Restaurant in Helicopter: ਬਠਿੰਡਾ ਦੇ ਇਸ ਨੌਜਵਾਨ ਨੇ ਕੰਡਮ ਹੈਲੀਕਾਪਟਰ ’ਚ ਬਣਾਇਆ ਰੈਸਟੋਰੈਂਟ

By  Aarti November 29th 2023 04:54 PM
Restaurant in Helicopter: ਬਠਿੰਡਾ ਦੇ ਇਸ ਨੌਜਵਾਨ ਨੇ ਕੰਡਮ ਹੈਲੀਕਾਪਟਰ ’ਚ ਬਣਾਇਆ ਰੈਸਟੋਰੈਂਟ

Restaurant in Helicopter: ਪੰਜਾਬ ਦੇ ਨੌਜਵਾਨਾਂ ਵਿੱਚ ਜਿੱਥੇ ਇੱਕ ਪਾਸੇ ਵਿਦੇਸ਼ ਜਾਣ ਦੀ ਹੋੜ ਲੱਗੀ ਹੋਈ ਹੈ ਉੱਥੇ ਹੀ ਬਠਿੰਡਾ ਦੇ ਇੱਕ ਨੌਜਵਾਨ ਨੇ ਪੰਜਾਬ ਵਿੱਚ ਰਹਿ ਕੇ ਜਿੱਥੇ ਆਪਣਾ ਸ਼ੌਂਕ ਪੂਰਾ ਕਰਨ ਲਈ ਵੱਖਰਾ ਉਪਰਾਲਾ ਕੀਤਾ,ਉੱਥੇ ਹੀ ਆਪਣੇ ਸ਼ੌਂਕ ਨੂੰ ਆਪਣਾ ਰੁਜ਼ਗਾਰ ਬਣਾ ਲਿਆ ਹੈ। 

ਦਰਅਸਲ ਬਠਿੰਡਾ ਦੇ ਇੱਕ ਪਿੰਡ ਦੇ ਰਹਿਣ ਵਾਲੇ ਨੌਜਵਾਨ ਲਵਪ੍ਰੀਤ ਸਿੰਘ ਨੇ ਏਅਰ ਫੋਰਸ ਦੇ ਪੁਰਾਣੇ ਹੈਲੀਕਾਪਟਰ ਨੂੰ ਆਪਣੇ ਕੋਠੇ ’ਤੇ ਰੱਖ ਕੇ ਉਸ ਵਿੱਚ ਰੈਸਟੋਰੈਂਟ ਖੋਲ੍ਹ ਦਿੱਤਾ ਹੈ, ਇਨ੍ਹਾਂ ਹੀ ਨਹੀਂ ਰੈਸਟੋਰੈਂਟ ਵਿੱਚ ਵੇਟਰ ਵੀ ਵਿਦੇਸ਼ੀ ਮੂਲ ਦੇ ਰੱਖੇ ਗਏ ਹਨ। 

ਇਸ ਸਬੰਧੀ ਨੌਜਵਾਨ ਦਾ ਕਹਿਣਾ ਹੈ ਕਿ ਵਿਦੇਸ਼ ਜਾਣ ਦੀ ਬਜਾਏ ਪੰਜਾਬ ਵਿੱਚ ਰਹਿ ਕੇ ਹੀ ਮਿਹਨਤ ਕਰਕੇ ਪੰਜਾਬ ਨੂੰ ਹੀ ਵਿਦੇਸ਼ ਬਣਾਉਣਾ ਚਾਹੁੰਦਾ ਹੈ, ਨੌਜਵਾਨਾਂ ਨੇ ਹੋਰ ਨੌਜਵਾਨਾਂ ਨੂੰ ਵਿਦੇਸ਼ਾਂ ਵਿੱਚ ਜਾ ਕੇ ਕੰਮ ਕਰਨ ਦੀ ਬਜਾਏ ਪੰਜਾਬ ਵਿੱਚ ਹੀ ਰਹਿ ਕੇ ਆਪਣਾ ਰੁਜ਼ਗਾਰ ਚਲਾਉਣ ਦੀ ਅਪੀਲ ਕੀਤੀ ਹੈ। 

ਬਠਿੰਡਾ ਸ਼ਹਿਰ ਵਿੱਚ ਹੈਲੀਕਾਪਟਰ ਜਾਂ ਜਹਾਜ ਦੀ ਫੀਲਿੰਗ ਦੇਣ ਲਈ ਬਣਾਇਆ ਗਿਆ ਇਹ ਰੈਸਟੋਰੈਂਟ ਸ਼ਹਿਰ ਵਾਸੀਆਂ ਦੇ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਨਾਲ ਹੀ ਕਈ ਗਿਣਤੀ ’ਚ ਲੋਕ ਇਸ ਅਨੋਖੇ ਰੈਸਟੋਰੈਂਟ ’ਚ ਆਉਂਦੇ ਵੀ ਹਨ। 

ਕਾਬਿਲੇਗੌਰ ਹੈ ਕਿ ਇੱਕ ਪਾਸੇ ਜਿੱਥੇ ਪੰਜਾਬ ਦੀ ਜਵਾਨੀ ਨਸ਼ੇ ਦੀ ਆਦੀ ਹੋਈ ਪਈ ਹੈ ਅਤੇ ਵਿਦੇਸ਼ ਜਾਣ ਦੀ ਹੋੜ ਲੱਗੀ ਹੋਈ ਹੈ ਉੱਥੇ ਹੀ ਦੂਜੇ ਪਾਸੇ ਬਠਿੰਡਾ ਦਾ ਇਹ ਨੌਜਵਾਨ ਇਨ੍ਹਾਂ ਨੌਜਵਾਨਾਂ ਨੂੰ ਸੇਧ ਦੇ ਰਿਹਾ ਹੈ ਕਿ ਮਿਹਨਤ ਨਾਲ ਪੰਜਾਬ ’ਚ ਰਹਿ ਕੇ ਵੀ ਸੁਪਨੇ ਪੂਰੇ ਕੀਤੇ ਜਾ ਸਕਦੇ ਹਨ। 

ਇਹ ਵੀ ਪੜ੍ਹੋ: Punjabi Youth Death in Canada : ਕੈਨੇਡਾ ’ਚ ਇੱਕ ਹੋਰ ਪੰਜਾਬੀ ਨੌਜਵਾਨ ਦੀ ਮੌਤ, ਇੱਕ ਦਿਨ ਪਹਿਲਾਂ ਹੀ ਪੰਜਾਬ ਪਰਤੇ ਸੀ ਮਾਪੇ

Related Post