Worst Train Accident: ਦਿਲ ਦਹਿਲਾ ਦੇਣ ਵਾਲਾ ਹੈ ਓਡੀਸ਼ਾ ਰੇਲ ਹਾਦਸਾ, ਜਾਣੋ ਦੇਸ਼ ਵਿੱਚ ਕਦੋਂ ਅਤੇ ਕਿੱਥੇ ਵਾਪਰੇ ਸੀ ਵੱਡੇ ਰੇਲ ਹਾਦਸੇ
ਓਡੀਸ਼ਾ ਵਿੱਚ ਬੇਂਗਲੁਰੂ-ਹਾਵੜਾ ਸੁਪਰਫਾਸਟ ਐਕਸਪ੍ਰੈਸ, ਸ਼ਾਲੀਮਾਰ-ਚੇਨਈ ਸੈਂਟਰਲ ਕੋਰੋਮੰਡਲ ਐਕਸਪ੍ਰੈਸ ਅਤੇ ਇੱਕ ਮਾਲ ਰੇਲਗੱਡੀ ਵਿਚਕਾਰ ਸ਼ੁੱਕਰਵਾਰ ਨੂੰ ਆਪਸ ‘ਚ ਟਕਰਾਉਣ ਕਾਰਨ ਭਿਆਨਕ ਸੜਕ ਹਾਦਸਾ ਵਾਪਰਿਆ। ਆਓ ਜਾਣਦੇ ਹਾਂ ਹੁਣ ਤੱਕ ਵਾਪਰੇ ਰੇਲ ਹਾਦਸਿਆਂ ਬਾਰੇ।
Worst Train Accident: ਓਡੀਸ਼ਾ ਵਿੱਚ ਬੇਂਗਲੁਰੂ-ਹਾਵੜਾ ਸੁਪਰਫਾਸਟ ਐਕਸਪ੍ਰੈਸ, ਸ਼ਾਲੀਮਾਰ-ਚੇਨਈ ਸੈਂਟਰਲ ਕੋਰੋਮੰਡਲ ਐਕਸਪ੍ਰੈਸ ਅਤੇ ਇੱਕ ਮਾਲ ਰੇਲਗੱਡੀ ਵਿਚਕਾਰ ਸ਼ੁੱਕਰਵਾਰ ਨੂੰ ਆਪਸ ‘ਚ ਟਕਰਾਉਣ ਕਾਰਨ ਭਿਆਨਕ ਸੜਕ ਹਾਦਸਾ ਵਾਪਰਿਆ। ਹੁਣ ਤੱਕ ਇਸ ਹਾਦਸੇ 'ਚ ਘੱਟੋ-ਘੱਟ 288 ਲੋਕਾਂ ਦੀ ਮੌਤ ਹੋ ਗਈ ਸੀ, ਜਦਕਿ 900 ਤੋਂ ਵੱਧ ਲੋਕ ਜ਼ਖਮੀ ਹੋ ਗਏ ਸਨ। ਅਜੇ ਵੀ ਰਾਹਤ ਬਚਾਅ ਕਾਰਜ ਜਾਰੀ ਹੈ। ਨਾਲ ਹੀ ਮ੍ਰਿਤਕਾਂ ਦੀ ਗਿਣਤੀ ਵਧਣ ਦਾ ਵੀ ਖਦਸ਼ਾ ਜਤਾਇਆ ਜਾ ਰਿਹਾ ਹੈ।
ਭਾਰਤ ਵਿੱਚ ਪਿਛਲੇ ਕਈ ਦਹਾਕਿਆਂ ਵਿੱਚ ਕਈ ਵੱਡੇ ਰੇਲ ਹਾਦਸੇ ਵਾਪਰੇ ਹਨ, ਜਿਨ੍ਹਾਂ ਵਿੱਚ ਹਜ਼ਾਰਾਂ ਲੋਕਾਂ ਦੀ ਮੌਤ ਹੋ ਚੁੱਕੀ ਹੈ।ਆਓ ਹੁਣ ਤੁਹਾਨੂੰ ਦੱਸਦੇ ਹਾਂ ਕਿ ਇਸ ਤੋਂ ਪਹਿਲਾਂ ਅਜਿਹੇ ਹਾਦਸੇ ਕਦੋਂ ਵਾਪਰ ਚੁੱਕੇ ਹਨ।
- 6 ਜੂਨ 1981 ਨੂੰ ਦੇਸ਼ ਦਾ ਸਭ ਤੋਂ ਵੱਡਾ ਰੇਲ ਹਾਦਸਾ ਵਾਪਰਿਆ। ਇਸ ਹਾਦਸੇ ਦੌਰਾਨ ਬਿਹਾਰ ਵਿੱਚ ਇੱਕ ਪੁਲ ਪਾਰ ਕਰਦੇ ਸਮੇਂ ਇੱਕ ਰੇਲ ਗੱਡੀ ਬਾਗਮਤੀ ਨਦੀ ਵਿੱਚ ਡਿੱਗ ਗਈ ਸੀ, ਜਿਸ ਵਿੱਚ 750 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ।
- 20 ਅਗਸਤ, 1995 ਨੂੰ ਪੁਰਸ਼ੋਤਮ ਐਕਸਪ੍ਰੈਸ ਫ਼ਿਰੋਜ਼ਾਬਾਦ ਨੇੜੇ ਇੱਕ ਖੜੀ ਕਾਲਿੰਦੀ ਐਕਸਪ੍ਰੈਸ ਨਾਲ ਟਕਰਾ ਗਈ ਸੀ। ਇਸ ਘਟਨਾ ਵਿੱਚ 305 ਲੋਕਾਂ ਦੀ ਮੌਤ ਹੋ ਗਈ ਸੀ।
