Symptoms of Burnout : ਕੰਮ ਦਾ ਦਬਾਅ ਬਣ ਸਕਦਾ ਹੈ Burnout ਦਾ ਕਾਰਨ, ਸਮਝੋ ਇਸਦੇ ਲੱਛਣ ਅਤੇ ਇਸਨੂੰ ਸਹੀ ਕਰਨ ਦਾ ਤਰੀਕਾ
ਮਾਹਿਰਾਂ ਮੁਤਾਬਕ ਤੁਹਾਡਾ ਸਰੀਰ ਤੁਹਾਨੂੰ ਇਸਦੇ ਸਿਗਨਲ ਦਿੰਦਾ ਰਹਿੰਦਾ ਹੈ, ਜਿਸ ਦੀ ਪਛਾਣ ਕਰਕੇ ਤੁਸੀਂ ਇਸਦਾ ਪ੍ਰਬੰਧਨ ਕਰ ਸਕਦੇ ਹੋ। ਤਾਂ ਆਉ ਜਾਣਦੇ ਹਾਂ ਬਰਨਆਉਟ ਦੀ ਸਮੱਸਿਆ ਕਿਉਂ ਹੁੰਦੀ ਹੈ? ਅਤੇ ਇਸ ਦੇ ਕੀ ਲੱਛਣ ਹੁੰਦੇ ਹਨ?
Symptoms of Burnout : ਆਪਣੀਆਂ ਰੋਜ਼ਾਨਾ ਲੋੜਾਂ ਪੂਰੀਆਂ ਕਰਨ ਲਈ ਅਸੀਂ ਅਕਸਰ ਇੱਕ ਤੋਂ ਬਾਅਦ ਇੱਕ ਜ਼ਿੰਮੇਵਾਰੀ ਨਿਭਾਉਣ ਲਈ ਸੰਘਰਸ਼ ਕਰਦੇ ਹਨ। ਅਜਿਹੇ 'ਚ ਕਈ ਵਾਰ ਅਜਿਹਾ ਹੁੰਦਾ ਹੈ ਕਿ ਸਾਡੇ ਕੋਲ ਸਾਡੀ ਸਮਰੱਥਾ ਤੋਂ ਵੱਧ ਕੰਮ ਹੁੰਦਾ ਹੈ, ਅਤੇ ਇਸਨੂੰ ਪੂਰਾ ਕਰਨ ਲਈ ਅਸੀਂ ਆਪਣੇ ਆਪ 'ਤੇ ਬਹੁਤ ਦਬਾਅ ਪਾਉਣਾ ਸ਼ੁਰੂ ਕਰ ਦਿੰਦੇ ਹਾਂ। ਇਸ ਕਾਰਨ ਅਸੀਂ ਥਕਾਵਟ ਅਤੇ ਕੰਮ ਪ੍ਰਤੀ ਉਦਾਸੀਨ ਮਹਿਸੂਸ ਕਰਨ ਲੱਗਦੇ ਹਾਂ। ਜਿਸ ਨੂੰ ਬਰਨਆਉਟ ਕਿਹਾ ਜਾਂਦਾ ਹੈ। ਇਹ ਦਫ਼ਤਰੀ ਕੰਮ, ਨਿੱਜੀ ਜ਼ਿੰਦਗੀ ਜਾਂ ਦੋਵੇਂ ਕਾਰਨ ਹੋ ਸਕਦੇ ਹਨ।
ਮਾਹਿਰਾਂ ਮੁਤਾਬਕ ਤੁਹਾਡਾ ਸਰੀਰ ਤੁਹਾਨੂੰ ਇਸਦੇ ਸਿਗਨਲ ਦਿੰਦਾ ਰਹਿੰਦਾ ਹੈ, ਜਿਸ ਦੀ ਪਛਾਣ ਕਰਕੇ ਤੁਸੀਂ ਇਸਦਾ ਪ੍ਰਬੰਧਨ ਕਰ ਸਕਦੇ ਹੋ। ਤਾਂ ਆਉ ਜਾਣਦੇ ਹਾਂ ਬਰਨਆਉਟ ਦੀ ਸਮੱਸਿਆ ਕਿਉਂ ਹੁੰਦੀ ਹੈ? ਅਤੇ ਇਸ ਦੇ ਕੀ ਲੱਛਣ ਹੁੰਦੇ ਹਨ?
