Money Transferring : ਫੰਡ ਟ੍ਰਾਂਸਫਰ ਕਰਨ ਲਈ NEFT, IMPS ਤੇ RTGS 'ਚੋਂ ਸਭ ਤੋਂ ਤੇਜ਼ ਤੇ ਚੰਗਾ ਵਿਕੱਲਪ ਕਿਹੜਾ ਹੈ? ਜਾਣੋ

ਜ਼ਿਆਦਾਤਰ ਲੋਕ ਬੈਂਕ ਦੇ ਅੰਦਰ ਅਤੇ ਦੂਜੇ ਬੈਂਕਾਂ 'ਚ ਫੰਡ ਟ੍ਰਾਂਸਫਰ ਕਰਨ ਲਈ NEFT, IMPS ਅਤੇ RTGS ਦੀ ਵਰਤੋਂ ਕਰਦੇ ਹਨ। ਪਰ ਇਹਨਾਂ ਵਿੱਚੋਂ ਕਿਹੜਾ ਸਭ ਤੋਂ ਤੇਜ਼ ਹੈ ਜਾਣੋ...

By  Dhalwinder Sandhu July 9th 2024 07:57 AM

Which Is Faster And Better For Transferring Money: ਅੱਜਕਲ੍ਹ ਡਿਜੀਟਲ ਲੈਣ-ਦੇਣ ਦਾ ਰੁਝਾਨ ਤੇਜ਼ੀ ਨਾਲ ਵੱਧ ਰਿਹਾ ਹੈ, ਪਰ ਫਿਰ ਵੀ NEFT, IMPS ਅਤੇ RTGS ਦੀ ਵਰਤੋਂ ਘੱਟ ਨਹੀਂ ਹੋਈ ਹੈ। ਵੈਸੇ ਤਾਂ ਜ਼ਿਆਦਾਤਰ ਹਰ ਕੋਈ ਬੈਂਕ ਦੇ ਅੰਦਰ ਅਤੇ ਦੂਜੇ ਬੈਂਕਾਂ 'ਚ ਫੰਡ ਟ੍ਰਾਂਸਫਰ ਕਰਨ ਲਈ NEFT, IMPS ਅਤੇ RTGS ਦੀ ਵਰਤੋਂ ਕਰਦੇ ਹਨ। ਪਰ ਹੁਣ ਸਵਾਲ ਇਹ ਉੱਠਦਾ ਹੈ ਕਿ ਇਨ੍ਹਾਂ 'ਚੋਂ ਸਭ ਤੋਂ ਤੇਜ਼ ਅਤੇ ਬਿਹਤਰ ਵਿਕੱਲਪ ਕਿਹੜਾ ਹੈ? ਨਾਲ ਹੀ, ਇਸਦੀ ਵਰਤੋਂ ਲਈ ਬੈਂਕ ਕਿੰਨਾ ਚਾਰਜ ਲੈਂਦੇ ਹਨ? ਤਾਂ ਆਓ ਜਾਣਦੇ ਹਾਂ ਇਸ ਬਾਰੇ ਸਭ ਕੁਝ 

NEFT 

ਮਾਹਿਰਾਂ ਮੁਤਾਬਕ ਨੈਸ਼ਨਲ ਇਲੈਕਟ੍ਰਾਨਿਕ ਫੰਡ ਟ੍ਰਾਂਸਫਰ (NEFT) ਦੁਆਰਾ, ਤੁਹਾਨੂੰ ਦਿਨ 'ਚ 24 ਘੰਟੇ ਇੱਕ ਖਾਤੇ ਤੋਂ ਦੂਜੇ ਖਾਤੇ 'ਚ ਫੰਡ ਟ੍ਰਾਂਸਫਰ ਕਰਨ ਦੀ ਸਹੂਲਤ ਮਿਲਦੀ ਹੈ। ਖਾਤੇ 'ਚ ਫੰਡ ਜਮ੍ਹਾਂ ਹੋਣ ਤੋਂ ਬਾਅਦ NEFT SMS ਜਾਂ ਈਮੇਲ ਰਾਹੀਂ ਜਾਣਕਾਰੀ ਪ੍ਰਦਾਨ ਕਰਦਾ ਹੈ। ਦਸ ਦਈਏ ਕਿ NEFT ਟ੍ਰਾਂਜੈਕਸ਼ਨਾਂ ਦਾ ਨਿਪਟਾਰਾ ਆਮ ਤੌਰ 'ਤੇ ਦੋ ਘੰਟਿਆਂ ਦੇ ਅੰਦਰ ਕੀਤਾ ਜਾਂਦਾ ਹੈ। ਰਿਜ਼ਰਵ ਬੈਂਕ ਨੇ NEFT ਲੈਣ-ਦੇਣ 'ਤੇ ਕੋਈ ਸੀਮਾ ਤੈਅ ਨਹੀਂ ਕੀਤੀ ਹੈ। ਵੈਸੇ ਤਾਂ ਵਿਅਕਤੀਗਤ ਬੈਂਕ NEFT ਟ੍ਰਾਂਸਫਰ 'ਤੇ ਆਪਣੀਆਂ ਖੁਦ ਦੀਆਂ ਸੀਮਾਵਾਂ ਲਗਾ ਸਕਦੇ ਹਨ। 

