World Lion Day 2024 : ਗੰਭੀਰ ਚਿੰਤਾ ਦਾ ਵਿਸ਼ਾ ਹੈ ਸ਼ੇਰਾਂ ਦੀ ਘਟਦੀ ਗਿਣਤੀ, ਜਾਣੋ ਇਤਿਹਾਸਕ ਤੇ ਸੱਭਿਆਚਾਰਕ ਮਹੱਤਤਾ

World Lion Day 2024 : ਭਾਰਤੀ ਸੰਸਕ੍ਰਿਤੀ 'ਚ ਸ਼ੇਰਾਂ ਦਾ ਵੀ ਅਹਿਮ ਸਥਾਨ ਹੈ। ਕਿਉਂਕਿ ਦੇਵੀ ਦੁਰਗਾ ਨੂੰ ਸ਼ੇਰ ਦੀ ਸਵਾਰੀ ਕਰਦੇ ਦਿਖਾਇਆ ਗਿਆ ਹੈ, ਜੋ ਤਾਕਤ ਅਤੇ ਹਿੰਮਤ ਦਾ ਪ੍ਰਤੀਕ ਹੈ। ਸ਼ੇਰਾਂ ਦੀ ਮੌਜੂਦਗੀ ਸਾਡੀ ਸੱਭਿਆਚਾਰਕ ਵਿਰਾਸਤ ਦਾ ਹਿੱਸਾ ਹੈ ਅਤੇ ਇਨ੍ਹਾਂ ਨੂੰ ਬਚਾਉਣਾ ਸਾਡਾ ਫਰਜ਼ ਹੈ।

By  KRISHAN KUMAR SHARMA August 10th 2024 07:30 AM

World Lion Day 2024 : ਇਸ ਗੱਲ ਤੋਂ ਕੋਈ ਅਣਜਾਣ ਨਹੀਂ ਹੋਵੇਗਾ ਕਿ ਸ਼ੇਰ ਨੇ ਜੰਗਲ ਦਾ ਰਾਜਾ ਕਿਹਾ ਜਾਂਦਾ ਹੈ। ਦਸ ਦਈਏ ਕਿ ਇਹ ਸਾਡੇ ਵਾਤਾਵਰਨ ਦੇ ਸੰਤੁਲਨ 'ਚ ਅਹਿਮ ਭੂਮਿਕਾ ਨਿਭਾਉਂਦੇ ਹਨ। ਇਸ ਲਈ ਹਰ ਸਾਲ 10 ਅਗਸਤ ਨੂੰ ਵਿਸ਼ਵ ਸ਼ੇਰ ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਮਨਾਉਣ ਦੀ ਮਹੱਤਤਾ ਸ਼ੇਰਾਂ ਦੀ ਸੰਭਾਲ ਅਤੇ ਉਨ੍ਹਾਂ ਦੇ ਕੁਦਰਤੀ ਨਿਵਾਸ ਸਥਾਨਾਂ ਦੀ ਸੁਰੱਖਿਆ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ। ਕਿਉਂਕਿ ਸ਼ੇਰਾ ਦੀ ਘਟਦੀ ਗਿਣਤੀ ਅਤੇ ਖ਼ਤਰੇ 'ਚ ਪੈ ਰਹੀ ਹੋਂਦ ਨੇ ਇਸ ਦਿਨ ਨੂੰ ਹੋਰ ਵੀ ਮਹੱਤਵਪੂਰਨ ਬਣਾ ਦਿੱਤਾ ਹੈ। ਤਾਂ ਆਉ ਜਾਣਦੇ ਹਾਂ ਸ਼ੇਰਾਂ ਦੀ ਸੰਭਾਲ ਦੇ ਮੁੱਖ ਨੁਸਖੇ...

ਸ਼ੇਰਾਂ ਦੀ ਇਤਿਹਾਸਕ ਅਤੇ ਸੱਭਿਆਚਾਰਕ ਮਹੱਤਤਾ ਕੀ ਹੈ?

