OMG! ਸ਼ਖਸ ਨੇ 13 ਸਕਿੰਟਾਂ ਚ ਬਣਾ ਦਿੱਤਾ ਅਨੋਖਾ ਰਿਕਾਰਡ, ਵੀਡੀਓ ਦੇਖ ਕੇ ਤੁਸੀ ਵੀ ਹੋ ਜਾਓਗੇ ਹੈਰਾਨ
OMG: ਕਹਿੰਦੇ ਹਨ ਕਿ ਜਦੋਂ ਵਿਅਕਤੀ 'ਚ ਕੁੱਝ ਕਰਨ ਦਾ ਜਨੂੰਨ ਹੁੰਦਾ ਹੈ ਤਾਂ ਉਹ ਕੁੱਝ ਵੀ ਨਹੀਂ ਦੇਖਦਾ। ਅਜਿਹਾ ਹੀ ਅਨੋਖਾ ਕਾਰਨਾਮਾ (Ajab Gajab) ਇਸ ਸ਼ਖਸ ਨੇ ਕਰ ਵਿਖਾਇਆ ਹੈ, ਜੋ ਕਿ ਇੱਕ ਵਿਸ਼ਵ ਰਿਕਾਰਡ (World Record) ਬਣ ਗਿਆ ਹੈ। ਇਸ ਸ਼ਖਸ ਨੇ 13 ਸਕਿੰਟਾਂ 'ਚ 10 ਅੰਡਰਵੀਅਰ (Underwear) ਬਦਲਣ ਦਾ ਕਾਰਨਾਮਾ ਕੀਤਾ ਹੈ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਪਹਿਲਾਂ-ਪਹਿਲਾਂ ਭਾਵੇਂ ਇਹ ਵੀਡੀਓ ਤੁਹਾਨੂੰ ਝੂਠ ਲੱਗੇ, ਪਰ ਬਿਲਕੁਲ ਸੱਚ ਹੈ। ਸ਼ਖਸ ਦੇ ਇਸ ਕਾਰਨਾਮੇ ਨੂੰ ਗਿੰਨੀਜ਼ ਵਰਲਡ ਰਿਕਾਰਡ ਦੇ ਇੰਸਟਾਗ੍ਰਾਮ 'ਤੇ ਅਪਲੋਡ ਕੀਤਾ ਗਿਆ ਹੈ। ਵੀਡੀਓ ਵਿੱਚ ਦੱਸਿਆ ਗਿਆ ਹੈ ਕਿ ਆਸਟ੍ਰੇਲੀਆ ਦੇ ਨਿਕੋਲਸ ਮੈਨਿੰਗ ਨੇ 13.03 ਸਕਿੰਟਾਂ ਵਿੱਚ 10 ਜੋੜੀਆਂ ਅੰਡਰਵੀਅਰ ਪਾਏ, ਜੋ ਕਿ ਤੁਸੀ ਖੁਦ ਵੀਡੀਓ ਵਿੱਚ ਵੀ ਦੇਖ ਸਕਦੇ ਹੋ।
ਇਸ ਵੀਡੀਓ ਨੂੰ ਹੁਣ ਤੱਕ 50 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ ਅਤੇ ਲੱਖਾਂ ਲੋਕ ਇਸ ਨੂੰ ਸ਼ੇਅਰ ਵੀ ਕਰ ਚੁੱਕੇ ਹਨ। ਇੰਨਾ ਹੀ ਨਹੀਂ ਇਸ ਨੂੰ 5 ਲੱਖ 57 ਹਜ਼ਾਰ ਤੋਂ ਵੱਧ ਲੋਕ ਲਾਈਕ ਕਰ ਚੁੱਕੇ ਹਨ ਅਤੇ 6300 ਤੋਂ ਵੱਧ ਟਿੱਪਣੀਆਂ ਆ ਚੁੱਕੀਆਂ ਹਨ। ਕਿਸੇ ਨੇ ਲਿਖਿਆ ਹੈ ਕਿ ਜੇਕਰ ਇਸ ਵਿਅਕਤੀ ਨੇ ਸਿਰਫ 10 ਜੋੜੇ ਅੰਡਰਵੀਅਰ ਪਾਉਣੇ ਸਨ ਤਾਂ ਉੱਥੇ ਵਾਧੂ ਕਿਉਂ ਰੱਖੇ ਗਏ, ਜਦੋਂ ਕਿ ਕੋਈ ਕਹਿ ਰਿਹਾ ਹੈ ਕਿ ਮੈਂ ਯਕੀਨਨ ਉਸਦਾ ਰਿਕਾਰਡ ਤੋੜ ਸਕਦਾ ਹਾਂ। ਇਸ ਦੇ ਨਾਲ ਹੀ ਕੋਈ ਕਹਿ ਰਿਹਾ ਹੈ ਕਿ ਲੋਕ ਇਸ ਸ਼ਖਸ ਦੀ ਪ੍ਰਤਿਭਾ ਨੂੰ ਸਮਝ ਨਹੀਂ ਪਾ ਰਹੇ ਹਨ।
ਹਾਲਾਂਕਿ ਇਸ ਰਿਕਾਰਡ ਨੂੰ ਲੈ ਕੇ ਇੱਕ ਵਿਅਕਤੀ ਨੇ ਗਿੰਨੀਜ਼ ਬੁੱਕ 'ਤੇ ਵੀ ਸਵਾਲ ਖੜੇ ਕੀਤੇ ਹਨ। ਉਸ ਨੇ ਕਿਹਾ ਕਿ ਗਿੰਨੀਜ ਬੁੱਕ ਵਾਲੇ ਕਿਤਾਬ ਵੇਚਣ ਲਈ ਕੀ ਕੁੱਝ ਕਰਵਾ ਰਹੇ ਹਨ? ਗਿੰਨੀਜ ਬੁੱਕ ਵਾਲਿਆਂ ਨੂੰ ਗੰਭੀਰਤਾ ਵਿਖਾਉਣੀ ਚਾਹੀਦੀ ਹੈ ਅਤੇ ਆਪਣੇ ਮਾਪਦੰਡਾਂ 'ਚ ਸੁਧਾਰ ਲਿਆਉਣਾ ਚਾਹੀਦਾ ਹੈ, ਨਾ ਕਿ ਅਜਿਹਾ ਕੁੱਝ ਬਕਵਾਸ ਕਰਨਾ।