Vehicle Number Plates : ਵਾਹਨਾਂ ਦੀਆਂ ਨੰਬਰ ਪਲੇਟਾਂ ਦਾ ਰੰਗ ਨੀਲਾ, ਪਿਲਾ, ਕਾਲਾ, ਹਰਾ ਜਾਂ ਲਾਲ ਕਿਉਂ ਹੁੰਦਾ ਹੈ ? ਜਾਣੋ

ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਇਨ੍ਹਾਂ ਹਰੇ, ਪੀਲੇ ਅਤੇ ਨੀਲੇ ਰੰਗ ਦੀਆਂ ਪਲੇਟਾਂ ਦੇ ਪਿੱਛੇ ਕੀ ਕਾਰਨ ਹੁੰਦਾ ਹੈ? ਅਤੇ ਉਨ੍ਹਾਂ ਦੇ ਰੰਗ ਕੀ ਕਹਿੰਦੇ ਹਨ?

By  Dhalwinder Sandhu September 21st 2024 03:21 PM

Vehicle Number Plates : ਜਦੋਂ ਕੋਈ ਵੀ ਵਾਹਨ ਖਰੀਦਿਆ ਜਾਂਦਾ ਹੈ ਤਾਂ ਉਸ ਨੂੰ ਨਵਾਂ ਨੰਬਰ ਅਲਾਟ ਕੀਤਾ ਜਾਂਦਾ ਹੈ। ਕਈ ਵਾਰ ਲੋਕ ਆਪਣੀ ਪਸੰਦ ਦਾ ਨੰਬਰ ਲੈਣਾ ਚਾਹੁੰਦੇ ਹਨ, ਜਿਸ ਲਈ ਉਹ ਵਾਧੂ ਪੈਸੇ ਦਿੰਦੇ ਹਨ। ਜਿਨ੍ਹਾਂ ਪਲੇਟਾਂ 'ਤੇ ਇਹ ਨੰਬਰ ਲਿਖੇ ਹੋਏ ਹੁੰਦੇ ਹਨ, ਉਨ੍ਹਾਂ ਦੇ ਵੱਖ-ਵੱਖ ਰੰਗ ਹੁੰਦੇ ਹਨ। ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਅਜਿਹਾ ਕਿਉਂ ਹੁੰਦਾ ਹੈ? ਜੇਕਰ ਨਹੀਂ ਤਾਂ ਇਹ ਲੇਖ ਤੁਹਾਡੇ ਲਈ ਫਾਇਦੇਮੰਦ ਹੋ ਸਕਦਾ ਹੈ। ਕਿਉਂਕਿ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਇਨ੍ਹਾਂ ਹਰੇ, ਪੀਲੇ ਅਤੇ ਨੀਲੇ ਰੰਗ ਦੀਆਂ ਪਲੇਟਾਂ ਦੇ ਪਿੱਛੇ ਕੀ ਕਾਰਨ ਹੁੰਦਾ ਹੈ? ਅਤੇ ਉਨ੍ਹਾਂ ਦੇ ਰੰਗ ਕੀ ਕਹਿੰਦੇ ਹਨ?

ਨੀਲੀ ਨੰਬਰ ਪਲੇਟ ਦਾ ਮਤਲਬ : 

ਮਾਹਿਰਾਂ ਮੁਤਾਬਕ ਵਾਹਨਾਂ 'ਤੇ ਵੱਖ-ਵੱਖ ਰੰਗਾਂ ਦੀਆਂ ਨੰਬਰ ਪਲੇਟਾਂ ਲਗਾਈਆਂ ਜਾਂਦੀਆਂ ਹਨ, ਜੋ ਸ਼ਖ਼ਸੀਅਤ ਨੂੰ ਦਰਸਾਉਂਦੀਆਂ ਹਨ। ਉਦਾਹਰਨ ਲਈ, ਜੇਕਰ ਕੋਈ ਨੀਲੀ ਨੰਬਰ ਪਲੇਟ ਵਾਲੀ ਕਾਰ 'ਚ ਸਫ਼ਰ ਕਰ ਰਿਹਾ ਹੈ, ਤਾਂ ਇਹ ਦਰਸਾਉਂਦਾ ਹੈ ਕਿ ਉਹ ਦੂਜੇ ਦੇਸ਼ਾਂ 'ਚ ਰਹਿ ਰਹੇ ਡਿਪਲੋਮੈਟ ਹਨ। ਇਨ੍ਹਾਂ ਨੰਬਰ ਪਲੇਟਾਂ 'ਤੇ 10 CC 50 ਵਰਗੇ ਨੰਬਰ ਲਿਖੇ ਹੋਏ ਹੁੰਦੇ ਹਨ। ਇਸ 'ਚ CC ਦਾ ਅਰਥ ਫੁੱਲ ਫਾਰਮ ਕੌਂਸਲਰ ਕੋਰ ਹੁੰਦਾ ਹੈ। ਸੰਯੁਕਤ ਰਾਸ਼ਟਰ ਦੇ ਨੰਬਰ ਵਾਲੇ ਵਾਹਨ ਸੰਯੁਕਤ ਰਾਸ਼ਟਰ ਦੇ ਕਰਮਚਾਰੀਆਂ ਦੇ ਹੁੰਦੇ ਹਨ।

ਕਾਲੀ ਨੰਬਰ ਪਲੇਟ ਦਾ ਮਤਲਬ : 

