World Digestive Health Day 2024 : ਪਾਚਨ ਸ਼ਕਤੀ ਨੂੰ ਰੱਖਣਾ ਚਾਹੁੰਦੇ ਹੋ ਮਜ਼ਬੂਤ, ਤਾਂ ਇਨ੍ਹਾਂ ਆਦਤਾਂ ਨੂੰ ਜ਼ਿੰਦਗੀ 'ਚ ਕਰੋ ਸ਼ਾਮਲ

World Digestive Health Day 2024 : ਮਾਹਿਰਾਂ ਮੁਤਾਬਕ ਕੰਮ ਕਾਰਨ ਅਕਸਰ ਲੋਕ ਨਾਸ਼ਤਾ, ਦੁਪਹਿਰ ਦਾ ਖਾਣਾ ਅਤੇ ਰਾਤ ਦਾ ਖਾਣਾ ਲੇਟ ਕਰਦੇ ਹਨ। ਅਜਿਹਾ ਕਰਨ ਨਾਲ ਤੁਹਾਡੀ ਪਾਚਨ ਕਿਰਿਆ ਖਰਾਬ ਹੋ ਸਕਦੀ ਹੈ।

By  KRISHAN KUMAR SHARMA May 29th 2024 07:15 AM

World Digestive Health Day 2024: ਅੱਜਕਲ੍ਹ ਦੀ ਰੁਝੇਵਿਆਂ ਭਰੀ ਜਿੰਦਗੀ ਅਤੇ ਗੈਰ-ਸਿਹਤਮੰਦ ਭੋਜਨ ਕਾਰਨ ਪਾਚਨ ਸੰਬੰਧੀ ਸਮੱਸਿਆਵਾਂ ਹੋਣਾ ਆਮ ਗੱਲ ਹੈ। ਖਰਾਬ ਪਾਚਨ ਕਾਰਨ ਤੁਸੀਂ ਕਈ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋ ਸਕਦੇ ਹੋ। ਮਾਹਿਰਾਂ ਮੁਤਾਬਕ ਸਿਹਤਮੰਦ ਰਹਿਣ ਲਈ ਪਾਚਨ ਤੰਤਰ ਨੂੰ ਠੀਕ ਰੱਖਣਾ ਬਹੁਤ ਜ਼ਰੂਰੀ ਹੈ। ਇਸ ਨੂੰ ਸੁਧਾਰਨ ਲਈ ਤੁਹਾਨੂੰ ਆਪਣੀ ਜੀਵਨ ਸ਼ੈਲੀ ਨੂੰ ਬਦਲਣ ਦੀ ਲੋੜ ਹੈ। ਅਜਿਹੇ 'ਚ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਨੁਸਖੇ ਦਸਾਂਗੇ, ਜਿਨ੍ਹਾਂ ਰਾਹੀਂ ਤੁਸੀਂ ਪਾਚਨ ਨੂੰ ਮਜ਼ਬੂਤ ਬਣਾ ਸਕੋਗੇ। ਤਾਂ ਆਉ ਜਾਣਦੇ ਹਾਂ ਉਨ੍ਹਾਂ ਨੁਸਖਿਆਂ ਬਾਰੇ...

ਫਾਈਬਰ ਨਾਲ ਭਰਪੂਰ ਭੋਜਨ ਦਾ ਸੇਵਨ : ਜੇਕਰ ਤੁਸੀਂ ਆਪਣੇ ਪਾਚਨ ਨੂੰ ਸਿਹਤਮੰਦ ਰੱਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਫਾਈਬਰ ਭਰਪੂਰ ਭੋਜਨ ਦਾ ਸੇਵਨ ਕਰਨਾ ਚਾਹੀਦਾ ਹੈ। ਕਿਉਂਕਿ ਇਹ ਸਟੂਲ ਨੂੰ ਨਰਮ ਕਰਨ ਦੇ ਨਾਲ-ਨਾਲ ਸਰੀਰ 'ਚ ਮੌਜੂਦ ਖਰਾਬ ਬੈਕਟੀਰੀਆ ਨੂੰ ਦੂਰ ਕਰਨ 'ਚ ਮਦਦ ਕਰਦਾ ਹੈ। ਇਸ ਲਈ ਆਪਣੀ ਖੁਰਾਕ ਜੂਸ, ਫਲ, ਸੂਪ, ਸਲਾਦ, ਸਬਜ਼ੀਆਂ ਅਤੇ ਸਾਬਤ ਅਨਾਜ ਨੂੰ ਸ਼ਾਮਲ ਕਰਨਾ ਚਾਹੀਦਾ ਹੈ।

ਲੋੜੀਂਦਾ ਮਾਤਰਾ 'ਚ ਪਾਣੀ ਪੀਓ : ਤੁਸੀਂ ਆਪਣੇ ਸਰੀਰ ਨੂੰ ਹਾਈਡਰੇਟ ਰੱਖ ਕੇ ਵੀ ਆਪਣੇ ਪਾਚਨ ਨੂੰ ਸਿਹਤਮੰਦ ਰੱਖ ਸਕਦੇ ਹੋ। ਇਸ ਲਈ ਤੁਹਾਨੂੰ ਲੋੜੀਂਦਾ ਮਾਤਰਾ 'ਚ ਪਾਣੀ ਪੀਣਾ ਚਾਹੀਦਾ ਹੈ। ਇਸਤੋਂ ਇਲਾਵਾ ਤੁਸੀਂ ਖੀਰਾ, ਤਰਬੂਜ, ਖੀਰਾ ਆਦਿ ਖਾ ਸਕਦੇ ਹੋ, ਜੋ ਤੁਹਾਨੂੰ ਹਾਈਡ੍ਰੇਟ ਰੱਖਣਗੇ।

