Who Haryana CM Nayab Saini : ਕੰਪਿਊਟਰ ਆਪਰੇਟਰ ਤੋਂ ਸੀਐੱਮ ਅਹੁਦੇ ਤੱਕ ਕਿਵੇਂ ਪਹੁੰਚ ਗਏ ਨਾਇਬ ਸੈਣੀ, ਕਹਾਣੀ ਜਾਣ ਕੇ ਹੋ ਜਾਓਗੇ ਹੈਰਾਨ
ਦੱਸ ਦਈਏ ਕਿ ਨਾਇਬ ਸਿੰਘ ਸੈਣੀ ਹਰਿਆਣਾ ਵਿਚ ਕੋਈ ਨਵਾਂ ਨਾਂ ਨਹੀਂ ਹੈ। ਉਹ ਸੂਬੇ ਦੇ ਮੌਜੂਦਾ ਮੁੱਖ ਮੰਤਰੀ ਹਨ। ਉਹ ਮਾਰਚ 2024 ਤੋਂ ਹਰਿਆਣਾ ਦਾ ਕਾਰਜਭਾਰ ਸੰਭਾਲ ਰਹੇ ਹਨ।
Who Haryana CM Nayab Saini : ਨਾਇਬ ਸਿੰਘ ਸੈਣੀ ਇੱਕ ਵਾਰ ਫਿਰ ਹਰਿਆਣਾ ਦੇ ਮੁੱਖ ਮੰਤਰੀ ਬਣ ਗਏ ਹਨ। ਉਨ੍ਹਾਂ ਦਾ ਸਹੁੰ ਚੁੱਕ ਪ੍ਰੋਗਰਾਮ ਚੰਡੀਗੜ੍ਹ ਵਿੱਚ ਹੋਇਆ ਹੈ। ਉਨ੍ਹਾਂ ਨੇ ਅੱਜ ਸੂਬੇ ਦੇ 20ਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ।
ਦੱਸ ਦਈਏ ਕਿ ਨਾਇਬ ਸਿੰਘ ਸੈਣੀ ਹਰਿਆਣਾ ਵਿਚ ਕੋਈ ਨਵਾਂ ਨਾਂ ਨਹੀਂ ਹੈ। ਉਹ ਸੂਬੇ ਦੇ ਮੌਜੂਦਾ ਮੁੱਖ ਮੰਤਰੀ ਹਨ। ਉਹ ਮਾਰਚ 2024 ਤੋਂ ਹਰਿਆਣਾ ਦਾ ਕਾਰਜਭਾਰ ਸੰਭਾਲ ਰਹੇ ਹਨ। ਜਦੋਂ ਭਾਜਪਾ-ਜੇਜੇਪੀ ਗਠਜੋੜ ਟੁੱਟ ਗਿਆ ਅਤੇ ਮਨੋਹਰ ਲਾਲ ਖੱਟਰ ਸਰਕਾਰ ਡਿੱਗ ਗਈ ਤਾਂ ਭਾਜਪਾ ਨੇ ਨਾਇਬ ਸਿੰਘ ਸੈਣੀ ਨੂੰ ਨਵਾਂ ਮੁੱਖ ਮੰਤਰੀ ਚੁਣਿਆ। ਆਓ ਤੁਹਾਨੂੰ ਉਨ੍ਹਾਂ ਬਾਰੇ ਹੋਰ ਬਹੁਤ ਕੁਝ ਦੱਸਦੇ ਹਾਂ
ਨਾਇਬ ਸੈਣੀ ਦਾ ਜਨਮ ਕਿੱਥੇ ਹੋਇਆ ਸੀ?
ਨਾਇਬ ਸਿੰਘ ਸੈਣੀ ਦੀ ਉਮਰ 54 ਸਾਲ ਹੈ। ਉਨ੍ਹਾਂ ਦਾ ਜਨਮ 25 ਜਨਵਰੀ 1970 ਨੂੰ ਅੰਬਾਲਾ ਦੇ ਨੇੜੇ ਮਿਜ਼ਾਪੁਰ ਮਾਜਰਾ ਦੇ ਇੱਕ ਪਿੰਡ ਵਿੱਚ ਇੱਕ ਮਾਲੀ ਪਰਿਵਾਰ ਵਿੱਚ ਹੋਇਆ ਸੀ, ਉਹ ਮੂਲ ਰੂਪ ਵਿੱਚ ਕੁਰੂਕਸ਼ੇਤਰ ਦੇ ਪਿੰਡ ਮੰਗੋਲੀ ਜੱਟਾਂ ਦੇ ਰਹਿਣ ਵਾਲੇ ਹਨ। ਉਨ੍ਹਾਂ ਦਾ ਪਰਿਵਾਰ ਕਾਫੀ ਸਮਾਂ ਪਹਿਲਾਂ ਅੰਬਾਲਾ ਜ਼ਿਲ੍ਹੇ ਦੇ ਪਿੰਡ ਮਿਰਜ਼ਾਪੁਰ ਵਿੱਚ ਆ ਕੇ ਵਸਿਆ ਸੀ।
ਸਿੱਖਿਆ
