Who is Harvinder Singh : ਕਾਫੀ ਸੰਘਰਸ਼ ਨਾਲ ਭਰੀ ਹੋਈ ਹੈ ਹਰਵਿੰਦਰ ਸਿੰਘ ਦੀ ਜਿੰਦਗੀ, 1.5 ਸਾਲ ਦੀ ਉਮਰ 'ਚ ਚੱਲੀ ਗਈ ਸੀ ਪੈਰਾਂ ਦੀ ਹਿਲਜੁੱਲ

ਹਰਵਿੰਦਰ ਨੇ ਫਾਈਨਲ ਵਿੱਚ ਪੋਲੈਂਡ ਦੇ ਲੁਕਾਸ ਸਿਜ਼ੇਕ ਨੂੰ 6-0 ਨਾਲ ਹਰਾ ਕੇ ਸੋਨ ਤਗ਼ਮਾ ਜਿੱਤਿਆ। ਤੀਰਅੰਦਾਜ਼ੀ ਵਿੱਚ ਇਹ ਭਾਰਤ ਦਾ ਪਹਿਲਾ ਪੈਰਾਲੰਪਿਕ ਸੋਨ ਤਮਗਾ ਹੈ ਅਤੇ ਉਨ੍ਹਾਂ ਦਾ ਦੂਜਾ ਪੈਰਾਲੰਪਿਕ ਤਮਗਾ ਵੀ ਹੈ।

By  Aarti September 5th 2024 01:09 PM

Who is Harvinder Singh :  ਪੈਰਿਸ ਪੈਰਾਲੰਪਿਕ 'ਚ ਭਾਰਤੀ ਐਥਲੀਟਾਂ ਦਾ ਜਲਵਾ ਜਾਰੀ ਹੈ। ਬੁੱਧਵਾਰ ਨੂੰ ਤੀਰਅੰਦਾਜ਼ ਹਰਵਿੰਦਰ ਸਿੰਘ ਨੇ ਪੁਰਸ਼ਾਂ ਦੇ ਰਿਕਰਵ ਫਾਈਨਲ ਵਿੱਚ ਸੋਨ ਤਮਗਾ ਜਿੱਤ ਕੇ ਇਤਿਹਾਸ ਰਚ ਦਿੱਤਾ। ਹੁਣ ਭਾਰਤ ਦੇ ਪੈਰਿਸ ਪੈਰਾਲੰਪਿਕ ਵਿੱਚ 22 ਤਗਮੇ ਹੋ ਗਏ ਹਨ। ਇਨ੍ਹਾਂ ਵਿੱਚ ਚਾਰ ਸੋਨ, ਅੱਠ ਚਾਂਦੀ ਅਤੇ 10 ਕਾਂਸੀ ਦੇ ਤਗ਼ਮੇ ਸ਼ਾਮਲ ਹਨ। ਇਸ ਨਾਲ ਭਾਰਤ ਪੈਰਾਲੰਪਿਕ ਮੈਡਲ ਤਾਲਿਕਾ 'ਚ 15ਵੇਂ ਸਥਾਨ 'ਤੇ ਪਹੁੰਚ ਗਿਆ ਹੈ। 

ਹਰਵਿੰਦਰ ਨੇ ਫਾਈਨਲ ਵਿੱਚ ਪੋਲੈਂਡ ਦੇ ਲੁਕਾਸ ਸਿਜ਼ੇਕ ਨੂੰ 6-0 ਨਾਲ ਹਰਾ ਕੇ ਸੋਨ ਤਗ਼ਮਾ ਜਿੱਤਿਆ। ਤੀਰਅੰਦਾਜ਼ੀ ਵਿੱਚ ਇਹ ਭਾਰਤ ਦਾ ਪਹਿਲਾ ਪੈਰਾਲੰਪਿਕ ਸੋਨ ਤਮਗਾ ਹੈ ਅਤੇ ਉਨ੍ਹਾਂ ਦਾ ਦੂਜਾ ਪੈਰਾਲੰਪਿਕ ਤਮਗਾ ਵੀ ਹੈ। ਹਰਵਿੰਦਰ ਲਈ ਇਸ ਅਹੁਦੇ ਤੱਕ ਪਹੁੰਚਣਾ ਆਸਾਨ ਨਹੀਂ ਸੀ। ਉਸਨੇ ਕਦੇ ਵੀ ਸੰਘਰਸ਼ਾਂ ਤੋਂ ਮੂੰਹ ਨਹੀਂ ਮੋੜਿਆ ਅਤੇ ਮੁਸ਼ਕਿਲਾਂ ਦਾ ਦਲੇਰੀ ਨਾਲ ਸਾਹਮਣਾ ਕੀਤਾ। ਉਸ ਦੀ ਕਹਾਣੀ ਬਹੁਤ ਸਾਰੇ ਲੋਕਾਂ ਲਈ ਪ੍ਰੇਰਨਾਦਾਇਕ ਹੈ।

ਕੌਣ ਹੈ ਹਰਵਿੰਦਰ?