ਸ਼ੇਰ ਸਦੀਆਂ ਤੋਂ ਵੱਖ-ਵੱਖ ਸਭਿਆਚਾਰਾਂ 'ਚ ਤਾਕਤ, ਹਿੰਮਤ ਅਤੇ ਸ਼ਾਹੀ ਮਾਣ ਦਾ ਪ੍ਰਤੀਕ ਰਹੇ ਹਨ। ਦਸ ਦਈਏ ਕਿ ਮਿਸਰ ਦੀ ਸਭਿਅਤਾ 'ਚ, ਸ਼ੇਰਾਂ ਨੂੰ ਦੇਵਤਾ ਮੰਨਿਆ ਜਾਂਦਾ ਸੀ ਅਤੇ ਉਨ੍ਹਾਂ ਦੀਆਂ ਮੂਰਤੀਆਂ ਵੱਖ-ਵੱਖ ਮੰਦਰਾਂ 'ਚ ਮਿਲਦੀਆਂ ਹਨ। ਭਾਰਤੀ ਸੰਸਕ੍ਰਿਤੀ 'ਚ ਸ਼ੇਰਾਂ ਦਾ ਵੀ ਅਹਿਮ ਸਥਾਨ ਹੈ। ਕਿਉਂਕਿ ਦੇਵੀ ਦੁਰਗਾ ਨੂੰ ਸ਼ੇਰ ਦੀ ਸਵਾਰੀ ਕਰਦੇ ਦਿਖਾਇਆ ਗਿਆ ਹੈ, ਜੋ ਤਾਕਤ ਅਤੇ ਹਿੰਮਤ ਦਾ ਪ੍ਰਤੀਕ ਹੈ। ਸ਼ੇਰਾਂ ਦੀ ਮੌਜੂਦਗੀ ਸਾਡੀ ਸੱਭਿਆਚਾਰਕ ਵਿਰਾਸਤ ਦਾ ਹਿੱਸਾ ਹੈ ਅਤੇ ਇਨ੍ਹਾਂ ਨੂੰ ਬਚਾਉਣਾ ਸਾਡਾ ਫਰਜ਼ ਹੈ।

ਸ਼ੇਰਾਂ ਦੀ ਘਟਦੀ ਗਿਣਤੀ ਇੱਕ ਗੰਭੀਰ ਚਿੰਤਾ ਹੈ

ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਸ਼ੇਰਾਂ ਦੀ ਗਿਣਤੀ 'ਚ ਭਾਰੀ ਕਮੀ ਆਈ ਹੈ। 20ਵੀਂ ਸਦੀ ਦੇ ਸ਼ੁਰੂ 'ਚ ਸ਼ੇਰਾਂ ਦੀ ਗਿਣਤੀ ਲੱਖਾਂ 'ਚ ਸੀ ਪਰ ਹੁਣ ਇਹ ਗਿਣਤੀ ਘਟ ਕੇ ਸਿਰਫ਼ ਕੁਝ ਹਜ਼ਾਰ ਰਹਿ ਗਈ ਹੈ। ਇਸ ਦੇ ਮੁੱਖ ਕਾਰਨਾਂ 'ਚ ਸ਼ਿਕਾਰ, ਨਿਵਾਸ ਸਥਾਨਾਂ ਦੀ ਤਬਾਹੀ, ਗੈਰ-ਕਾਨੂੰਨੀ ਵਪਾਰ ਅਤੇ ਮਨੁੱਖੀ-ਜੰਗਲੀ ਜੀਵ ਸੰਘਰਸ਼ ਸ਼ਾਮਲ ਹਨ। ਦਸ ਦਈਏ ਕਿ ਅਫ਼ਰੀਕਾ ਅਤੇ ਏਸ਼ੀਆ 'ਚ ਸ਼ੇਰਾਂ ਦੀ ਗਿਣਤੀ ਤੇਜ਼ੀ ਨਾਲ ਘਟੀ ਹੈ, ਜਿਸ ਨਾਲ ਉਨ੍ਹਾਂ ਦੀ ਹੋਂਦ ਖ਼ਤਰੇ 'ਚ ਪੈ ਗਈ ਹੈ।

