ਬਹੁਤ ਲਾਭਦਾਇਕ ਹੁੰਦਾ ਹੈ Domicile Certificate, ਜਾਣੋ ਇਸਨੂੰ ਬਣਾਉਣ ਦਾ ਤਰੀਕਾ

ਆਓ ਜਾਣਦੇ ਹਾਂ ਡੋਮੀਸਾਈਲ ਸਰਟੀਫਿਕੇਟ ਕਿਉਂ ਜ਼ਰੂਰੀ ਹੁੰਦਾ ਹੈ? ਅਤੇ ਇਸ ਨੂੰ ਬਣਾਉਣ ਦਾ ਆਸਾਨ ਤਰੀਕਾ ਕੀ ਹੈ?

By  Dhalwinder Sandhu September 30th 2024 05:01 PM

What is Domicile Certificate : ਡੋਮੀਸਾਈਲ ਸਰਟੀਫਿਕੇਟ ਇੱਕ ਅਧਿਕਾਰਤ ਦਸਤਾਵੇਜ਼ ਹੁੰਦਾ ਹੈ ਜੋ ਸਾਬਤ ਕਰਦਾ ਹੈ ਕਿ ਤੁਸੀਂ ਕਿਸੇ ਖਾਸ ਰਾਜ ਜਾਂ ਕੇਂਦਰ ਸ਼ਾਸਤ ਪ੍ਰਦੇਸ਼ ਦੇ ਸਥਾਈ ਨਿਵਾਸੀ ਹੋ। ਮਾਹਿਰਾਂ ਮੁਤਾਬਕ ਇਹ ਦਸਤਾਵੇਜ਼ ਬਹੁਤੀਆਂ ਸਰਕਾਰੀ ਅਤੇ ਗੈਰ-ਸਰਕਾਰੀ ਨੌਕਰੀਆਂ ਲਈ ਵੀ ਜ਼ਰੂਰੀ ਹੈ। ਜਿਸ ਤਰ੍ਹਾਂ ਆਧਾਰ ਕਾਰਡ ਜਾਂ ਵੋਟਰ ਆਈਡੀ ਤੁਹਾਡੀ ਪਛਾਣ ਸਾਬਤ ਕਰਦਾ ਹੈ, ਉਸੇ ਤਰ੍ਹਾਂ ਡੋਮੀਸਾਈਲ ਸਰਟੀਫਿਕੇਟ ਇਹ ਸਾਬਤ ਕਰਦਾ ਹੈ ਕਿ ਤੁਸੀਂ ਕਿੱਥੇ ਸਥਾਈ ਨਿਵਾਸੀ ਹੋ। ਤਾਂ ਆਓ ਜਾਣਦੇ ਹਾਂ ਡੋਮੀਸਾਈਲ ਸਰਟੀਫਿਕੇਟ ਕਿਉਂ ਜ਼ਰੂਰੀ ਹੁੰਦਾ ਹੈ? ਅਤੇ ਇਸ ਨੂੰ ਬਣਾਉਣ ਦਾ ਆਸਾਨ ਤਰੀਕਾ ਕੀ ਹੈ?

ਡੋਮੀਸਾਈਲ ਸਰਟੀਫਿਕੇਟ ਕਿਉਂ ਜ਼ਰੂਰੀ ਹੁੰਦਾ ਹੈ? 

ਵਿਦਿਅਕ ਸੰਸਥਾਵਾਂ 'ਚ ਦਾਖਲਾ : 

ਬਹੁਤੀਆਂ ਰਾਜ ਸਰਕਾਰਾਂ ਆਪਣੇ ਰਾਜ ਦੇ ਵਿਦਿਆਰਥੀਆਂ ਨੂੰ ਵਿਦਿਅਕ ਸੰਸਥਾਵਾਂ 'ਚ ਦਾਖਲੇ ਲਈ ਰਿਜ਼ਰਵੇਸ਼ਨ ਪ੍ਰਦਾਨ ਕਰਦੀਆਂ ਹਨ। ਇਸ ਰਿਜ਼ਰਵੇਸ਼ਨ ਦਾ ਫਾਇਦਾ ਲੈਣ ਲਈ ਡੋਮੀਸਾਈਲ ਸਰਟੀਫਿਕੇਟ ਜ਼ਰੂਰੀ ਹੁੰਦਾ ਹੈ।

