World Population Day 2024 : 2030 ਤੱਕ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਬਣ ਜਾਵੇਗਾ ਭਾਰਤ, ਜਾਣੋ ਕੀ ਹਨ ਚੁਣੌਤੀਆਂ

World Population Day 2024 : ਭਾਰਤ ਦੁਨੀਆ ਦੇ ਸਭ ਤੋਂ ਵੱਡੇ ਅਤੇ ਸਭ ਤੋਂ ਸੰਘਣੀ ਆਬਾਦੀ ਵਾਲੇ ਦੇਸ਼ਾਂ 'ਚੋਂ ਇੱਕ ਹੈ। ਆਬਾਦੀ ਦੇ ਮਾਮਲੇ 'ਚ ਇਹ ਸਿਰਫ ਚੀਨ ਤੋਂ ਪਿੱਛੇ ਹੈ ਪਰ ਭਵਿੱਖਬਾਣੀ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਸਾਲਾਂ 'ਚ ਇਹ ਚੀਨ ਨੂੰ ਪਛਾੜ ਸਕਦਾ ਹੈ।

By  KRISHAN KUMAR SHARMA July 11th 2024 07:00 AM

World Population Day 2024 : ਹਰ ਸਾਲ 11 ਜੁਲਾਈ ਨੂੰ ਵਿਸ਼ਵ ਆਬਾਦੀ ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਮਨਾਉਣ ਦੀ ਮਹੱਤਤਾ ਲੋਕਾਂ ਨੂੰ ਵਧਦੀ ਆਬਾਦੀ ਅਤੇ ਉਸ ਨਾਲ ਜੁੜੀਆਂ ਚੁਣੌਤੀਆਂ 'ਤੋਂ ਜਾਣੂ ਕਰਵਾਉਂਦਾ ਹੈ। ਨਾਲ ਹੀ ਇਹ ਦਿਨ ਸਾਨੂੰ ਯਾਦ ਦਵਾਉਂਦਾ ਹੈ ਕਿ ਆਬਾਦੀ ਕੰਟਰੋਲ ਅਤੇ ਪਰਿਵਾਰ ਨਿਯੋਜਨ ਦੇ ਮੁੱਦਿਆਂ 'ਤੇ ਗੰਭੀਰਤਾ ਨਾਲ ਧਿਆਨ ਦੇਣ ਦੀ ਲੋੜ ਹੈ।

ਪਿਛਲੇ ਸਾਲ ਯਾਨੀ 2023 ਦੀ ਰਿਪੋਰਟ ਮੁਤਾਬਕ ਭਾਰਤ ਦੀ ਅਬਾਦੀ 1.4 ਅਰਬ ਦੇ ਕਰੀਬ ਹੈ। ਇਹ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ ਅਤੇ ਭਾਰਤ ਦੇ 2030 ਤੱਕ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਬਣਨ ਦੀ ਸੰਭਾਵਨਾ ਹੈ। ਭਾਰਤ ਦੁਨੀਆ ਦੇ ਸਭ ਤੋਂ ਵੱਡੇ ਅਤੇ ਸਭ ਤੋਂ ਸੰਘਣੀ ਆਬਾਦੀ ਵਾਲੇ ਦੇਸ਼ਾਂ 'ਚੋਂ ਇੱਕ ਹੈ। ਆਬਾਦੀ ਦੇ ਮਾਮਲੇ 'ਚ ਇਹ ਸਿਰਫ ਚੀਨ ਤੋਂ ਪਿੱਛੇ ਹੈ ਪਰ ਭਵਿੱਖਬਾਣੀ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਸਾਲਾਂ 'ਚ ਇਹ ਚੀਨ ਨੂੰ ਪਛਾੜ ਸਕਦਾ ਹੈ। ਤਾਂ ਆਉ ਜਾਣਦੇ ਹਾਂ, ਇਸ ਦਿਨ ਦਾ ਇਤਿਹਾਸ ਅਤੇ ਮਹੱਤਤਾ... 

