ਹਿਮਾਚਲ ’ਚ ਔਰਤਾਂ ਨੂੰ ਇਸ ਮਹੀਨੇ ਤੋਂ ਮਿਲਣਗੇ 1500 ਰੁਪਏ ਪ੍ਰਤੀ ਮਹੀਨਾ

ਹਿਮਾਚਲ ਸਰਕਾਰ ਨੇ ਜੂਨ ਤੋਂ ਔਰਤਾਂ ਨੂੰ 1500 ਰੁਪਏ ਪ੍ਰਤੀ ਮਹੀਨਾ ਭੱਤਾ ਦੇਣ ਦੀ ਤਿਆਰੀ ਕਰ ਰਹੀ ਹੈ। ਸੂਬੇ ਦੇ ਸਮੂਹ ਵਿਕਾਸ ਬਲਾਕ ਦਫ਼ਤਰਾਂ ਤੋਂ ਡਾਟਾ ਇਕੱਠਾ ਕੀਤਾ ਗਿਆ ਅਤੇ ਯੋਗ ਔਰਤਾਂ ਦੀ ਪਛਾਣ ਕੀਤੀ ਗਈ।

By  Aarti February 5th 2023 05:46 PM

Himachal latest news: ਹਿਮਾਚਲ ਸਰਕਾਰ ਨੇ ਜੂਨ ਤੋਂ ਔਰਤਾਂ ਨੂੰ 1500 ਰੁਪਏ ਪ੍ਰਤੀ ਮਹੀਨਾ ਭੱਤਾ ਦੇਣ ਦੀ ਤਿਆਰੀ ਕਰ ਰਹੀ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਨਾਰੀ ਸਨਮਾਨ ਯੋਜਨਾ ਨੂੰ ਲੈ ਕੇ ਸ਼ਨੀਵਾਰ ਨੂੰ ਹਿਮਾਚਲ ਪ੍ਰਦੇਸ਼ ਸਕੱਤਰੇਤ ਵਿਖੇ ਕੈਬਨਿਟ ਸਬ-ਕਮੇਟੀ ਦੀ ਮੀਟਿੰਗ ਹੋਈ। ਇਸ ਮੀਟਿੰਗ ਤੋਂ ਬਾਅਦ ਇਹ ਫੈਸਲਾ ਲਿਆ ਗਿਆ। 

ਇਸ ਫੈਸਲੇ ਤੋਂ ਬਾਅਦ ਸੂਬੇ ਦੇ ਸਮੂਹ ਵਿਕਾਸ ਬਲਾਕ ਦਫ਼ਤਰਾਂ ਤੋਂ ਡਾਟਾ ਇਕੱਠਾ ਕੀਤਾ ਗਿਆ ਅਤੇ ਯੋਗ ਔਰਤਾਂ ਦੀ ਪਛਾਣ ਕੀਤੀ ਗਈ। ਇਸ ਡਾਟਾ ’ਚ 18 ਤੋਂ 89 ਸਾਲ ਦੀ ਉਮਰ ਵਰਗ ਦੀਆਂ ਔਰਤਾਂ ਨੂੰ ਸ਼ਾਮਲ ਕੀਤਾ ਗਿਆ ਹੈ।  ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਨਾਰੀ ਸਨਮਾਨ ਯੋਜਨਾ ਤਹਿਤ ਸੂਬੇ ਦੀਆਂ 10,53,021 ਔਰਤਾਂ ਨੂੰ 1500 ਰੁਪਏ ਪ੍ਰਤੀ ਮਹੀਨਾ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ। 

ਮੀਡੀਆ ਰਿਪੋਰਟਾਂ ਦਾ ਕਹਿਣਾ ਹੈ ਕਿ ਔਰਤਾਂ ਨੂੰ ਇਹ ਭੱਤਾ ਦੇਣ ਦੇ ਲਈ ਸਰਕਾਰ ਦਾ 1895 ਕਰੋੜ ਰੁਪਏ ਦਾ ਖਰਚ ਆਵੇਗਾ। ਇਸ ਯੋਜਨਾ ਦਾ ਏਜੰਡਾ ਆਉਣ ਵਾਲੀ ਕੈਬਨਿਟ ਮੀਟਿੰਗ ਚ ਲਿਆਂਦਾ ਜਾਵੇਗਾ। ਇਸ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਆਪਣੇ ਪਹਿਲੇ ਬਜਟ ਚ ਇਸ ਨੂੰ ਸ਼ਾਮਲ ਕੀਤਾ ਜਾਵੇਗਾ। ਇਸ ਯੋਜਨਾ ’ਚ ਗਰੀਬ ਪਰਿਵਾਰ ਦੀਆਂ ਮਹਿਲਾਵਾਂ ਦਾ ਖਾਸ ਧਿਆਨ ਰੱਖਿਆ ਜਾਵੇਗਾ।

ਇਹ ਵੀ ਪੜ੍ਹੋ: ਭਾਰਤ ਸਰਕਾਰ ਦੀ ਮੁੜ ਚੀਨੀ ਐਪਸ ਖਿਲਾਫ ਵੱਡੀ ਕਾਰਵਾਈ, 200 ਤੋਂ ਜ਼ਿਆਦਾ ਐਪਸ ਕੀਤੇ ਬੈਨ

Related Post