Miss Universe India 2024 : ਕੌਣ ਹੈ ਇਹ 19 ਸਾਲ ਦੀ ਕੁੜੀ, ਜੋ ਬਣੀ ਮਿਸ ਯੂਨੀਵਰਸ ਇੰਡੀਆ
Miss Universe India 2024 ਦਾ ਐਲਾਨ ਕਰ ਦਿੱਤਾ ਗਿਆ ਹੈ। 19 ਸਾਲਾ ਲੜਕੀ ਰੀਆ ਸਿੰਘਾ ਨੇ 51 ਲੜਕੀਆਂ ਨੂੰ ਹਰਾ ਕੇ ਇਹ ਖਿਤਾਬ ਜਿੱਤਿਆ। ਬਾਲੀਵੁੱਡ ਅਦਾਕਾਰਾ ਅਤੇ 2015 ਮਿਸ ਯੂਨੀਵਰਸ ਇੰਡੀਆ ਉਰਵਸ਼ੀ ਰੌਤੇਲਾ ਨੇ ਰੀਆ ਸਿੰਘਾ ਦੇ ਸਿਰ ਉੱਤੇ ਤਾਜ ਸਜਾਇਆ ਹੈ। ਆਓ ਜਾਣਦੇ ਹਾਂ ਰੀਆ ਸਿੰਘਾ ਬਾਰੇ...
Miss Universe India 2024 : ਇਸ ਵਾਰ ਮਿਸ ਯੂਨੀਵਰਸ ਇੰਡੀਆ 2024 ਦਾ ਤਾਜ ਭਾਰਤ ਦੀ ਰੀਆ ਸਿੰਘਾ ਨੂੰ ਮਿਲਿਆ ਹੈ। ਮਿਸ ਯੂਨੀਵਰਸ ਇੰਡੀਆ 2024 ਦਾ ਗ੍ਰੈਂਡ ਫਿਨਾਲੇ ਐਤਵਾਰ ਨੂੰ ਜੈਪੁਰ, ਰਾਜਸਥਾਨ ਵਿੱਚ ਆਯੋਜਿਤ ਕੀਤਾ ਗਿਆ, ਜਿਸ ਵਿੱਚ ਰੀਆ ਜੇਤੂ ਬਣ ਕੇ ਉੱਭਰੀ ਅਤੇ ਵੱਕਾਰੀ ਖਿਤਾਬ ਜਿੱਤਿਆ। ਇਸ ਦੌਰਾਨ ਅਦਾਕਾਰਾ ਅਤੇ ਮਿਸ ਯੂਨੀਵਰਸ ਇੰਡੀਆ 2015 ਉਰਵਸ਼ੀ ਰੌਤੇਲਾ ਨੇ ਰੀਆ ਨੂੰ ਤਾਜ ਪਹਿਨਾਇਆ। ਨਤੀਜੇ ਦਾ ਐਲਾਨ ਹੁੰਦੇ ਹੀ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਲੱਗੀਆਂ। ਇਸ ਭਾਵੁਕ ਮੌਕੇ 'ਤੇ ਰੀਆ ਨੇ ਕਿਹਾ ਕਿ 2024 ਤੋਂ ਪਹਿਲਾਂ ਮਿਸ ਯੂਨੀਵਰਸ ਇੰਡੀਆ ਜਿੱਤਣ ਵਾਲਿਆਂ ਤੋਂ ਉਸ ਨੂੰ ਬਹੁਤ ਪ੍ਰੇਰਨਾ ਮਿਲਦੀ ਹੈ। ਤੁਹਾਨੂੰ ਦੱਸ ਦੇਈਏ ਕਿ ਰੀਆ ਹੁਣ ਗਲੋਬਲ ਮਿਸ ਯੂਨੀਵਰਸ 2024 ਮੁਕਾਬਲੇ ਵਿੱਚ ਭਾਰਤ ਦੀ ਪ੍ਰਤੀਨਿਧਤਾ ਕਰੇਗੀ।