- 26 ਨਵੰਬਰ 1998 ਨੂੰ ਜੰਮੂ ਤਵੀ-ਸੀਲਦਾਹ ਐਕਸਪ੍ਰੈਸ ਪੰਜਾਬ ਦੇ ਖੰਨਾ ਵਿਖੇ ਫਰੰਟੀਅਰ ਗੋਲਡਨ ਟੈਂਪਲ ਮੇਲ ਦੇ ਪਟੜੀ ਤੋਂ ਉਤਰੇ ਤਿੰਨ ਡੱਬਿਆਂ ਨਾਲ ਟਕਰਾ ਗਈ, ਜਿਸ ਵਿੱਚ 212 ਲੋਕ ਮਾਰੇ ਗਏ।
- 02 ਅਗਸਤ 1999: ਬ੍ਰਹਮਪੁੱਤਰ ਮੇਲ ਉੱਤਰੀ ਸਰਹੱਦੀ ਰੇਲਵੇ ਦੇ ਕਟਿਹਾਰ ਡਿਵੀਜ਼ਨ ਦੇ ਗੈਸਲ ਸਟੇਸ਼ਨ 'ਤੇ ਸਟੇਸ਼ਨਰੀ ਅਵਧ ਅਸਮ ਐਕਸਪ੍ਰੈਸ ਨਾਲ ਟਕਰਾ ਗਈ, ਜਿਸ ਨਾਲ 285 ਦੀ ਮੌਤ ਹੋ ਗਈ ਅਤੇ 300 ਦੇ ਕਰੀਬ ਜ਼ਖਮੀ ਹੋ ਗਏ ਸੀ।
- 20 ਨਵੰਬਰ 2016: ਇੰਦੌਰ-ਰਾਜੇਂਦਰ ਨਗਰ ਐਕਸਪ੍ਰੈਸ ਦੇ 14 ਡੱਬੇ ਪਟੜੀ ਤੋਂ ਉੱਤਰ ਜਾਣ ਦੀ ਵਜ੍ਹਾ ਕਾਰਨ ਇੱਕ ਭਿਆਨਕ ਹਾਦਸਾ ਵਾਪਰਿਆ, ਜਿਸ ਵਿੱਚ 152 ਦੀ ਮੌਤ ਹੋ ਗਈ ਅਤੇ 260 ਜ਼ਖਮੀ ਹੋ ਗਏ ਸੀ।
- 09 ਨਵੰਬਰ 2002: ਰਫੀਗੰਜ ਵਿਖੇ ਧਵੇ ਨਦੀ ਦੇ ਪੁਲ 'ਤੇ ਹਾਵੜਾ-ਰਾਜਧਾਨੀ ਐਕਸਪ੍ਰੈਸ ਪਲਟ ਗਈ, ਜਿਸ ਨਾਲ 140 ਲੋਕਾਂ ਦੀ ਮੌਤ ਹੋ ਗਈ।
- 23 ਦਸੰਬਰ 1964: ਰਾਮੇਸ਼ਵਰਮ ਵਿੱਚ ਚੱਕਰਵਾਤ ‘ਚ ਪੰਬਨ-ਧਨੁਸ਼ਕੋਡੀ ਪੈਸੇਂਜਰ ਟ੍ਰੇਨ ਰੁੜ੍ਹ ਗਈ, ਜਿਸ ਕਾਰਨ 126 ਯਾਤਰੀ ਮਾਰੇ ਗਏ ਸੀ।
- 28 ਮਈ, 2010: ਮੁੰਬਈ ਜਾ ਰਹੀ ਰੇਲਗੱਡੀ ਪਟੜੀ ਤੋਂ ਉਤਰ ਗਈ ਅਤੇ ਉਲਟ ਦਿਸ਼ਾ ਤੋਂ ਆ ਰਹੀ ਮਾਲ ਗੱਡੀ ਨਾਲ ਟਕਰਾ ਗਈ। ਇਸ ਹਾਦਸੇ ਵਿੱਚ 148 ਯਾਤਰੀਆਂ ਦੀ ਮੌਤ ਹੋ ਗਈ ਸੀ।
ਕਾਬਿਲੇਗੌਰ ਹੈ ਕਿ ਪੱਛਮੀ ਬੰਗਾਲ ਸਰਕਾਰ ਨੇ ਬਾਲਾਸੋਰ ਰੇਲ ਹਾਦਸੇ ਵਿੱਚ ਮਾਰੇ ਗਏ ਰਾਜ ਦੇ ਲੋਕਾਂ ਦੇ ਵਾਰਸਾਂ ਨੂੰ 5-5 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਗੰਭੀਰ ਜ਼ਖ਼ਮੀਆਂ ਲਈ 1 ਲੱਖ ਰੁਪਏ ਅਤੇ ਮਾਮੂਲੀ ਜ਼ਖ਼ਮੀਆਂ ਨੂੰ 50,000 ਰੁਪਏ ਦੇਣ ਦਾ ਐਲਾਨ ਕੀਤਾ ਗਿਆ ਹੈ।