ਹੜ੍ਹਾਂ ਦੇ ਵੇਲੇ ਕਿਉਂ ਸ਼ਾਹੀ ਪਰਿਵਾਰ ਚੜ੍ਹਾਉਂਦਾ ਨੱਥ ਅਤੇ ਚੂੜਾ? ਕਦੋਂ ਤੋਂ ਨਿਭਾਈ ਜਾ ਰਹੀ ਇਹ ਰਸਮ, ਸਭ ਜਾਣੋ

ਸ਼ਹਿਰ ਵਿੱਚ ਸੰਕਟ ਨੂੰ ਟਾਲਣ ਲਈ ਸ਼ਾਹੀ ਪਰਿਵਾਰ ਹਮੇਸ਼ਾ ਤੋਂ ਇਸ ਪੁਰਾਤਨ ਪਰੰਪਰਾ ਦੀ ਪਾਲਣਾ ਕਰਦਾ ਆ ਰਿਹਾ ਹੈ। ਜਿਸ ਅਨੁਸਾਰ ਸ਼ਾਹੀ ਪਰਿਵਾਰ ਦੇ ਮੈਂਬਰ ਸੋਨੇ ਦੀ ਨੱਥ ਅਤੇ ਚੂੜਾ ਹੜ੍ਹ ਪ੍ਰਭਾਵਿਤ ਨਦੀ ਨੂੰ ਚੜ੍ਹ ਕੇ ਆਉਂਦੇ ਹਨ।

By  Jasmeet Singh July 12th 2023 12:04 PM -- Updated: July 12th 2023 12:11 PM

ਪਟਿਆਲਾ: ਹੜ੍ਹਾਂ ਦੀ ਸਥਿਤੀ ਦੇ ਮੱਦੇਨਜ਼ਰ ਪਟਿਆਲਾ ਦੇ ਸ਼ਾਹੀ ਪਰਿਵਾਰ ਵੱਲੋਂ ਲੋਕਾਂ ਨਾਲ ਮਿਲ ਕੇ ਵੱਡੀ ਨਦੀ ਵਿੱਚ ਚੂੜਾ ਅਤੇ ਨੱਥ ਚੜ੍ਹਾਉਣ ਦੀ ਰਸਮ ਅਦਾ ਕੀਤੀ ਗਈ। ਇਸ ਪਰੰਪਰਾ ਦੀ ਪਾਲਣਾ ਸ਼ਾਹੀ ਪਰਿਵਾਰ ਵੱਲੋਂ ਕੀਤੀ ਜਾਂਦੀ ਆ ਰਹੀ ਹੈ। ਮੰਗਲਵਾਰ ਨੂੰ ਇਹ ਰਸਮ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਸੰਸਦ ਮੈਂਬਰ ਪ੍ਰਨੀਤ ਕੌਰ ਅਤੇ ਉਨ੍ਹਾਂ ਦੀ ਬੇਟੀ ਜੈ ਇੰਦਰ ਕੌਰ ਵੱਲੋਂ ਨਿਭਾਈ ਗਈ। ਇਸ ਦੌਰਾਨ ਸ਼ਾਹੀ ਪਰਿਵਾਰ ਦੇ ਰਾਜ ਪੁਰੋਹਿਤ ਵੀ ਮੌਜੂਦ ਰਹੇ। ਉਨ੍ਹਾਂ ਇਹ ਰਸਮ ਕੱਲ੍ਹ ਦੁਪਹਿਰ 12.14 ਵਜੇ ਨਿਭਾਈ।

ਇਹ ਵੀ ਪੜ੍ਹੋ: ਚੰਡੀਗੜ੍ਹ 'ਚ ਅੱਜ ਮੌਸਮ ਸਾਫ਼, ਮੌਸਮ ਵਿਭਾਗ ਮੁਤਾਬਕ ਅਗਲੇ 2 ਦਿਨਾਂ ਤੱਕ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ

preneet kaur and jai inder kaur
ਰਸਮ ਨਿਭਾਉਣ ਜਾ ਰਹੇ ਪ੍ਰਨੀਤ ਕੌਰ ਅਤੇ ਬੇਟੀ ਜੈ ਇੰਦਰ ਕੌਰ

