Who is Kulwinder Kaur : ਕੰਗਨਾ ਰਣੌਤ ਨੂੰ ਥੱਪੜ ਮਾਰਨ ਵਾਲੀ ਕੁਲਵਿੰਦਰ ਕੌਰ ਬਾਰੇ ਜਾਣੋ

Who is Kulwinder Kaur : ਕੁਲਵਿੰਦਰ ਦਾ ਪਤੀ ਵੀ ਸੀਆਈਐਸਐਫ ਵਿੱਚ ਹੈ। ਉਸ ਦੇ 2 ਛੋਟੇ ਬੱਚੇ (ਪੁੱਤਰ ਅਤੇ ਧੀ) ਹਨ। ਕੁਲਵਿੰਦਰ ਕੌਰ ਦੇ ਭਰਾ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਇੱਕ ਕਿਸਾਨ ਪਰਿਵਾਰ ਹੈ ਅਤੇ ਮੈਂ ਸਰਵਨ ਪੰਧੇਰ ਅਤੇ ਸਤਨਾਮ ਪੰਨੂੰ ਦੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨਾਲ ਜੁੜਿਆ ਹੋਇਆ ਹੈ।

By  KRISHAN KUMAR SHARMA June 7th 2024 08:44 AM -- Updated: June 7th 2024 08:50 AM

Who is Kulwinder Kaur : ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਲੋਕ ਸਭਾ ਚੋਣ ਜਿੱਤਣ ਵਾਲੀ ਅਭਿਨੇਤਰੀ ਕੰਗਨਾ ਰਣੌਤ ਨੂੰ ਚੰਡੀਗੜ੍ਹ ਹਵਾਈ ਅੱਡੇ 'ਤੇ ਸੀਆਈਐਸਐਫ ਦੀ ਮਹਿਲਾ ਜਵਾਨ ਵੱਲੋਂ ਥੱਪੜ ਕਾਂਡ (Kangana Ranaut slapped) ਤੋਂ ਬਾਅਦ ਜ਼ਿੰਮੇਵਾਰ ਮੰਨਦੇ ਹੋਏ ਸਸਪੈਂਡ ਕਰ ਦਿੱਤਾ ਗਿਆ ਹੈ। ਨਾਲ ਹੀ CISF ਦੇ DG ਨੀਨਾ ਸਿੰਘ ਨੇ ਮਹਿਲਾ ਜਵਾਨ ਖਿਲਾਫ਼ ਜਾਂਚ ਦੇ ਨਿਰਦੇਸ਼ ਜਾਰੀ ਕੀਤੇ ਹਨ।

ਕਪੂਰਥਲਾ ਜ਼ਿਲ੍ਹੇ ਦੀ ਰਹਿਣ ਵਾਲੀ ਹੈ ਕੁਲਵਿੰਦਰ ਕੌਰ

ਥੱਪੜ ਮਾਰਨ ਵਾਲੀ CISF ਦੀ 35 ਸਾਲਾ ਮਹਿਲਾ ਜਵਾਨ ਕੁਲਵਿੰਦਰ ਕੌਰ (Kulwinder Kaur) ਕਪੂਰਥਲਾ ਜ਼ਿਲ੍ਹੇ ਦੇ ਸੁਲਤਾਨਪੁਰ ਲੋਧੀ ਦੇ ਪਿੰਡ ਮਹੀਵਾਲ ਦੀ ਰਹਿਣ ਵਾਲੀ ਹੈ। ਉਸ ਦੇ ਭਰਾ ਸ਼ੇਰ ਸਿੰਘ ਨੇ ਦੱਸਿਆ ਕਿ ਫਿਲਹਾਲ ਸਾਨੂੰ ਪੂਰੇ ਮਾਮਲੇ ਦੀ ਜਾਣਕਾਰੀ ਨਹੀਂ ਹੈ ਕਿ ਅਜਿਹਾ ਕਿਵੇਂ ਅਤੇ ਕਿਉਂ ਵਾਪਰਿਆ। ਉਸ ਨੇ ਦੱਸਿਆ ਕਿ ਉਹ ਕੁਲਵਿੰਦਰ ਕੌਰ ਨਾਲ ਗੱਲ ਕਰਨਗੇ, ਜਿਸ ਤੋਂ ਬਾਅਦ ਹੀ ਕੁੱਝ ਕਿਹਾ ਜਾ ਸਕਦਾ ਹੈ। ਸ਼ੇਰ ਸਿੰਘ ਨੇ ਦੱਸਿਆ ਕਿ ਕੁਲਵਿੰਦਰ ਕੌਰ 2 ਸਾਲ ਤੋਂ ਚੰਡੀਗੜ੍ਹ ਹਵਾਈ ਅੱਡੇ 'ਤੇ ਡਿਊਟੀ ਨਿਭਾਅ ਰਹੀ ਹੈ।