ਵਿਸ਼ਵ ਆਬਾਦੀ ਦਿਵਸ ਕਦੋਂ ਮਨਾਇਆ ਜਾਂਦਾ ਹੈ?

ਵਿਸ਼ਵ ਆਬਾਦੀ ਦਿਵਸ ਹਰ ਸਾਲ 11 ਜੁਲਾਈ ਨੂੰ ਮਨਾਇਆ ਜਾਂਦਾ ਹੈ। ਦਸ ਦਈਏ ਕਿ ਇਹ ਦਿਨ ਗਰਭ ਨਿਰੋਧ ਅਤੇ ਪਰਿਵਾਰ ਨਿਯੋਜਨ ਦੀ ਮਹੱਤਤਾ ਬਾਰੇ ਲੋਕਾਂ 'ਚ ਜਾਗਰੂਕਤਾ ਪੈਦਾ ਕਰਨ ਲਈ ਸਮਰਪਿਤ ਹੈ। ਇਸ ਦਿਨ ਨੂੰ ਮਨਾਉਣ ਦਾ ਮਹੱਤਵ ਲੋਕਾਂ ਨੂੰ ਆਬਾਦੀ ਵਿਸਫੋਟ, ਪਰਿਵਾਰ ਨਿਯੋਜਨ, ਲਿੰਗ ਸਮਾਨਤਾ, ਗਰੀਬੀ, ਮਾਵਾਂ ਦੀ ਸਿਹਤ ਅਤੇ ਮਨੁੱਖੀ ਅਧਿਕਾਰਾਂ ਨਾਲ ਜੁੜੇ ਮਹੱਤਵਪੂਰਨ ਮੁੱਦਿਆਂ 'ਤੇ ਧਿਆਨ ਕੇਂਦਰਿਤ ਕਰਨਾ ਹੈ।

ਵਿਸ਼ਵ ਆਬਾਦੀ ਦਿਵਸ ਦਾ ਇਤਿਹਾਸ : ਇਸ ਦਿਨ ਨੂੰ ਮਨਾਉਣ ਦੀ ਸ਼ੁਰੂਆਤ ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ ਦੁਆਰਾ 1989 'ਚ ਕੀਤੀ ਗਈ ਸੀ। ਕਿਉਂਕਿ 1987 ਤੱਕ ਵਿਸ਼ਵ ਦੀ ਆਬਾਦੀ ਪੰਜ ਅਰਬ ਦੇ ਨੇੜੇ ਪਹੁੰਚ ਗਈ ਸੀ, ਜਿਸ ਨੂੰ ਲੈ ਕੇ ਦੇਸ਼ ਚਿੰਤਤ ਹੋਣ ਲੱਗੇ। ਦਸ ਦਈਏ ਕਿ ਇਸ ਇਤਿਹਾਸਕ ਘਟਨਾ ਨੇ ਵਿਸ਼ਵ ਭਾਈਚਾਰੇ ਦਾ ਧਿਆਨ ਤੇਜ਼ੀ ਨਾਲ ਵੱਧ ਰਹੀ ਆਬਾਦੀ ਅਤੇ ਇਸ ਨਾਲ ਜੁੜੇ ਮੁੱਦਿਆਂ ਵੱਲ ਖਿੱਚਿਆ। ਜਿਸ ਤੋਂ ਬਾਅਦ ਸੰਯੁਕਤ ਰਾਸ਼ਟਰ ਨੇ 11 ਜੁਲਾਈ ਨੂੰ ਵਿਸ਼ਵ ਆਬਾਦੀ ਦਿਵਸ ਵਜੋਂ ਮਨਾਉਣ ਦਾ ਫੈਸਲਾ ਕੀਤਾ।

