Share Market On Budget Day: ਅੱਜ ਸ਼ੇਅਰ ਬਾਜ਼ਾਰ ਡਿੱਗੇਗਾ, ਜਾਂ ਕੀਤੀ ਜਾਵੇਗੀ ਵੱਡੀ ਕਮਾਈ ? ਜਾਣੋ ਕੀ ਕਹਿੰਦੇ ਹਨ ਪੁਰਾਣੇ ਅੰਕੜੇ

ਮੋਦੀ ਸਰਕਾਰ ਦਾ ਪਹਿਲਾ ਪੂਰਾ ਬਜਟ 10 ਜੁਲਾਈ 2014 ਨੂੰ ਆਇਆ ਸੀ। ਇਸ ਦਿਨ ਨਿਫਟੀ 0.23 ਫੀਸਦੀ ਡਿੱਗ ਕੇ 7567.75 'ਤੇ ਆ ਗਿਆ। ਹਾਲਾਂਕਿ ਅਗਲੇ 7 ਦਿਨਾਂ 'ਚ ਨਿਫਟੀ 0.96 ਫੀਸਦੀ ਦੀ ਛਾਲ ਮਾਰ ਕੇ 7640.45 ਦੇ ਪੱਧਰ 'ਤੇ ਪਹੁੰਚ ਗਿਆ।

By  Aarti July 23rd 2024 08:56 AM

Share Market On Budget Day : ਨਰਿੰਦਰ ਮੋਦੀ ਨੇ ਸਾਲ 2014 ਵਿੱਚ ਸੱਤਾ ਸੰਭਾਲੀ ਸੀ ਅਤੇ ਉਦੋਂ ਤੋਂ ਹੁਣ ਤੱਕ ਕੁੱਲ 12 ਵਾਰ ਬਜਟ ਪੇਸ਼ ਕੀਤਾ ਜਾ ਚੁੱਕਾ ਹੈ। ਇਨ੍ਹਾਂ ਵਿੱਚੋਂ ਦੋ ਅੰਤਰਿਮ ਬਜਟ ਸਨ। ਪਹਿਲਾ ਅੰਤਰਿਮ ਬਜਟ 2019 ਵਿੱਚ ਅਤੇ ਦੂਜਾ 1 ਫਰਵਰੀ 2024 ਨੂੰ ਪੇਸ਼ ਕੀਤਾ ਗਿਆ ਸੀ। ਕੁੱਲ 7 ਵਾਰ ਸ਼ੇਅਰ ਬਾਜ਼ਾਰ ਦੀ ਪ੍ਰਤੀਕਿਰਿਆ ਚੰਗੀ ਨਹੀਂ ਰਹੀ।

ਮੋਦੀ ਸਰਕਾਰ ਦਾ ਪਹਿਲਾ ਪੂਰਾ ਬਜਟ 10 ਜੁਲਾਈ 2014 ਨੂੰ ਆਇਆ ਸੀ। ਇਸ ਦਿਨ ਨਿਫਟੀ 0.23 ਫੀਸਦੀ ਡਿੱਗ ਕੇ 7567.75 'ਤੇ ਆ ਗਿਆ। ਹਾਲਾਂਕਿ ਅਗਲੇ 7 ਦਿਨਾਂ 'ਚ ਨਿਫਟੀ 0.96 ਫੀਸਦੀ ਦੀ ਛਾਲ ਮਾਰ ਕੇ 7640.45 ਦੇ ਪੱਧਰ 'ਤੇ ਪਹੁੰਚ ਗਿਆ। ਕੇਡੀਆ ਐਡਵਾਈਜ਼ਰੀ ਦੇ ਅਜੈ ਕੇਡੀਆ ਨੇ ਐਨਐਸਏ ਦੇ ਅੰਕੜਿਆਂ 'ਤੇ ਰਿਪੋਰਟ ਦਿੱਤੀ ਹੈ। 

ਹਾਲਾਂਕਿ ਇਸ ਰਿਪੋਰਟ ਮੁਤਾਬਕ 25 ਫਰਵਰੀ 2015 ਨੂੰ ਮੋਦੀ ਸਰਕਾਰ ਦੇ ਦੂਜੇ ਬਜਟ ਵਾਲੇ ਦਿਨ ਬਾਜ਼ਾਰ ਦੀ ਪ੍ਰਤੀਕਿਰਿਆ ਸਕਾਰਾਤਮਕ ਰਹੀ। ਨਿਫਟੀ ਭਾਵੇਂ ਮਾਮੂਲੀ ਤੌਰ 'ਤੇ 0.06 ਫੀਸਦੀ ਚੜ੍ਹ ਕੇ 8767.25 ਦੇ ਪੱਧਰ 'ਤੇ ਰਿਹਾ। ਬਜਟ ਤੋਂ ਸੱਤ ਦਿਨ ਬਾਅਦ ਨਿਫਟੀ 1.77 ਫੀਸਦੀ ਵਧ ਕੇ 8922.65 'ਤੇ ਪਹੁੰਚ ਗਿਆ।

