Ganesh Chaturthi 2024 : ਗਣੇਸ਼ ਚਤੁਰਥੀ ਦਾ ਤਿਉਹਾਰ ਕਦੋਂ ਮਨਾਇਆ ਜਾਵੇਗਾ, 6 ਜਾਂ 7 ਸਤੰਬਰ ? ਜਾਣੋ ਸ਼ੁਭ ਸਮਾਂ, ਪੂਜਾ ਵਿਧੀ ਅਤੇ ਵਿਸ਼ੇਸ਼ ਭੋਗ ਬਾਰੇ
ਦਸ ਦਈਏ ਕਿ ਇਸ ਦਿਨ, ਲੋਕ ਭਗਵਾਨ ਗਣੇਸ਼ ਦੀ ਮੂਰਤੀ ਨੂੰ ਆਪਣੇ ਘਰਾਂ 'ਚ ਲਿਆਉਂਦੇ ਹਨ ਅਤੇ ਸ਼ੁਭ ਸਮੇਂ 'ਤੇ ਪੂਰੀ ਰੀਤੀ-ਰਿਵਾਜਾਂ ਨਾਲ ਉਸ ਦੀ ਸਥਾਪਨਾ ਕਰਦੇ ਹਨ।
Ganesh Chaturthi 2024 : ਹਿੰਦੂ ਕੈਲੰਡਰ ਮੁਤਾਬਕ ਗਣੇਸ਼ ਉਤਸਵ ਭਾਦਰਪਦ ਮਹੀਨੇ ਦੇ ਸ਼ੁਕਲ ਪੱਖ ਦੀ ਚਤੁਰਥੀ ਤਾਰੀਖ ਤੋਂ ਸ਼ੁਰੂ ਹੁੰਦਾ ਹੈ। ਦਸ ਦਈਏ ਕਿ ਇਸ ਦਿਨ, ਲੋਕ ਭਗਵਾਨ ਗਣੇਸ਼ ਦੀ ਮੂਰਤੀ ਨੂੰ ਆਪਣੇ ਘਰਾਂ 'ਚ ਲਿਆਉਂਦੇ ਹਨ ਅਤੇ ਸ਼ੁਭ ਸਮੇਂ 'ਤੇ ਪੂਰੀ ਰੀਤੀ-ਰਿਵਾਜਾਂ ਨਾਲ ਉਸ ਦੀ ਸਥਾਪਨਾ ਕਰਦੇ ਹਨ। ਫਿਰ 10 ਦਿਨ ਭਗਵਾਨ ਗਣੇਸ਼ ਜੀ ਦੀ ਮੂਰਤੀ ਨੂੰ ਘਰ 'ਚ ਰੱਖ ਕੇ ਤਿਉਹਾਰ ਮਨਾਇਆ ਜਾਂਦਾ ਹੈ। ਇਸ ਦੌਰਾਨ ਸ਼ਰਧਾਲੂ ਉਨ੍ਹਾਂ ਦੀ ਬਹੁਤ ਸੇਵਾ ਕਰਦੇ ਹਨ। ਉਨ੍ਹਾਂ ਨੂੰ ਉਨ੍ਹਾਂ ਦੇ ਮਨਪਸੰਦ ਮੋਦਕ ਅਤੇ ਲੱਡੂ ਭੇਂਟ ਕੀਤੇ ਜਾਂਦੇ ਹਨ ਅਤੇ ਆਰਤੀ ਰੋਜ਼ਾਨਾ ਦੋਨੋਂ ਵਾਰ ਕੀਤੀ ਜਾਂਦੀ ਹੈ। 10ਵੇਂ ਦਿਨ ਗਣਪਤੀ ਜੀ ਦੀ ਮੂਰਤੀ ਦਾ ਵਿਸਰਜਨ ਹੁੰਦਾ ਹੈ। ਤਾਂ ਆਓ ਜਾਣਦੇ ਹਾਂ ਸਥਾਪਨਾ ਦੀ ਤਾਰੀਖ, ਸ਼ੁਭ ਸਮਾਂ, ਪੂਜਾ ਵਿਧੀ ਅਤੇ ਭੋਗ ਪਕਵਾਨ।
ਗਣੇਸ਼ ਚਤੁਰਥੀ 2024 ਤਾਰੀਖ ਅਤੇ ਸਮਾਂ :
ਦਸ ਦਈਏ ਕਿ ਇਸ ਸਾਲ ਸ਼ੁਕਲ ਪੱਖ ਦੀ ਚਤੁਰਥੀ ਤਿਥੀ 6 ਸਤੰਬਰ ਨੂੰ ਦੁਪਹਿਰ 3:01 ਵਜੇ ਤੋਂ ਸ਼ੁਰੂ ਹੋਵੇਗੀ ਅਤੇ 7 ਸਤੰਬਰ ਨੂੰ ਸ਼ਾਮ 5:37 ਵਜੇ ਸਮਾਪਤ ਹੋਵੇਗੀ। ਉਦੈ ਤਿਥੀ ਮੁਤਾਬਕ ਗਣੇਸ਼ ਚਤੁਰਥੀ 7 ਸਤੰਬਰ ਦਿਨ ਸ਼ਨੀਵਾਰ ਨੂੰ ਮਨਾਈ ਜਾਵੇਗੀ।
ਗਣੇਸ਼ ਚਤੁਰਥੀ ਦਾ ਵਿਸ਼ੇਸ਼ ਭੋਗ
ਲੱਡੂ :
ਭਗਵਾਨ ਗਣੇਸ਼ ਨੂੰ ਲੱਡੂ ਚੜ੍ਹਾਏ ਜਾਣਦੇ ਹਨ। ਦਸ ਦਈਏ ਕਿ ਤੁਸੀਂ ਚਨੇ ਦੇ ਆਟੇ ਜਾਂ ਬੂੰਦੀ ਦੇ ਲੱਡੂ ਚੜ੍ਹਾ ਸਕਦੇ ਹੋ।