ਵੈਸੇ ਤਾਂ ਕਾਲੇ ਰੰਗ ਦੀਆਂ ਨੰਬਰ ਪਲੇਟਾਂ ਵਾਲੀਆਂ ਗੱਡੀਆਂ ਘੱਟ ਦਿਖਾਈ ਦਿੰਦੀਆਂ ਹਨ। ਪਰ ਫਿਰ ਵੀ ਜੇਕਰ ਕਿਤੇ ਤੁਸੀਂ ਇਨ੍ਹਾਂ ਨੂੰ ਦੇਖਦੇ ਹੋ ਤਾਂ ਸਮਝ ਲਓ ਕਿ ਇਹ ਵਾਹਨ ਕਮਰਸ਼ੀਅਲ ਹਨ, ਜੋ ਕਿਰਾਏ 'ਤੇ ਹਨ। ਇਸ ਦੀ ਖਾਸ ਗੱਲ ਇਹ ਹੁੰਦੀ ਹੈ ਕਿ ਇਸ ਨੂੰ ਚਲਾਉਣ ਲਈ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਦੀ ਲੋੜ ਨਹੀਂ ਹੈ। ਇਹ ਗੱਡੀਆਂ ਲਗਜ਼ਰੀ ਹੋਟਲ ਟਰਾਂਸਪੋਰਟ ਲਈ ਵਰਤੀਆਂ ਜਾਂਦੀਆਂ ਹਨ।

ਪੀਲੀ ਨੰਬਰ ਪਲੇਟ ਦਾ ਮਤਲਬ : 

ਪੀਲੇ ਰੰਗ ਦੀਆਂ ਨੰਬਰ ਪਲੇਟਾਂ ਆਮ ਦੇਖੀਆਂ ਜਾਂਦੀਆਂ ਹਨ। ਇਹ ਰੰਗ ਆਟੋ ਰਿਕਸ਼ਾ, ਟੈਕਸੀ, ਟਰੱਕ, ਬੱਸਾਂ, ਜੇ.ਸੀ.ਬੀ. ਇਨ੍ਹਾਂ ਦੀ ਵਰਤੋਂ ਵਪਾਰ ਲਈ ਕੀਤੀ ਜਾਂਦੀ ਹੈ। ਦਸ ਦਈਏ ਕਿ ਇਨ੍ਹਾਂ ਵਾਹਨਾਂ ਨੂੰ ਚਲਾਉਣ ਲਈ, ਡਰਾਈਵਰ ਨੂੰ ਇੱਕ ਵੈਧ ਵਪਾਰਕ ਡਰਾਈਵਿੰਗ ਲਾਇਸੈਂਸ ਦੀ ਲੋੜ ਹੁੰਦੀ ਹੈ।

ਹਰੀ ਨੰਬਰ ਪਲੇਟ ਦਾ ਮਤਲਬ : 

ਪਿਛਲੇ ਕੁਝ ਸਾਲਾਂ 'ਚ ਹਰੀ ਨੰਬਰ ਪਲੇਟਾਂ ਦੇਖਣ ਨੂੰ ਮਿਲੀਆਂ ਹਨ। ਦਸ ਦਈਏ ਕਿ ਹਰੀਆਂ ਪਲੇਟਾਂ ਵਾਲੇ ਵਾਹਨ ਇਲੈਕਟ੍ਰਿਕ ਹੁੰਦੇ ਹਨ। ਦੇਸ਼ 'ਚ, ਹਰ ਵਾਹਨ ਜੋ ਇਲੈਕਟ੍ਰਿਕ ਹੈ, ਉਨ੍ਹਾਂ ਨੂੰ ਸਰਕਾਰ ਦੁਆਰਾ ਹਰੀ ਨੰਬਰ ਪਲੇਟ ਦਿੱਤੀ ਜਾਂਦੀ ਹੈ। ਇਸ 'ਚ ਵਪਾਰਕ ਵਾਹਨ ਸ਼ਾਮਲ ਹੁੰਦੀ ਹਨ, ਜਦੋਂ ਕਿ ਨਿੱਜੀ ਇਲੈਕਟ੍ਰਿਕ ਵਾਹਨਾਂ ਦੀਆਂ ਨੰਬਰ ਪਲੇਟਾਂ ਵੀ ਸਫੈਦ ਹੋ ਸਕਦੀਆਂ ਹਨ।

ਲਾਲ ਨੰਬਰ ਪਲੇਟ ਦਾ ਮਤਲਬ : 

ਕਈ ਨਵੇਂ ਵਾਹਨਾਂ 'ਤੇ ਲਾਲ ਰੰਗ ਦੀਆਂ ਨੰਬਰ ਪਲੇਟਾਂ ਦਿਖਾਈ ਦਿੰਦੀਆਂ ਹਨ। ਦਸ ਦਈਏ ਕਿ ਇਹ ਰੰਗ ਅਜਿਹੇ ਵਾਹਨਾਂ ਲਈ ਜਾਰੀ ਕੀਤਾ ਜਾਂਦਾ ਹੈ ਜੋ ਨਵੇਂ ਹੁੰਦੇ ਹਨ, ਜਿਨ੍ਹਾਂ ਦਾ ਪੱਕਾ ਨੰਬਰ ਨਹੀਂ ਦਿੱਤਾ ਗਿਆ ਹੈ। ਲਾਲ ਪਲੇਟ ਅਸਥਾਈ ਨੰਬਰ ਨੂੰ ਦਰਸਾਉਂਦੀ ਹੈ।

Related Post