WPI Inflation: ਮਹਿੰਗਾਈ ਦਾ ਝਟਕਾ, ਆਲੂ, ਪਿਆਜ਼ ਤੇ ਦਾਲਾਂ ਦੀਆਂ ਕੀਮਤਾਂ ਚ ਵਾਧਾ
ਥੋਕ ਮੁੱਲ ਸੂਚਕ ਅੰਕ (WPI) ਵਿੱਚ ਵਾਧਾ ਹੋਇਆ ਹੈ। ਜਾਰੀ ਅੰਕੜਿਆਂ ਮੁਤਾਬਕ ਮਈ 2024 'ਚ WPI ਵਧ ਕੇ 2.61 ਫੀਸਦੀ ਹੋ ਗਿਆ ਹੈ। ਦੱਸ ਦੇਈਏ ਕਿ ਮਈ 2024 'ਚ WPI 14 ਮਹੀਨਿਆਂ ਦੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਿਆ ਸੀ। ਅਪ੍ਰੈਲ ਦੇ ਮੁਕਾਬਲੇ ਦੁੱਗਣਾ ਵਾਧਾ ਦੇਖਿਆ ਗਿਆ ਹੈ।

Wholesale Prices Index: ਮਹਿੰਗਾਈ ਦਾ ਝਟਕਾ ਲੱਗਾ ਹੈ। ਇਸ ਦਾ ਮੁੱਖ ਕਾਰਨ ਖਾਣ-ਪੀਣ ਵਾਲੀਆਂ ਚੀਜ਼ਾਂ ਹਨ। ਥੋਕ ਮੁੱਲ ਸੂਚਕ ਅੰਕ (WPI) 'ਤੇ ਆਧਾਰਿਤ ਮਹਿੰਗਾਈ ਮਈ 'ਚ ਵਧ ਕੇ 2.61 ਫੀਸਦੀ ਹੋ ਗਈ ਰਹੈ। ਅਪ੍ਰੈਲ 'ਚ ਇਹ 1.26 ਫੀਸਦੀ ਸੀ। ਥੋਕ ਮਹਿੰਗਾਈ ਦਰ 15 ਮਹੀਨਿਆਂ ਦੇ ਉੱਚ ਪੱਧਰ 'ਤੇ ਪਹੁੰਚ ਗਈ ਹੈ। ਇਹ ਅੰਕੜਾ ਸਰਕਾਰ ਨੇ ਸ਼ੁੱਕਰਵਾਰ ਨੂੰ ਜਾਰੀ ਕੀਤਾ ਹੈ। ਇਹ ਫਰਵਰੀ 2023 ਤੋਂ ਬਾਅਦ ਪਿਛਲੇ 15 ਮਹੀਨਿਆਂ ਵਿੱਚ ਸਭ ਤੋਂ ਵੱਧ ਹੈ।
ਖਾਣ-ਪੀਣ ਦੀਆਂ ਚੀਜ਼ਾਂ ਹੋ ਗਈਆਂ ਹਨ ਮਹਿੰਗੀਆਂ
ਅੰਕੜਿਆਂ ਮੁਤਾਬਕ ਮਈ 'ਚ ਖਾਣ-ਪੀਣ ਦੀਆਂ ਵਸਤੂਆਂ ਦੀਆਂ ਕੀਮਤਾਂ 'ਚ ਵਾਧਾ ਹੋਇਆ ਹੈ। ਮਈ 'ਚ ਫੂਡ ਆਰਟੀਕਲ ਇੰਡੈਕਸ 9.82 ਫੀਸਦੀ ਸੀ। ਜਦੋਂ ਕਿ ਇਕ ਸਾਲ ਪਹਿਲਾਂ ਇਸੇ ਮਹੀਨੇ ਇਹ 1.63 ਫੀਸਦੀ ਸੀ।