ਸਰਕਾਰੀ ਨੌਕਰੀਆਂ : 

ਬਹੁਤੀਆਂ ਸਰਕਾਰੀ ਨੌਕਰੀਆਂ ਲਈ ਡੋਮੀਸਾਈਲ ਸਰਟੀਫਿਕੇਟ ਲਾਜ਼ਮੀ ਹੁੰਦਾ ਹੈ।

ਵਜ਼ੀਫ਼ੇ ਅਤੇ ਹੋਰ ਫਾਇਦੇ : 

ਕੁਝ ਵਜ਼ੀਫ਼ੇ ਅਤੇ ਹੋਰ ਫਾਇਦੇ ਸਿਰਫ਼ ਰਾਜ ਦੇ ਵਿਦਿਆਰਥੀਆਂ ਲਈ ਉਪਲਬਧ ਹੁੰਦੇ ਹਨ। ਇਨ੍ਹਾਂ ਫਾਇਦਿਆਂ ਦਾ ਦਾਅਵਾ ਕਰਨ ਲਈ ਡੋਮੀਸਾਈਲ ਸਰਟੀਫਿਕੇਟ ਦੀ ਲੋੜ ਹੁੰਦੀ ਹੈ।

ਵੱਖ-ਵੱਖ ਸਰਕਾਰੀ ਯੋਜਨਾਵਾਂ ਦੇ ਫਾਇਦੇ : 

ਬਹੁਤੀਆਂ ਰਾਜ ਸਰਕਾਰਾਂ ਆਪਣੇ ਨਿਵਾਸੀਆਂ ਲਈ ਕਈ ਤਰ੍ਹਾਂ ਦੀਆਂ ਯੋਜਨਾਵਾਂ ਚਲਾਉਂਦੀਆਂ ਹਨ। ਇਨ੍ਹਾਂ ਸਕੀਮਾਂ ਦਾ ਫਾਇਦਾ ਲੈਣ ਲਈ ਡੋਮੀਸਾਈਲ ਸਰਟੀਫਿਕੇਟ ਦੀ ਵੀ ਲੋੜ ਹੁੰਦੀ ਹੈ।

ਡੋਮੀਸਾਈਲ ਸਰਟੀਫਿਕੇਟ ਕਿਵੇਂ ਬਣਾਇਆ ਜਾਵੇ?

ਡੋਮੀਸਾਈਲ ਸਰਟੀਫਿਕੇਟ ਪ੍ਰਾਪਤ ਕਰਨ ਲਈ, ਬਿਨੈਕਾਰ ਦਾ ਘੱਟੋ-ਘੱਟ ਤਿੰਨ ਸਾਲਾਂ ਤੋਂ ਰਾਜ ਜਾਂ ਕੇਂਦਰ ਸ਼ਾਸਿਤ ਪ੍ਰਦੇਸ਼ 'ਚ ਰਿਹਾ ਹੋਣਾ ਚਾਹੀਦਾ ਹੈ ਜਾਂ ਉਸਦੇ ਮਾਤਾ-ਪਿਤਾ ਉੱਥੇ ਦੇ ਸਥਾਨਕ ਨਿਵਾਸੀ ਹੋਣੇ ਚਾਹੀਦੇ ਹਨ। ਵੈਸੇ ਤਾਂ ਡੋਮੀਸਾਈਲ ਸਰਟੀਫਿਕੇਟ ਬਣਾਉਣ ਦੀ ਪ੍ਰਕਿਰਿਆ ਰਾਜ ਦੇ ਮੁਤਾਬਕ ਵੱਖਰੀ ਹੋ ਸਕਦੀ ਹੈ। ਆਮ ਤੌਰ 'ਤੇ, ਤੁਹਾਨੂੰ ਆਪਣੇ ਸਥਾਨਕ ਤਹਿਸੀਲ ਦਫ਼ਤਰ ਜਾਂ ਜ਼ਿਲ੍ਹਾ ਕੁਲੈਕਟਰ ਦਫ਼ਤਰ 'ਚ ਅਰਜ਼ੀ ਦੇਣੀ ਪੈਂਦੀ ਹੈ। ਅਰਜ਼ੀ ਦੇ ਨਾਲ, ਤੁਹਾਡੇ ਕੋਲ ਜਨਮ ਸਰਟੀਫਿਕੇਟ, ਪਛਾਣ ਪੱਤਰ, ਰਾਸ਼ਨ ਕਾਰਡ, ਬਿਜਲੀ ਬਿੱਲ ਆਦਿ ਵਰਗੇ ਕੁਝ ਜ਼ਰੂਰੀ ਦਸਤਾਵੇਜ਼ ਹੋਣੇ ਚਾਹੀਦੇ ਹਨ।