ਸ਼ੇਰਾਂ ਦੀ ਸੰਭਾਲ ਦੇ ਯਤਨਾਂ ਦਾ ਵੇਰਵਾ

ਦਸ ਦਈਏ ਕਿ ਕਈ ਸੰਸਥਾਵਾਂ ਅਤੇ ਸਰਕਾਰਾਂ ਵੱਲੋਂ ਸ਼ੇਰਾਂ ਦੀ ਸਾਂਭ ਸੰਭਾਲ ਲਈ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ। ਜਿਨ੍ਹਾਂ 'ਚ ਰਾਸ਼ਟਰੀ ਪਾਰਕਾਂ ਅਤੇ ਸੁਰੱਖਿਅਤ ਖੇਤਰਾਂ ਦੀ ਸਥਾਪਨਾ, ਸ਼ਿਕਾਰ ਦੀ ਰੋਕਥਾਮ, ਜਾਗਰੂਕਤਾ ਮੁਹਿੰਮਾਂ ਅਤੇ ਸਥਾਨਕ ਭਾਈਚਾਰਿਆਂ ਨਾਲ ਸਹਿਯੋਗ ਸ਼ਾਮਲ ਹੈ। ਇਹ ਸਾਰੇ ਯਤਨ ਸ਼ੇਰਾਂ ਦੀ ਸਾਂਭ ਸੰਭਾਲ 'ਚ ਅਹਿਮ ਭੂਮਿਕਾ ਨਿਭਾਉਂਦੇ ਹਨ।

ਸ਼ੇਰਾਂ ਦੀ ਸੰਭਾਲ ਦੇ ਮੁੱਖ ਨੁਸਖੇ

ਸ਼ਿਕਾਰ ਨੂੰ ਰੋਕਣਾ : ਸ਼ਿਕਾਰ ਨੂੰ ਰੋਕਣ ਲਈ ਸਖ਼ਤ ਕਾਨੂੰਨ ਅਤੇ ਉਨ੍ਹਾਂ ਦੀ ਪ੍ਰਭਾਵੀ ਪਾਲਣਾ ਦੀ ਲੋੜ ਹੈ। ਸ਼ਿਕਾਰ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ।

ਕੁਦਰਤੀ ਨਿਵਾਸ ਸਥਾਨਾਂ ਦੀ ਸੰਭਾਲ : ਸ਼ੇਰਾਂ ਦੇ ਕੁਦਰਤੀ ਨਿਵਾਸ ਸਥਾਨਾਂ ਨੂੰ ਸੁਰੱਖਿਅਤ ਰੱਖਣਾ ਜ਼ਰੂਰੀ ਹੈ। ਇਸ ਲਈ ਜੰਗਲੀ ਖੇਤਰਾਂ ਦਾ ਵਿਸਤਾਰ ਅਤੇ ਸੰਭਾਲ ਕੀਤਾ ਜਾਣਾ ਚਾਹੀਦਾ ਹੈ, ਤਾਂ ਜੋ ਸ਼ੇਰਾਂ ਨੂੰ ਸੁਰੱਖਿਅਤ ਅਤੇ ਸਥਾਈ ਨਿਵਾਸ ਮਿਲ ਸਕੇ।

ਜਾਗਰੂਕਤਾ ਮੁਹਿੰਮ : ਸ਼ੇਰਾਂ ਦੀ ਸੰਭਾਲ ਦੀ ਮਹੱਤਤਾ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਇੱਕ ਵਿਸ਼ਾਲ ਜਾਗਰੂਕਤਾ ਮੁਹਿੰਮ ਚਲਾਈ ਜਾਣੀ ਚਾਹੀਦੀ ਹੈ। ਇਸ 'ਚ ਸਕੂਲਾਂ, ਕਾਲਜਾਂ ਅਤੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦਾ ਸਹਿਯੋਗ ਲਿਆ ਜਾ ਸਕਦਾ ਹੈ।

