ਰਹੱਸ ਤੇ ਖੌਫ ਨਾਲ ਭਰਪੂਰ ਹੈ 'ਯਮਰਾਜ ਦਾ ਖੂਹ', ਮੌਤ ਦੀ ਕਰਦਾ ਹੈ ਭਵਿੱਖਬਾਣੀ !

Death Predict Well in Banaras: ਪੁਜਾਰੀ ਦਾ ਦਾਅਵਾ ਹੈ ਕਿ ਇਹ ਖੂਹ ਮੌਤ ਦੀ ਭਵਿੱਖਬਾਣੀ ਕਰਦਾ ਹੈ। ਮਾਨਤਾ ਅਨੁਸਾਰ ਜੇਕਰ ਕੋਈ ਸ਼ਰਧਾਲੂ ਇਸ ਖੂਹ ਵਿਚ ਝਾਤੀ ਮਾਰਦਾ ਹੈ ਅਤੇ ਉਸ ਨੂੰ ਆਪਣਾ ਪਰਛਾਵਾਂ ਨਹੀਂ ਵਿਖਾਈ ਦਿੰਦਾ ਤਾਂ ਅਗਲੇ 6 ਮਹੀਨਿਆਂ ਵਿਚ ਉਸ ਦੀ ਮੌਤ ਹੋ ਜਾਂਦੀ ਹੈ।

By  KRISHAN KUMAR SHARMA May 27th 2024 04:59 PM

Yamraj Well in Banaras: ਭਾਰਤ ਦੀ ਧਰਤੀ ਵੈਸੇ ਤਾਂ ਅਨੇਕਾਂ ਰਹੱਸਾਂ ਨਾਲ ਭਰਪੂਰ ਹੈ, ਪਰ ਬਨਾਰਸ 'ਚ ਸਥਿਤ ਇੱਕ ਮੰਦਰ ਦੇ ਖੂਹ ਦਾ ਰਹੱਸ ਅਜਿਹਾ ਹੈ ਕਿ ਉਸ ਦੀ ਭਵਿੱਖਬਾਣੀ ਜਾਣ ਕੇ ਵਿਅਕਤੀ ਦੀਆਂ ਲੱਤਾਂ ਕੰਬ ਜਾਂਦੀਆਂ ਹਨ ਅਤੇ ਮਾਨਤਾ ਹੈ ਕਿ ਭਵਿੱਖਬਾਣੀ ਵਾਲਾ ਵਿਅਕਤੀ 6 ਮਹੀਨਿਆਂ ਬਾਅਦ ਦੁਨੀਆ 'ਚ ਵਿਖਾਈ ਨਹੀਂ ਦਿੰਦਾ। ਬਨਾਰਸ ਦੇ ਇਸ ਖੂਹ ਨੂੰ 'ਯਮਰਾਜ ਦਾ ਖੂਹ' ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਕਿਉਂਕਿ ਪ੍ਰਾਚੀਨ ਮਾਨਤਾਵਾਂ ਅਨੁਸਾਰ ਇਸ ਖੂਹ ਨੂੰ ਸੂਰਜ ਦੇਵ ਦੇ ਪੁੱਤਰ ਯਮਰਾਜ ਨੇ ਬਣਾਇਆ ਦੱਸਿਆ ਜਾਂਦਾ ਹੈ।

ਭਵਿੱਖਬਾਣੀ ਨਾਲ 6 ਮਹੀਨਿਆਂ 'ਚ ਹੋ ਜਾਂਦੀ ਹੈ ਮੌਤ !