ਵਿਸ਼ਵ ਆਬਾਦੀ ਦਿਵਸ ਦੀ ਮਹੱਤਤਾ

ਪਰਿਵਾਰ ਨਿਯੋਜਨ : ਇਸ ਦਿਨ ਦਾ ਮੁੱਖ ਉਦੇਸ਼ ਲੋਕਾਂ ਨੂੰ ਪਰਿਵਾਰ ਨਿਯੋਜਨ ਦੀ ਮਹੱਤਤਾ ਤੋਂ ਜਾਣੂ ਕਰਵਾਉਣਾ ਹੈ। ਸਹੀ ਜਾਣਕਾਰੀ ਅਤੇ ਸਰੋਤਾਂ ਦੀ ਮਦਦ ਨਾਲ, ਲੋਕ ਆਪਣੇ ਪਰਿਵਾਰ ਦੀ ਯੋਜਨਾ ਬਣਾ ਸਕਦੇ ਹਨ ਅਤੇ ਆਪਣੇ ਜੀਵਨ ਨੂੰ ਸੁਧਾਰ ਸਕਦੇ ਹਨ।

ਆਬਾਦੀ ਵਿਸਫੋਟ : ਤੇਜ਼ੀ ਨਾਲ ਵੱਧ ਰਹੀ ਆਬਾਦੀ ਕਈ ਸਮੱਸਿਆਵਾਂ ਨੂੰ ਜਨਮ ਦਿੰਦੀ ਹੈ, ਜਿਵੇਂ ਕਿ ਸਰੋਤਾਂ ਦੀ ਕਮੀ, ਵਾਤਾਵਰਣ ਪ੍ਰਦੂਸ਼ਣ, ਅਤੇ ਜੀਵਨ ਪੱਧਰ 'ਚ ਗਿਰਾਵਟ। ਇਸ ਦਿਨ ਨੂੰ ਮਨਾਉਣ ਦਾ ਮਹੱਤਵ ਲੋਕਾਂ ਨੂੰ ਇਨ੍ਹਾਂ ਸਮੱਸਿਆਵਾਂ ਤੋਂ ਜਾਣੂ ਕਰਵਾਉਣਾ ਅਤੇ ਹੱਲ ਪੇਸ਼ ਕਰਨਾ ਹੈ।

ਮਹਿਲਾ ਸਸ਼ਕਤੀਕਰਨ : ਮਾਹਿਰਾਂ ਮੁਤਾਬਕ ਔਰਤਾਂ ਆਬਾਦੀ ਨਿਯੰਤਰਣ ਅਤੇ ਪਰਿਵਾਰ ਨਿਯੋਜਨ ਦੇ ਮੁੱਦਿਆਂ 'ਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਇਸ ਦਿਨ ਔਰਤਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਪ੍ਰਤੀ ਜਾਗਰੂਕ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਦੇ ਸਸ਼ਕਤੀਕਰਨ ਲਈ ਵੱਖ-ਵੱਖ ਪ੍ਰੋਗਰਾਮ ਆਯੋਜਿਤ ਕੀਤੇ ਜਾਣਦੇ ਹਨ।

ਸਿਹਤ ਸੇਵਾਵਾਂ : ਇਸ ਦਿਨ ਦਾ ਇੱਕ ਹੋਰ ਮਹੱਤਵਪੂਰਨ ਉਦੇਸ਼ ਮਾਵਾਂ ਦੀ ਸਿਹਤ ਅਤੇ ਨਵਜੰਮੇ ਸਿਹਤ ਸੇਵਾਵਾਂ ਦੀ ਗੁਣਵੱਤਾ 'ਚ ਸੁਧਾਰ ਕਰਨਾ ਹੈ। ਦਸ ਦਈਏ ਕਿ ਸਹੀ ਸਿਹਤ ਸੇਵਾਵਾਂ ਦੀ ਮਦਦ ਨਾਲ ਮਾਵਾਂ ਅਤੇ ਬਾਲ ਮੌਤ ਦਰ ਨੂੰ ਘਟਾਇਆ ਜਾ ਸਕਦਾ ਹੈ।

Related Post