ਸਮੇਂ ਸਿਰ ਖਾਓ : ਮਾਹਿਰਾਂ ਮੁਤਾਬਕ ਕੰਮ ਕਾਰਨ ਅਕਸਰ ਲੋਕ ਨਾਸ਼ਤਾ, ਦੁਪਹਿਰ ਦਾ ਖਾਣਾ ਅਤੇ ਰਾਤ ਦਾ ਖਾਣਾ ਲੇਟ ਕਰਦੇ ਹਨ। ਅਜਿਹਾ ਕਰਨ ਨਾਲ ਤੁਹਾਡੀ ਪਾਚਨ ਕਿਰਿਆ ਖਰਾਬ ਹੋ ਸਕਦੀ ਹੈ। ਇਸ ਲਈ ਤੁਹਾਨੂੰ ਕਦੇ ਵੀ ਨਾਸ਼ਤਾ ਨਹੀਂ ਛਡਣਾ ਚਾਹੀਦਾ, ਲੰਚ ਅਤੇ ਡਿਨਰ ਵੀ ਸਮੇਂ ਸਿਰ ਕਰਨਾ ਚਾਹੀਦਾ ਹੈ।

ਜ਼ਿਆਦਾ ਖਾਣ ਤੋਂ ਪਰਹੇਜ਼ ਕਰੋ : ਜੇਕਰ ਤੁਸੀਂ ਆਪਣੇ ਪਾਚਨ ਤੰਤਰ ਨੂੰ ਠੀਕ ਰੱਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਖਾਣ-ਪੀਣ ਦੀਆਂ ਆਦਤਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਕਿਉਂਕਿ ਜਦੋਂ ਤੁਸੀਂ ਜ਼ਰੂਰਤ ਤੋਂ ਜ਼ਿਆਦਾ ਖਾਂਦੇ ਹੋ, ਤਾਂ ਤੁਹਾਡੀ ਪਾਚਨ ਪ੍ਰਣਾਲੀ ਖਰਾਬ ਹੋ ਜਾਂਦੀ ਹੈ। ਇਸ ਤੋਂ ਇਲਾਵਾ ਬਦਹਜ਼ਮੀ, ਐਸੀਡਿਟੀ ਅਤੇ ਭਾਰਾਪਣ ਦੀ ਸਮੱਸਿਆ ਹੋ ਜਾਂਦੀ ਹੈ।

ਕਸਰਤ ਜ਼ਰੂਰ ਕਰੋ : ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਕਸਰਤ ਕਰਨ ਨਾਲ ਪਾਚਨ ਤੰਤਰ ਠੀਕ ਤਰ੍ਹਾਂ ਨਾਲ ਕੰਮ ਕਰਨ ਲੱਗਦਾ ਹੈ। ਇਸ ਤੋਂ ਇਲਾਵਾ ਤੁਸੀਂ ਫਿੱਟ ਅਤੇ ਐਕਟਿਵ ਹੋ ਜਾਣਦੇ ਹੋ। ਜੇਕਰ ਤੁਸੀਂ ਨਿਯਮਿਤ ਤੌਰ 'ਤੇ ਕਸਰਤ ਕਰਦੇ ਹੋ ਤਾਂ ਤੁਹਾਡਾ ਭਾਰ ਵੀ ਘੱਟ ਜਾਵੇਗਾ। ਇਸ ਲਈ, ਆਪਣੇ ਦਿਨ ਦੀ ਸ਼ੁਰੂਆਤ ਕਸਰਤ ਨਾਲ ਕਰੋ, ਜਿਸ ਨਾਲ ਤੁਸੀਂ ਦਿਨ ਭਰ ਊਰਜਾਵਾਨ ਬਣੇ ਰਹੋਗੇ।

ਭੋਜਨ ਨੂੰ ਚਬਾ ਕੇ ਖਾਓ : ਭੋਜਨ ਚਬਾ ਕੇ ਖਾਣ ਨਾਲ ਇਸ ਨੂੰ ਜਲਦੀ ਪਚਣ 'ਚ ਮਦਦ ਮਿਲਦੀ ਹੈ। ਕਿਉਂਕਿ ਲਾਰ 'ਚ ਬਹੁਤ ਸਾਰੇ ਐਨਜ਼ਾਈਮ ਹੁੰਦੇ ਹਨ, ਜੋ ਪਾਚਨ 'ਚ ਸਹਾਇਤਾ ਕਰਦੇ ਹਨ। ਇਸ ਲਈ ਤੁਹਾਨੂੰ ਆਪਣੇ ਭੋਜਨ ਨੂੰ ਹੌਲੀ-ਹੌਲੀ ਚਬਾ ਕੇ ਖਾਣਾ ਚਾਹੀਦਾ ਹੈ।

(ਡਿਸਕਲੇਮਰ : ਇਹ ਲੇਖ ਆਮ ਜਾਣਕਾਰੀ ਲਈ ਹੈ। ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।)

Related Post