ਬਰਨਆਉਟ ਦੀ ਸਮੱਸਿਆ ਕਿਉਂ ਹੁੰਦੀ ਹੈ?
ਮਾਹਿਰਾਂ ਮੁਤਾਬਕ ਬਰਨਆਉਟ ਕੋਈ ਮਾਨਸਿਕ ਸਮੱਸਿਆ ਨਹੀਂ ਹੈ, ਪਰ ਲੰਬੇ ਸਮੇਂ ਤੱਕ ਤਣਾਅ ਕਾਰਨ ਹੋਣ ਵਾਲੀ ਥਕਾਵਟ ਹੁੰਦੀ ਹੈ। ਜਿਸ ਕਾਰਨ ਛੋਟੇ ਤੋਂ ਛੋਟੇ ਕੰਮ ਨੂੰ ਵੀ ਪੂਰਾ ਕਰਨਾ ਮਨੁੱਖ ਨੂੰ ਪਹਾੜ ਵਾਂਗ ਲੱਗਦਾ ਹੈ। ਦਸ ਦਈਏ ਕਿ ਇਸ ਸਮੱਸਿਆ 'ਚ ਵਿਅਕਤੀ ਸਰੀਰਕ ਅਤੇ ਮਾਨਸਿਕ ਤੌਰ 'ਤੇ ਥੱਕ ਜਾਂਦਾ ਹੈ ਅਤੇ ਉਸ ਦਾ ਸੁਭਾਅ ਚਿੜਚਿੜਾ ਅਤੇ ਨਕਾਰਾਤਮਕ ਹੋ ਜਾਂਦਾ ਹੈ। ਜਿਸ ਕਾਰਨ ਵਿਅਕਤੀ ਨੂੰ ਪ੍ਰੇਰਣਾ ਅਤੇ ਊਰਜਾ ਦੀ ਕਮੀ ਵੀ ਮਹਿਸੂਸ ਹੁੰਦੀ ਹੈ।
ਬਰਨਆਉਟ ਦੇ ਪਿੱਛੇ ਬਹੁਤੇ ਕਾਰਨ ਹੁੰਦੇ ਹਨ, ਜਿਸ 'ਚ ਕੰਮ-ਜੀਵਨ ਸੰਤੁਲਨ ਵਿਗੜਨਾ, ਜ਼ਿਆਦਾ ਕੰਮ ਕਰਨਾ, ਬਹੁਤ ਜ਼ਿਆਦਾ ਤਣਾਅ ਜਾਂ ਦਬਾਅ ਸ਼ਾਮਲ ਹਨ। ਦਸ ਦਈਏ ਕਿ ਕਈ ਵਾਰ ਅਜਿਹਾ ਹੁੰਦਾ ਹੈ ਕਿ ਸਾਡਾ ਸਰੀਰ ਇਹ ਸੰਕੇਤ ਦੇਣਾ ਚਾਹੁੰਦਾ ਹੈ, ਪਰ ਅਸੀਂ ਇਹ ਸਮਝਣ 'ਚ ਅਸਮਰੱਥ ਹੁੰਦੇ ਹਾਂ ਕਿ ਕੀ ਹੋ ਰਿਹਾ ਹੈ। ਜਿਸ ਕਾਰਨ ਇਹ ਸਮੱਸਿਆ ਹੋਰ ਵੀ ਵੱਧ ਜਾਂਦੀ ਹੈ। ਇਸ ਲਈ ਸਮੇਂ ਸਿਰ ਇਸ ਦੇ ਲੱਛਣਾਂ ਨੂੰ ਪਛਾਣਨਾ ਜ਼ਰੂਰੀ ਹੁੰਦਾ ਹੈ।
ਬਰਨਆਉਟ ਦੇ ਲੱਛਣ :
ਥਕਾਵਟ, ਸਿਰ ਦਰਦ, ਢਿੱਲ, ਪਾਚਨ ਸਮੱਸਿਆਵਾਂ, ਭਾਵਨਾਤਮਕ ਨਿਰਲੇਪਤਾ, ਨਕਾਰਾਤਮਕ ਭਾਵਨਾਵਾਂ, ਇਕੱਲਤਾ, ਉਤਪਾਦਕਤਾ ਦਾ ਨੁਕਸਾਨ, ਸਮਾਜਿਕ ਗਤੀਵਿਧੀਆਂ 'ਚ ਹਿੱਸਾ ਨਾ ਲੈਣਾ, ਚਿੜਚਿੜਾਪਨ, ਖਾਣੇ ਅਤੇ ਨੀਂਦ 'ਚ ਬਦਲਾਅ।
