ਬਟਰ ਚਿਕਨ ਅਤੇ ਦਾਲ ਮੱਖਣੀ ਦੀ ਖੋਜ ਕਿਸਨੇ ਕੀਤੀ? 2 ਵੱਡੇ ਰੈਸਟੋਰੈਂਟ ਪਹੁੰਚੇ ਹਾਈਕੋਰਟ
Who invented Butter Chicken and Dal Makhni Case: ਦਿੱਲੀ ਵਿੱਚ ਦੋ ਪ੍ਰਸਿੱਧ ਪਕਵਾਨਾਂ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਗਿਆ ਹੈ। ਦੇਸ਼ ਦੀਆਂ ਦੋ ਵੱਡੀਆਂ ਅਤੇ ਪ੍ਰਸਿੱਧ ਰੈਸਟੋਰੈਂਟ ਚੇਨ ਬਟਰ ਚਿਕਨ ਅਤੇ ਦਾਲ ਮੱਖਣੀ ਨੂੰ ਲੈ ਕੇ ਹਾਈਕੋਰਟ ਪਹੁੰਚ ਗਈਆਂ ਹਨ। ਦਾਲ ਮੱਖਣੀ ਅਤੇ ਬਟਰ ਚਿਕਨ ਦੀ ਕਾਢ ਨੂੰ ਲੈ ਕੇ ਮੋਤੀ ਮਹਿਲ (Moti Mahal Restaurant) ਅਤੇ ਦਰਿਆਗੰਜ ਰੈਸਟੋਰੈਂਟ (Daryaganj Restaurant) ਵਿਚਾਲੇ ਵਿਵਾਦ ਚੱਲ ਰਿਹਾ ਹੈ।
ਇਹ ਵੀ ਪੜ੍ਹੋ: ਠੰਢ ’ਚ ਅਦਰਕ ਤੇ ਗੁੜ ਦੇ ਲੱਡੂ ਦਾ ਸੇਵਨ ਕਰਨ ਨਾਲ ਮਿਲਣਗੇ ਇਹ ਫਾਇਦੇ
ਜਾਣੋ ਕੀ ਹੈ ਪੂਰਾ ਮਾਮਲਾ
ਦਰਅਸਲ ਇਹ ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਦਰਿਆਗੰਜ ਰੈਸਟੋਰੈਂਟ ਨੇ ਆਪਣੀ ਟੈਗਲਾਈਨ 'ਚ ਬਟਰ ਚਿਕਨ ਅਤੇ ਦਾਲ ਮੱਖਣੀ ਦਾ ਜ਼ਿਕਰ ਕੀਤਾ ਸੀ। ਮੋਤੀ ਮਹਿਲ ਨੇ ਇਸ ਸਬੰਧੀ ਇਤਰਾਜ਼ ਪ੍ਰਗਟ ਕਰਦਿਆਂ ਕੇਸ ਦਰਜ ਕਰਵਾ ਦਿੱਤਾ। ਮੋਤੀ ਮਹਿਲ ਦੀ ਐੱਫ.ਆਈ.ਆਰ. ਮੁਤਾਬਕ ਦਰਿਆਗੰਜ ਨੇ ਆਪਣੇ ਆਪ ਨੂੰ ਦਾਲ ਮੱਖਣੀ ਅਤੇ ਬਟਰ ਚਿਕਨ ਦਾ ਖੋਜੀ ਦੱਸਿਆ ਸੀ। ਇਸ ਬਾਰੇ ਮੋਤੀ ਮਹਿਲ ਨੇ ਕਿਹਾ ਕਿ ਦਰਿਆਗੰਜ ਰੈਸਟੋਰੈਂਟ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ।
ਇਹ ਵੀ ਪੜ੍ਹੋ: ਕੀ ਤੁਸੀਂ ਵੀ ਹੋ ਇਨ੍ਹਾਂ 6 ਸਮੱਸਿਆਵਾਂ ਦੇ ਸ਼ਿਕਾਰ, ਤਾਂ ਚੰਗੀ ਨੀਂਦ ਕਰ ਦੇਵੇਗੀ ਠੀਕ
ਅਦਾਲਤ ਨੇ ਮੰਗਿਆ ਲਿਖਤੀ ਜਵਾਬ
