Mohali News : ਮਸ਼ਹੂਰ ਐਰੋਪੋਲਿਸ ਸਿਟੀ ਦੇ ਮਾਲਕ ਤਜਿੰਦਰ ਸਿੰਘ ਭਾਟੀਆ ਦੀ ਪਤਨੀ ਨੂੰ ਪੁਲਿਸ ਨੇ ਲਿਆ ਹਿਰਾਸਤ ’ਚ, ਜਾਣੋ ਕੀ ਹੈ ਮਾਮਲਾ
ਮਿਲੀ ਜਾਣਕਾਰੀ ਮੁਤਾਬਿਕ ਐਰੋਪੋਲਿਸ ਸਿਟੀ ਦੇ ਡਾਇਰੈਕਟਰ ਤਜਿੰਦਰ ਸਿੰਘ ਭਾਟੀਆ ਅਤੇ ਉਸਦੀ ਪਤਨੀ ਪਰਮਜੋਤ ਕੌਰ ’ਤੇ ਸੋਹਾਣਾ ਪੁਲਿਸ ਨੇ ਜੁਲਾਈ 2024 ’ਚ ਧੋਖਾਧੜੀ ਦਾ ਪਰਚਾ ਦਰਜ ਕੀਤਾ ਸੀ। ਦੱਸਿਆ ਜਾ ਰਿਹਾ ਹੈ ਕਿ ਇਸੇ ਮਾਮਲੇ ’ਚ ਗ੍ਰਿਫਤਾਰੀ ਕੀਤੀ ਗਈ ਹੈ।
Mohali News : ਮੁਹਾਲੀ ਪੁਲਿਸ ਨੇ ਜ਼ਿਲ੍ਹੇ ਦੀ ਮਸ਼ਹੂਰ ਐਰੋਪੋਲਿਸ ਸਿਟੀ ਦੇ ਮਾਲਕ ਤਜਿੰਦਰ ਸਿੰਘ ਭਾਟੀਆ ਦੀ ਪਤਨੀ ਪਰਮਜੋਤ ਕੌਰ ਨੂੰ ਹੈਦਰਾਬਾਦ ਹਵਾਈ ਅੱਡੇ ਤੋਂ ਹਿਰਾਸਤ ’ਚ ਲਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
ਮਿਲੀ ਜਾਣਕਾਰੀ ਮੁਤਾਬਿਕ ਐਰੋਪੋਲਿਸ ਸਿਟੀ ਦੇ ਡਾਇਰੈਕਟਰ ਤਜਿੰਦਰ ਸਿੰਘ ਭਾਟੀਆ ਅਤੇ ਉਸਦੀ ਪਤਨੀ ਪਰਮਜੋਤ ਕੌਰ ’ਤੇ ਸੋਹਾਣਾ ਪੁਲਿਸ ਨੇ ਜੁਲਾਈ 2024 ’ਚ ਧੋਖਾਧੜੀ ਦਾ ਪਰਚਾ ਦਰਜ ਕੀਤਾ ਸੀ। ਦੱਸਿਆ ਜਾ ਰਿਹਾ ਹੈ ਕਿ ਇਸੇ ਮਾਮਲੇ ’ਚ ਗ੍ਰਿਫਤਾਰੀ ਕੀਤੀ ਗਈ ਹੈ।
ਜਾਣੋ ਪੂਰਾ ਮਾਮਲਾ
ਦੱਸ ਦਈਏ ਕਿ ਪੰਚਕੂਲਾ ਦੇ ਇਕ ਵਪਾਰੀ ਨੇ ਐਰੋਪੋਲਿਸ ਸਿਟੀ ਦੇ ਡਾਇਰੈਕਟਰਸ ਕੋਲੋ ਕਰੀਬ 51,624 ਵਰਗ ਗਜ਼ ਜਗ੍ਹਾ ਖਰੀਦਣੀ ਸੀ ਜਿਸ ਦੀ ਕੁੱਲ ਰਕਮ 77.79 ਲੱਖ 2019 ਵਿੱਚ ਤਹਿ ਹੋਈ ਸੀ , ਜੋ ਮੁਹਾਲੀ ਦੇ ਪਿੰਡ ਕੰਬਾਲਾ ਅਤੇ ਕੰਬਾਲੀ ਸੈਕਟਰ 66 ਅਤੇ 66A ਵਿੱਚ ਸੀ।
ਪੰਚਕੂਲਾ ਦੇ ਵਪਾਰੀ ਅੰਸ਼ੁਲ ਸਿੰਗਲਾ ਨੇ ਟੋਕਨ ਮਨੀ ਦੇ ਰੂਪ ਵਿਚ 11.11 ਲੱਖ ਰੁਪਏ ਦਿੱਤੇ। ਪਰ ਬਾਅਦ ਦੇ ਵਿੱਚ ਉਨ੍ਹਾਂ ਨੇ ਲਾਰੇ ਲੱਪੇ ਲਾਉਣੇ ਸ਼ੁਰੂ ਕਰ ਦਿੱਤੇ ਗਏ।
ਫਿਲਹਾਲ ਪੁਲਿਸ ਨੇ ਬੀਤੇ ਰਾਤ ਪਰਮਜੋਤ ਕੌਰ ਨੂੰ ਹੈਦਰਾਬਾਦ ਹਵਾਈ ਅੱਡੇ ਤੋਂ ਗ੍ਰਿਫਤਾਰ ਕਰ ਲਿਆ ਹੈ। ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।