ਇਸ ਰਸਮ 'ਚ ਕੀ ਕੀਤਾ ਜਾਂਦਾ ਹੈ......
ਸ਼ਹਿਰ ਵਿੱਚ ਸੰਕਟ ਨੂੰ ਟਾਲਣ ਲਈ ਸ਼ਾਹੀ ਪਰਿਵਾਰ ਹਮੇਸ਼ਾ ਤੋਂ ਇਸ ਪੁਰਾਤਨ ਪਰੰਪਰਾ ਦੀ ਪਾਲਣਾ ਕਰਦਾ ਆ ਰਿਹਾ ਹੈ। ਜਿਸ ਅਨੁਸਾਰ ਸ਼ਾਹੀ ਪਰਿਵਾਰ ਦੇ ਮੈਂਬਰ ਸੋਨੇ ਦੀ ਨੱਥ ਅਤੇ ਚੂੜਾ ਹੜ੍ਹ ਪ੍ਰਭਾਵਿਤ ਨਦੀ ਨੂੰ ਚੜ੍ਹ ਕੇ ਆਉਂਦੇ ਹਨ। ਪਟਿਆਲਾ ਦੇ ਵਸਨੀਕਾਂ ਮੁਤਾਬਕ ਹੜ੍ਹ ਪ੍ਰਭਾਵਿਤ ਨਦੀ ਨੂੰ ਸ਼ਾਂਤ ਕਰਨ ਲਈ ਪ੍ਰਾਰਥਨਾ ਵੀ ਕੀਤੀ ਜਾਂਦੀ ਹੈ। ਹੜ੍ਹਾਂ ਦੀ ਭਿਆਨਕ ਸਥਿਤੀ ਦੇ ਮੱਦੇਨਜ਼ਰ ਇਸ ਵਾਰੀ ਪਟਿਆਲਾ ਰਾਜ ਪਰਿਵਾਰ ਦੀ ਰਾਣੀ ਪ੍ਰਨੀਤ ਕੌਰ ਨੇ ਇਹ ਪੂਜਾ ਅਰਚਨਾ ਨਿਭਾਈ। ਇਸ ਦੇ ਲਈ ਪੂਰੀ ਤਿਆਰੀ ਕੀਤੀ ਗਈ ਅਤੇ ਸ਼ਾਹੀ ਪਰਿਵਾਰ ਵੱਲੋਂ ਰਾਜ ਪੁਰੋਹਿਤ ਦੇ ਨਿਰਦੇਸ਼ਾਂ ਹੇਠ ਪੂਰੀ ਧਾਰਮਿਕ ਰੀਤੀ ਰਿਵਾਜਾਂ ਨਾਲ ਵੱਡੀ ਨਦੀ ਦੀ ਪੂਜਾ ਕੀਤੀ ਗਈ। ਜਿਸ ਮਗਰੋਂ ਵੱਡੀ ਨਦੀ ਨੂੰ ਸੋਨੇ ਦੀ ਨੱਥ ਅਤੇ ਚੂੜਾ ਭੇਂਟ ਕੀਤਾ ਗਿਆ।

prneet kaur and jai inder kaur
ਰਾਜ ਪੁਰੋਹਿਤ ਨਾਲ ਪੂਜਾ ਕਰਦੇ ਐੱਮ.ਪੀ. ਪ੍ਰਨੀਤ ਕੌਰ ਅਤੇ ਬੇਟੀ ਜੈ ਇੰਦਰ ਕੌਰ

ਇਹ ਵੀ ਪੜ੍ਹੋ: SGPC ਪ੍ਰਧਾਨ ਨੇ ਹੜ੍ਹ ਪੀੜਤਾਂ ਲਈ ਮੈਡੀਕਲ ਸੇਵਾਵਾਂ ਲਈ ਤਿੰਨ ਮੈਡੀਕਲ ਵੈਨਾਂ ਕੀਤੀਆਂ ਰਵਾਨਾ

