ਜਦੋਂ ਸੈਫ਼ ਅਲੀ ਖਾਨ ਨੂੰ ਫਰਾਈਂਗ ਪੈਨ ਨਾਲ ਮਾਰਨਾ ਚਾਹੁੰਦੀ ਸੀ ਪਤਨੀ ਅੰਮ੍ਰਿਤਾ ਸਿੰਘ

By  Shameela Khan November 13th 2023 07:20 PM -- Updated: November 13th 2023 07:57 PM

ਨਵੀਂ ਦਿੱਲੀ: ਬਾਲੀਵੁੱਡ 'ਚ ਇਕ ਅਜਿਹਾ ਜੋੜਾ ਹੈ ਜਿਨ੍ਹਾਂ ਦਾ ਵਿਆਹ ਹੀ ਨਹੀਂ ਸਗੋਂ ਉਨ੍ਹਾਂ ਦਾ ਤਲਾਕ ਵੀ ਹਮੇਸ਼ਾ ਸੁਰਖੀਆਂ ਦਾ ਕਾਰਨ ਬਣਿਆ ਰਿਹਾ ਹੈ। ਅਸੀਂ ਗੱਲ ਕਰ ਰਹੇ ਹਾਂ ਛੋਟੇ ਨਵਾਬ ਯਾਨੀ ਸੈਫ਼ ਅਲੀ ਖਾਨ ਅਤੇ ਉਨ੍ਹਾਂ ਦੀ ਪਹਿਲੀ ਪਤਨੀ ਅੰਮ੍ਰਿਤਾ ਸਿੰਘ ਦੀ। ਇਸ ਜੋੜੇ ਨੇ ਜਨਤਕ ਮੰਚ 'ਤੇ ਆਪਣੀ ਵਿਆਹੁਤਾ ਜ਼ਿੰਦਗੀ ਦੇ ਕਾਲੇ ਰਾਜ਼ਾਂ ਨੂੰ ਉਜਾਗਰ ਕਰਨ 'ਚ ਕੋਈ ਕਸਰ ਬਾਕੀ ਨਹੀਂ ਛੱਡੀ। ਇਸ ਤੋਂ ਬਾਅਦ ਗੁਜ਼ਾਰਾ ਭੱਤੇ ਅਤੇ ਬੱਚਿਆਂ ਦੀ ਕਸਟਡੀ ਨੂੰ ਲੈ ਕੇ ਦੋਵਾਂ ਵਿਚਾਲੇ ਹੋਈ ਲੜਾਈ ਨੂੰ ਲੈ ਕੇ ਲੋਕਾਂ ਨੇ ਕਾਫ਼ੀ ਡਰਾਮਾ ਵੀ ਦੇਖਿਆ। ਤੁਹਾਨੂੰ ਦੱਸ ਦਈਏ ਕਿ ਸੈਫ਼ ਅਤੇ ਅੰਮ੍ਰਿਤਾ ਦਾ ਵਿਆਹ 1991 'ਚ ਹੋਇਆ ਸੀ ਇਹ ਉਹ ਵੇਲਾ ਸੀ ਜਦੋਂ ਸੈਫ਼ ਆਪਣੇ ਕਰੀਅਰ ਦੀ ਸ਼ੁਰੂਆਤ ਕਰ ਰਹੇ ਸਨ ਅਤੇ ਅੰਮ੍ਰਿਤਾ ਬਾਲੀਵੁੱਡ ਦੀਆਂ ਟਾਪ ਅਭਿਨੇਤਰੀਆਂ ਦੀ ਲਿਸਟ 'ਚ ਸ਼ਾਮਲ ਸੀ। ਹਾਲਾਂਕਿ ਤੁਸੀਂ ਉਨ੍ਹਾਂ ਦੀ ਲੜਾਈ ਦੀਆਂ ਕਈ ਕਹਾਣੀਆਂ ਜਾਣਦੇ ਹੋਵੋਗੇ ਪਰ ਅੱਜ ਅਸੀਂ ਤੁਹਾਨੂੰ ਕੁਝ ਅਜਿਹਾ ਦੱਸਣ ਜਾ ਰਹੇ ਹਾਂ ਜਿਸ ਨੂੰ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ।


ਸੈਫ਼ ਅਲੀ ਖਾਨ ਅਤੇ ਅੰਮ੍ਰਿਤਾ ਸਿੰਘ ਦਾ ਵਿਆਹ ਹਮੇਸ਼ਾ ਹੀ ਸੁਰਖੀਆਂ 'ਚ ਰਿਹਾ ਹੈ। ਕਾਰਨ ਇਹ ਸੀ ਕਿ ਅੰਮ੍ਰਿਤਾ ਸੈਫ ਤੋਂ 12 ਸਾਲ ਵੱਡੀ ਸੀ। ਅੰਮ੍ਰਿਤਾ ਅਤੇ ਸੈਫ਼ ਨੇ ਗੁਪਤ ਵਿਆਹ ਕਰ ਲਿਆ ਸੀ ਅਤੇ ਫਿਰ ਜਦੋਂ ਉਹ ਸਾਹਮਣੇ ਆਏ ਤਾਂ ਦੋਵਾਂ ਨੇ ਸਿਮੀ ਗਰੇਵਾਲ ਦੇ ਟਾਕ ਸ਼ੋਅ ਵਿੱਚ ਆਪਣੀ ਜ਼ਿੰਦਗੀ ਅਤੇ ਲਵ ਲਾਈਫ਼ ਦੇ ਕਈ ਰਾਜ਼ ਖੋਲ੍ਹੇ।

