Free Fire ਖੇਡਦੇ ਔਰਤ ਪਾ ਗਈ ਵੱਡੀ ‘ਗੇਮ’, 2 ਬੱਚੇ ਲੈ ਕੇ ਥਾਂ-ਥਾਂ ਧੱਕੇ ਖਾ ਰਿਹਾ ਪਤੀ !

ਮੁਕੇਰੀਆਂ ਵਿੱਚ ਇੱਕ ਵਿਆਹੀ ਔਰਤ ਗੇਮ ਖੇਡਦੀ-ਖੇਡਦੀ ਕਿਸੇ ਦੇ ਪਿਆਰ ਵਿੱਚ ਪੈ ਗਈ ਤੇ ਉਹ ਆਪਣੇ 2 ਬੱਚੇ ਛੱਡ ਘਰੋਂ ਫਰਾਰ ਹੋ ਗਈ। ਪਤੀ ਪਿਛਲੇ ਇੱਕ ਸਾਲ ਤੋਂ ਆਪਣੀ ਪਤਨੀ ਦੀ ਭਾਲ ਕਰ ਰਿਹਾ ਹੈ।

By  Dhalwinder Sandhu July 16th 2024 12:38 PM

Married woman Love Affair: ਕਹਿੰਦੇ ਹਨ ਕਿ ਪਿਆਰ ਅੰਨ੍ਹਾ ਹੁੰਦਾ ਹੈ ਤੇ ਜਦੋਂ ਕਿਸੇ ਨੂੰ ਪਿਆਰ ਹੁੰਦਾ ਹੈ ਤੇ ਉਹ ਆਪਣੇ ਸਾਥੀ ਲਈ ਕੁਝ ਵੀ ਕਰਨ ਨੂੰ ਤਿਆਰ ਹੁੰਦਾ ਹੈ। ਇਸੇ ਤਰ੍ਹਾਂ ਭਾਰਤ ਵਿੱਚ PUBG, Free Fire ਵਰਗੀਆਂ ਗੇਮਾਂ ਰਾਹੀਂ ਪਿਆਰ ਵਿੱਚ ਪੈਣ ਦੀਆਂ ਕਈ ਕਹਾਣੀਆਂ ਸਾਹਮਣੇ ਆਈਆਂ ਹਨ। ਖੇਡ ਖੇਡਦਿਆਂ ਕਈ ਮਰਦ-ਔਰਤਾਂ ਪਿਆਰ ਵਿੱਚ ਪੈ ਜਾਂਦੇ ਹਨ ਅਤੇ ਆਪਣੇ ਬੱਚਿਆਂ ਨੂੰ ਵੀ ਭੁੱਲ ਜਾਂਦੇ ਹਨ। ਅਜਿਹਾ ਹੀ ਇੱਕ ਮਾਮਲਾ ਪੰਜਾਬ ਦੇ ਹੁਸ਼ਿਆਰਪੁਰ ਤੋਂ ਸਾਹਮਣੇ ਆਇਆ ਹੈ।

ਗੇਮ ਨੇ ਉਜਾੜਿਆ ਪਰਿਵਾਰ

ਪੀੜਤ ਵਿਅਕਤੀ ਦਾ ਇਲਜ਼ਾਮ ਹੈ ਕਿ ਉਸ ਦੀ ਪਤਨੀ ਫ੍ਰੀ ਫਾਇਰ ਖੇਡਦੀ ਸੀ, ਜਿਸ ਦੌਰਾਨ ਉਸ ਦਾ ਕਿਸੇ ਵਿਅਕਤੀ ਦੇ ਸਪੰਰਕ ਵਿੱਚ ਆ ਗਈ ਅਤੇ ਫਿਰ ਉਹ ਘਰ ਛੱਡ ਕੇ ਭੱਜ ਗਈ। ਜਿਸ ਤੋਂ ਬਾਅਦ ਉਹ ਵਾਪਸ ਨਹੀਂ ਪਰਤੀ। ਔਰਤ 2 ਬੱਚਿਆਂ ਦੀ ਮਾਂ ਹੈ, ਜਿਹਨਾਂ ਨੂੰ ਉਹ ਹੁਸ਼ਿਆਰਪੁਰ ਰਹਿੰਦੇ ਆਪਣੇ ਪਤੀ ਕੋਲ ਛੱਡ ਕੇ ਚਲੀ ਗਈ ਹੈ। ਪਰਿਵਾਰ ਵੱਲੋਂ ਇਸ ਸਬੰਧੀ ਕਈ ਵਾਰ ਵੱਖ-ਵੱਖ ਥਾਣਿਆਂ ਅਤੇ ਐੱਸਐੱਸਪੀ ਦਫ਼ਤਰ ਵਿੱਚ ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ ਹਨ, ਪਰ ਕੁਝ ਨਹੀਂ ਹੋਇਆ। ਇੱਕ ਸਾਲ ਬੀਤ ਜਾਣ ਦੇ ਬਾਅਦ ਵੀ ਨਾ ਤਾਂ ਪੁਲਿਸ ਔਰਤ ਦਾ ਕੋਈ ਸੁਰਾਗ ਲਗਾ ਸਕੀ ਹੈ ਅਤੇ ਨਾ ਹੀ ਪਰਿਵਾਰ ਨੂੰ ਉਸ ਦਾ ਕੋਈ ਪਤਾ ਲੱਗ ਸਕਿਆ ਹੈ।