ਪ੍ਰਬੰਧਨ ਕਰਨ ਦੇ ਤਰੀਕੇ
- ਬਰਨਆਉਟ ਦਾ ਪ੍ਰਬੰਧਨ ਕਰਨ ਲਈ ਰੋਜ਼ਾਨਾ ਕਸਰਤ ਕਰੋ। ਕਿਉਂਕਿ ਇਸ ਨਾਲ ਸਰੀਰਕ ਅਤੇ ਮਾਨਸਿਕ ਸਿਹਤ ਦੋਵੇਂ ਤੰਦਰੁਸਤ ਰਹਿੰਦੀਆਂ ਹਨ।
- ਮਾਹਿਰਾਂ ਮੁਤਾਬਕ ਰੋਜ਼ਾਨਾ 10-15 ਮਿੰਟਾਂ ਲਈ ਮੈਡੀਟੇਸ਼ਨ ਕਰਨ ਨਾਲ ਵੀ ਬਰਨਆਊਟ ਨੂੰ ਕੰਟਰੋਲ ਕਰਨ 'ਚ ਮਦਦ ਮਿਲਦੀ ਹੈ। ਇਸ ਨਾਲ ਮਨ ਨੂੰ ਸ਼ਾਂਤੀ ਮਿਲਦੀ ਹੈ।
- ਦੋਸਤਾਂ ਅਤੇ ਪਰਿਵਾਰ ਨਾਲ ਸਮਾਂ ਬਿਤਾਉਣਾ ਵੀ ਬਰਨਆਉਟ ਦੀ ਸਮੱਸਿਆ ਦੇ ਪ੍ਰਬੰਧਨ 'ਚ ਮਦਦ ਕਰਦਾ ਹੈ।
- ਇਸ ਸਮੱਸਿਆ ਤੋਂ ਰਾਹਤ ਪਾਉਣ ਲਈ ਤੁਸੀਂ ਕੋਈ ਨਵਾਂ ਸ਼ੌਕ ਵੀ ਅਜ਼ਮਾ ਸਕਦੇ ਹੋ। ਜਿਸ ਨਾਲ ਤੁਹਾਨੂੰ ਮਾਨਸਿਕ ਸ਼ਾਂਤੀ ਵੀ ਮਿਲੇਗੀ ਅਤੇ ਤੁਸੀਂ ਬਿਹਤਰ ਕੰਮ ਕਰ ਸਕੋਗੇ।
- ਕੰਮ-ਜੀਵਨ 'ਚ ਸੰਤੁਲਨ ਬਣਾਉਣ ਦੀ ਕੋਸ਼ਿਸ਼ ਕਰੋ। ਕੰਮ ਦੇ ਨਾਲ-ਨਾਲ ਆਪਣੀ ਨਿੱਜੀ ਜ਼ਿੰਦਗੀ 'ਤੇ ਵੀ ਧਿਆਨ ਦਿਓ ਅਤੇ ਆਪਣੇ 'ਤੇ ਜ਼ਿਆਦਾ ਦਬਾਅ ਨਾ ਪਾਓ।
- ਹਰ ਰੋਜ਼ ਘੱਟੋ-ਘੱਟ 7-8 ਘੰਟੇ ਦੀ ਨੀਂਦ ਲੈਣ ਦੀ ਕੋਸ਼ਿਸ਼ ਕਰੋ।
(ਡਿਸਕਲੇਮਰ : ਇਹ ਲੇਖ ਆਮ ਜਾਣਕਾਰੀ ਲਈ ਹੈ ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।)
ਇਹ ਵੀ ਪੜ੍ਹੋ : Pain in Foot Soles : ਕੀ ਤੁਹਾਡੇ ਵੀ ਰਹਿੰਦਾ ਹੈ ਪੈਰਾਂ ਦੀਆਂ ਤਲੀਆਂ 'ਚ ਦਰਦ, ਤਾਂ ਇਨ੍ਹਾਂ ਗੰਭੀਰ ਬੀਮਾਰੀਆਂ ਦਾ ਮਿਲ ਰਿਹਾ ਹੈ ਸੰਕੇਤ !