ਮਿਸ ਯੂਨੀਵਰਸ ਇੰਡੀਆ 2024 ਦਾ ਖਿਤਾਬ ਜਿੱਤਣ ਵਾਲੀ ਰੀਆ ਸਿੰਘਾ ਹੁਣ ਮੈਕਸੀਕੋ ਵਿੱਚ ਹੋਣ ਵਾਲੀ ਮਿਸ ਯੂਨੀਵਰਸ 2024 ਵਿੱਚ ਭਾਰਤ ਦੀ ਨੁਮਾਇੰਦਗੀ ਕਰੇਗੀ। ਰੀਆ ਨੇ ਇਸ ਲਈ ਸਾਰਿਆਂ ਦਾ ਧੰਨਵਾਦ ਕੀਤਾ ਹੈ। ਰੀਆ ਸਿੰਘਾ ਨੇ ਕਿਹਾ, "ਅੱਜ ਮੈਂ ਮਿਸ ਯੂਨੀਵਰਸ ਇੰਡੀਆ 2024 ਦਾ ਖਿਤਾਬ ਜਿੱਤਿਆ ਹੈ। ਮੈਂ ਬਹੁਤ ਧੰਨਵਾਦੀ ਹਾਂ। ਮੈਂ ਇੱਥੇ ਪਹੁੰਚਣ ਲਈ ਬਹੁਤ ਮਿਹਨਤ ਕੀਤੀ ਹੈ। ਮੈਂ ਆਪਣੇ ਆਪ ਨੂੰ ਇਸ ਤਾਜ ਦੇ ਯੋਗ ਸਮਝ ਸਕਦੀ ਹਾਂ। ਮੈਂ ਪਿਛਲੇ ਜੇਤੂਆਂ ਤੋਂ ਬਹੁਤ ਪ੍ਰੇਰਿਤ ਹਾਂ।"
ਉਰਵਸ਼ੀ ਰੌਤੇਲਾ ਨੇ ਵੀ ਰੀਆ ਸਿੰਘਾ ਦੀ ਜਿੱਤ 'ਤੇ ਖੁਸ਼ੀ ਜ਼ਾਹਰ ਕੀਤੀ ਅਤੇ ਉਮੀਦ ਜਤਾਈ ਕਿ ਭਾਰਤ ਇਸ ਸਾਲ ਮਿਸ ਯੂਨੀਵਰਸ ਦਾ ਖਿਤਾਬ ਜਿੱਤੇਗਾ। ਉਸ ਨੇ ਕਿਹਾ, "ਭਾਰਤ ਇਸ ਸਾਲ ਦੁਬਾਰਾ ਮਿਸ ਯੂਨੀਵਰਸ ਦਾ ਤਾਜ ਜਿੱਤੇਗੀ।"
ਗੁਜਰਾਤ ਦੀ ਰਹਿਣ ਵਾਲੀ ਹੈ ਰੀਆ ਸਿੰਘਾ
ਮਿਸ ਯੂਨੀਵਰਸ ਇੰਡੀਆ 2024 ਦਾ ਤਾਜ ਜਿੱਤਣ ਵਾਲੀ 19 ਸਾਲਾ ਰੀਆ ਸਿੰਘਾ ਗੁਜਰਾਤ ਦੀ ਰਹਿਣ ਵਾਲੀ ਹੈ ਅਤੇ ਇੱਕ ਮਸ਼ਹੂਰ ਮਾਡਲ ਹੈ। ਉਹ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਇੰਸਟਾਗ੍ਰਾਮ 'ਤੇ ਉਸ ਦੇ 40 ਹਜ਼ਾਰ ਤੋਂ ਵੱਧ ਫਾਲੋਅਰਜ਼ ਹਨ। ਆਪਣੇ ਬੋਲਡ ਅੰਦਾਜ਼ ਅਤੇ ਖੂਬਸੂਰਤੀ ਕਾਰਨ ਉਹ ਪ੍ਰਸ਼ੰਸਕਾਂ 'ਚ ਹਰਮਨ ਪਿਆਰੀ ਬਣੀ ਰਹਿੰਦੀ ਹੈ। ਮਿਸ ਯੂਨੀਵਰਸ ਇੰਡੀਆ ਦਾ ਖਿਤਾਬ ਜਿੱਤਣ ਤੋਂ ਬਾਅਦ ਉਸ ਦੇ ਪ੍ਰਸ਼ੰਸਕ ਹੋਰ ਵੀ ਵੱਧ ਗਏ ਹਨ।
ਮਿਸ ਯੂਨੀਵਰਸ ਇੰਡੀਆ 2024 ਮੁਕਾਬਲੇ ਵਿੱਚ ਰੀਆ ਸਿੰਘ ਜੇਤੂ, ਪ੍ਰਾਂਜਲ ਪ੍ਰਿਆ ਪਹਿਲੀ ਰਨਰ-ਅੱਪ, ਜਦਕਿ ਛਵੀ ਵਰਗ ਦੂਜੀ ਰਨਰ-ਅੱਪ ਰਹੀ। ਸੁਸ਼ਮਿਤਾ ਰਾਏ ਅਤੇ ਰੂਪਫੁਜ਼ਾਨੋ ਵਿਸੋ ਤੀਜੇ ਅਤੇ ਚੌਥੇ ਉਪ ਜੇਤੂ ਰਹੇ।
ਇਹ ਵੀ ਪੜ੍ਹੋ : Janaina Prazeres : 8 ਕਰੋੜ ਖਰਚ ਕੇ ਔਰਤ ਬਣੀ 'ਹੂਰ ਪਰੀ', ਜਾਣੋ ਹੁਣ ਕਿਸ ਚੀਜ਼ ਦਾ ਪਛਤਾਵਾ ?