ਬੱਚਾ ਚੋਰੀ ਕਰਨ ਵਾਲੀ ਸ਼ੱਕੀ ਔਰਤ ਦੀ ਕੀਤੀ ਕੁੱਟਮਾਰ, ਅਸਲ 'ਚ ਭਾਂਡੇ ਚੋਰ ਨਿਕਲੀ

By  Jasmeet Singh November 3rd 2022 10:27 AM

ਗੁੜਗਾਓਂ, 3 ਨਵੰਬਰ: ਫਾਰੂਖਨਗਰ 'ਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਇਕ ਔਰਤ ਨੂੰ ਲੋਕਾਂ ਨੇ ਬੱਚਾ ਚੁੱਕਣ ਦੇ ਇਲਜ਼ਾਮ 'ਚ ਫੜ ਲਿਆ ਅਤੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਮਹਿਲਾ ਆਪਣੀਆਂ ਦੋ ਸਾਥੀ ਔਰਤਾਂ ਨਾਲ ਗੁੜਗਾਓਂ ਦੇ ਫਾਰੂਖਨਗਰ ਪਹੁੰਚੀ ਸੀ। ਉਨ੍ਹਾਂ ਦੇ ਨਾਲ ਇੱਕ ਬੱਚਾ ਲਗਾਤਾਰ ਰੋ ਰਿਹਾ ਸੀ ਜਦੋਂ ਬੱਚਾ ਰੋਣ ਤੋਂ ਨਾ ਰੁਕਿਆ ਤਾਂ ਇੱਕ ਔਰਤ ਨੇ ਬੱਚਾ ਦੂਜੀ ਔਰਤ ਨੂੰ ਫੜਾ ਦਿੱਤਾ। ਦੋ ਔਰਤਾਂ ਮੌਕੇ ਤੋਂ ਫ਼ਰਾਰ ਹੋ ਗਈਆਂ ਜਦੋਂਕਿ ਇੱਕ ਔਰਤ ਬਾਜ਼ਾਰ ਵਿੱਚ ਘੁੰਮਦੀ ਰਹੀ। ਇਸ ਤੋਂ ਬਾਅਦ ਬਾਜ਼ਾਰ ਦੀਆਂ ਕੁੱਝ ਮਹਿਲਾਵਾਂ ਨੇ ਇਸ ਸ਼ੱਕੀ ਔਰਤ ਨੂੰ ਫੜ ਲਿਆ ਅਤੇ ਚੋਰ ਸਮਝ ਕੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਲੋਕਾਂ ਨੇ ਕਿਹਾ ਕਿ ਜੇਕਰ ਉਹ ਬੱਚੇ ਸਮੇਤ ਆਪਣੀਆਂ ਸਾਥੀ ਔਰਤਾਂ ਨੂੰ ਬੁਲਾਵੇ ਤਾਂ ਮਾਮਲਾ ਰੁੱਕ ਜਾਵੇਗਾ। ਕਰੀਬ ਦੋ ਘੰਟੇ ਤੱਕ ਚੱਲੇ ਇਸ ਡਰਾਮੇ ਦੀ ਸੂਚਨਾ ਥਾਣਾ ਫਰੂਖਨਗਰ ਨੂੰ ਦਿੱਤੀ ਗਈ। ਦੂਜੇ ਪਾਸੇ ਫਰੂਖਨਗਰ ਪੁਲਿਸ ਦਾ ਕਹਿਣਾ ਹੈ ਕਿ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਮਹਿਲਾ ਦਾ ਨਾਂ ਸੁਨੀਤਾ ਹੈ, ਜੋ ਦਿੱਲੀ ਦੀ ਰਹਿਣ ਵਾਲੀ ਹੈ। ਜਿਸ ਦੁਕਾਨ ਤੋਂ ਉਸ ਨੂੰ ਫੜਿਆ ਗਿਆ ਪੁੱਛ-ਪੜਤਾਲ 'ਚ ਪਤਾ ਲੱਗਾ ਕਿ ਉਹ ਉੱਥੇ ਭਾਂਡੇ ਚੋਰੀ ਕਰਨ ਆਈ ਸੀ।

Related Post