Lohri 2024: ਇਸ ਵਾਰ ਲੋਹੜੀ 13 ਜਾਂ 14 ਜਨਵਰੀ ਨੂੰ? ਜਾਣੋ ਸਹੀ ਮਿਤੀ ਅਤੇ ਸਮਾਂ

Lohri 2024: ਲੋਹੜੀ ਨੇੜੇ ਹੈ ਅਤੇ ਦੇਸ਼ ਭਰ 'ਚ ਉਤਸ਼ਾਹ ਹੈ, ਖਾਸ ਤੌਰ 'ਤੇ ਉੱਤਰ ਭਾਰਤ 'ਚ, ਜਿੱਥੇ ਇਸ ਤਿਓਹਾਰ ਨੂੰ ਸ਼ਾਨਦਾਰ ਤਰੀਕੇ ਨਾਲ ਮਨਾਇਆ ਜਾਂਦਾ ਹੈ। ਲੋਹੜੀ ਦੀ ਸ਼ਾਮ ਲਕੜਾਂ ਬਾਲ ਅੰਗਰੇਜ਼ੀ 'ਚ ਬੋਨਫਾਇਰ ਬਾਲ, ਬੋਲੀਆਂ ਅਤੇ ਭੰਗੜੇ ਪਾ ਕੇ ਮਨਾਇਆ ਜਾਂਦਾ ਹੈ।
हिंदी में भी पढ़ो: Lohri 2024: लोहड़ी 13 को है या 14 जनवरी को? यहां जानें सही तिथि और समय
ਕਿਉਂ ਮਨਾਉਂਦੇ ਨੇ ਲੋਹੜੀ ਦਾ ਤਿਹਾੜ?
ਸਰਦੀਆਂ ਦੀਆਂ ਫਸਲਾਂ ਦੇ ਪੱਕਣ, ਸੁਆਦੀ ਭੋਜਨ, ਪਰਿਵਾਰ ਅਤੇ ਦੋਸਤਾਂ ਨਾਲ ਖੁਸ਼ੀ, ਰਵਾਇਤੀ ਲੋਕ ਗੀਤ ਅਤੇ ਨਾਚ ਦੇ ਪ੍ਰਤੀਕ ਵਜੋਂ, ਲੋਹੜੀ ਨੂੰ ਮੁੱਖ ਤੌਰ 'ਤੇ ਹਰਿਆਣਾ ਅਤੇ ਪੰਜਾਬ 'ਚ ਹਿੰਦੂ, ਮੁਸਲਿਮ ਅਤੇ ਸਿੱਖ ਭਾਈਚਾਰੇ ਦੁਆਰਾ ਵਿਆਪਕ ਤੌਰ 'ਤੇ ਮਨਾਇਆ ਜਾਂਦਾ ਹੈ।
ਲੋਹੜੀ ਦਾ ਤਿਓਹਾਰ ਮਕਰ ਸੰਕ੍ਰਾਂਤੀ ਦੇ ਤਿਓਹਾਰ ਤੋਂ ਇੱਕ ਦਿਨ ਪਹਿਲਾਂ ਪੈਂਦਾ ਹੈ। ਇਸ ਦਾਲ ਵੀ ਪੂਰਾ ਦੇਸ਼ ਇਸ ਸ਼ੁਭ ਵਾਢੀ ਦੇ ਤਿਉਹਾਰ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ। ਪਰ ਲੋਹੜੀ ਮਨਾਉਣ ਦੀ ਸਹੀ ਮਿਤੀ ਨੂੰ ਲੈ ਕੇ ਥੋੜੀਆਂ ਉਲਝਣਾਂ ਪਈਆਂ ਹੋਈਆਂ ਹਨ, ਲੋਹੜੀ 13 ਜਨਵਰੀ ਨੂੰ ਹੈ ਜਾਂ ਕਿ 14 ਜਨਵਰੀ ਨੂੰ, ਇਸਨੂੰ ਲੈ ਕੇ ਭੰਬਲਭੂਸਾ ਪਿਆ ਹੋਇਆ ਹੈ।
ਇਹ ਵੀ ਪੜ੍ਹੋ: ਲਕਸ਼ਦੀਪ 'ਚ ਨਹੀਂ ਹੈ ਇੱਕ ਵੀ ਕੁੱਤਾ, ਜਾਣੋ ਕਿਉ...