ਕੁਲਵਿੰਦਰ ਦਾ ਪਤੀ ਵੀ ਸੀਆਈਐਸਐਫ ਵਿੱਚ ਹੈ। ਉਸ ਦੇ 2 ਛੋਟੇ ਬੱਚੇ (ਪੁੱਤਰ ਅਤੇ ਧੀ) ਹਨ। ਕੁਲਵਿੰਦਰ ਕੌਰ ਦੇ ਭਰਾ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਇੱਕ ਕਿਸਾਨ ਪਰਿਵਾਰ ਹੈ ਅਤੇ ਮੈਂ ਸਰਵਨ ਪੰਧੇਰ ਅਤੇ ਸਤਨਾਮ ਪੰਨੂੰ ਦੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨਾਲ ਜੁੜਿਆ ਹੋਇਆ ਹੈ।

ਕੰਗਨਾ ਥੱਪੜ ਕਾਂਡ ਨਾਲ ਹੋਈ ਮਸ਼ਹੂਰ

ਕੁਲਵਿੰਦਰ ਕੌਰ, ਕੰਗਨਾ ਰਣੌਤ ਨੂੰ ਥੱਪੜ ਜੜ੍ਹਣ ਕਾਰਨ ਸੋਸ਼ਲ ਮੀਡੀਆ ਵਿੱਚ ਤੇਜ਼ੀ ਨਾਲ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਉਸ ਦੀ ਕੰਗਨਾ ਕਾਂਡ ਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋਈ ਹੈ ਅਤੇ ਕਈ ਗੀਤ ਅਤੇ ਮੀਮਜ਼ ਵੀ ਬਣ ਰਹੇ ਹਨ।

ਦੱਸ ਦਈਏ ਕਿ 6 ਜੂਨ ਵੀਰਵਾਰ ਨੂੰ ਕੰਗਨਾ ਰਣੌਤ ਨੇ ਚੰਡੀਗੜ੍ਹ ਹਵਾਈ ਅੱਡੇ ਤੋਂ ਦਿੱਲੀ ਲਈ ਰਵਾਨਾ ਹੋਣਾ ਸੀ। ਇਸ ਦੌਰਾਨ ਹੀ ਜਦੋਂ ਉਹ ਚੈਕਿੰਗ ਲਈ ਆਈ ਤਾਂ ਕੁਲਵਿੰਦਰ ਕੌਰ ਨੇ ਅਦਾਕਾਰਾ ਦੇ ਥੱਪੜ ਜੜ੍ਹ ਦਿੱਤਾ। ਥੱਪੜ ਕਾਰਨ ਅਦਾਕਾਰਾ ਦੀ ਗੱਲ ਲਾਲ ਵਿਖਾਈ ਦਿੱਤੀ ਅਤੇ ਉਂਗਲਾਂ ਦੇ ਨਿਸ਼ਾਨ ਵੀ ਦੇਖੇ ਗਏ।

