One More Woman Doctor Assaulted : ਕੋਲਕਾਤਾ ਤੋਂ ਬਾਅਦ ਹੁਣ ਮੁੰਬਈ 'ਚ ਮਹਿਲਾ ਡਾਕਟਰ 'ਤੇ ਹਮਲਾ; ਸ਼ਰਾਬੀ ਮਰੀਜ਼ ਤੇ ਉਸਦੇ ਸਾਥੀਆਂ ਨੇ ਕੀਤੀ ਕੁੱਟਮਾਰ

ਮਿਲੀ ਜਾਣਕਾਰੀ ਮੁਤਾਬਿਕ ਇਹ ਘਟਨਾ ਐਤਵਾਰ ਸਵੇਰੇ ਮੁੰਬਈ ਦੇ ਸਾਇਨ ਹਸਪਤਾਲ ਵਿੱਚ ਵਾਪਰੀ। ਹਮਲੇ ਦਾ ਸ਼ਿਕਾਰ ਹੋਈ ਮਹਿਲਾ ਡਾਕਟਰ ਮੁਤਾਬਕ ਇਹ ਘਟਨਾ ਤੜਕੇ ਕਰੀਬ 3.30 ਵਜੇ ਵਾਪਰੀ, ਜਦੋਂ ਉਹ ਵਾਰਡ 'ਚ ਡਿਊਟੀ 'ਤੇ ਸੀ। ਹਮਲੇ ਦੇ ਦੋਸ਼ੀ ਮਰੀਜ਼ ਦੇ ਚਿਹਰੇ 'ਤੇ ਸੱਟ ਲੱਗੀ ਸੀ।

By  Aarti August 18th 2024 01:31 PM

One More Woman Doctor Assaulted : ਕੋਲਕਾਤਾ 'ਚ ਮਹਿਲਾ ਡਾਕਟਰ ਦੀ ਜਬਰ ਜਨਾਹ ਅਤੇ ਹੱਤਿਆ ਤੋਂ ਬਾਅਦ ਪੂਰੇ ਦੇਸ਼ 'ਚ ਗੁੱਸੇ ਦੀ ਲਹਿਰ ਹੈ। ਇਸੇ ਦੌਰਾਨ ਮੁੰਬਈ ਵਿੱਚ ਇੱਕ ਮਹਿਲਾ ਡਾਕਟਰ ਨਾਲ ਦੁਰਵਿਵਹਾਰ ਦੀ ਘਟਨਾ ਸਾਹਮਣੇ ਆਈ ਹੈ। ਸ਼ਰਾਬ ਦੇ ਨਸ਼ੇ 'ਚ ਆਏ ਇਕ ਮਰੀਜ਼ ਅਤੇ ਉਸ ਦੇ ਸੇਵਾਦਾਰ ਨੇ ਔਰਤ 'ਤੇ ਹਮਲਾ ਕਰ ਦਿੱਤਾ। 

ਮਿਲੀ ਜਾਣਕਾਰੀ ਮੁਤਾਬਿਕ ਇਹ ਘਟਨਾ ਐਤਵਾਰ ਸਵੇਰੇ ਮੁੰਬਈ ਦੇ ਸਾਇਨ ਹਸਪਤਾਲ ਵਿੱਚ ਵਾਪਰੀ। ਹਮਲੇ ਦਾ ਸ਼ਿਕਾਰ ਹੋਈ ਮਹਿਲਾ ਡਾਕਟਰ ਮੁਤਾਬਕ ਇਹ ਘਟਨਾ ਤੜਕੇ ਕਰੀਬ 3.30 ਵਜੇ ਵਾਪਰੀ, ਜਦੋਂ ਉਹ ਵਾਰਡ 'ਚ ਡਿਊਟੀ 'ਤੇ ਸੀ। ਹਮਲੇ ਦੇ ਦੋਸ਼ੀ ਮਰੀਜ਼ ਦੇ ਚਿਹਰੇ 'ਤੇ ਸੱਟ ਲੱਗੀ ਸੀ। ਇਸ ਦਾ ਇਲਾਜ ਕਰਵਾਉਣ ਲਈ ਉਹ ਹਸਪਤਾਲ ਆਇਆ ਸੀ। ਮਹਿਲਾ ਡਾਕਟਰ ਉਸ ਦਾ ਇਲਾਜ ਕਰ ਰਹੀ ਸੀ ਤਾਂ ਮਰੀਜ਼ ਦੇ ਨਾਲ ਆਏ ਵਿਅਕਤੀ ਨੇ ਉਸ ਨਾਲ ਦੁਰਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ। ਉਸ ਨੇ ਮਹਿਲਾ ਡਾਕਟਰ ਨੂੰ ਧਮਕੀਆਂ ਵੀ ਦਿੱਤੀਆਂ। ਇਸ ਤੋਂ ਬਾਅਦ ਮਰੀਜ਼ ਦੇ ਨਾਲ ਆਏ 5-6 ਹੋਰ ਲੋਕਾਂ ਨੇ ਔਰਤ ਨਾਲ ਹੱਥੋਪਾਈ ਕੀਤੀ।

