ਪਰਮਿੰਦਰ ਸਿੰਘ ਝੋਟੇ ਨੇ ਕਿਸਨੂੰ ਪਾਈਆਂ ਲਾਹਨਤਾਂ? ਮੁਕਤਸਰ ਜੇਲ੍ਹ ਤੋਂ ਰਿਹਾਅ ਹੋਣ ਮਗਰੋਂ ਬੋਲਿਆ...
ਮੁਕਤਸਰ: ਪੁਲਿਸ ਅਤੇ ਸ਼ਿਕਾਇਤਕਰਤਾ ਵੱਲੋਂ ਸ਼ਿਕਾਇਤ ਵਾਪਸ ਲੈਣ ਮਗਰੋਂ ਕੱਲ੍ਹ ਸ਼ਾਮ ਨਸ਼ਾ ਵਿਰੋਧੀ ਕਰਕੁੰਨ ਪਰਮਿੰਦਰ ਸਿੰਘ ਝੋਟੇ ਨੂੰ ਅਦਾਲਤ ਦੇ ਹੁਕਮਾਂ ਮਗਰੋਂ ਮੁਕਤਸਰ ਜੇਲ੍ਹ ਵਿੱਚੋਂ ਰਿਹਾਅ ਕਰ ਦਿੱਤਾ ਗਿਆ।
ਨਸ਼ਾ ਵਿਰੋਧੀ ਟਾਸਕ ਫੋਰਸ ਨੇ ਕਾਰਕੁੰਨ ਦੀ ਰਿਹਾਈ ਨੂੰ ਉਨ੍ਹਾਂ ਦੇ ਸੰਘਰਸ਼ ਦੀ ਜਿੱਤ ਕਰਾਰ ਦਿੱਤਾ ਹੈ। ਭਾਰੀ ਦਬਾਅ ਹੇਠ ਸਰਕਾਰੀ ਹੁਕਮਾਂ ਤੋਂ ਬਾਅਦ ਝੋਟੇ ਦੀ ਰਿਹਾਈ ਤੋਂ ਬਾਅਦ ਪਰਮਿੰਦਰ ਸਿੰਘ ਨੇ ਮਾਨਸਾ ਪੁਲਿਸ ਅਤੇ ਜੇਲ੍ਹ ਪ੍ਰਸ਼ਾਸਨ ਨੂੰ ਖੂਬ ਖਰੀਆਂ ਸੁਣਾਇਆ ਅਤੇ ਲਾਹਨਤਾਂ ਵੀ ਪਾਈਆਂ।
ਰਿਹਾਈ 'ਤੇ ਆਪਣੇ ਪ੍ਰਸ਼ੰਸਕਾਂ ਨਾਲ ਘਿਰੇ ਕਾਰਕੁੰਨ ਨੇ ਨਿੱਘੇ ਸਵਾਗਤ ਮਗਰੋਂ ਮੀਡੀਆ ਨੂੰ ਦੱਸਿਆ ਕਿ ਕਿਵੇਂ ਮਾਨਸਾ ਜੇਲ੍ਹ 'ਚ ਭ੍ਰਿਸ਼ਟਾਚਾਰ ਅਤੇ ਨਸ਼ੇ ਦਾ ਵਿਆਪਰ ਅੰਦਰ ਤੱਕ ਵੜਿਆ ਹੋਇਆ ਅਤੇ ਕਿਵੇਂ ਉੱਥੇ ਦੇ ਉੱਚ ਅਧਿਕਾਰੀ ਕੈਦੀਆਂ ਨਾਲ ਵਧੀਕੀਆਂ ਕਰਦੇ ਹਨ।
ਝੋਟੇ ਦੀ ਗ੍ਰਿਫਤਾਰੀ ਦੇ ਬਾਅਦ ਤੋਂ ਹੀ ਗੈਰ ਸਰਕਾਰੀ ਸੰਗਠਨਾਂ ਅਤੇ ਨਸ਼ਾ ਵਿਰੋਧੀ ਕਮੇਟੀਆਂ ਨੇ ਉਸਦੀ ਜੇਲ੍ਹ ਤੋਂ ਰਿਹਾਈ ਦੀ ਮੰਗ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਸੀ, ਜਿਸਨੂੰ ਮਾਨਸਾ ਪੁਲਿਸ ਦੇ ਸਾਰੀਆਂ ਕਾਨੂੰਨੀ ਰੁਕਾਵਟਾਂ ਦੂਰ ਕਰਨ ਮਗਰੋਂ ਬੂਰ ਪਿਆ ਅਤੇ ਅੰਤ ਝੋਟੇ ਨੂੰ ਰਿਹਾਅ ਕਰ ਦਿੱਤਾ ਗਿਆ ਹੈ।
ਕੁਝ ਦਿਨ ਪਹਿਲਾਂ ਜਦੋਂ ਪ੍ਰਦਰਸ਼ਨਕਾਰੀ ਗ੍ਰਿਫ਼ਤਾਰੀ ਨੂੰ ਲੈ ਕੇ ਵਿਧਾਇਕਾਂ ਦੀਆਂ ਰਿਹਾਇਸ਼ਾਂ ਦਾ ਘਿਰਾਓ ਕਰਨ ਗਏ ਸਨ ਤਾਂ ਵਿਧਾਇਕ ਬੁੱਧ ਰਾਮ ਅਤੇ ਗੁਰਪ੍ਰੀਤ ਬਣਾਂਵਾਲੀ ਨੇ ਮਾਮਲਾ ਹੱਲ ਕਰਨ ਲਈ ਚਾਰ ਦਿਨਾਂ ਦਾ ਸਮਾਂ ਮੰਗਿਆ ਸੀ। ਉਨ੍ਹਾਂ ਕਿਹਾ ਸੀ ਕਿ ਝੋਟਾ ਮੰਗਲਵਾਰ ਤੱਕ ਜੇਲ੍ਹ ਤੋਂ ਬਾਹਰ ਆ ਜਾਵੇਗਾ।
ਪੂਰੀ ਖ਼ਬਰ ਪੜ੍ਹੋ: ਸ਼ਰਮਨਾਕ ਕਾਰਾ! ਵਿਆਹੁਤਾ ਔਰਤ ਨੇ ਸੋਸ਼ਲ ਮੀਡੀਆ 'ਤੇ ਵਿਊਜ਼ ਲਈ ਕੀਤੀਆਂ ਸਾਰੀਆਂ ਹੱਦਾਂ ਪਾਰ...