ਸਥਾਨਕ ਭਾਈਚਾਰਿਆਂ ਦਾ ਸਹਿਯੋਗ : ਸ਼ੇਰਾਂ ਦੀ ਸੰਭਾਲ ਦੇ ਯਤਨਾਂ 'ਚ ਸਥਾਨਕ ਭਾਈਚਾਰਿਆਂ ਦਾ ਸਰਗਰਮ ਸਹਿਯੋਗ ਜ਼ਰੂਰੀ ਹੈ। ਉਨ੍ਹਾਂ ਨੂੰ ਸ਼ੇਰ ਸੰਭਾਲ ਦੇ ਮਹੱਤਵ ਅਤੇ ਲਾਭਾਂ ਬਾਰੇ ਦੱਸਿਆ ਜਾਵੇ, ਤਾਂ ਜੋ ਉਹ ਇਨ੍ਹਾਂ ਯਤਨਾਂ 'ਚ ਭਾਗੀਦਾਰ ਬਣ ਸਕਣ।

ਵਿਗਿਆਨਕ ਖੋਜ ਅਤੇ ਨਿਗਰਾਨੀ : ਸ਼ੇਰਾਂ ਦੀ ਆਬਾਦੀ ਅਤੇ ਉਨ੍ਹਾਂ ਦੇ ਵਿਹਾਰ ਦਾ ਅਧਿਐਨ ਕਰਨ ਲਈ ਵਿਗਿਆਨਕ ਖੋਜ ਅਤੇ ਨਿਗਰਾਨੀ ਜ਼ਰੂਰੀ ਹੈ। ਨਾਲ ਹੀ ਸਾਂਭ ਸੰਭਾਲ ਦੇ ਉਪਰਾਲੇ ਸਹੀ ਦਿਸ਼ਾ 'ਚ ਕੀਤੇ ਜਾ ਸਕਦੇ ਹਨ।

ਵਿਸ਼ਵ ਸ਼ੇਰ ਦਿਵਸ ਦੀ ਮਹੱਤਤਾ : ਇਸ ਦਿਨ ਨੂੰ ਮਨਾਉਣ ਦੀ ਮਹੱਤਤਾ ਸ਼ੇਰਾਂ ਦੀ ਸੰਭਾਲ ਦੀ ਮਹੱਤਤਾ ਬਾਰੇ ਜਾਗਰੂਕਤਾ ਫੈਲਾਉਣਾ ਹੈ। ਇਹ ਦਿਨ ਸਾਨੂੰ ਯਾਦ ਦਿਵਾਉਂਦਾ ਹੈ ਕਿ ਸ਼ੇਰਾਂ ਦੀ ਸੰਭਾਲ ਇਕੱਲੀ ਸਰਕਾਰ ਅਤੇ ਸੰਸਥਾਵਾਂ ਦੀ ਜ਼ਿੰਮੇਵਾਰੀ ਨਹੀਂ ਹੈ, ਸਗੋਂ ਇਹ ਸਾਡੀ ਸਮੂਹਿਕ ਜ਼ਿੰਮੇਵਾਰੀ ਹੈ। ਸਾਨੂੰ ਆਪਣੇ ਪੱਧਰ 'ਤੇ ਸ਼ੇਰਾਂ ਦੀ ਸੰਭਾਲ ਲਈ ਉਪਰਾਲੇ ਕਰਨੇ ਚਾਹੀਦੇ ਹਨ ਅਤੇ ਹੋਰਨਾਂ ਨੂੰ ਵੀ ਇਸ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ।

