ਚੰਡੀਗੜ੍ਹ ’ਚ ਟਾਵਰ ’ਤੇ ਚੜ੍ਹੇ ਨੌਜਵਾਨ ਨੂੰ ਪੁਲਿਸ ਨੇ ਉਤਾਰਿਆ ਹੇਠਾਂ, ਜ਼ਮੀਨੀ ਵਿਵਾਦ ਦੇ ਕੇਸ ਤੋਂ ਪਰੇਸ਼ਾਨ ਸੀ ਨੌਜਵਾਨ

ਦਰਅਸਲ ਇਹ ਪੂਰਾ ਮਾਮਲਾ ਚੰਡੀਗੜ੍ਹ ਦੇ ਸੈਕਟਰ 17 ਸਥਿਤ ਬੱਸ ਸਟੈਂਡ ਨੇੜੇ ਦਾ ਹੈ। ਟਾਵਰ 'ਤੇ ਚੜ੍ਹਨ ਵਾਲੇ ਵਿਅਕਤੀ ਦਾ ਨਾਂ ਵਿਕਰਮ ਦੱਸਿਆ ਜਾ ਰਿਹਾ ਹੈ। ਉਹ ਹਰਿਆਣਾ ਦੇ ਜੀਂਦ ਦਾ ਰਹਿਣ ਵਾਲਾ ਹੈ।

By  Aarti June 11th 2024 11:45 AM -- Updated: June 11th 2024 02:13 PM

Chandigarh Youth Climbed : ਚੰਡੀਗੜ੍ਹ ਦੇ ਸੈਕਟਰ 17 ਦੇ ਬੱਸ ਸਟੈਂਡ ’ਚ ਟਾਵਰ ’ਤੇ ਨੌਜਵਾਨ ਚੜ੍ਹ ਗਿਆ ਸੀ ਜਿਸ ਤੋਂ ਬਾਅਦ ਚੰਡੀਗੜ੍ਹ ਪੁਲਿਸ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ। ਦੱਸ ਦਈਏ ਕਿ ਕਾਫੀ ਜੱਦੋ ਜਹਿਦ ਤੋਂ ਬਾਅਦ ਨੌਜਵਾਨ ਨੂੰ ਕਰੇਨ ਦੀ ਮਦਦ ਦੇ ਨਾਲ ਹੇਠਾਂ ਉਤਾਰ ਲਿਆ ਹੈ। 

ਦੱਸ ਦਈਏ ਕਿ ਸੂਚਨਾ ਮਿਲਦੇ ਹੀ ਥਾਣਾ 17 ਦੀ ਪੁਲਿਸ ਮੌਕੇ 'ਤੇ ਪਹੁੰਚ ਗਈ ਸੀ ਅਤੇ ਵਿਅਕਤੀ ਨੂੰ ਟਾਵਰ ਤੋਂ ਹੇਠਾਂ ਲਿਆਉਣ ਦੀ ਕੋਸ਼ਿਸ਼ ਕਰ ਰਹੀ ਸੀ। ਮੌਕੇ 'ਤੇ ਫਾਇਰ ਬ੍ਰਿਗੇਡ ਨੂੰ ਵੀ ਬੁਲਾਇਆ ਗਿਆ।


ਦਰਅਸਲ ਇਹ ਪੂਰਾ ਮਾਮਲਾ ਚੰਡੀਗੜ੍ਹ ਦੇ ਸੈਕਟਰ 17 ਸਥਿਤ ਬੱਸ ਸਟੈਂਡ ਨੇੜੇ ਦਾ ਹੈ। ਟਾਵਰ 'ਤੇ ਚੜ੍ਹਨ ਵਾਲੇ ਵਿਅਕਤੀ ਦਾ ਨਾਂ ਵਿਕਰਮ ਦੱਸਿਆ ਜਾ ਰਿਹਾ ਹੈ। ਉਹ ਹਰਿਆਣਾ ਦੇ ਜੀਂਦ ਦਾ ਰਹਿਣ ਵਾਲਾ ਹੈ। 

ਸ਼ੁਰੂਆਤੀ ਜਾਣਕਾਰੀ 'ਚ ਦੱਸਿਆ ਜਾ ਰਿਹਾ ਹੈ ਕਿ ਵਿਕਰਮ ਮੋਬਾਈਲ ਟਾਵਰ 'ਤੇ ਇਸ ਲਈ ਚੜ੍ਹਿਆ ਕਿਉਂਕਿ ਉਹ ਜ਼ਮੀਨੀ ਵਿਵਾਦ ਦੇ ਕੇਸ ਨਾਲ ਜੂਝ ਰਿਹਾ ਸੀ। ਮਾਨਸਾ ਜ਼ਿਲ੍ਹੇ ਦੇ ਪਿੰਡ ਜਟਾਣਾ ਵਿੱਚ ਜ਼ਮੀਨ ਦੇ ਮਾਮਲੇ ਨੂੰ ਲੈ ਕੇ ਵਿਕਰਮ ਦਾ ਝਗੜਾ ਹੋਇਆ ਹੈ। ਜਿਸ ਕਾਰਨ ਉਹ ਮੰਗਲਵਾਰ ਸਵੇਰੇ ਸਾਢੇ ਅੱਠ ਵਜੇ ਸੈਕਟਰ 17 ਸਥਿਤ ਬੱਸ ਸਟੈਂਡ ਨੇੜੇ ਟਾਵਰ 'ਤੇ ਚੜ੍ਹ ਗਿਆ। ਵਿਕਰਮ ਦਾ ਇਲਜ਼ਾਮ ਹੈ ਕਿ ਮਾਮਲੇ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਹੈ।

ਖਾਸ ਗੱਲ ਇਹ ਹੈ ਕਿ ਟਾਵਰ 'ਤੇ ਚੜ੍ਹੇ ਨੌਜਵਾਨ ਦੇ ਕੋਲ ਮਾਈਕ ਵੀ ਸੀ ਜਿਸ ਰਾਹੀ ਉਹ ਟਾਵਰ ਦੇ ਸਿਖਰ ਤੋਂ ਮਾਈਕ੍ਰੋਫੋਨ ਰਾਹੀਂ ਬੋਲ ਰਿਹਾ ਹੈ। 

ਇਹ ਵੀ ਪੜ੍ਹੋ: Sidhu Moose Wala Birthday: ਕੁਝ ਇਸ ਤਰ੍ਹਾਂ ਦੀ ਸੀ ਮੂਸੇਵਾਲਾ ਦੀ ਜ਼ਿੰਦਗੀ, ਗੋਲੀਆਂ ਮਾਰ ਕੇ ਕਰ ਦਿੱਤਾ ਸੀ ਕਤਲ

Related Post