Malaysia ਤੋਂ ਆਇਆ ਨੌਜਵਾਨ ਬਣਿਆ 'ਨਸ਼ੇੜੀ', ਨਸ਼ੇ ਦੀ ਪੂਰਤੀ ਲਈ ਕਰਦਾ ਸੀ ਬੁਲਟ ਮੋਟਰਸਾਈਕਲ ਚੋਰੀ

ਦੱਸ ਦਈਏ ਕਿ ਮਲੇਸ਼ੀਆ ਤੋਂ ਆਇਆ ਨੌਜਵਾਨ ਨਸ਼ੇ ਦੀ ਦਲਦਲ ’ਚ ਇੰਨਾ ਧੱਸ ਗਿਆ ਕਿ ਉਹ ਚੋਰੀ ਕਰਨ ਦੇ ਲਈ ਮਜ਼ਬੂਰ ਹੋ ਗਿਆ। ਇਹ ਜਾਣਕਾਰੀ ਅੰਮ੍ਰਿਤਸਰ ਦੇ ਨੌਰਥ ਦੇ ਏਸੀਪੀ ਮਨਿੰਦਰ ਪਾਲ ਸਿੰਘ ਵੱਲੋਂ ਦਿੱਤੀ ਗਈ।

By  Aarti September 14th 2024 09:12 AM -- Updated: September 14th 2024 09:44 AM

Young Man Become Drug Addict : ਜਿੱਥੇ ਇੱਕ ਪਾਸੇ ਨੌਜਵਾਨ ਵਿਦੇਸ਼ ਜਾ ਕੇ ਆਪਣਾ ਭਵਿੱਖ ਨੂੰ ਬਿਹਤਰ ਬਣਾਉਣਦੇ ਹੋਏ ਨਜ਼ਰ ਆ ਰਹੇ ਹਨ ਉੱਥੇ ਹੀ ਕਈ ਨੌਜਵਾਨ ਵਿਦੇਸ਼ ਤੋਂ ਵਾਪਸ ਆ ਕੇ ਨਸ਼ੇ ਦੀ ਦਲਦਲ ਦੇ ਵਿੱਚ ਫਸ ਚੁੱਕੇ ਹਨ ਅਤੇ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਮੰਨੀ ਜਾਵੇ ਤਾਂ ਉਹਨਾਂ ਵੱਲੋਂ ਆਪਣੇ ਕਈ ਬਿਆਨਾਂ ਵਿੱਚ ਕਿਹਾ ਗਿਆ ਹੈ ਕਿ ਜੋ ਵੀ ਨੌਜਵਾਨ ਵਿਦੇਸ਼ਾਂ ਤੋਂ ਇੱਥੇ ਵਾਪਸ ਆਉਣਗੇ ਉਹਨਾਂ ਨੂੰ ਰੁਜ਼ਗਾਰ ਦਿੱਤਾ ਜਾਵੇਗਾ ਪਰ ਅੱਜ ਅੰਮ੍ਰਿਤਸਰ ਦਾ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿਸਨੇ ਇੱਕ ਵਾਰ ਫਿਰ ਤੋਂ ਪੰਜਾਬ ਸਰਕਾਰ ਦੇ ਦਾਅਵੇ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। 

ਦੱਸ ਦਈਏ ਕਿ ਮਲੇਸ਼ੀਆ ਤੋਂ ਆਇਆ ਨੌਜਵਾਨ ਨਸ਼ੇ ਦੀ ਦਲਦਲ ’ਚ ਇੰਨਾ ਧੱਸ ਗਿਆ ਕਿ ਉਹ ਚੋਰੀ ਕਰਨ ਦੇ ਲਈ ਮਜ਼ਬੂਰ ਹੋ ਗਿਆ। ਇਹ ਜਾਣਕਾਰੀ ਅੰਮ੍ਰਿਤਸਰ ਦੇ ਨੌਰਥ ਦੇ ਏਸੀਪੀ ਮਨਿੰਦਰ ਪਾਲ ਸਿੰਘ ਵੱਲੋਂ ਦਿੱਤੀ ਗਈ। ਮਨਿੰਦਰ ਪਾਲ ਸਿੰਘ ਨੇ ਕਿਹਾ ਕਿ ਅਸੀਂ ਬੜੀ ਮੁਸਤੈਦੀ ਦੇ ਨਾਲ ਇਸ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਇਹ ਨੌਜਵਾਨ ਮਲੇਸ਼ੀਆ ਵਿੱਚ ਵਰਕ ਪਰਮਿਟ ’ਤੇ ਕੰਮ ਕਰਕੇ ਭਾਰਤ ਵਾਪਸ ਭਰਤਿਆ ਸੀ। ਜਿਸ ਸਮੇਂ ਇਹ ਭਾਰਤ ਪਰਤਿਆਂ ਤਾ ਨਸ਼ੇ ਦੇ ਦਲਦਲ ’ਚ ਫਸ ਗਿਆ ਅਤੇ ਚੋਰੀ ਕਰਨ ਨੂੰ ਮਜ਼ਬੂਰ ਹੋ ਗਿਆ। 

