Jyoti Maurya Case Update:ਆਖ਼ਿਰਕਾਰ ਕਿਉਂ ਲਿਆ ਆਲੋਕ ਮੌਰਿਆ ਨੇ ਯੂ-ਟਰਨ; ਜਾਣੋਂ ਕੀ ਰਹੀ ਵਜ੍ਹਾ
ਜੋਤੀ ਮੌਰਿਆ ਖਿਲਾਫ਼ ਉਸਦੇ ਪਤੀ ਆਲੋਕ ਨੇ ਜੋ ਮੁਕੱਦਮਾ ਕੀਤਾ ਸੀ। ਉਹ ਵਾਪਿਸ ਲੈ ਲਿਆ ਗਿਆ ਹੈ। ਜਾਂਚ ਕਮੇਟੀ ਦੇ ਸਾਹਮਣੇ ਪੇਸ਼ ਹੋ ਕੇ ਆਲੋਕ ਨੇ ਲਿਖਤੀ ਰੂਪ ਵਿੱਚ ਸ਼ਿਕਾਇਤ ਵਾਪਸ ਲੈਣ ਦੀ ਬੇਨਤੀ ਕੀਤੀ ਹੈ। ਫ਼ਿਲਹਾਲ ਆਲੋਕ ਨੇ ਸ਼ਿਕਾਇਤ ਵਾਪਸ ਲੈਣ ਦੇ ਕਾਰਨ 'ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ।
Jyoti Maurya Case Update: PCS ਜੋਤੀ ਮੌਰਿਆ ਅਤੇ ਉਨ੍ਹਾਂ ਦੇ ਪਤੀ ਆਲੋਕ ਮੌਰਿਆ ਦੇ ਮਾਮਲੇ 'ਚ ਸੋਮਵਾਰ ਨੂੰ ਨਵਾਂ ਮੋੜ ਸਾਹਮਣੇ ਆਇਆ ਹੈ। ਪਤੀ ਆਲੋਕ ਮੌਰਿਆ ਨੇ ਪਤਨੀ ਜੋਤੀ ਮੌਰਿਆ ਖ਼ਿਲਾਫ਼ ਭ੍ਰਿਸ਼ਟਾਚਾਰ ਦੀ ਸ਼ਿਕਾਇਤ ਵਾਪਸ ਲੈ ਲਈ ਹੈ। ਆਲੋਕ ਮੌਰਿਆ 28 ਅਗਸਤ, ਸੋਮਵਾਰ ਨੂੰ ਜਾਂਚ ਕਮੇਟੀ ਦੇ ਸਾਹਮਣੇ ਪੇਸ਼ ਹੋਏ। ਜਿੱਥੇ ਉਨ੍ਹਾਂ ਨੇ ਲਿਖਤੀ ਪੱਤਰ ਦੇ ਕੇ ਆਪਣੀ ਸ਼ਿਕਾਇਤ ਵਾਪਸ ਲੈ ਲਈ ਹੈ।
ਜੋਤੀ ਅਤੇ ਆਲੋਕ ਵਿੱਚਕਾਰ ਹੋਇਆ ਗੁਪਤ ਸਮਝੌਤਾ!
ਕਮੇਟੀ ਦੇ ਚੇਅਰਮੈਨ ਐਡੀਸ਼ਨਲ ਕਮਿਸ਼ਨਰ ਪ੍ਰਸ਼ਾਸਨ ਅੰਮ੍ਰਿਤਲਾਲ ਬਿੰਦ ਦਾ ਕਹਿਣਾ ਹੈ ਕਿ ਉੱਚ ਅਧਿਕਾਰੀਆਂ ਦੀਆਂ ਹਦਾਇਤਾਂ ’ਤੇ ਹੀ ਕਮੇਟੀ ਅੱਗੇ ਵਧੇਗੀ। ਮੰਨਿਆ ਜਾ ਰਿਹਾ ਹੈ ਕਿ ਜੋਤੀ ਅਤੇ ਉਸ ਦੇ ਪਤੀ ਵਿੱਚਕਾਰ ਗੁਪਤ ਸਮਝੌਤਾ ਹੋਇਆ ਹੈ। ਸੰਭਵ ਹੈ ਕਿ ਜਲਦੀ ਹੀ ਜੋਤੀ ਵੀ ਆਪਣਾ ਕੇਸ ਵਾਪਸ ਲੈ ਸਕਦੀ ਹੈ। ਉਸ ਨੇ ਆਪਣੇ ਪਤੀ ਦੇ ਖ਼ਿਲਾਫ਼ ਧੂਮਨਗੰਜ ਪੁਲਿਸ ਸਟੇਸ਼ਨ 'ਚ ਦਾਜ ਲਈ ਪਰੇਸ਼ਾਨੀ ਦਾ ਮਾਮਲਾ ਦਰਜ ਕਰਵਾਇਆ ਸੀ। ਜਿਸ ਤੋਂ ਬਾਅਦ ਆਲੋਕ ਨੇ ਸਰਕਾਰ ਨੂੰ ਸ਼ਿਕਾਇਤ ਕੀਤੀ ਕਿ ਜੋਤੀ ਨੇ ਆਪਣੇ ਅਹੁਦੇ ਦੀ ਦੁਰਵਰਤੋਂ ਕੀਤੀ ਹੈ।
ਜਾਂਚ ਕਮੇਟੀ ਦੀ ਪੁੱਛ-ਗਿੱਛ ਉਪਰੰਤ ਆਲੋਕ ਮੌਰਿਆ ਨੇ ਦੱਸਿਆ ਕਿ ਉਸ ਉੱਪਰ ਕੋਈ ਦਬਾਅ ਨਹੀਂ ਹੈ, ਉਸਨੇ ਇਹ ਫ਼ੈਸਲਾ ਪੂਰੀ ਸੋਚ- ਸਮਝ ਦੇ ਨਾਲ਼ ਲਿਆ ਹੈ।
ਇਹ ਵੀ ਪੜ੍ਹੋ: ਜਯੋਤੀ ਮੌਰਿਆ ਦੇ ਕੇਸ 'ਚ ਲੋਕ ਦੇ ਰਹੇ IAS ਅਨੂ ਕੁਮਾਰੀ ਦੀ ਮਿਸਾਲ, ਜਾਣੋਂ ਕਿਓ?