16 ਜਨਵਰੀ ਨੂੰ ਇਹ ਮਾਮਲਾ ਦਿੱਲੀ ਹਾਈ ਕੋਰਟ ਦੇ ਜਸਟਿਸ ਸੰਜੀਵ ਨਰੂਲਾ ਕੋਲ ਪਹੁੰਚਿਆ ਅਤੇ ਉਨ੍ਹਾਂ ਨੇ ਦਰਿਆਗੰਜ ਰੈਸਟੋਰੈਂਟ ਨੂੰ ਸੰਮਨ ਭੇਜੇ। ਅਦਾਲਤ ਨੇ ਇਸ 'ਤੇ ਲਿਖਤੀ ਜਵਾਬ ਦੇਣ ਲਈ ਕਿਹਾ ਹੈ। ਬਾਰ ਐਂਡ ਬੈਂਚ ਦੇ ਮੁਤਾਬਕ ਮੋਤੀ ਮਹਿਲ ਦੇ ਮਾਲਕਾਂ ਦਾ ਦਾਅਵਾ ਹੈ ਕਿ ਉਨ੍ਹਾਂ ਦੇ ਪੂਰਵਜ ਮਰਹੂਮ ਕੁੰਦਲ ਲਾਲ ਗੁਜਰਾਲ ਨੇ ਇਹ ਡਿਸ਼ ਸਭ ਤੋਂ ਪਹਿਲਾਂ ਬਣਾਇਆ ਸੀ। ਉਨ੍ਹਾਂ ਦੱਸਿਆ ਕਿ ਬਟਰ ਚਿਕਨ ਅਤੇ ਦਾਲ ਮੱਖਣੀ ਤੋਂ ਇਲਾਵਾ ਕੁੰਦਲ ਗੁਜਰਾਲ ਨੇ ਤੰਦੂਰੀ ਚਿਕਨ ਦੀ ਕਾਢ ਵੀ ਕੱਢੀ ਸੀ ਅਤੇ ਉਹ ਵੰਡ ਤੋਂ ਬਾਅਦ ਇਸ ਨੂੰ ਭਾਰਤ ਲੈ ਕੇ ਆਏ ਸਨ।
ਇਹ ਵੀ ਪੜ੍ਹੋ: ਜਾਣੋ ਸਰਦੀਆਂ 'ਚ ਭੁੰਨਿਆ ਹੋਇਆ ਲੱਸਣ ਖਾਣ ਨਾਲ ਸਿਹਤ ਨੂੰ ਕੀ ਮਿਲਦੇ ਹਨ ਫਾਇਦੇ
ਇੰਝ ਹੋਈ ਬਟਰ ਚਿਕਨ ਦੀ ਖੋਜ?
ਮੋਤੀ ਮਹਿਲ ਦੇ ਮਾਲਕਾਂ ਦਾ ਕਹਿਣਾ ਹੈ ਕਿ ਕੁੰਦਲ ਗੁਜਰਾਲ ਬਚੇ ਹੋਏ ਮੁਰਗੇ ਨੂੰ ਸੁੱਟਣ ਕਾਰਨ ਆ ਰਹੀ ਪ੍ਰੇਸ਼ਾਨੀ ਤੋਂ ਚਿੰਤਤ ਸਨ। ਇਹ ਇਸ ਲਈ ਹੈ ਕਿਉਂਕਿ ਉਦੋਂ ਬਚੇ ਹੋਏ ਚਿਕਨ ਨੂੰ ਫਰਿੱਜ ਵਿੱਚ ਨਹੀਂ ਰੱਖਿਆ ਜਾ ਸਕਦਾ ਸੀ। ਇਸ ਤੋਂ ਬਾਅਦ, ਚਿਕਨ ਨੂੰ ਹਾਈਡਰੇਟ ਕਰਨ ਲਈ ਇੱਕ ਚਟਣੀ ਬਣਾਈ ਗਈ ਅਤੇ ਇਸ ਤਰ੍ਹਾਂ ਬਟਰ ਚਿਕਨ ਦੀ ਕਾਢ ਕੱਢੀ ਗਈ। ਇਸੇ ਤਰ੍ਹਾਂ ਦਾਲ ਮੱਖਣੀ ਦੀ ਵੀ ਕਾਢ ਕੱਢੀ ਗਈ।
ਇਹ ਵੀ ਪੜ੍ਹੋ: ਮਾਨਸਿਕ ਤੇ ਸਰੀਰਕ ਤੌਰ 'ਤੇ ਰਹਿਣਾ ਹੈ ਸਿਹਤਮੰਦ ? ਜਾਣ ਲਓ ਰਸ਼ਮਿਕਾ ਮੰਧਾਨਾ ਦਾ ਫਿਟਨੈਸ ਮੰਤਰ
ਦਰਿਆਗੰਜ ਰੈਸਟੋਰੈਂਟ ਦਾ ਕੀ ਕਹਿਣਾ ਹੈ?
ਦਰਿਆਗੰਜ ਰੈਸਟੋਰੈਂਟ ਨੇ ਅਦਾਲਤ ਨੂੰ ਦੱਸਿਆ ਕਿ ਉਨ੍ਹਾਂ ਦੇ ਪੂਰਵਜ ਮਰਹੂਮ ਕੁੰਦਨ ਲਾਲ ਜੱਗੀ ਨੇ ਬਟਰ ਚਿਕਨ ਅਤੇ ਦਾਲ ਮੱਖਣੀ ਦੀ ਕਾਢ ਕੱਢੀ ਸੀ। ਦਰਿਆਗੰਜ ਰੈਸਟੋਰੈਂਟ ਦੀ ਤਰਫੋਂ ਪੇਸ਼ ਹੋਏ ਵਕੀਲਾਂ ਨੇ 16 ਜਨਵਰੀ ਨੂੰ ਅਦਾਲਤ ਨੂੰ ਦੱਸਿਆ ਕਿ ਉਨ੍ਹਾਂ ਖਿਲਾਫ ਦਰਜ ਕੀਤਾ ਗਿਆ ਮਾਮਲਾ ਬੇਬੁਨਿਆਦ ਹੈ ਅਤੇ ਲਗਾਏ ਗਏ ਇਲਜ਼ਾਮ ਸੱਚਾਈ ਤੋਂ ਕੋਹਾਂ ਦੂਰ ਹਨ।