ਦੱਸ ਦਈਏ ਕਿ ਨਾਇਬ ਸੈਣੀ ਨੇ ਕਾਨੂੰਨ ਵਿੱਚ ਗ੍ਰੈਜੂਏਸ਼ਨ ਕੀਤੀ ਹੈ। ਉਨ੍ਹਾਂ ਨੇ ਚੌਧਰੀ ਚਰਨ ਸਿੰਘ ਯੂਨੀਵਰਸਿਟੀ, ਮੇਰਠ ਤੋਂ ਐਲਐਲਬੀ ਦੀ ਡਿਗਰੀ ਪ੍ਰਾਪਤ ਕੀਤੀ। ਇਸ ਤੋਂ ਪਹਿਲਾਂ ਉਨ੍ਹਾਂ ਨੇ ਬੀ.ਆਰ.ਅੰਬੇਦਕਰ ਬੀ. ਯੂਨੀਵਰਸਿਟੀ, ਮੁਜ਼ੱਫਰਪੁਰ ਤੋਂ ਬੀ.ਏ. ਕੀਤਾ ਸੀ।
ਕੰਪਿਊਟਰ ਆਪਰੇਟਰ ਤੋਂ ਮੁੱਖ ਮੰਤਰੀ ਤੱਕ ਦਾ ਸਫ਼ਰ
ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਨਾਇਬ ਸੈਣੀ ਜਦੋਂ ਭਾਜਪਾ ਵਿੱਚ ਸ਼ਾਮਲ ਹੋਏ ਸੀ ਤਾਂ ਉਨ੍ਹਾਂ ਨੇ ਸ਼ੁਰੂ ਵਿੱਚ ਅੰਬਾਲਾ ਪਾਰਟੀ ਦਫ਼ਤਰ ਵਿੱਚ ਕੰਪਿਊਟਰ ਆਪਰੇਟਰ ਵਜੋਂ ਕੰਮ ਕਰਨਾ ਸ਼ੁਰੂ ਕੀਤਾ ਸੀ। ਬਾਅਦ ਵਿੱਚ ਉਹ ਹਰਿਆਣਾ ਭਾਜਪਾ ਕਿਸਾਨ ਮੋਰਚਾ ਦੇ ਜਨਰਲ ਸਕੱਤਰ ਬਣੇ। ਫਿਰ ਉਹ ਭਾਜਪਾ ਦੇ ਅੰਬਾਲਾ ਯੂਥ ਵਿੰਗ ਦੇ ਸਰਗਰਮ ਮੈਂਬਰ ਬਣ ਗਏ। ਉਨ੍ਹਾਂ ਨੂੰ ਮਾਨਤਾ ਦੇਣ ਦਾ ਸਿਹਰਾ ਮਨੋਹਰ ਲਾਲ ਖੱਟਰ ਨੂੰ ਜਾਂਦਾ ਹੈ।
ਨਾਇਬ ਸੈਣੀ ਦਾ ਸਿਆਸੀ ਕੈਰੀਅਰ
- ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਕੁਰੂਕਸ਼ੇਤਰ ਜ਼ਿਲ੍ਹੇ ਦੀ ਲਾਡਵਾ ਸੀਟ ਤੋਂ ਨਾਇਬ ਸਿੰਘ ਸੈਣੀ ਜੇਤੂ ਰਹੇ ਹਨ। ਉਨ੍ਹਾਂ ਦੀ ਅਗਵਾਈ 'ਚ ਭਾਜਪਾ ਲਗਾਤਾਰ ਤੀਜੀ ਵਾਰ ਹਰਿਆਣਾ 'ਚ ਸਰਕਾਰ ਬਣਾਉਣ 'ਚ ਸਫਲ ਰਹੀ।
- ਸਾਲ 2023 ਵਿੱਚ ਉਹ ਹਰਿਆਣਾ ਭਾਜਪਾ ਦੇ ਪ੍ਰਧਾਨ ਸਨ। ਉਹ ਹੋਰ ਪਿਛੜੇ ਵਰਗ ਨਾਲ ਸਬੰਧਤ ਹੈ। ਉਹ ਓਬੀਸੀ ਭਾਈਚਾਰੇ ਦੇ ਇੱਕ ਪ੍ਰਸਿੱਧ ਭਾਜਪਾ ਆਗੂ ਹਨ।
- ਨਾਇਬ ਸੈਣੀ 2019 ਤੋਂ 2024 ਤੱਕ ਕੁਰੂਕਸ਼ੇਤਰ ਤੋਂ ਸੰਸਦ ਮੈਂਬਰ ਰਹੇ ਹਨ। 2014 ਤੋਂ 2019 ਤੱਕ ਅੰਬਾਲਾ ਜ਼ਿਲ੍ਹੇ ਦੇ ਨਰਾਇਣਗੜ੍ਹ ਤੋਂ ਵਿਧਾਇਕ ਵੀ ਰਹੇ ਹਨ।
- ਉਹ 2015 ਤੋਂ 2019 ਤੱਕ ਹਰਿਆਣਾ ਸਰਕਾਰ ਵਿੱਚ ਰਾਜ ਮੰਤਰੀ ਰਹਿ ਚੁੱਕੇ ਹਨ।
ਇਹ ਵੀ ਪੜ੍ਹੋ : Haryana CM Oath Ceremony Live Updates : ਨਾਇਬ ਸੈਣੀ ਅੱਜ ਚੁੱਕਣਗੇ ਮੁੱਖ ਮੰਤਰੀ ਅਹੁਦੇ ਦੀ ਸਹੁੰ, ਅਨਿਲ ਵਿੱਜ ਬਣਨਗੇ ਮੰਤਰੀ, ਆਇਆ ਕਾਲ