29 ਫਰਵਰੀ 2016 ਨੂੰ ਪੇਸ਼ ਕੀਤੇ ਗਏ ਤੀਜੇ ਬਜਟ ਦੇ ਦਿਨ, ਨਿਫਟੀ 0.61% ਡਿੱਗ ਕੇ 6987 'ਤੇ ਬੰਦ ਹੋਇਆ। ਸੱਤ ਦਿਨਾਂ ਬਾਅਦ ਸ਼ੇਅਰ ਬਾਜ਼ਾਰ 'ਚ ਉਛਾਲ ਆਇਆ ਅਤੇ ਨਿਫਟੀ 7.13 ਫੀਸਦੀ ਦੀ ਛਾਲ ਨਾਲ ਰਾਕੇਟ ਵਾਂਗ 7485 ਦੇ ਪੱਧਰ 'ਤੇ ਪਹੁੰਚ ਗਿਆ।

1 ਫਰਵਰੀ 2017 ਨੂੰ ਬਜਟ ਪੇਸ਼ਕਾਰੀ ਦੇ ਦਿਨ, ਨਿਫਟੀ 1.81% ਦੇ ਵਾਧੇ ਨਾਲ ਇੱਕ ਸੁਪਰ ਫਾਸਟ ਟਰੇਨ ਬਣ ਗਈ। ਇਸ ਦਿਨ 8716 'ਤੇ ਬੰਦ ਹੋਇਆ ਨਿਫਟੀ ਅਗਲੇ 7 ਦਿਨਾਂ 'ਚ 0.60 ਫੀਸਦੀ ਵਧ ਕੇ 8769 'ਤੇ ਪਹੁੰਚ ਗਿਆ। ਜਦਕਿ 2018 'ਚ ਨਿਫਟੀ ਬਜਟ ਵਾਲੇ ਦਿਨ 0.10 ਫੀਸਦੀ ਦੀ ਗਿਰਾਵਟ ਨਾਲ 11016 ਦੇ ਪੱਧਰ 'ਤੇ ਬੰਦ ਹੋਇਆ ਸੀ। ਪਰ, ਅਗਲੇ 7 ਦਿਨਾਂ ਵਿੱਚ ਇਸ ਵਿੱਚ 3.99% ਦੀ ਗਿਰਾਵਟ ਦਰਜ ਕੀਤੀ ਗਈ।

ਮੋਦੀ ਸਰਕਾਰ ਨੇ 1 ਫਰਵਰੀ 2019 ਨੂੰ ਪਹਿਲਾ ਅੰਤਰਿਮ ਬਜਟ ਪੇਸ਼ ਕੀਤਾ ਸੀ। ਇਸ ਦਿਨ ਨਿਫਟੀ 0.58% ਦੀ ਛਾਲ ਮਾਰ ਕੇ 10893 'ਤੇ ਬੰਦ ਹੋਇਆ। ਇਕ ਹਫਤੇ ਬਾਅਦ ਇਹ 0.46 ਫੀਸਦੀ ਵਧ ਕੇ 10943 'ਤੇ ਪਹੁੰਚ ਗਿਆ। ਇਸ ਤੋਂ ਬਾਅਦ ਮੋਦੀ ਨੇ 2019 ਦੀਆਂ ਚੋਣਾਂ ਵਿੱਚ ਸ਼ਾਨਦਾਰ ਸਫਲਤਾ ਦਰਜ ਕੀਤੀ ਅਤੇ 5 ਜੁਲਾਈ 2019 ਨੂੰ ਦੂਜੇ ਕਾਰਜਕਾਲ ਦਾ ਪਹਿਲਾ ਪੂਰਾ ਬਜਟ ਪੇਸ਼ ਕੀਤਾ। ਇਸ ਦਿਨ ਬਾਜ਼ਾਰ ਨੇ ਚੰਗੀ ਪ੍ਰਤੀਕਿਰਿਆ ਨਹੀਂ ਦਿੱਤੀ ਅਤੇ ਨਿਫਟੀ 1.14% ਡਿੱਗ ਕੇ 11811 'ਤੇ ਬੰਦ ਹੋਇਆ। ਅਗਲੇ ਸੱਤ ਦਿਨਾਂ ਬਾਅਦ ਵੀ ਬਾਜ਼ਾਰ ਗਿਰਾਵਟ ਤੋਂ ਨਹੀਂ ਉਭਰਿਆ ਅਤੇ 2.19 ਫੀਸਦੀ ਡਿੱਗ ਕੇ 11552 ਦੇ ਪੱਧਰ 'ਤੇ ਆ ਗਿਆ।

ਇਹ ਵੀ ਪੜ੍ਹੋ: Union Budget 2024-25 Live Updates : ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅੱਜ ਪੇਸ਼ ਕਰਨਗੇ ਆਪਣੇ ਕਾਰਜਕਾਲ ਦਾ 7ਵਾਂ ਬਜਟ, ਕਿਸਾਨਾਂ ਤੋਂ ਲੈ ਕੇ ਹਰ ਇੱਕ ਵਰਗ ਲਈ ਖ਼ਾਸ ਦਿਨ

Related Post