ਹਰਵਿੰਦਰ ਸਿੰਘ ਦਾ ਜਨਮ 25 ਫਰਵਰੀ 1991 ਨੂੰ ਕੈਥਲ, ਹਰਿਆਣਾ ਵਿੱਚ ਹੋਇਆ ਸੀ। ਅਜੀਤ ਨਗਰ ਦੇ ਇੱਕ ਕਿਸਾਨ ਪਰਿਵਾਰ ਨਾਲ ਸਬੰਧਤ ਹਰਵਿੰਦਰ ਡੇਢ ਸਾਲ ਦੀ ਉਮਰ ਵਿੱਚ ਡੇਂਗੂ ਤੋਂ ਪੀੜਤ ਹੋ ਗਿਆ ਸੀ ਅਤੇ ਇਸ ਦੇ ਇਲਾਜ ਲਈ ਉਸ ਨੂੰ ਟੀਕੇ ਲਾਏ ਗਏ ਸੀ। ਬਦਕਿਸਮਤੀ ਨਾਲ ਇਹਨਾਂ ਟੀਕਿਆਂ ਦੇ ਮਾੜੇ ਪ੍ਰਭਾਵਾਂ ਦੇ ਨਤੀਜੇ ਵਜੋਂ ਉਸ ਦੀਆਂ ਲੱਤਾਂ ਵਿੱਚ ਗਤੀਸ਼ੀਲਤਾ ਖਤਮ ਹੋ ਗਈ।

ਚੁਣੌਤੀਆਂ ਤੋਂ ਹਾਰ ਨਹੀਂ ਮੰਨੀ

ਸ਼ੁਰੂਆਤੀ ਚੁਣੌਤੀਆਂ ਦੇ ਬਾਵਜੂਦ, ਉਸਨੇ ਤੀਰਅੰਦਾਜ਼ੀ ਕੀਤੀ ਅਤੇ 2017 ਪੈਰਾ ਤੀਰਅੰਦਾਜ਼ੀ ਵਿਸ਼ਵ ਚੈਂਪੀਅਨਸ਼ਿਪ ਵਿੱਚ ਡੈਬਿਊ ਕਰਕੇ ਸੱਤਵੇਂ ਸਥਾਨ 'ਤੇ ਰਿਹਾ। ਫਿਰ ਉਹ 2018 ਜਕਾਰਤਾ ਏਸ਼ੀਅਨ ਪੈਰਾ ਖੇਡਾਂ ਵਿੱਚ ਸੋਨ ਤਗਮਾ ਜਿੱਤਣ ਵਿੱਚ ਕਾਮਯਾਬ ਰਿਹਾ ਅਤੇ ਕੋਵਿਡ 19 ਮਹਾਂਮਾਰੀ ਦੇ ਕਾਰਨ ਲੌਕਡਾਊਨ ਦੌਰਾਨ, ਉਸਦੇ ਪਿਤਾ ਨੇ ਆਪਣੇ ਫਾਰਮ ਨੂੰ ਇੱਕ ਤੀਰਅੰਦਾਜ਼ੀ ਰੇਂਜ ਵਿੱਚ ਬਦਲ ਦਿੱਤਾ ਤਾਂ ਜੋ ਉਹ ਸਿਖਲਾਈ ਦੇ ਸਕੇ।

ਸਿੱਖਿਆ

ਦੱਸ ਦਈਏ ਕਿ ਤੀਰਅੰਦਾਜ਼ੀ ਵਿੱਚ ਸਫ਼ਲਤਾ ਦੇ ਨਾਲ-ਨਾਲ ਉਹ ਅਰਥ ਸ਼ਾਸਤਰ ਵਿੱਚ ਪੀਐਚਡੀ ਦੀ ਡਿਗਰੀ ਵੀ ਕਰ ਰਿਹਾ ਹੈ।

ਹਰਵਿੰਦਰ ਨੇ ਟੋਕੀਓ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ 

ਹਰਵਿੰਦਰ ਸਿੰਘ ਨੇ ਟੋਕੀਓ ਪੈਰਾਲੰਪਿਕ ਵਿੱਚ ਕਾਂਸੀ ਦਾ ਤਗਮਾ ਜਿੱਤ ਕੇ ਇਤਿਹਾਸ ਰਚਿਆ ਸੀ। ਤੀਰਅੰਦਾਜ਼ੀ ਵਿੱਚ ਇਹ ਭਾਰਤ ਦਾ ਪਹਿਲਾ ਪੈਰਾਲੰਪਿਕ ਤਮਗਾ ਸੀ। ਉਸ ਨੇ ਕੋਰੀਆਈ ਤੀਰਅੰਦਾਜ਼ ਨੂੰ ਸ਼ੂਟ-ਆਫ ਵਿੱਚ 6-5 ਨਾਲ ਹਰਾ ਕੇ ਤਗ਼ਮਾ ਜਿੱਤਿਆ।

ਇਹ ਵੀ ਪੜ੍ਹੋ : Harvinder Singh Gold Medal Paralympics : ਤੀਰਅੰਦਾਜ਼ ਹਰਵਿੰਦਰ ਸਿੰਘ ਨੇ ਰਚਿਆ ਇਤਿਹਾਸ, ਪੈਰਿਸ ਪੈਰਾਲੰਪਿਕ ’ਚ ਗੋਲਡ ’ਤੇ ਸਾਧਿਆ ਨਿਸ਼ਾਨਾ

Related Post