ਡੋਮੀਸਾਈਲ ਸਰਟੀਫਿਕੇਟ ਬਣਾਉਣ ਦਾ ਆਸਾਨ ਤਰੀਕਾ 

  • ਇਸ ਲਈ ਤੁਹਾਨੂੰ ਸਭ ਤੋਂ ਪਹਿਲਾ ਆਪਣੀ ਰਾਜ ਸਰਕਾਰ ਜਾਂ ਕੇਂਦਰ ਸ਼ਾਸਤ ਪ੍ਰਦੇਸ਼ ਦੀ ਵੈੱਬਸਾਈਟ 'ਤੇ ਜਾਣਾ ਹੋਵੇਗਾ।
  • ਫਿਰ ਮੁੱਖ ਪੰਨੇ 'ਤੋਂ ਔਨਲਾਈਨ ਸਰਟੀਫਿਕੇਟ ਦੀ ਚੁਣੋ ਕਰਨੀ ਹੋਵੇਗੀ।
  • ਅਜਿਹੇ 'ਚ ਜੇਕਰ ਤੁਹਾਡੇ ਕੋਲ ਖਾਤਾ ਨਹੀਂ ਹੈ, ਤਾਂ ਤੁਹਾਨੂੰ ਇੱਕ ਖਾਤਾ ਬਣਾਉਣਾ ਹੋਵੇਗਾ।
  • ਇਸ ਤੋਂ ਬਾਅਦ ਆਪਣੇ ਯੂਜ਼ਰਨੇਮ ਅਤੇ ਪਾਸਵਰਡ ਨਾਲ ਲੌਗਇਨ ਕਰਨਾ ਹੋਵੇਗਾ।
  • ਫਿਰ ਅਪਲਾਈ ਮੀਨੂ 'ਤੇ ਕਲਿੱਕ ਕਰਨਾ ਹੋਵੇਗਾ।
  • ਇਸ ਤੋਂ ਬਾਅਦ ਅਰਜ਼ੀ ਫਾਰਮ ਭਰੋ ਦੇ ਵਿਕਲਪ ਨੂੰ ਚੁਣਨਾ ਹੋਵੇਗਾ।
  • ਅਰਜ਼ੀ ਫਾਰਮ ਭਰਨ ਤੋਂ ਬਾਅਦ, ਸਬਮਿਟ ਬਟਨ ਦੇ ਵਿਕਲਪ ਨੂੰ ਚੁਣਨਾ ਹੋਵੇਗਾ।
  • ਫਾਰਮ ਜਮ੍ਹਾ ਕਰਨ ਤੋਂ ਬਾਅਦ, ਤੁਹਾਨੂੰ ਰਸੀਦ ਨੰਬਰ ਮਿਲੇਗਾ।

ਇਹ ਵੀ ਪੜ੍ਹੋ : Food Code : ਰੰਗਾਂ ਤੋਂ ਪਛਾਣੋ ਕੋਈ ਚੀਜ਼ ਕਿੰਨੀ ਖਤਰਨਾਕ ਜਾਂ ਜ਼ਹਿਰੀਲੀ ਹੈ, ਜਾਣੋ ਅਰਥ

Related Post