ਇਸ ਇੰਟਰਵਿਊ ਦੌਰਾਨ ਅੰਮ੍ਰਿਤਾ ਸਿੰਘ ਨੇ ਅਜਿਹੀ ਗੱਲ ਕਹੀ ਸੀ ਜਿਸ ਨੂੰ ਸੁਣ ਕੇ ਤੁਸੀਂ ਵੀ ਕਹੋਗੇ ਕਿ ਦੋਵਾਂ ਵਿਚਾਲੇ ਸਭ ਕੁਝ ਠੀਕ ਨਹੀਂ ਚੱਲ ਰਿਹਾ। ਅੰਮ੍ਰਿਤਾ ਨੇ ਕਿਹਾ ਕਿ ਉਹ ਸੈਫ਼ ਅਲੀ ਖਾਨ ਦੇ ਨੇੜੇ ਆਉਣ ਅਤੇ ਹੋਰ ਅਭਿਨੇਤਰੀਆਂ ਨਾਲ ਕੰਮ ਕਰਨ ਨੂੰ ਲੈ ਕੇ ਬਹੁਤ ਅਸੁਰੱਖਿਅਤ ਸੀ। ਇਸ ਤੋਂ ਇਲਾਵਾ ਉਸ ਨੇ ਇਹ ਵੀ ਦੱਸਿਆ ਕਿ ਕਈ ਵਾਰ ਉਹ ਸੈਫ ਨਾਲ ਲੜਦੀ ਰਹਿੰਦੀ ਸੀ ਅਤੇ ਉਸ ਨੂੰ ਲੱਗਦਾ ਸੀ ਕਿ ਉਹ ਸੈਫ ਦੇ ਸਿਰ 'ਤੇ ਫਰਾਈਂਗ ਪੈਨ ਮਾਰ ਰਹੀ ਹੈ। ਅੰਮ੍ਰਿਤਾ ਨੇ ਇੰਟਰਵਿਊ 'ਚ ਕਿਹਾ, 'ਜੇਕਰ ਮੈਂ ਕਹਾਂਗੀ ਕਿ ਮੈਂ ਅਜਿਹਾ ਨਹੀਂ ਕੀਤਾ ਤਾਂ ਮੈਂ ਝੂਠ ਬੋਲਾਂਗੀ। ਸਾਡੀਆਂ ਆਪਣੀਆਂ ਸਮੱਸਿਆਵਾਂ ਹਨ, ਸਾਡੀਆਂ ਆਪਣੀਆਂ ਲੜਾਈਆਂ ਹਨ। ਮੈਨੂੰ ਲੱਗਦਾ ਹੈ ਕਿ ਔਰਤ ਲਈ ਅਸੁਰੱਖਿਅਤ ਮਹਿਸੂਸ ਕਰਨਾ ਆਮ ਗੱਲ ਹੈ।"

ਸੈਫ਼ ਅਲੀ ਖਾਨ ਅਤੇ ਅੰਮ੍ਰਿਤਾ ਸਿੰਘ ਸਾਲ 2004 ਵਿੱਚ ਵੱਖ ਹੋ ਗਏ ਸਨ। ਹਾਲਾਂਕਿ ਉਨ੍ਹਾਂ ਦਾ ਵੱਖ ਹੋਣਾ ਬਹੁਤ ਨਾਟਕੀ ਸੀ। ਪਹਿਲਾਂ ਤਾਂ ਦੋਹਾਂ ਨੇ ਇੱਕ-ਦੂਜੇ 'ਤੇ ਕਈ ਗੰਭੀਰ ਦੋਸ਼ ਲਾਏ ਇਸ ਤੋਂ ਇਲਾਵਾ ਅੰਮ੍ਰਿਤਾ ਸਿੰਘ ਨੇ ਆਪਣੇ ਵਿਆਹ ਦੇ ਕਈ ਰਾਜ਼ ਖੋਲ੍ਹੇ ਅਤੇ ਸੈਫ਼ ਨੂੰ ਬਦਨਾਮ ਕਰਨ 'ਚ ਕੋਈ ਕਸਰ ਨਹੀਂ ਛੱਡੀ। ਇਸ ਦੇ ਨਾਲ ਹੀ ਸੈਫ਼ ਅਲੀ ਖਾਨ ਨੇ ਇਹ ਵੀ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਸੀ ਕਿ ਅੰਮ੍ਰਿਤਾ ਨੂੰ ਦਿੱਤੀ ਜਾਣ ਵਾਲੀ ਵੱਡੀ ਰਕਮ ਇਕੱਠੀ ਕਰਨ ਲਈ ਉਨ੍ਹਾਂ ਨੂੰ ਕਾਫੀ ਮਿਹਨਤ ਕਰਨੀ ਪਈ। ਦੱਸ ਦਈਏ ਕਿ ਉਸ ਸਮੇਂ ਅੰਮ੍ਰਿਤਾ ਸਿੰਘ ਨੂੰ ਗੁਜ਼ਾਰੇ ਵਜੋਂ 5 ਕਰੋੜ ਰੁਪਏ ਮਿਲੇ ਸਨ।

Related Post