ਇਸ ਕਰਕੇ ਸ਼ਾਮਲ ਨਹੀਂ ਹੋ ਪਾਏ ਕੈਪਟਨ ਅਮਰਿੰਦਰ ਸਿੰਘ
ਰਸਮਾਂ ਨਿਭਾਉਣ ਆਈ ਐੱਮ.ਪੀ. ਪ੍ਰਨੀਤ ਕੌਰ ਨੇ ਦੱਸਿਆ ਕਿ ਸ਼ੁਰੂਆਤੀ ਪ੍ਰੋਗਰਾਮ ਮੁਤਾਬਕ ਕੈਪਟਨ ਅਮਰਿੰਦਰ ਨੇ ਸਮਾਗਮ ਕਰਨਾ ਸੀ, ਪਰ ਸੜਕਾਂ 'ਤੇ ਪਾਣੀ ਭਰਨ ਕਾਰਨ ਉਹ ਨਹੀਂ ਆ ਸਕੇ। ਮੰਨਿਆ ਜਾਂਦਾ ਹੈ ਕਿ ਜਦੋਂ ਵੀ ਪਟਿਆਲਾ ਵਿੱਚ ਪਾਣੀ ਜਾਂ ਅੱਗ ਦਾ ਸੰਕਟ ਆਉਂਦਾ ਹੈ ਤਾਂ ਸ਼ਾਹੀ ਪਰਿਵਾਰ ਦੀ ਤਰਫੋਂ ਸੋਨੇ ਦੀ ਨੱਥ ਅਤੇ ਚੂੜਾ ਵੱਡੀ ਨਦੀ ਵਿੱਚ ਚੜ੍ਹਿਆ ਜਾਂਦਾ ਹੈ। 30 ਸਾਲ ਪਹਿਲਾਂ 1993 ਵਿੱਚ ਵੀ ਕੈਪਟਨ ਅਮਰਿੰਦਰ ਨੇ ਇਸ ਰਵਾਇਤ ਦੀ ਪਾਲਣਾ ਕੀਤੀ ਸੀ। ਉਦੋਂ ਵੀ ਵੱਡੀ ਨਦੀ ਦਾ ਪਾਣੀ ਵਧਣ ਤੋਂ ਬਾਅਦ ਹੜ੍ਹ ਆ ਗਿਆ ਸੀ।

ਇਹ ਵੀ ਪੜ੍ਹੋ: ਇਸ ਤਰ੍ਹਾਂ ਦਾਰਾ ਸਿੰਘ ਦੀ ਕੁਸ਼ਤੀ ਦਾ ਸਫ਼ਰ ਹੋਇਆ ਸੀ ਸ਼ੁਰੂ, ਪਰ ਇਸ 'ਜੰਗ' 'ਚ ਹਾਰ ਗਿਆ

baba ala singh
ਬਾਬਾ ਆਲਾ ਸਿੰਘ ਜਿਨ੍ਹਾਂ ਦੇ ਨਾਂਅ 'ਤੇ ਸ਼ਹਿਰ ਦਾ ਨਾਂਅ ਪਟਿਆਲਾ ਪਿਆ। ਉਨ੍ਹਾਂ ਦੀ ਪੁਰਾਣੀ ਤਸਵੀਰ।
ਬਾਬਾ ਆਲਾ ਸਿੰਘ ਦੇ ਸਮੇਂ ਤੋਂ ਚੱਲੀ ਆ ਰਹੀ ਪਰੰਪਰਾ
ਇਸ ਸਬੰਧੀ ਐੱਮ.ਪੀ. ਪ੍ਰਨੀਤ ਕੌਰ ਨੇ ਦੱਸਿਆ ਕਿ ਇਹ ਪਰੰਪਰਾ ਪਟਿਆਲਾ ਦੇ ਮੋਢੀ ਬਾਬਾ ਆਲਾ ਸਿੰਘ ਦੇ ਸਮੇਂ ਤੋਂ ਚੱਲੀ ਆ ਰਹੀ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਜਦੋਂ ਵੀ ਵੱਡੀ ਨਦੀ ਵਿੱਚ ਪਾਣੀ ਦਾ ਪੱਧਰ ਖ਼ਤਰੇ ਦੇ ਪੱਧਰ ਤੋਂ ਵੱਧ ਜਾਂਦਾ ਹੈ ਅਤੇ ਲੋਕਾਂ ਲਈ ਖਤਰਾ ਪੈਦਾ ਹੁੰਦਾ ਹੈ ਤਾਂ ਸ਼ਾਹੀ ਪਰਿਵਾਰ ਦੇ ਮੈਂਬਰ ਇਸ ਪਰੰਪਰਾ ਦੀ ਪਾਲਣਾ ਕਰਦੇ ਹਨ। ਮੰਨਿਆ ਜਾਂਦਾ ਹੈ ਕਿ ਇਸ ਰਸਮ ਤੋਂ ਬਾਅਦ ਹੀ ਨਦੀ ਦੇ ਪਾਣੀ ਦਾ ਪੱਧਰ ਘੱਟ ਜਾਂਦਾ ਹੈ।