ਉਨ੍ਹਾਂ ਦੱਸਿਆ ਕਿ ਇਹ ਅੰਮ੍ਰਿਤਸਰ ਦੀਆਂ ਪਾਰਕਿੰਗਾਂ ਦੇ ਵਿੱਚ ਜਾ ਕੇ ਮੋਟਰਸਾਈਕਲ ਚੋਰੀ ਕਰਦਾ ਸੀ ਅਤੇ ਨਸ਼ੇ ਦੀ ਪੂਰਤੀ ਕਰਦਾ ਸੀ। ਗ੍ਰਿਫਤਾਰੀ ਮਗਰੋਂ ਇਸ ਕੋਲੋਂ ਇੱਕ ਬੁਲਟ ਮੋਟਰਸਾਈਕਲ ਅਤੇ ਇੱਕ ਸਪਲੈਂਡਰ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ। ਅਤੇ ਸਾਨੂੰ ਆਸ ਹੈ ਕਿ ਇਸ ਤੋਂ ਹੋਰ ਵੀ ਕਈ ਖੁਲਾਸੇ ਹੋ ਸਕਦੇ ਹਨ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਵੀ ਬੁਲਟ ਮੋਟਰਸਾਈਕਲ ਇਸ ਦੇ ਘਰ ਖੜਾ ਸੀ ਅਤੇ ਜਦੋਂ ਇਸ ਕੋਲੋਂ ਸਖਤੀ ਦੇ ਨਾਲ ਪੁੱਛਗਿੱਛ ਕੀਤੀ ਗਈ ਤਾਂ ਇਸ ਵੱਲੋਂ ਇਹ ਬੁਲਟ ਮੋਟਰਸਾਈਕਲ ਦੀ ਸਚਾਈ ਸਾਹਮਣੇ ਲਿਆਂਦੀ ਗਈ।  

ਇੱਥੇ ਦੱਸਣਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦੇ ਨੌਜਵਾਨਾਂ ਨੂੰ ਬੇਸ਼ੱਕ ਨਸ਼ੇ ਤੋਂ ਦੂਰ ਰਹਿਣ ਲਈ ਅਤੇ ਵਿਦੇਸ਼ ਨਾ ਜਾਣ ਲਈ ਆਪਣਾ ਕਈ ਵਾਰ ਬਿਆਨ ਦਿੰਦੇ ਹੋਏ ਨਜ਼ਰ ਆਏ ਹਨ ਪਰ ਪੰਜਾਬ ਵਿੱਚ ਲਗਾਤਾਰ ਇਹ ਹਾਲਾਤ ਖਰਾਬ ਹੁੰਦੇ ਹੋਏ ਨਜ਼ਰ ਆ ਰਹੇ ਹਨ ਅਤੇ ਨੌਜਵਾਨ ਨਸ਼ੇ ਦੀ ਦਲਦਲ ਦੇ ਵਿੱਚ ਲਗਾਤਾਰ ਹੀ ਧੱਸ ਰਹੇ ਹਨ ਅਤੇ ਇਸ ਨੌਜਵਾਨ ਵੱਲੋਂ ਵੀ ਬੇਸ਼ੱਕ ਮਲੇਸ਼ੀਆ ਚ ਰਹਿ ਕੇ ਆਪਣੇ ਘਰ ਦਾ ਪਾਲਣ ਪੋਸ਼ਣ ਕੀਤਾ ਜਾ ਰਿਹਾ ਸੀ ਪਰ ਪੰਜਾਬ ਆਉਂਦੇ ਹੀ ਇਸ ਨੂੰ ਨਸ਼ੇ ਦੀ ਦਲਦਲ ’ਚ ਫਸ ਗਿਆ ਅਤੇ ਚੋਰੀ ਦੇ ਕੰਮ ਕਰਨ ਲੱਗਿਆ। 

ਹੁਣ ਵੇਖਣਾ ਹੋਵੇਗਾ ਕਿ ਇਸ ਨੌਜਵਾਨ ਕੋਲੋਂ ਇਹ ਬੁਲਟ ਮੋਟਰਸਾਈਕਲ ਅਤੇ ਸਪਲੈਂਡਰ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਮੋਟਰਸਾਈਕਲ ਬਰਾਮਦ ਕੀਤੇ ਜਾਂਦੇ ਹਨ ਪਰ ਜੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਵਿਦੇਸ਼ ਨਾ ਜਾ ਕੇ ਪੰਜਾਬ ’ਚ ਹੀ ਕਾਰੋਬਾਰ ਲੱਭਣ ਇਸਦੀ ਫੂਕ ਨਿਕਲਦੀ ਹੋਈ ਇਸ ਖਬਰ ਨਾਲ ਨਜ਼ਰ ਆ ਰਹੀ ਹੈ। 

ਇਹ ਵੀ ਪੜ੍ਹੋ : 177 ਦਿਨਾਂ ਬਾਅਦ ਜੇਲ੍ਹ ਤੋਂ ਬਾਹਰ ਆਏ ਮੁੱਖ ਮੰਤਰੀ ਕੇਜਰੀਵਾਲ, ਕਿਹਾ- ਸਾਜ਼ਿਸ਼ 'ਤੇ ਸੱਚ ਦੀ ਜਿੱਤ

Related Post