ਸਾਇਨ ਮਾਰਡ ਐਸੋਸੀਏਸ਼ਨ ਦੇ ਸਕੱਤਰ ਨੇ ਘਟਨਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਰਾਤ 12:30 ਤੋਂ 1 ਵਜੇ ਦੇ ਦਰਮਿਆਨ ਮਰੀਜ਼ ਹਸਪਤਾਲ ਆਇਆ ਸੀ। ਉਸ ਦੇ ਨਾਲ ਅੱਠ ਰਿਸ਼ਤੇਦਾਰ ਵੀ ਸਨ। ਉਸ ਨੇ ਦੱਸਿਆ ਕਿ ਮਰੀਜ਼ ਨੇ ਸ਼ਰਾਬ ਪੀਤੀ ਹੋਈ ਸੀ। ਡਾਕਟਰ ਮੋਰ ਅਨੁਸਾਰ ਇਹ ਲੋਕ ਉਸ ਦੀ ਕੁੱਟਮਾਰ ਕਰਕੇ ਬਾਹਰੋਂ ਆਏ ਸਨ ਅਤੇ ਉਸ ਦੇ ਚਿਹਰੇ ’ਤੇ ਜ਼ਖ਼ਮ ਸਨ। ਚਿਹਰੇ 'ਤੇ ਸੱਟਾਂ ਲੱਗਣ ਕਾਰਨ ਉਸ ਨੂੰ ਸਵੇਰੇ 3.30 ਵਜੇ ਈਐਨਟੀ ਵਿਭਾਗ ਲਈ ਰੈਫਰ ਕਰ ਦਿੱਤਾ ਗਿਆ। ਉੱਥੇ ਤਾਇਨਾਤ ਮਹਿਲਾ ਡਾਕਟਰ ਨੇ ਇਲਾਜ ਸ਼ੁਰੂ ਕਰ ਦਿੱਤਾ ਅਤੇ ਜਾਂਚ ਲਈ ਪਹਿਲਾਂ ਤੋਂ ਲਗਾਈਆਂ ਪੱਟੀਆਂ ਨੂੰ ਹਟਾਉਣਾ ਸ਼ੁਰੂ ਕਰ ਦਿੱਤਾ। 

ਡਾਕਟਰ ਮੋਰ ਨੇ ਦੱਸਿਆ ਕਿ ਇਹ ਇੱਕ ਰੁਟੀਨ ਪ੍ਰਕਿਰਿਆ ਹੈ ਪਰ ਇਸ ਦੌਰਾਨ ਮਰੀਜ਼ ਨੇ ਮਹਿਲਾ ਡਾਕਟਰ ਨਾਲ ਦੁਰਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਉਸ ਦੇ ਨਾਲ ਆਏ ਰਿਸ਼ਤੇਦਾਰਾਂ ਨੇ ਵੀ ਮਰੀਜ਼ ਦੀ ਦੇਖਭਾਲ ਕਰਨ ਦੀ ਬਜਾਏ ਡਾਕਟਰ ਨਾਲ ਲੜਾਈ ਸ਼ੁਰੂ ਕਰ ਦਿੱਤੀ। ਇੰਨਾ ਹੀ ਨਹੀਂ ਮਰੀਜ਼ ਨੇ ਡਾਕਟਰ ਦੇ ਚਿਹਰੇ 'ਤੇ ਖੂਨ ਦੀਆਂ ਪੱਟੀਆਂ ਵੀ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ। ਇਹ ਸਭ ਦੇਖ ਕੇ ਉੱਥੇ ਮੌਜੂਦ ਨਰਸਾਂ ਨੇ ਦਖਲ ਦਿੱਤਾ ਅਤੇ ਸੁਰੱਖਿਆ ਨੂੰ ਬੁਲਾਇਆ। ਪਰ ਉਦੋਂ ਤੱਕ ਮਰੀਜ਼ ਅਤੇ ਰਿਸ਼ਤੇਦਾਰ ਉਥੋਂ ਭੱਜ ਚੁੱਕੇ ਸਨ।

ਜ਼ਿਕਰਯੋਗ ਹੈ ਕਿ ਕੋਲਕਾਤਾ 'ਚ ਇਕ ਸਿਖਿਆਰਥੀ ਡਾਕਟਰ ਦਾ ਬਲਾਤਕਾਰ ਤੋਂ ਬਾਅਦ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਇਹ ਘਟਨਾ ਹਸਪਤਾਲ ਦੇ ਅਹਾਤੇ ਵਿੱਚ ਹੀ ਵਾਪਰੀ। ਇਸ ਨੂੰ ਲੈ ਕੇ ਦੇਸ਼ ਭਰ 'ਚ ਗੁੱਸਾ ਹੈ। ਇਸ ਦੇ ਵਿਰੋਧ 'ਚ ਹੋ ਰਹੇ ਪ੍ਰਦਰਸ਼ਨਾਂ 'ਚ ਆਈ.ਐੱਮ.ਏ. ਵੀ ਸ਼ਾਮਲ ਹੈ। ਧਰਨੇ ਦੌਰਾਨ ਡਾਕਟਰਾਂ ਦੀ ਸੁਰੱਖਿਆ ਦਾ ਮੁੱਦਾ ਉਠਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਦੇਹਰਾਦੂਨ ISBT 'ਚ ਪੰਜਾਬ ਦੀ ਲੜਕੀ ਨਾਲ ਸਮੂਹਿਕ ਜਬਰ ਜਨਾਹ, ਬੱਸ 'ਚ ਵਾਰਦਾਤ ਨੂੰ ਦਿੱਤਾ ਅੰਜ਼ਾਮ

Related Post