Cashews Increase Cholesterol : ਕਾਜੂ ਖਾਣ ਨਾਲ ਕਿਹੜਾ ਕੋਲੈਸਟ੍ਰੋਲ ਵਧਦਾ ਹੈ, ਚੰਗਾ ਜਾਂ ਮਾੜਾ ? ਜਾਣੋ

ਕਾਜੂ ਖਾਣ ਨਾਲ ਸਰੀਰ 'ਚ ਚੰਗਾ ਜਾਂ ਮਾੜੇ ਕਿਸ ਕੋਲੇਸਟ੍ਰੋਲ ਦੀ ਮਾਤਰਾ ਵਧੀ ਹੈ। ਤਾਂ ਆਓ ਜਾਣਦੇ ਹਾਂ ਇਹ...

By  Dhalwinder Sandhu July 30th 2024 03:29 PM
Cashews Increase Cholesterol : ਕਾਜੂ ਖਾਣ ਨਾਲ ਕਿਹੜਾ ਕੋਲੈਸਟ੍ਰੋਲ ਵਧਦਾ ਹੈ, ਚੰਗਾ ਜਾਂ ਮਾੜਾ ? ਜਾਣੋ

Cashews Increase Cholesterol : ਜ਼ਿਆਦਾਤਰ ਹਰ ਕਿਸੇ ਨੂੰ ਕਾਜੂ ਖਾਣਾ ਪਸੰਦ ਹੁੰਦਾ ਹੈ, ਚਾਹੇ ਉਹ ਬੱਚੇ ਹੋਣ ਚਾਹੇ ਵੱਡੇ। ਕਾਜੂ ਇੱਕ ਅਜਿਹਾ ਸੁੱਕਾ ਮੇਵਾ ਹੈ, ਜਿਸ ਨੂੰ ਲੋਕ ਸਵਾਦ 'ਚ ਸਭ ਤੋਂ ਵੱਧ ਪਸੰਦ ਕਰਦੇ ਹਨ। ਮਾਹਿਰਾਂ ਮੁਤਾਬਕ ਕਾਜੂ ਦਾ ਸੇਵਨ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਕਿਉਂਕਿ ਇਸ 'ਚ ਭਰਪੂਰ ਮਾਤਰਾ 'ਚ ਵਿਟਾਮਿਨ ਅਤੇ ਹੋਰ ਕਈ ਜ਼ਰੂਰੀ ਪੋਸ਼ਟਿਕ ਤੱਤ ਪਾਏ ਜਾਂਦੇ ਹਨ, ਜੋ ਸਿਹਤ ਨਾਲ ਜੁੜੀਆਂ ਸਮੱਸਿਆਵਾਂ ਨੂੰ ਦੂਰ ਕਰਨ 'ਚ ਮਦਦ ਕਰਦੇ ਹਨ। ਵੈਸੇ ਤਾਂ ਬਹੁਤੇ ਲੋਕਾਂ ਦਾ ਮੰਨਣਾ ਹੁੰਦਾ ਹੈ ਕਿ ਜ਼ਿਆਦਾ ਕਾਜੂ ਖਾਣ ਨਾਲ ਸਰੀਰ 'ਚ ਮਾੜੇ ਕੋਲੇਸਟ੍ਰੋਲ ਦੀ ਮਾਤਰਾ ਵਧ ਜਾਂਦੀ ਹੈ। ਤਾਂ ਆਓ ਜਾਣਦੇ ਹਾਂ ਇਸ 'ਚ ਕਿੰਨੀ ਸੱਚਾਈ ਹੈ।

ਮਾਹਿਰਾਂ ਮੁਤਾਬਕ ਕਾਜੂ ਖਾਣ ਨਾਲ ਸਰੀਰ 'ਚ ਕੋਲੈਸਟ੍ਰੋਲ ਨਹੀਂ ਵਧਦਾ। ਕਿਉਂਕਿ ਇਸ 'ਚ ਭਰਪੂਰ ਮਾਤਰਾ 'ਚ ਸਿਹਤਮੰਦ ਚਰਬੀ ਪਾਈ ਜਾਂਦੀ ਹੈ। ਮੂੰਗਫਲੀ ਅਤੇ ਕਾਜੂ 'ਚ ਜ਼ੀਰੋ ਕੋਲੈਸਟ੍ਰੋਲ ਹੁੰਦਾ ਹੈ। ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਖੁਰਾਕੀ ਕੋਲੈਸਟ੍ਰੋਲ ਦਾ ਸਰੀਰ 'ਚ ਖੂਨ 'ਤੇ ਕੋਈ ਸਿੱਧਾ ਪ੍ਰਭਾਵ ਨਹੀਂ ਪੈਂਦਾ।