ਬਨਾਰਸ ਦੇ ਮੀਰਘਾਟ ਦੇ ਸਿਖਰ 'ਤੇ ਇਕ ਮੰਦਰ ਬਣਿਆ ਹੋਇਆ ਹੈ, ਜਿਸ ਦਾ ਨਾਂ ਧਰਮੇਸ਼ਵਰ ਮਹਾਦੇਵ ਹੈ। ਇਹ ਮੰਦਿਰ ਇੱਕ ਧਰਮਕੂਪ ਹੈ। ਮੰਦਰ ਦੇ ਪੁਜਾਰੀ ਦਾ ਦਾਅਵਾ ਹੈ ਕਿ ਇੱਥੇ ਸਥਿਤ ਖੂਹ ਦਾ ਇਤਿਹਾਸ ਗੰਗਾ ਨਦੀ ਦੇ ਧਰਤੀ 'ਤੇ ਆਉਣ ਤੋਂ ਪਹਿਲਾਂ ਦਾ ਹੈ। ਪੁਜਾਰੀ ਦਾ ਕਹਿਣਾ ਹੈ ਕਿ ਇਹ ਖੂਹ ਸੂਰਜ ਦੇਵ ਦੇ ਪੁੱਤ ਯਮਰਾਜ ਨੇ ਬਣਵਾਇਆ ਸੀ ਅਤੇ ਇਥੇ ਗੰਗਾ ਦੇ ਧਰਤੀ ਉਪਰ ਆਉਣ ਤੋਂ ਪਹਿਲਾਂ ਯਮਰਾਜ ਨੇ ਤਪੱਸਿਆ ਕੀਤੀ ਸੀ। ਪੁਜਾਰੀ ਦਾ ਦਾਅਵਾ ਹੈ ਕਿ ਇਹ ਖੂਹ ਮੌਤ ਦੀ ਭਵਿੱਖਬਾਣੀ ਕਰਦਾ ਹੈ। ਮਾਨਤਾ ਅਨੁਸਾਰ ਜੇਕਰ ਕੋਈ ਸ਼ਰਧਾਲੂ ਇਸ ਖੂਹ ਵਿਚ ਝਾਤੀ ਮਾਰਦਾ ਹੈ ਅਤੇ ਉਸ ਨੂੰ ਆਪਣਾ ਪਰਛਾਵਾਂ ਨਹੀਂ ਵਿਖਾਈ ਦਿੰਦਾ ਤਾਂ ਅਗਲੇ 6 ਮਹੀਨਿਆਂ ਵਿਚ ਉਸ ਦੀ ਮੌਤ ਹੋ ਜਾਂਦੀ ਹੈ।

ਖੂਹ 'ਚ ਨਹਾ ਕੇ ਯਮਰਾਜ ਨੇ ਭੋਲੇਨਾਥ ਨੂੰ ਕੀਤਾ ਸੀ ਖੁਸ਼

ਇਸ ਪ੍ਰਾਚੀਨ ਮੰਦਿਰ ਬਾਰੇ ਹੋਰ ਵੀ ਮਾਨਤਾਵਾਂ ਹਨ। ਮੰਨਿਆ ਜਾਂਦਾ ਹੈ ਕਿ ਇੱਥੇ ਭਗਵਾਨ ਸ਼ਿਵ ਅਤੇ ਯਮ ਇਕੱਠੇ ਨਿਵਾਸ ਕਰਦੇ ਹਨ। ਮੰਨਿਆ ਜਾਂਦਾ ਹੈ ਕਿ ਜਦੋਂ ਭਗਵਾਨ ਸ਼ਿਵ ਧਰਤੀ 'ਤੇ ਮਰ ਰਹੇ ਲੋਕਾਂ ਨੂੰ ਸਵਰਗ ਜਾਂ ਨਰਕ ਵਿਚ ਲੈ ਜਾਣ ਦਾ ਪ੍ਰਬੰਧ ਕਰ ਰਹੇ ਸਨ। ਇਸ ਦੌਰਾਨ ਯਮਰਾਜ ਭੋਲੇਨਾਥ ਨੂੰ ਪ੍ਰਸੰਨ ਕਰਨ ਲਈ ਤਪੱਸਿਆ ਕਰ ਰਹੇ ਸਨ। ਹਾਲਾਂਕਿ, ਭੋਲੇਨਾਥ ਨੂੰ ਪ੍ਰਸੰਨ ਕਰਨ ਵਿੱਚ ਯਮਰਾਜ ਸਫਲ ਨਹੀਂ ਹੋਏ। ਇਸ ਤੋਂ ਬਾਅਦ ਭਗਵਾਨ ਵਿਸ਼ਨੂੰ ਨੇ ਉਨ੍ਹਾਂ ਨੂੰ ਇੱਥੇ ਇੱਕ ਖੂਹ ਬਣਾਉਣ ਅਤੇ ਇਸ ਵਿੱਚ ਇਸ਼ਨਾਨ ਕਰਨ ਤੋਂ ਬਾਅਦ ਭੋਲੇਨਾਥ ਦੀ ਤਪੱਸਿਆ ਕਰਨ ਦੀ ਸਲਾਹ ਦਿੱਤੀ। ਜਦੋਂ ਯਮਰਾਜ ਨੇ ਅਜਿਹਾ ਕੀਤਾ ਤਾਂ ਭਗਵਾਨ ਭੋਲੇਨਾਥ, ਯਮਰਾਜ ਤੋਂ ਖੁਸ਼ ਹੋ ਗਏ। ਇਸ ਤੋਂ ਬਾਅਦ ਭੋਲੇਨਾਥ ਨੇ ਸਵਰਗ ਅਤੇ ਨਰਕ ਜਾਣ ਵਾਲਿਆਂ ਦੀ ਜ਼ਿੰਮੇਵਾਰੀ ਯਮਰਾਜ ਨੂੰ ਸੌਂਪ ਦਿੱਤੀ ਸੀ।

Related Post