ਯਾਮੀ ਗੌਤਮ ਅਤੇ ਆਦਿਤਿਆ ਧਰ ਦੇ ਘਰ ਬੇਟੇ ਨੇ ਲਿਆ ਜਨਮ, ਅਦਾਕਾਰਾ ਨੇ ਵੇਦਾਂ ’ਤੇ ਰੱਖਿਆ ਇਹ ਖ਼ਾਸ ਨਾਂ

ਯਾਮੀ ਨੇ ਖੁਦ ਸੋਸ਼ਲ ਮੀਡੀਆ 'ਤੇ ਇਕ ਪੋਸਟ 'ਚ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਯਾਮੀ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਲੱਡੂ ਗੋਪਾਲ ਦਾ ਜਨਮ ਹੋਇਆ।

By  Aarti May 20th 2024 12:36 PM

Yami and Aditya Become Parents: ਬਾਲੀਵੁੱਡ ਅਦਾਕਾਰਾ ਯਾਮੀ ਗੌਤਮ ਅਤੇ ਫਿਲਮ ਨਿਰਦੇਸ਼ਕ ਆਦਿਤਿਆ ਧਰ ਦੇ ਘਰ ਇਕ ਛੋਟਾ ਜਿਹਾ ਮਹਿਮਾਨ ਆਇਆ ਹੈ। ਜੀ ਹਾਂ, ਯਾਮੀ ਨੇ ਆਪਣੇ ਪਹਿਲੇ ਬੱਚੇ ਨੂੰ ਜਨਮ ਦਿੱਤਾ ਹੈ। ਯਾਮੀ ਨੇ ਖੁਦ ਸੋਸ਼ਲ ਮੀਡੀਆ 'ਤੇ ਇਕ ਪੋਸਟ 'ਚ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਯਾਮੀ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਲੱਡੂ ਗੋਪਾਲ ਦਾ ਜਨਮ ਹੋਇਆ। ਇੰਨਾ ਹੀ ਨਹੀਂ ਯਾਮੀ ਨੇ ਆਪਣੇ ਬੇਟੇ ਦੇ ਨਾਂ ਦਾ ਵੀ ਖੁਲਾਸਾ ਕੀਤਾ ਹੈ।

ਯਾਮੀ ਨੇ ਭਾਰਤੀ ਮਿਥਿਹਾਸ ਤੋਂ ਪ੍ਰੇਰਿਤ ਮਾਂ ਅਤੇ ਬੇਟੇ ਦੀ ਤਸਵੀਰ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ। ਇਸ ਤਸਵੀਰ 'ਤੇ ਲਿਖਿਆ ਕਿ ਸਾਨੂੰ ਇਹ ਦੱਸਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ ਇਕ ਛੋਟਾ ਰਾਜਕੁਮਾਰ ਸਾਡੇ ਘਰ ਆਇਆ ਹੈ। ਵੇਦਵਿਦ ਜਿਨ੍ਹਾਂ ਨੇ ਅਕਸ਼ੈ ਤ੍ਰਿਤੀਆ ਦੇ ਸ਼ੁਭ ਦਿਨ 'ਤੇ ਜਨਮ ਲੈ ਕੇ ਸਾਨੂੰ ਮਾਣ ਮਹਿਸੂਸ ਕੀਤਾ, ਕਿਰਪਾ ਕਰਕੇ ਉਸ ਨੂੰ ਆਪਣਾ ਆਸ਼ੀਰਵਾਦ ਅਤੇ ਪਿਆਰ ਦਿਓ।

ਇਹ ਵੀ ਪੜ੍ਹੋ: ਕਿਸ-ਕਿਸ ਨੂੰ ਯਾਦ ਹਨ ਗਾਇਕ ਨਛੱਤਰ ਛੱਤਾ,ਗਾਇਕ ਦੀ ਧੀ ਵੀ ਹੈ ਵਧੀਆ ਗਾਇਕਾ, ਇੰਡਸਟਰੀ ‘ਚ ਜਗ੍ਹਾ ਬਨਾਉਣ ਦੇ ਲਈ ਕਰ ਰਹੀ ਸੰਘਰਸ਼

ਜੋੜੇ ਨੇ ਆਪਣੇ ਬੇਟੇ ਨੂੰ ਬਹੁਤ ਖਾਸ ਨਾਮ ਦਿੱਤਾ ਹੈ। ਨਾਮ ਪੜ੍ਹ ਕੇ ਸਮਝ ਆਉਂਦਾ ਹੈ ਕਿ ਦੋਵਾਂ ਨੇ ਨਾਂ ਤੈਅ ਕਰਨ ਤੋਂ ਪਹਿਲਾਂ ਕਾਫੀ ਸੋਚਿਆ ਹੈ। ਦੱਸ ਦੇਈਏ ਕਿ ਹਿੰਦੂ ਮਿਥਿਹਾਸ ਦੇ ਮੁਤਾਬਕ ਇਸ ਨਾਮ ਦਾ ਮਤਲਬ ਹੈ, 'ਵੇਦਾਂ ਦਾ ਗਿਆਨਵਾਨ ਵਿਅਕਤੀ।'

ਇਹ ਵੀ ਪੜ੍ਹੋ: Rakhi Sawant Video Viral: ਹਸਪਤਾਲ 'ਚੋਂ ਰਾਖੀ ਸਾਵੰਤ ਦਾ ਵੀਡੀਓ ਵਾਇਰਲ, ਦਰਦ 'ਚ ਰੋਂਦੀ ਹੋਈ ਨਜ਼ਰ ਆ ਰਹੀ ਅਦਾਕਾਰਾ

Related Post