ਗੇਮ ਖੇਡਦੇ-ਖੇਡਦੇ ਕਿਸੇ ਵਿਅਕਤੀ ਨਾਲ ਹੋਇਆ ਪਿਆਰ

ਹੁਸ਼ਿਆਰਪੁਰ ਦੇ ਕਸਬਾ ਮੁਕੇਰੀਆਂ ਦੇ ਪਿੰਡ ਵਾਸੀ ਨੇ ਦੱਸਿਆ ਕਿ ਉਸ ਦਾ ਵਿਆਹ ਸਾਲ 2011 ਵਿੱਚ ਸੰਗਰੂਰ ਜ਼ਿਲ੍ਹੇ ਦੇ ਪਿੰਡ ਮੂਨਕਾ ਦਾ ਔਰਤ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਸਭ ਕੁਝ ਠੀਕ ਚੱਲ ਰਿਹਾ ਸੀ ਤੇ ਉਹਨਾਂ ਦੇ 2 ਬੱਚੇ ਵੀ ਹਨ। ਸਾਲ 2020 ਵਿੱਚ, ਪਤਨੀ ਨੂੰ ਇੱਕ ਨਵਾਂ ਮੋਬਾਈਲ ਲੈ ਕੇ ਦਿੱਤਾ ਸੀ। ਮੇਰੀ ਪਤਨੀ ਨੇ ਆਪਣੇ ਮੋਬਾਈਲ 'ਤੇ ਫ੍ਰੀ ਫਾਇਰ ਗੇਮ ਡਾਊਨਲੋਡ ਕੀਤੀ ਅਤੇ ਲਗਾਤਾਰ ਖੇਡਣਾ ਸ਼ੁਰੂ ਕਰ ਦਿੱਤਾ। ਮੇਰੀ ਪਤਨੀ ਨੂੰ ਇਹ ਗੇਮ ਖੇਡਣ ਦੀ ਆਦਤ ਪੈ ਗਈ। ਇਸ ਦੌਰਾਨ ਉਸ ਦੀ ਇੱਕ ਲੜਕੇ ਨਾਲ ਦੋਸਤੀ ਹੋ ਗਈ। ਦੋਵੇਂ ਕਦੋਂ ਰਿਲੇਸ਼ਨਸ਼ਿਪ 'ਚ ਆਏ, ਇਹ ਨਹੀਂ ਪਤਾ। ਉਸ ਨੇ ਮੇਰੀ ਪਤਨੀ ਨੂੰ ਆਪਣੇ ਜਾਲ ਵਿੱਚ ਫਸਾ ਲਿਆ ਤੇ ਦੋਵੇਂ ਘਰੋਂ ਭੱਜ ਗਏ।

ਪੁਲਿਸ ਨੂੰ ਕਈ ਵਾਰ ਦਿੱਤੀ ਸ਼ਿਕਾਇਤ ਪਰ ਕੋਈ ਕਾਰਵਾਈ ਨਹੀਂ 

ਪੀੜਤ ਨੇ ਦੱਸਿਆ ਕਿ ਇੱਕ ਦਿਨ ਉਸ ਦੀ ਪਤਨੀ ਬਿਨਾਂ ਦੱਸੇ ਘਰੋਂ ਚਲੀ ਗਈ, ਜਿਸ ਤੋਂ ਬਾਅਦ ਉਸ ਦਾ ਕੋਈ ਸੁਰਾਗ ਨਹੀਂ ਲੱਗਾ। ਇਸ ਮਹੀਨੇ ਇੱਕ ਸਾਲ ਹੋ ਗਿਆ ਹੈ, ਪਤਨੀ ਦਾ ਕੋਈ ਨਾਮੋ-ਨਿਸ਼ਾਨ ਨਹੀਂ ਹੈ। ਮੈਂ ਪਤਨੀ ਨੂੰ ਹਰ ਜਗ੍ਹਾ ਲੱਭਣ ਦੀ ਕੋਸ਼ਿਸ਼ ਕੀਤੀ, ਪਰ ਉਸ ਦਾ ਕੋਈ ਸੁਰਾਗ ਨਹੀਂ ਮਿਲਿਆ। ਮੈਂ ਇਸ ਮਾਮਲੇ ਸਬੰਧੀ ਕਈ ਵਾਰ ਥਾਣਾ ਹਾਜੀਪੁਰ ਅਤੇ ਐਸਐਸਪੀ ਹੁਸ਼ਿਆਰਪੁਰ ਨੂੰ ਸ਼ਿਕਾਇਤ ਕੀਤੀ ਪਰ ਕੋਈ ਕਾਰਵਾਈ ਨਹੀਂ ਹੋਈ।

ਪੀੜਤ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਸ ਦੀ ਪਤਨੀ ਨੂੰ ਲੱਭਣ ਵਿੱਚ ਮਦਦ ਕੀਤੀ ਜਾਵੇ। ਤਾਂ ਜੋ ਮੇਰੇ ਬੱਚਿਆਂ ਦੀ ਚੰਗੀ ਪਰਵਰਿਸ਼ ਹੋ ਸਕੇ। ਸਾਡਾ ਪਰਿਵਾਰ ਅਨੀਤਾ ਤੋਂ ਬਿਨਾਂ ਅਧੂਰਾ ਹੈ। ਬੱਚੇ ਹਰ ਰੋਜ਼ ਮਾਂ ਨੂੰ ਯਾਦ ਕਰਕੇ ਰੋਂਦੇ ਹਨ। ਉਹ ਪਰੇਸ਼ਾਨ ਹੈ।

ਇਹ ਵੀ ਪੜ੍ਹੋ: Zira liquor factory: ED ਦੀ ਪੰਜਾਬ ’ਚ ਵੱਡੀ ਕਾਰਵਾਈ, ਸ਼ਰਾਬ ਕਾਰੋਬਾਰੀ ਦੀਪ ਮਲਹੋਤਰਾ ਦੇ ਟਿਕਾਣਿਆਂ ’ਤੇ ਰੇਡ

Related Post