ਥੱਪੜ ਕਾਂਡ ਬਾਰੇ ਕੁਲਵਿੰਦਰ ਕੌਰ ਨੇ ਕੀ ਕਿਹਾ

ਸੋਸ਼ਲ ਮੀਡੀਆ 'ਤੇ ਇਸ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਕੁਲਵਿੰਦਰ ਕੌਰ ਕੰਗਨਾ ਨੂੰ ਕਥਿਤ ਤੌਰ 'ਤੇ ਥੱਪੜ ਮਾਰਦੀ ਨਜ਼ਰ ਆ ਰਹੀ ਹੈ। ਵੀਡੀਓ 'ਚ ਮਹਿਲਾ ਸੁਰੱਖਿਆ ਕਰਮਚਾਰੀ ਕਿਸਾਨ ਅੰਦੋਲਨ ਦੌਰਾਨ ਕੰਗਨਾ ਦੇ ਬਿਆਨ ਦਾ ਹਵਾਲਾ ਦਿੰਦੀ ਨਜ਼ਰ ਆ ਰਹੀ ਹੈ।

ਕੰਗਨਾ ਰਣੌਤ ਨੂੰ ਥੱਪੜ ਮਾਰਨ ਵਾਲਾ ਸੀਆਈਐਸਐਫ ਕਰਮਚਾਰੀ ਕਿਸਾਨ ਅੰਦੋਲਨ ਦੌਰਾਨ ਕੰਗਨਾ ਦੇ ਦਿੱਤੇ ਬਿਆਨ ਤੋਂ ਨਾਰਾਜ਼ ਵਿਖਾਈ ਦੇ ਰਹੀ ਸੀ। CISF ਕੁਲਵਿੰਦਰ ਕੌਰ ਨੇ ਕਿਹਾ, "ਕੰਗਨਾ ਰਣੌਤ ਨੇ ਬਿਆਨ ਦਿੱਤਾ ਸੀ ਕਿ ਕਿਸਾਨ ਉੱਥੇ (ਕਿਸਾਨ ਅੰਦੋਲਨ ਵਿੱਚ) 100 ਰੁਪਏ ਲਈ ਬੈਠੇ ਹਨ। ਕੀ ਉਹ ਉੱਥੇ ਜਾ ਕੇ ਬੈਠਣਗੇ? ਜਦੋਂ ਕੰਗਨਾ ਨੇ ਇਹ ਬਿਆਨ ਦਿੱਤਾ ਤਾਂ ਮੇਰੀ ਮਾਂ ਉੱਥੇ ਬੈਠੀ ਸੀ।"

ਕੌਣ ਹੈ ਕੰਗਨਾ ਰਣੌਤ

ਦੱਸ ਦਈਏ ਕਿ ਲੋਕ ਸਭਾ ਚੋਣਾਂ 2024 ਵਿੱਚ ਹਿਮਾਚਲ ਪ੍ਰਦੇਸ਼ ਦੇ ਮੰਡੀ ਹਲਕੇ ਤੋਂ ਨਵੀਂ ਚੁਣੀ ਗਈ ਸੰਸਦ ਮੈਂਬਰ ਕੰਗਨਾ ਰਣੌਤ ਫਲਾਈਟ ਨੰਬਰ UK707 ਰਾਹੀਂ ਚੰਡੀਗੜ੍ਹ ਤੋਂ ਦਿੱਲੀ ਜਾ ਰਹੀ ਸੀ। ਜਦੋਂ ਉਹ ਸੁਰੱਖਿਆ ਜਾਂਚ ਤੋਂ ਬਾਅਦ ਬੋਰਡਿੰਗ ਲਈ ਜਾ ਰਹੀ ਸੀ ਤਾਂ ਚੰਡੀਗੜ੍ਹ ਹਵਾਈ ਅੱਡੇ ਦੀ ਸੀਆਈਐਸਐਫ ਯੂਨਿਟ ਦੀ ਮਹਿਲਾ ਕਾਂਸਟੇਬਲ ਕੁਲਵਿੰਦਰ ਕੌਰ ਨੇ ਉਸ ਨੂੰ ਥੱਪੜ ਮਾਰ ਦਿੱਤਾ।

Related Post