ਮੋਦਕ :
ਭਗਵਾਨ ਗਣੇਸ਼ ਨੂੰ ਮੋਦਕ ਦਾ ਬਹੁਤ ਸ਼ੌਕੀਨ ਮੰਨਿਆ ਜਾਂਦਾ ਹੈ। ਪੁਰਾਣਾਂ 'ਚ ਦੱਸਿਆ ਗਿਆ ਹੈ ਕਿ ਬਚਪਨ 'ਚ ਭਗਵਾਨ ਗਣੇਸ਼ ਆਪਣੀ ਮਾਂ ਦੇਵੀ ਪਾਰਵਤੀ ਦੁਆਰਾ ਬਣਾਏ ਗਏ ਮੋਦਕਾਂ ਨੂੰ ਪਲ ਭਰ 'ਚ ਖਾ ਲੈਂਦੇ ਸਨ।
ਗਣੇਸ਼ ਚਤੁਰਥੀ ਪੂਜਾ ਦਾ ਸਮਾਂ :
ਵੈਸੇ ਤਾਂ ਬੱਪਾ ਲਈ ਕਿਸੇ ਸ਼ੁਭ ਸਮੇਂ ਦੀ ਲੋੜ ਨਹੀਂ ਹੈ ਕਿਉਂਕਿ ਉਹ ਰੁਕਾਵਟਾਂ ਨੂੰ ਦੂਰ ਕਰਨ ਵਾਲੇ ਹਨ। ਪਰ ਹਿੰਦੂ ਕੈਲੰਡਰ ਮੁਤਾਬਕ ਚਤੁਰਥੀ ਦੇ ਦਿਨ, ਤੁਸੀਂ ਸਵੇਰੇ 11:03 ਵਜੇ ਤੋਂ ਭਗਵਾਨ ਗਣੇਸ਼ ਦੀ ਪੂਜਾ ਕਰ ਸਕਦੇ ਹੋ, ਇਹ ਸ਼ੁਭ ਸਮਾਂ ਦੁਪਹਿਰ 1:34 ਵਜੇ ਤੱਕ ਰਹੇਗਾ।
ਗਣੇਸ਼ ਚਤੁਰਥੀ ਦੀ ਪੂਜਾ ਵਿਧੀ :
ਗਣੇਸ਼ ਚਤੁਰਥੀ ਦੇ ਦਿਨ, ਤੁਹਾਨੂੰ ਸੂਰਜ ਚੜ੍ਹਨ ਤੋਂ ਪਹਿਲਾਂ ਉੱਠਣਾ ਚਾਹੀਦਾ ਹੈ ਅਤੇ ਇਸ਼ਨਾਨ ਕਰਨਾ ਚਾਹੀਦਾ ਹੈ। ਫਿਰ ਘਰ ਦੇ ਮੰਦਰ ਨੂੰ ਸਾਫ਼ ਕਰਕੇ ਗੰਗਾ ਜਲ ਦਾ ਛਿੜਕਾਅ ਕਰਨਾ ਚਾਹੀਦਾ ਹੈ। ਇਸ ਤੋਂ ਬਾਅਦ ਭਗਵਾਨ ਗਣੇਸ਼ ਨੂੰ ਮੱਥਾ ਟੇਕ ਕੇ ਤਿੰਨ ਵਾਰ ਆਚਮਨ ਕਰੋ।
ਹੁਣ ਭਗਵਾਨ ਗਣੇਸ਼ ਦੀ ਮੂਰਤੀ ਸਥਾਪਿਤ ਕਰੋ। ਇਸ ਤੋਂ ਬਾਅਦ ਭਗਵਾਨ ਗਣੇਸ਼ ਨੂੰ ਪਵਿੱਤਰ ਧਾਗਾ, ਕੱਪੜੇ, ਚੰਦਨ, ਦੁਰਵਾ, ਧੂਪ, ਅਕਸ਼ਤ, ਦੀਵਾ, ਪੀਲੇ ਫੁੱਲ ਅਤੇ ਫਲ ਚੜ੍ਹਾਓ। ਪੂਜਾ ਕਰਦੇ ਸਮੇਂ ਭਗਵਾਨ ਗਣੇਸ਼ ਨੂੰ 21 ਦੁਰਵਾ ਭੇਟ ਕਰੋ। ਦੁਰਵਾ ਚੜ੍ਹਾਉਂਦੇ ਸਮੇਂ 'ਸ਼੍ਰੀ ਗਣੇਸ਼ਾਯ ਨਮ: ਦੁਰਵਾਣਕੁਰਨ ਸਮਰਪਯਾਮਿ' ਮੰਤਰ ਦਾ ਜਾਪ ਕਰੋ। ਭਗਵਾਨ ਗਣੇਸ਼ ਨੂੰ ਲੱਡੂ ਅਤੇ ਮੋਦਕ ਚੜ੍ਹਾਓ। ਪੂਜਾ ਦੇ ਅੰਤ 'ਚ, ਭਗਵਾਨ ਗਣੇਸ਼ ਦੀ ਆਰਤੀ ਕਰੋ ਅਤੇ ਪ੍ਰਸਾਦ ਵੰਡੋ।
(ਡਿਸਕਲੇਮਰ : ਇਹ ਲੇਖ ਆਮ ਜਾਣਕਾਰੀ ਲਈ ਹੈ ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਜੋਤਸ਼ੀਆਂ ਅਤੇ ਆਚਾਰੀਆ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।)