ਕਾਜੂ 'ਚ ਪਾਏ ਜਾਣ ਵਾਲੇ ਵਿਟਾਮਿਨ ਅਤੇ ਖਣਿਜ 

ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਕਾਜੂ ਇੱਕ ਸਿਹਤਮੰਦ ਸੁੱਕਾ ਮੇਵਾ ਹੈ। ਜਿਸ 'ਚ ਭਰਪੂਰ ਮਾਤਰਾ 'ਚ ਵਿਟਾਮਿਨ ਈ, ਵਿਟਾਮਿਨ ਕੇ, ਵਿਟਾਮਿਨ ਬੀ6, ਜ਼ਿੰਕ, ਪ੍ਰੋਟੀਨ, ਮੈਗਨੀਸ਼ੀਅਮ, ਫਾਸਫੋਰਸ, ਆਇਰਨ ਅਤੇ ਫਾਈਬਰ ਪਾਇਆ ਜਾਂਦਾ ਹੈ। ਮਾਹਿਰਾਂ ਮੁਤਾਬਕ ਦਿਲ ਨੂੰ ਸਿਹਤਮੰਦ ਰੱਖਣ ਲਈ ਕਾਜੂ ਦਾ ਸੇਵਨ ਬਹੁਤ ਫਾਇਦੇਮੰਦ ਹੁੰਦਾ ਹੈ। ਕਿਉਂਕਿ ਇਸ 'ਚ ਮੋਨੋਅਨਸੈਚੁਰੇਟਿਡ ਅਤੇ ਪੌਲੀਅਨਸੈਚੁਰੇਟਿਡ ਫੈਟ ਪਾਇਆ ਜਾਂਦਾ ਹੈ, ਜੋ ਮਾੜੇ ਕੋਲੇਸਟ੍ਰੋਲ (LDL) ਨੂੰ ਘਟਾਉਣ 'ਚ ਮਦਦ ਕਰਦੇ ਹਨ।

ਕਾਜੂ ਚੰਗੇ ਕੋਲੈਸਟ੍ਰਾਲ ਨੂੰ ਵਧਾਉਂਦਾ ਹੈ 

ਕਈ ਖੋਜਾਂ 'ਤੋਂ ਪਤਾ ਲੱਗਿਆ ਹੈ ਕਿ ਕਾਜੂ ਖਾਣ ਨਾਲ ਮਾੜਾ ਕੋਲੇਸਟ੍ਰੋਲ ਯਾਨੀ (LDL) ਨਹੀਂ ਵਧਦਾ, ਸਗੋਂ ਇਹ ਚੰਗਾ ਕੋਲੈਸਟ੍ਰੋਲ ਯਾਨੀ (LDL) ਵਧਦਾ ਹੈ। ਕਿਉਂਕਿ ਇਸ 'ਚ ਭਰਪੂਰ ਮਾਤਰਾ 'ਚ ਐਂਟੀਆਕਸੀਡੈਂਟ ਗੁਣ ਪਾਏ ਜਾਣਦੇ ਹਨ, ਜੋ ਦਿਲ ਨਾਲ ਜੁੜੀਆਂ ਬਿਮਾਰੀਆਂ ਨੂੰ ਦੂਰ ਕਰਨ 'ਚ ਮਦਦ ਕਰਦੇ ਹਨ। ਦਸ ਦਈਏ ਕਿ ਕਾਜੂ ਦਾ ਸੇਵਨ ਖੂਨ ਦੀਆਂ ਨਾੜੀਆਂ ਨੂੰ ਸਿਹਤਮੰਦ ਰੱਖਦਾ ਹੈ ਅਤੇ ਖੂਨ ਦੇ ਥੱਕੇ ਬਣਨ ਦਾ ਖ਼ਤਰਾ ਘੱਟ ਕਰਦਾ ਹੈ। ਰੋਜ਼ਾਨਾ ਕਾਜੂ ਖਾਣ ਨਾਲ ਬਲੱਡ ਪ੍ਰੈਸ਼ਰ, ਟ੍ਰਾਈਗਲਿਸਰਾਈਡ ਲੈਵਲ ਅਤੇ ਕੋਲੈਸਟ੍ਰੋਲ ਲੈਵਲ ਨੂੰ ਘੱਟ ਕਰਨ 'ਚ ਮਦਦ ਮਿਲੇਗੀ।

ਕਾਜੂ ਖਾਣ ਨਾਲ ਮਾੜਾ ਕੋਲੈਸਟ੍ਰੋਲ ਨਹੀਂ ਵਧਦਾ 

ਇਹ ਸਾਬਤ ਹੋ ਚੁੱਕਾ ਹੈ ਕਿ ਕਾਜੂ ਖਾਣ ਨਾਲ ਸਰੀਰ 'ਚ ਮਾੜਾ ਕੋਲੈਸਟ੍ਰੋਲ ਨਹੀਂ ਵਧਦਾ। ਸਗੋਂ ਇਹ ਚੰਗੇ ਕੋਲੈਸਟ੍ਰਾਲ ਦੀ ਮਾਤਰਾ ਵਧਦੀ ਹੈ। ਕਾਜੂ ਦਿਲ ਦੀ ਸਿਹਤ ਲਈ ਫਾਇਦੇਮੰਦ ਹੁੰਦੇ ਹਨ। ਵੈਸੇ ਤਾਂ ਕਾਜੂ ਨੂੰ ਸੀਮਤ ਮਾਤਰਾ 'ਚ ਹੀ ਖਾਣਾ ਚਾਹੀਦਾ ਹੈ। ਦਿਨ 'ਚ ਜ਼ਿਆਦਾ ਕਾਜੂ ਖਾਣ ਨਾਲ ਪੇਟ ਖਰਾਬ ਹੋ ਸਕਦਾ ਹੈ।

ਇਹ ਵੀ ਪੜ੍ਹੋ: Tax Clearance Certificate : CBDT ਮੁਤਾਬਕ ਵਿਦੇਸ਼ ਜਾਣ ਲਈ ਟੈਕਸ ਕਲੀਅਰੈਂਸ ਸਰਟੀਫਿਕੇਟ ਜ਼ਰੂਰੀ ਹੈ ਜਾਂ ਨਹੀਂ? ਜਾਣੋ

Related Post