ਦੱਸਿਆ ਜਾਂਦਾ ਹੈ ਕਿ 10,000 ਰੁਪਏ ਤੱਕ ਦੇ ਟ੍ਰਾਂਸਫਰ ਲਈ, ਬੈਂਕ ਪ੍ਰਤੀ ਲੈਣ-ਦੇਣ ਲਈ 2.5 ਰੁਪਏ ਅਤੇ GST ਚਾਰਜ ਕਰਦਾ ਹੈ। ਜੇਕਰ ਟ੍ਰਾਂਸਫਰ ਦੀ ਰਕਮ 2 ਲੱਖ ਰੁਪਏ ਤੋਂ ਵੱਧ ਹੈ, ਤਾਂ ਚਾਰਜ 25 ਰੁਪਏ ਅਤੇ GST ਲਿਆ ਜਾਂਦਾ ਹੈ।

IMPS 

ਇਹ ਸੇਵਾ ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ (NPCI) ਦੁਆਰਾ ਪ੍ਰਦਾਨ ਕੀਤੀ ਜਾਂਦੀ ਹੈ। ਇਹ RBI ਦੁਆਰਾ ਅਧਿਕਾਰਤ ਬੈਂਕਾਂ ਰਾਹੀਂ ਤੁਰੰਤ ਫੰਡ ਟ੍ਰਾਂਸਫਰ ਕਰਨ ਦੀ ਸਹੂਲਤ ਪ੍ਰਦਾਨ ਕਰਦਾ ਹੈ। IMPS ਰੀਅਲ-ਟਾਈਮ ਫੰਡ ਟ੍ਰਾਂਸਫਰ ਪ੍ਰਦਾਨ ਕਰਦਾ ਹੈ। ਇਹ ਫੰਡ ਟ੍ਰਾਂਸਫਰ ਸਹੂਲਤ ਕਿਸੇ ਵੀ ਬੈਂਕ ਦੇ ਹਰੇਕ ਖਾਤਾ ਧਾਰਕ ਲਈ 24/7 ਉਪਲਬਧ ਹੁੰਦੀ ਹੈ। ਇਸ ਰਾਹੀਂ ਫੰਡ ਤੁਰੰਤ ਲਾਭਪਾਤਰੀ ਤੱਕ ਪਹੁੰਚ ਜਾਣਦੇ ਹਨ। ਅਜਿਹੇ 'ਚ ਜੇਕਰ ਖ਼ਰਚਿਆਂ ਦੀ ਗੱਲ ਕਰੀਏ ਤਾਂ IMPS ਟ੍ਰਾਂਸਫਰ ਲਈ 25 ਰੁਪਏ ਤੱਕ ਹੁੰਦੇ ਹਨ, ਨਾਲ ਹੀ ਇਹ ਰਕਮ ਦੇ ਆਧਾਰ 'ਤੇ ਅਤੇ ਬੈਂਕਾਂ ਵਿਚਕਾਰ ਵੱਖ-ਵੱਖ ਹੁੰਦੇ ਹਨ।

RTGS 

ਰੀਅਲ ਟਾਈਮ ਗ੍ਰਾਸ ਸੈਟਲਮੈਂਟ (RTGS) ਨੂੰ ਇੱਕ ਅਜਿਹੀ ਪ੍ਰਣਾਲੀ ਵਜੋਂ ਸਮਝਿਆ ਜਾ ਸਕਦਾ ਹੈ ਜਿਸ 'ਚ ਫੰਡ ਟ੍ਰਾਂਸਫਰ ਦਾ ਨਿਰੰਤਰ ਅਤੇ ਅਸਲ-ਸਮੇਂ ਦਾ ਨਿਪਟਾਰਾ ਇੱਕ ਲੈਣ-ਦੇਣ-ਦਰ-ਲੈਣ-ਦੇਣ ਦੇ ਆਧਾਰ 'ਤੇ ਹੁੰਦਾ ਹੈ। ਇਹ ਫੰਡ ਟ੍ਰਾਂਸਫਰ ਲਈ ਬਹੁਤ ਸਾਰੇ ਲਾਭ ਪ੍ਰਦਾਨ ਕਰਦਾ ਹੈ। ਨਾਲ ਹੀ ਇਹ ਇੱਕ ਸੁਰੱਖਿਅਤ ਅਤੇ ਭਰੋਸੇਮੰਦ ਸਿਸਟਮ 'ਤੇ ਕੰਮ ਕਰਦਾ ਹੈ, ਜੋ ਫੰਡਾਂ ਦੇ ਸੁਰੱਖਿਅਤ ਟ੍ਰਾਂਸਫਰ ਨੂੰ ਯਕੀਨੀ ਬਣਾਉਂਦਾ ਹੈ।

ਜੇਕਰ ਇਸਦੇ ਖ਼ਰਚਿਆਂ ਦੀ ਗੱਲ ਕਰੀਏ ਤਾਂ 2 ਲੱਖ ਰੁਪਏ ਤੋਂ 5 ਲੱਖ ਰੁਪਏ ਦੇ ਵਿਚਕਾਰ ਲੈਣ-ਦੇਣ ਲਈ, ਸੇਵਾ ਚਾਰਜ 24.50 ਰੁਪਏ ਅਤੇ GST ਲਿਆ ਜਾਂਦਾ ਹੈ। 5 ਲੱਖ ਰੁਪਏ ਅਤੇ ਇਸ ਤੋਂ ਵੱਧ ਦੀ ਲੈਣ-ਦੇਣ ਦੀ ਰਕਮ ਲਈ ਸਰਵਿਸ ਚਾਰਜ 49.50 ਰੁਪਏ ਅਤੇ GST ਲਿਆ ਜਾਂਦਾ ਹੈ।

ਇਹ ਵੀ ਪੜ੍ਹੋ: Only Indian : ਵਿਆਹ ਲਈ ਭਾਰਤੀ ਮੁੰਡਾ ਲੱਭ ਰਹੀ Russian ਕੁੜੀ, ਰੱਖੀ ਅਨੋਖੀ ਸ਼ਰਤ

Related Post