ਇਹ ਸਪੱਸ਼ਟ ਨਹੀਂ ਹੈ ਕਿ ਇਸ ਸਾਲ ਲੋਹੜੀ ਕਿਸ ਦਿਨ ਮਨਾਈ ਜਾਵੇ। ਪਰ ਦ੍ਰਿਕ ਪੰਚਾਂਗ ਮੁਤਾਬਕ ਲੋਹੜੀ 14 ਜਨਵਰੀ 2024 ਦਿਨ ਐਤਵਾਰ ਨੂੰ ਮਨਾਈ ਜਾਣੀ ਹੈ। ਕਿਉਂਕਿ ਮਕਰ ਸੰਕ੍ਰਾਂਤੀ ਜੋ ਲੋਹੜੀ ਨਾਲ ਹੀ ਸੰਬੰਧਿਤ ਤਿਉਹਾਰ ਹੈ, ਸੋਮਵਾਰ ਯਾਨੀ 15 ਜਨਵਰੀ 2024 ਨੂੰ ਪੈਣ ਦੀ ਸੰਭਾਵਨਾ ਹੈ।
ਦੱਸਿਆ ਜਾ ਰਿਹਾ ਕਿ ਦ੍ਰਿਕ ਪੰਚਾਂਗ ਦੇ ਮੁਤਾਬਕ ਇਸ ਸਾਲ ਲੋਹੜੀ ਦੇ ਤਿਉਹਾਰ ਲਈ ਪੂਜਾ ਦਾ ਸਮਾਂ (Lohri 2024 Puja timings) ਹੇਠ ਲਿਖੇ ਮੁਤਾਬਕ ਹੈ;
- ਬ੍ਰਹਮਾ ਮੁਹੂਰਤ 14 ਜਨਵਰੀ ਸਵੇਰੇ 05:27 ਵਜੇ ਤੋਂ ਸਵੇਰੇ 06:21 ਵਜੇ ਤੱਕ
- ਅਭਿਜੀਤ ਮੁਹੂਰਤ 14 ਜਨਵਰੀ ਦੁਪਹਿਰ 12:09 ਵਜੇ ਤੋਂ 12:51 ਵਜੇ ਤੱਕ
ਇਹ ਵੀ ਪੜ੍ਹੋ: Dunki: ਪਨਾਮਾ ਦੇ ਜੰਗਲਾਂ 'ਚ ਲਾਪਤਾ ਹੋਇਆ ਪਠਾਨਕੋਟ ਦਾ ਨੌਜਵਾਨ
ਲੋਹੜੀ ਮੁੱਖ ਤੌਰ 'ਤੇ ਭਾਰਤ ਦੇ ਉੱਤਰੀ ਖੇਤਰਾਂ ਵਿੱਚ, ਖਾਸ ਕਰਕੇ ਪੰਜਾਬੀ ਭਾਈਚਾਰੇ ਵਿੱਚ ਸੱਭਿਆਚਾਰਕ ਅਤੇ ਧਾਰਮਿਕ ਮਹੱਤਵ ਰੱਖਦ ਹੈ। ਇਹ ਸਰਦੀਆਂ ਦੇ ਅੰਤ ਅਤੇ ਲੰਬੇ ਦਿਨਾਂ ਦੀ ਆਮਦ ਨੂੰ ਦਰਸਾਉਂਦਾ ਹੈ। ਲੋਹੜੀ ਉਪਜਾਊ ਸ਼ਕਤੀ ਅਤੇ ਜੀਵਨ ਦੀ ਖੁਸ਼ੀ ਮਨਾਉਣ ਦਾ ਤਿਉਹਾਰ ਹੈ। ਇਸ ਦੇ ਨਾਲ ਹੀ, ਇਹ ਨਵ-ਵਿਆਹੁਤਾ ਅਤੇ ਨਵਜੰਮੇ ਬੱਚਿਆਂ ਲਈ ਵੀ ਇੱਕ ਸ਼ੁਭ ਤਿਉਹਾਰ ਮੰਨਿਆ ਜਾਂਦਾ ਹੈ। ਲੋਹੜੀ ਦੋਸਤਾਂ ਅਤੇ ਪਰਿਵਾਰ ਵਿਚਕਾਰ ਏਕਤਾ ਅਤੇ ਬੰਧਨ ਦਾ ਤਿਉਹਾਰ ਹੈ।