ਹਾਈਟੈਕ ਨਾਕੇ ’ਤੇ ਨੌਜਵਾਨ ਨੇ ਪੁਲਿਸ ਕਰਮੀ ’ਤੇ‌ ਚਲਾਈਆਂ ਗੋਲੀਆਂ, ਜਾਣੋ ਕੀ ਹੈ ਪੂਰਾ ਮਾਮਲਾ

ਹਾਲਾਂਕਿ ਏਐਸਆਈ ਬਾਲ ਬਾਲ ਬਚ ਗਿਆ। ਨਾਕੇ ’ਤੇ ਮੌਜੂਦ ਪੁਲਿਸ ਕਰਮੀਆਂ ਵੱਲੋਂ ਨੌਜਵਾਨ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਉਸ ਦਾ ਮੋਟਰਸਾਈਕਲ ਵੀ ਪੁਲਿਸ ਨੇ ਕਾਬੂ ਵਿੱਚ ਲੈ ਲਿਆ।

By  Aarti May 21st 2024 10:20 AM

Youth Firing on Police: ਬੀਤੀ ਦੇਰ ਰਾਤ ਅੰਮ੍ਰਿਤਸਰ ਪਠਾਨਕੋਟ ਰੋਡ ’ਤੇ ਸਥਿਤ ਜ਼ਿਲੇ ਗੁਰਦਾਸਪੁਰ ਅਧੀਨ ਬਬਰੀ ਹਾਈਟੈਕ ’ਚ ਨਾਕੇ ਤੇ ਵੱਡੀ ਵਾਰਦਾਤ ਵਾਪਰੀ। ਦੱਸ ਦਈਏ ਕਿ ਮੋਟਰਸਾਈਕਲ ’ਤੇ ਆਏ ਇੱਕ ਨੌਜਵਾਨ ਵੱਲੋਂ ਨਾਕੇ ’ਤੇ ਮੌਜੂਦ ਪੰਜਾਬ ਪੁਲਿਸ ਦੇ ਇੱਕ ਏਐਸਆਈ ’ਤੇ ਸਿੱਧੀਆਂ ਸਿੱਧੀਆਂ ਗੋਲੀਆਂ ਚਲਾਈਆਂ ਗਈਆਂ।

ਹਾਲਾਂਕਿ ਏਐਸਆਈ ਬਾਲ ਬਾਲ ਬਚ ਗਿਆ। ਨਾਕੇ ’ਤੇ ਮੌਜੂਦ ਪੁਲਿਸ ਕਰਮੀਆਂ ਵੱਲੋਂ ਨੌਜਵਾਨ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਉਸ ਦਾ ਮੋਟਰਸਾਈਕਲ ਵੀ ਪੁਲਿਸ ਨੇ ਕਾਬੂ ਵਿੱਚ ਲੈ ਲਿਆ। ਮੌਕੇ ਤੇ ਡੀਐਸਪੀ ਮੋਹਨ ਸਿੰਘ ਅਤੇ ਥਾਨਾ ਸਦਰ ਦੇ ਐਸਐਚਓ ਅਮਨਦੀਪ ਸਿੰਘ ਵੀ ਪਹੁੰਚੇ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਮਾਮਲੇ ਵਿੱਚ ਹੋਰ ਵੀ ਗ੍ਰਿਫਤਾਰੀਆਂ ਅਤੇ ਖੁਲਾਸੇ ਹੋਣ ਦੀ ਉਮੀਦ ਹੈ। 


ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਮੋਟਰਸਾਈਕਲ ’ਤੇ ਕਾਹਨੂੰਵਾਨ ਬਾਈਪਾਸ ਵੱਲੋਂ ਬਹੁਤ ਤੇਜ਼ ਗਤੀ ਨਾਲ ਆ ਰਿਹਾ ਸੀ ਅਤੇ ਕੁਝ ਨੌਜਵਾਨ ਉਸਦਾ ਪਿੱਛਾ ਵੀ ਕਰ ਰਹੇ ਸੀ। ਬਬਰੀ ਬਾਈਪਾਸ ’ਤੇ ਆਕੇ ਉਸ ਦਾ ਮੋਟਰਸਾਈਕਲ ਫਿਸਲ ਗਿਆ ਅਤੇ ਉਹ ਡਿੱਗ ਗਿਆ ਤਾਂ ਨਾਕੇ ਅਤੇ ਮੌਜੂਦ ਇੱਕ ਏਐਸਆਈ ਵੱਲੋਂ ਉਸ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਖੇਤਾਂ ਵੱਲ ਨੂੰ ਦੌੜ ਗਿਆ। ਉਸ ਨੂੰ ਦੌੜਦਾ ਵੇਖ ਨਾਕੇ ’ਤੇ ਮੌਜੂਦ ਇੱਕ ਹੋਰ ਏਐਸਆਈ ਸਤਵਿੰਦਰ ਭੱਟੀ ਵੱਲੋਂ ਉਸ ਦਾ ਪਿੱਛਾ ਕੀਤਾ ਗਿਆ।

ਏਐਸਆਈ ਨੂੰ ਪਿੱਛੇ ਆਉਂਦਾ ਦੇਖ ਕੇ ਨੌਜਵਾਨ ਵੱਲੋਂ ਆਪਣੇ ਪਿਸਤੌਲ ਨਾਲ ਹਵਾਈ ਫਾਇਰ ਕੀਤਾ ਗਿਆ ਪਰ ਏਐਸਆਈ ਨੇ ਪਿੱਛਾ ਕਰਨਾ ਨਹੀਂ ਛੱਡਿਆ ਤਾਂ ਉਸ ਵੱਲੋਂ ਦੋ ਸਿੱਧੇ ਸਿੱਧੇ ਫਾਇਰ ਵੀ ਕੀਤੇ ਗਏ। ਬਾਵਜੂਦ ਇਸਦੇ ਉਸ ਨੌਜਵਾਨ ਨੂੰ ਕਾਬੂ ਕਰ ਲਿਆ ਗਿਆ। 

ਜਾਣਕਾਰੀ ਅਨੁਸਾਰ ਇਸ ਦੌਰਾਨ ਪਿੱਛੋਂ ਕਾਰਾਂ ’ਤੇ ਕੁਝ ਹੋਰ ਨੌਜਵਾਨ ਆ ਗਏ ਅਤੇ ਗੋਲੀ ਚਲਾਉਣ ਵਾਲੇ ਨੌਜਵਾਨ ਕੋਲੋਂ ਪਿਸਤੌਲ ਖੋਹ ਕੇ ਮੌਕੇ ਤੋਂ ਫਰਾਰ ਹੋ ਗਏ। ਫਿਲਹਾਲ ਪੁਲਿਸ ਨੇ ਇਸ ਦੌਰਾਨ ਮੁੱਖ ਮੁਲਜ਼ਮ ਅਤੇ ਉਸ ਦੇ ਦੋ ਹੋਰ ਸਾਥੀਆਂ ਨੂੰ ਕਾਬੂ ਕਰ ਲਿਆ ਅਤੇ ਕਾਰਵਾਈ ਲਈ ਥਾਣਾ ਸਦਰ ਲੈ ਗਏ।

ਇਹ ਵੀ ਪੜ੍ਹੋ: ਗਰਮੀ ਨੂੰ ਲੈ ਕੇ ਚੰਡੀਗੜ੍ਹ 'ਚ RED Alert, ਪ੍ਰਸ਼ਾਸਨ ਨੇ ਬਚਾਅ ਲਈ ਜ਼ਰੂਰੀ ਹਦਾਇਤਾਂ ਕੀਤੀਆਂ ਜਾਰੀ

Related Post