Parliament Winter Session : ਸੰਸਦ ਦਾ ਸਰਦ ਰੁੱਤ ਸੈਸ਼ਨ ਅੱਜ ਤੋਂ ਸ਼ੁਰੂ, ਸਰਕਾਰ ਪੇਸ਼ ਕਰ ਸਕਦੀ ਹੈ ਦੋ ਅਹਿਮ ਬਿੱਲ, ਹੰਗਾਮੇ ਦੇ ਆਸਾਰ

ਇਸ ਦੌਰਾਨ ਪੰਜ ਨਵੇਂ ਬਿੱਲ ਪੇਸ਼ ਕੀਤੇ ਜਾਣਗੇ। ਜਦਕਿ ਵਕਫ਼ (ਸੋਧ) ਸਮੇਤ 11 ਹੋਰ ਬਿੱਲ ਚਰਚਾ ਲਈ ਸੂਚੀਬੱਧ ਕੀਤੇ ਗਏ ਹਨ। ਭਾਵ ਕੁੱਲ 16 ਬਿੱਲ ਹੋਣਗੇ, ਜਿਨ੍ਹਾਂ ਨੂੰ ਸਰਕਾਰ ਇਸ ਸੈਸ਼ਨ 'ਚ ਪਾਸ ਕਰਨ ਦੀ ਤਿਆਰੀ ਕਰ ਰਹੀ ਹੈ।

By  Aarti November 25th 2024 10:10 AM

Parliament Winter Session  :  ਸੰਸਦ ਦਾ ਸਰਦ ਰੁੱਤ ਸੈਸ਼ਨ ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਇਹ ਸੈਸ਼ਨ 20 ਦਸੰਬਰ ਤੱਕ ਚੱਲੇਗਾ। ਇਸ ਦੌਰਾਨ ਪੰਜ ਨਵੇਂ ਬਿੱਲ ਪੇਸ਼ ਕੀਤੇ ਜਾਣਗੇ। ਜਦਕਿ ਵਕਫ਼ (ਸੋਧ) ਸਮੇਤ 11 ਹੋਰ ਬਿੱਲ ਚਰਚਾ ਲਈ ਸੂਚੀਬੱਧ ਕੀਤੇ ਗਏ ਹਨ। ਭਾਵ ਕੁੱਲ 16 ਬਿੱਲ ਹੋਣਗੇ, ਜਿਨ੍ਹਾਂ ਨੂੰ ਸਰਕਾਰ ਇਸ ਸੈਸ਼ਨ 'ਚ ਪਾਸ ਕਰਨ ਦੀ ਤਿਆਰੀ ਕਰ ਰਹੀ ਹੈ। ਵਿਰੋਧੀ ਪਾਰਟੀਆਂ ਦੇ ਰਵੱਈਏ ਤੋਂ ਸਾਫ਼ ਹੈ ਕਿ ਸਰਦ ਰੁੱਤ ਸੈਸ਼ਨ ਹੰਗਾਮੇ ਵਾਲਾ ਹੋ ਸਕਦਾ ਹੈ।

ਸੰਸਦ ਦੇ ਏਜੰਡੇ ਵਿੱਚ ਸ਼ਾਮਲ ਕੀਤੇ ਗਏ 16 ਬਿੱਲਾਂ ਵਿੱਚੋਂ ਪੰਜ ਨਵੇਂ ਬਿੱਲ ਹਨ। ਬਾਕੀ 11 ਬਿੱਲ ਲੋਕ ਸਭਾ ਜਾਂ ਰਾਜ ਸਭਾ ਵਿੱਚ ਪਹਿਲਾਂ ਹੀ ਪੈਂਡਿੰਗ ਪਏ ਹਨ। ਇਨ੍ਹਾਂ ਬਕਾਇਆ ਬਿੱਲਾਂ ਦੇ ਨਾਲ ਹੀ ਨਵੇਂ ਬਿੱਲਾਂ ਦੀ ਸੂਚੀ ਵਿੱਚ ਸਹਿਕਾਰੀ ਯੂਨੀਵਰਸਿਟੀ ਨਾਲ ਸਬੰਧਤ ਬਿੱਲ ਵੀ ਸ਼ਾਮਲ ਹੈ। ਕੌਮੀ ਸਹਿਕਾਰੀ ਯੂਨੀਵਰਸਿਟੀ ਦੀ ਸਥਾਪਨਾ ਨਾਲ ਸਬੰਧਤ ਵਕਫ਼ ਬਿੱਲ ਅਤੇ ਮੁਸਲਿਮ ਵਕਫ਼ (ਰਿਪੀਲ) ਬਿੱਲ ਸਮੇਤ ਕੁੱਲ ਪੰਜ ਨਵੇਂ ਬਿੱਲ ਚਰਚਾ ਅਤੇ ਪਾਸ ਕਰਨ ਲਈ ਪੇਸ਼ ਕੀਤੇ ਜਾਣੇ ਹਨ।

ਸੈਸ਼ਨ ਦੌਰਾਨ ਗਰਾਂਟਾਂ ਲਈ ਪੂਰਕ ਮੰਗਾਂ ਦੇ ਪਹਿਲੇ ਬੈਚ 'ਤੇ ਵੀ ਚਰਚਾ ਕੀਤੀ ਜਾਵੇਗੀ। ਪੰਜਾਬ ਅਦਾਲਤਾਂ (ਸੋਧ) ਬਿੱਲ, ਮਰਚੈਂਟ ਸ਼ਿਪਿੰਗ ਬਿੱਲ, ਕੋਸਟਲ ਸ਼ਿਪਿੰਗ ਬਿੱਲ ਵੀ ਸੰਸਦ ਦੇ ਆਗਾਮੀ ਸੈਸ਼ਨ ਵਿੱਚ ਪੇਸ਼ ਕੀਤੇ ਜਾਣਗੇ। ਇਨ੍ਹਾਂ ਬਿੱਲਾਂ ਤੋਂ ਇਲਾਵਾ, ਆਫ਼ਤ ਪ੍ਰਬੰਧਨ (ਸੋਧ) ਬਿੱਲ, ਗੋਆ ਵਿਧਾਨ ਸਭਾ ਵਿੱਚ ਅਨੁਸੂਚਿਤ ਜਨਜਾਤੀਆਂ ਦੀ ਨੁਮਾਇੰਦਗੀ ਦੇ ਸਮਾਯੋਜਨ ਨਾਲ ਸਬੰਧਤ ਬਿੱਲ, ਰੇਲਵੇ (ਸੋਧ) ਬਿੱਲ ਅਤੇ ਬੈਂਕਿੰਗ ਕਾਨੂੰਨ (ਸੋਧ) ਬਿੱਲ ਪਹਿਲਾਂ ਹੀ ਲੰਬਿਤ ਹਨ।

ਇਹ ਵੀ ਪੜ੍ਹੋ : ਹਰਸਿਮਰਤ ਕੌਰ ਬਾਦਲ ਨੇ ਪਾਰਲੀਮੈਂਟ ਦੀ ਸਰਬ ਪਾਰਟੀ ਮੀਟਿੰਗ 'ਚ ਕਿਸਾਨਾਂ ਤੇ ਪੰਜਾਬ ਲਈ ਮੰਗਿਆ ਨਿਆਂ

Related Post