patiala royal family
ਨੱਥ ਅਤੇ ਚੂੜਾ ਚੜ੍ਹਾਉਂਦਾ ਪਟਿਆਲੇ ਦਾ ਸ਼ਾਹੀ ਪਰਿਵਾਰ

ਪੂਰੇ ਦੇਸ਼ 'ਚ ਹੜ੍ਹਾਂ ਦੀ ਸਥਿਤੀ
ਇਸ ਸਮੇਂ ਦੇਸ਼ ਦੇ ਕਈ ਹਿੱਸੇ ਲਗਾਤਾਰ ਮੀਂਹ ਕਾਰਨ ਹੜ੍ਹ ਦੀ ਸਥਿਤੀ 'ਚੋਂ ਲੰਘ ਰਹੇ ਹਨ। ਪੰਜਾਬ ਦੇ ਪਟਿਆਲਾ ਵਿੱਚ 30 ਸਾਲਾਂ ਬਾਅਦ ਵੱਡੀ ਨਦੀ ਵਿੱਚ ਪਾਣੀ ਦਾ ਪੱਧਰ ਇੰਨਾ ਵੱਧ ਗਿਆ ਹੈ ਕਿ ਇਹ ਨੇੜਲੇ ਕਲੋਨੀਆਂ ਵਿੱਚ ਦਾਖਲ ਹੋ ਗਿਆ ਹੈ। ਲੋਕ ਤਰਹਿਮ ਕਰ ਰਹੇ ਹਨ। ਹੜ੍ਹਾਂ ਦੇ ਪ੍ਰਕੋਪ ਤੋਂ ਬਚਣ ਲਈ ਪੰਜਾਬ ਦੇ ਪਟਿਆਲਾ ਵਿੱਚ ਇੱਕ ਵਿਸ਼ੇਸ਼ ਪਰੰਪਰਾ ਕੀਤੀ ਗਈ। ਰਾਜਪੁਰਾ ਥਰਮਲ ਪਲਾਂਟ ਵਿੱਚ ਵੀ ਪਾਣੀ ਦਾਖਲ ਹੋਣ ਕਾਰਨ ਉਸ ਦਾ ਇੱਕ ਹਿੱਸਾ ਬੰਦ ਕਰਨਾ ਪਿਆ। 700 ਮੈਗਾਵਾਟ ਬਿਜਲੀ ਪੈਦਾ ਕਰਨ ਵਾਲੇ ਪਲਾਂਟ ਨੂੰ ਬੰਦ ਕਰਨਾ ਪਿਆ। ਉੱਥੇ ਹੀ ਰਾਜਪੁਰਾ ਨੇੜੇ ਸਥਿਤ ਚਿਤਕਾਰਾ ਯੂਨੀਵਰਸਿਟੀ 'ਚ ਵੀ ਹੜ੍ਹਾਂ ਦੀ ਸਥਿਤੀ ਕਾਰਨ ਇੱਕ ਵਿਦਿਆਰਥੀ ਦੀ ਮੌਤ ਹੋ ਗਈ ਹੈ।  



ਹੁਣ ਹੜ੍ਹ ਪੀੜਤਾਂ ਲਈ ਭੋਜਨ ਤਿਆਰ ਕਰੇਗਾ ਵੇਰਕਾ ਮਿਲਕ ਪਲਾਂਟ
ਹੜ੍ਹਾਂ ਕਾਰਨ ਪਟਿਆਲਾ ਅਤੇ ਸੰਗਰੂਰ ਜ਼ਿਲ੍ਹਿਆਂ ਦੇ ਪ੍ਰਭਾਵਿਤ ਵਸਨੀਕਾਂ ਦੀ ਲੋੜ ਨੂੰ ਪੂਰਾ ਕਰਨ ਲਈ ਵੇਰਕਾ ਮਿਲਕ ਪਲਾਂਟ ਪਟਿਆਲਾ ਨੂੰ ਜ਼ਰੂਰਤ ਅਨੁਸਾਰ ਰੋਜ਼ਾਨਾ ਖਾਣੇ ਦੇ ਪੈਕੇਟ ਤਿਆਰ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸ ਭੋਜਨ ਵੰਡ ਦੀ ਪ੍ਰੀਕ੍ਰਿਆ ਦੀ ਕੱਲ੍ਹ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਸਮੀਖਿਆ ਕੀਤੀ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ.... 

Related Post