Video : ਪੈਰਿਸ ਓਲੰਪਿਕ 'ਚ ਸੁਪਨਾ ਟੁੱਟਣ ਪਿੱਛੋਂ ਭਾਰਤ ਪਰਤੀ ਵਿਨੇਸ਼ ਫੋਗਾਟ, ਦਿੱਲੀ ਹਵਾਈ ਅੱਡੇ 'ਤੇ ਹੋਈ ਭਾਵੁਕ
Paris Olympic 2024 'ਚ ਮਹਿਲਾਵਾਂ ਦੇ 50 ਕਿਲੋਗ੍ਰਾਮ ਕੁਸ਼ਤੀ ਦੇ ਸੋਨ ਤਗਮੇ ਦੇ ਮੈਚ ਤੋਂ ਠੀਕ ਪਹਿਲਾਂ 100 ਗ੍ਰਾਮ ਜ਼ਿਆਦਾ ਵਜ਼ਨ ਕਾਰਨ ਅਯੋਗ ਕਰਾਰ ਦਿੱਤੀ ਗਈ ਭਾਰਤੀ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ (Vinesh Phogat) ਅੱਜ ਸਵੇਰੇ ਦੇਸ਼ ਪਰਤ ਆਈ ਹੈ।
Paris Olympic 2024 'ਚ ਮਹਿਲਾਵਾਂ ਦੇ 50 ਕਿਲੋਗ੍ਰਾਮ ਕੁਸ਼ਤੀ ਦੇ ਸੋਨ ਤਗਮੇ ਦੇ ਮੈਚ ਤੋਂ ਠੀਕ ਪਹਿਲਾਂ 100 ਗ੍ਰਾਮ ਜ਼ਿਆਦਾ ਵਜ਼ਨ ਕਾਰਨ ਅਯੋਗ ਕਰਾਰ ਦਿੱਤੀ ਗਈ ਭਾਰਤੀ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ (Vinesh Phogat) ਅੱਜ ਸਵੇਰੇ ਦੇਸ਼ ਪਰਤ ਆਈ ਹੈ। ਵਿਨੇਸ਼ ਦਾ ਦਿੱਲੀ ਏਅਰਪੋਰਟ ਤੋਂ ਬਾਹਰ ਆਉਣ ਤੋਂ ਬਾਅਦ ਉੱਥੇ ਪਹੁੰਚੇ ਪ੍ਰਸ਼ੰਸਕਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਜਦੋਂ ਵਿਨੇਸ਼ ਨੂੰ ਗੋਲਡ ਮੈਡਲ ਮੈਚ ਤੋਂ ਠੀਕ ਪਹਿਲਾਂ ਅਯੋਗ ਕਰਾਰ ਦਿੱਤਾ ਗਿਆ ਸੀ ਤਾਂ ਭਾਰਤੀ ਓਲੰਪਿਕ ਸੰਘ (IOA) ਨੇ ਇਸ 'ਤੇ ਸਖ਼ਤ ਇਤਰਾਜ਼ ਪ੍ਰਗਟਾਇਆ ਸੀ। ਇਸ ਮਾਮਲੇ ਨੂੰ ਲੈ ਕੇ ਵਿਨੇਸ਼ ਨੇ ਕੋਰਟ ਆਫ ਆਰਬਿਟਰੇਸ਼ਨ ਫਾਰ ਸਪੋਰਟਸ ਨੂੰ ਸਾਂਝਾ ਚਾਂਦੀ ਦਾ ਤਗਮਾ ਦੇਣ ਦੀ ਅਪੀਲ ਵੀ ਕੀਤੀ ਸੀ ਪਰ ਸੀਏਐਸ ਨੇ 14 ਅਗਸਤ ਦੀ ਸ਼ਾਮ ਨੂੰ ਉਸ ਦੀ ਪਟੀਸ਼ਨ ਰੱਦ ਕਰ ਦਿੱਤੀ ਸੀ।
ਦਿੱਲੀ ਏਅਰਪੋਰਟ ਦੇ ਬਾਹਰ ਵਿਨੇਸ਼ ਫੋਗਾਟ ਦਾ ਸਵਾਗਤ ਕਰਨ ਲਈ ਬਜਰੰਗ ਪੂਨੀਆ, ਸਾਕਸ਼ੀ ਮਲਿਕ ਅਤੇ ਕਈ ਹੋਰ ਪਹਿਲਵਾਨ ਵੀ ਉੱਥੇ ਮੌਜੂਦ ਸਨ। ਇਸ ਤੋਂ ਇਲਾਵਾ ਵਿਨੇਸ਼ ਦੇ ਪਰਿਵਾਰਕ ਮੈਂਬਰ ਵੀ ਮੌਜੂਦ ਸਨ, ਜਿਸ ਵਿੱਚ ਉਸਦੇ ਭਰਾ ਹਰਿੰਦਰ ਪੂਨੀਆ ਨੇ ANI ਨੂੰ ਦਿੱਤੇ ਆਪਣੇ ਬਿਆਨ ਵਿੱਚ ਕਿਹਾ ਕਿ ਜੋ ਲੋਕ ਕੁਸ਼ਤੀ ਅਤੇ ਖੇਡਾਂ ਦੇ ਸ਼ੌਕੀਨ ਹਨ, ਉਹ ਅੱਜ ਵਿਨੇਸ਼ ਦਾ ਏਅਰਪੋਰਟ 'ਤੇ ਸਵਾਗਤ ਕਰਨ ਲਈ ਆਏ ਹਨ।