ਸ਼ੇਰਾਂ ਦੀ ਸੰਭਾਲ 'ਚ ਸਫਲ ਯਤਨ ਕਰਨ ਦਾ ਤਰੀਕਾ : ਅਫ਼ਰੀਕਾ ਅਤੇ ਏਸ਼ੀਆ ਦੇ ਕਈ ਦੇਸ਼ਾਂ 'ਚ ਸ਼ੇਰਾਂ ਦੀ ਸੰਭਾਲ ਲਈ ਸਫਲ ਯਤਨ ਦੇਖਣ ਨੂੰ ਮਿਲ ਰਹੇ ਹਨ। ਕੀਨੀਆ, ਤਨਜ਼ਾਨੀਆ ਅਤੇ ਭਾਰਤ ਵਰਗੇ ਦੇਸ਼ਾਂ 'ਚ ਸ਼ੇਰਾਂ ਦੀ ਸੰਭਾਲ ਦੇ ਯਤਨਾਂ ਦੇ ਸਕਾਰਾਤਮਕ ਨਤੀਜੇ ਸਾਹਮਣੇ ਆਏ ਹਨ। ਦਸ ਦਈਏ ਕਿ ਗਿਰ ਨੈਸ਼ਨਲ ਪਾਰਕ, ​​ਗੁਜਰਾਤ (ਭਾਰਤ) 'ਚ ਏਸ਼ੀਆਈ ਸ਼ੇਰਾਂ ਦੀ ਗਿਣਤੀ 'ਚ ਵਾਧਾ ਹੋਇਆ ਹੈ, ਜੋ ਸ਼ੇਰ ਸੰਭਾਲ ਦੇ ਸਫਲ ਯਤਨਾਂ ਦੀ ਇੱਕ ਉਦਾਹਰਣ ਹੈ।

ਵਾਤਾਵਰਣ 'ਚ ਸ਼ੇਰਾਂ ਦੀ ਭੂਮਿਕਾ ਕੀ ਹੈ?

ਸ਼ੇਰ ਵਾਤਾਵਰਣ 'ਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਇਹ ਸ਼ਿਕਾਰੀਆਂ ਦੀ ਸ਼੍ਰੇਣੀ 'ਚ ਆਉਂਦੇ ਹਨ, ਜੋ ਵਾਤਾਵਰਣ ਦੇ ਸੰਤੁਲਨ ਨੂੰ ਬਣਾਈ ਰੱਖਣ 'ਚ ਮਦਦ ਕਰਦੇ ਹਨ। ਸ਼ੇਰਾਂ ਦੀ ਅਣਹੋਂਦ 'ਚ, ਸ਼ਿਕਾਰ ਦੀ ਆਬਾਦੀ ਬੇਕਾਬੂ ਹੋ ਸਕਦੀ ਹੈ, ਵਾਤਾਵਰਣ ਦੇ ਸੰਤੁਲਨ ਨੂੰ ਵਿਗਾੜ ਸਕਦੀ ਹੈ। ਇਸ ਲਈ ਸ਼ੇਰਾਂ ਦੀ ਸੰਭਾਲ ਜ਼ਰੂਰੀ ਹੈ।

ਦੁਨੀਆਂ 'ਚ ਸ਼ੇਰਾਂ ਦੀ ਕੁੱਲ ਗਿਣਤੀ ਕਿੰਨੀ ਹੈ?

IUCN ਮੁਤਾਬਕ ਸ਼ੇਰਾਂ ਦੀ ਕੁੱਲ ਆਬਾਦੀ ਲਗਭਗ 23,000 ਤੋਂ 39,000 ਤੱਕ ਹੋਣ ਦਾ ਅਨੁਮਾਨ ਹੈ, ਜ਼ਿਆਦਾਤਰ ਉਪ-ਸਹਾਰਨ ਦੇਸ਼ਾਂ 'ਚ ਪਾਏ ਜਾਂਦੇ ਹਨ।

Related Post