ਸਬਜ਼ੀਆਂ ਵੀ ਹੋ ਗਈਆਂ ਹਨ ਮਹਿੰਗੀਆਂ
ਉੱਤਰੀ ਭਾਰਤ ਵਿੱਚ ਅੱਤ ਦੀ ਗਰਮੀ ਅਤੇ ਕੁਝ ਇਲਾਕਿਆਂ ਵਿੱਚ ਬੇਮੌਸਮੀ ਬਾਰਿਸ਼ ਨੇ ਸਬਜ਼ੀਆਂ ਦੀ ਫ਼ਸਲ ਨੂੰ ਨੁਕਸਾਨ ਪਹੁੰਚਾਇਆ ਹੈ। ਇਸ ਦਾ ਸਪੱਸ਼ਟ ਪ੍ਰਭਾਵ ਕੀਮਤਾਂ 'ਤੇ ਵੀ ਦਿਖਾਈ ਦੇ ਰਿਹਾ ਹੈ। ਥੋਕ ਮੁੱਲ ਸੂਚਕ ਅੰਕ ਮੁਤਾਬਕ ਮਈ ਮਹੀਨੇ 'ਚ ਸਬਜ਼ੀਆਂ ਦੀਆਂ ਥੋਕ ਕੀਮਤਾਂ 'ਚ 32.42 ਫੀਸਦੀ ਦਾ ਵਾਧਾ ਹੋਇਆ ਹੈ। ਇਕ ਸਾਲ ਪਹਿਲਾਂ ਇਹ 20.50 ਫੀਸਦੀ ਸੀ। ਦਾਲਾਂ ਦੀਆਂ ਕੀਮਤਾਂ ਵਿੱਚ ਵੀ ਵਾਧਾ ਹੋਇਆ ਹੈ। ਮਈ 2024 'ਚ ਦਾਲਾਂ ਦੀਆਂ ਕੀਮਤਾਂ 'ਚ 22 ਫੀਸਦੀ ਦਾ ਵਾਧਾ ਦੇਖਿਆ ਗਿਆ ਹੈ। ਪਿਛਲੇ ਸਾਲ ਮਈ 'ਚ 5.8 ਫੀਸਦੀ ਦਾ ਵਾਧਾ ਦੇਖਿਆ ਗਿਆ ਸੀ।
ਆਲੂ ਨੇ ਸਭ ਨੂੰ ਪਿੱਛੇ ਛੱਡਿਆ
ਜੇਕਰ ਆਲੂ ਦੀ ਗੱਲ ਕਰੀਏ ਤਾਂ ਇਸ ਨੇ ਸਭ ਨੂੰ ਪਿੱਛੇ ਛੱਡ ਦਿੱਤਾ ਹੈ। ਤਾਜ਼ਾ ਅੰਕੜਿਆਂ ਮੁਤਾਬਕ ਮਈ 2024 'ਚ ਆਲੂ ਦੀਆਂ ਕੀਮਤਾਂ 'ਚ 64 ਫੀਸਦੀ ਦਾ ਵਾਧਾ ਹੋਇਆ ਹੈ। ਪਿਆਜ਼ ਨੇ ਲੋਕਾਂ ਲਈ ਮੁਸ਼ਕਲਾਂ ਖੜ੍ਹੀਆਂ ਕਰ ਦਿੱਤੀਆਂ ਹਨ। ਮਈ 'ਚ ਪਿਆਜ਼ ਦੀਆਂ ਕੀਮਤਾਂ 'ਚ 58 ਫੀਸਦੀ ਦਾ ਵਾਧਾ ਹੋਇਆ ਹੈ।
ਇਹ ਵੀ ਪੜੋ: Stock Market Update: ਤੇਜ਼ੀ ਨਾਲ ਖੁੱਲ੍ਹਦੇ ਹੀ ਸ਼ੇਅਰ ਬਾਜ਼ਾਰ ਡਿੱਗਿਆ, ਜਾਣੋ ਤਾਜ਼ਾ ਅਪਡੇਟਸ