾਲ ਪਹਿਲਾਂ ਉਨ੍ਹਾਂ ਵੱਲੋਂ ਜੰਗਲਾਤ ਵਿਭਾਗ ਤੋਂ ਬੂਟੇ ਲੈਂਦੇ ਸੀ ਪਰ ਫਿਰ ਉਨ੍ਹਾਂ ਨੇ ਖ਼ੁਦ ਹੀ ਬੂਟਿਆਂ ਨੂੰ ਤਿਆਰ ਕਰਨਾ ਸ਼ੁਰੂ ਕਰ ਦਿੱਤਾ। ਇਸ ਲਈ ਉਨ੍ਹਾਂ ਦੀ ਪਹਿਲੀ ਕੋਸ਼ਿਸ਼ ਸਫਲ ਰਹੀ। ਜਿਸ ਤੋਂ ਬਾਅਦ ਉਨ੍ਹਾਂ ਨੇ ਬੂਟੇ ਤਿਆਰ ਕਰਨੇ ਸ਼ੁਰੂ ਕਰ ਦਿੱਤੇ। 

ਨਰਸਰੀ ‘ਚ ਹਨ ਕਈ ਤਰ੍ਹਾਂ ਦੇ ਬੂਟੇ 

ਨੌਜਵਾਨਾਂ ਨੇ ਦੱਸਿਆ ਕਿ ਉਨ੍ਹਾਂ ਦੀ ਨਰਸਰੀ ‘ਚ ਕਈ ਤਰ੍ਹਾਂ ਜੇ ਬੂਟੇ ਹਨ ਇਨ੍ਹਾਂ ‘ਚ ਸਬਜ਼ੀਆਂ ਅਤੇ ਫਲ ਫੁੱਲ ਵੀ ਸ਼ਾਮਲ ਹਨ। ਇਸ ਤੋਂ ਇਲਾਵਾ ਉਹ ਮੌਸਮ ਮੁਤਾਬਿਕ ਵੀ ਬੂਟੇ ਤਿਆਰ ਕਰਦੇ ਹਨ। ਨਾਲ ਹੀ ਸਾਫ ਸਫਾਈ ਦਾ ਵੀ ਖਾਸ ਧਿਆਨ ਰੱਖਿਆ ਜਾਂਦਾ ਹੈ। ਨਰਸਰੀ ‘ਚ ਕੰਮ ਕਰ ਰਹੇ ਨੌਜਵਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਨੌਜਵਾਨ ਜ਼ੋਰਾ ਸਿੰਘ ਦੀ ਸੋਚ ਵਧੀਆ ਲੱਗੀ ਅਤੇ ਉਹ ਵੀ ਇਸ ਨਾਲ ਜੁੜ ਗਏ। 

ਇਹ ਵੀ ਪੜ੍ਹੋ: ਜਿਸ Panjab University ਤੋਂ ਹਰਿਆਣਾ ਨੇ ਪਿੱਛੇ ਖਿੱਚ ਲਿਆ ਸੀ ਹੱਥ; ਮੁੜ੍ਹ ਕਿਉਂ ਉਸ 'ਚ ਮੰਗ ਰਹੀ ਹਿੱਸਾ? ਜਾਣੋ ਪੂਰਾ ਮਾਮਲਾ

Related Post