Whatsapp Update : ਵਟਸਐਪ ਰਾਹੀਂ ਇੰਸਟਾਗ੍ਰਾਮ ਤੇ ਫੇਸਬੁੱਕ ਐਪਸ ਨੂੰ ਚਲਾਉਣਾ ਹੋਇਆ ਆਸਾਨ, ਜਾਣੋ ਤਰੀਕਾ

Whatsapp new features : ਨਾਲ ਹੀ ਵਟਸਐਪ ਨੇ ਹਾਲ ਹੀ 'ਚ ਉਪਭੋਗਤਾਵਾਂ ਲਈ Meta AI ਜਾਰੀ ਕੀਤਾ ਹੈ। ਜਿਵੇ ਤੁਸੀਂ ਜਾਣਦੇ ਹੋ ਕਿ ਮੇਟਾ ਏਆਈ ਓਪਨਏਆਈ ਦੇ ਚੈਟਜੀਪੀਟੀ ਦੇ ਸਮਾਨ ਕੰਮ ਕਰਦਾ ਹੈ। Meta AI ਕਈ ਤਰ੍ਹਾਂ ਦੇ ਸਵਾਲਾਂ ਦੇ ਜਵਾਬ ਦੇ ਸਕਦਾ ਹੈ। Meta AI LLM ਯਾਨੀ Large Language Model 'ਤੇ ਕੰਮ ਕਰਦਾ ਹੈ।

By  KRISHAN KUMAR SHARMA July 1st 2024 02:01 PM

Whatsapp Update : ਵਟਸਐਪ ਇੱਕ ਜਾਣੇ-ਮਾਣੇ ਸੋਸ਼ਲ ਮੀਡੀਆ ਪਲੇਟਫਾਰਮਾਂ 'ਚੋ ਇੱਕ ਹੈ ਅੱਜਕਲ੍ਹ ਜ਼ਿਆਦਾਤਰ ਲੋਕ ਕਿਸੇ ਨਾਲ ਗੱਲ ਕਰਨ, ਫੋਟੋਆਂ ਭੇਜਣ, ਆਡੀਓ ਅਤੇ ਵੀਡੀਓ ਕਾਲ ਕਰਨ ਲਈ ਇਸ ਦੀ ਵਰਤੋਂ ਕਰਦੇ ਹਨ ਅਜਿਹੇ 'ਚ ਚੈਟਿੰਗ ਐਪ ਵਟਸਐਪ 'ਚ ਦੋ ਸ਼ਾਨਦਾਰ ਵਿਸ਼ੇਸ਼ਤਾਵਾਂ ਜੋੜੀਆਂ ਗਿਆ ਹਨ। ਦਸ ਦਈਏ ਕਿ ਮੈਟਾ ਦੇ ਅਧੀਨ ਕੰਮ ਕਰਨ ਵਾਲੀ ਕੰਪਨੀ ਵਟਸਐਪ ਨੇ ਹਾਲ ਹੀ 'ਚ ਲਗਭਗ ਸਾਰੇ ਉਪਭੋਗਤਾਵਾਂ ਲਈ ਦੋ ਨਵੇਂ ਵਿਸ਼ੇਸ਼ ਅਪਡੇਟ ਜਾਰੀ ਕੀਤੇ ਹਨ। ਇਨ੍ਹਾਂ ਦੋ ਵਿਸ਼ੇਸ਼ਤਾਵਾਂ ਨਾਲ ਉਪਭੋਗਤਾਵਾਂ ਦਾ ਕੰਮ ਆਸਾਨ ਹੋ ਜਾਵੇਗਾ। ਇਸ ਤੋਂ ਇਲਾਵਾ ਉਪਭੋਗਤਾਵਾਂ ਦਾ ਚੈਟਿੰਗ ਅਨੁਭਵ ਪਹਿਲਾਂ ਨਾਲੋਂ ਬਿਹਤਰ ਹੋ ਜਾਵੇਗਾ। ਤਾਂ ਆਉ ਜਾਣਦੇ ਹਾਂ ਵਟਸਐਪ ਰਾਹੀਂ ਇੰਸਟਾਗ੍ਰਾਮ ਅਤੇ ਫੇਸਬੁੱਕ ਐਪਸ ਨੂੰ ਖੋਲ੍ਹਣ ਦਾ ਆਸਾਨ ਤਰੀਕਾ...

ਵੈਸੇ ਤਾਂ ਕੰਪਨੀ ਆਪਣੇ ਪਲੇਟਫਾਰਮ 'ਤੇ ਸ਼ਾਨਦਾਰ ਵਿਸ਼ੇਸ਼ਤਾਵਾਂ ਲਿਆਉਣ ਲਈ ਲਗਾਤਾਰ ਕੰਮ ਕਰ ਰਹੀ ਹੈ। ਦਸ ਦਈਏ ਕਿ ਇਸ ਸੰਦਰਭ 'ਚ ਵਟਸਐਪ 'ਤੇ ਦੋ ਸ਼ਾਨਦਾਰ ਅਪਡੇਟਸ ਪ੍ਰਾਪਤ ਹੋਏ ਹਨ। ਹੁਣ ਇੰਸਟਾਗ੍ਰਾਮ ਅਤੇ ਫੇਸਬੁੱਕ ਐਪਸ ਨੂੰ ਵਟਸਐਪ ਰਾਹੀਂ ਆਸਾਨੀ ਨਾਲ ਖੋਲ੍ਹਿਆ ਜਾ ਸਕਦਾ ਹੈ। ਜੀ ਹਾਂ, ਦਸ ਦਈਏ ਕਿ ਕੰਪਨੀ ਨੇ ਇਸ ਵਿਸ਼ੇਸ਼ਤਾ ਨੂੰ ਕੁਝ ਸਮਾਂ ਪਹਿਲਾਂ ਹੀ ਜਾਰੀ ਕੀਤਾ ਹੈ। ਇਸ ਵਿਸ਼ੇਸ਼ਤਾ ਦੇ ਆਉਣ 'ਤੋਂ ਬਾਅਦ ਹੁਣ ਉਪਭੋਗਤਾਵਾਂ ਨੂੰ ਇੰਸਟਾਗ੍ਰਾਮ ਅਤੇ ਫੇਸਬੁੱਕ ਖੋਲ੍ਹਣ ਲਈ ਵਟਸਐਪ ਤੋਂ ਬਾਹਰ ਨਹੀਂ ਜਾਣਾ ਪਵੇਗਾ। ਅਜਿਹੇ 'ਚ ਉਪਭੋਗਤਾਵਾਂ ਦੀ ਇੰਸਟਾਗ੍ਰਾਮ ਅਤੇ ਫੇਸਬੁੱਕ ਤੱਕ ਪਹੁੰਚ ਆਸਾਨ ਅਤੇ ਸੁਵਿਧਾਜਨਕ ਹੋ ਜਾਵੇਗੀ।

ਵਟਸਐਪ ਰਾਹੀਂ ਇੰਸਟਾਗ੍ਰਾਮ ਅਤੇ ਫੇਸਬੁੱਕ ਐਪਸ ਨੂੰ ਖੋਲ੍ਹਣ ਦਾ ਆਸਾਨ ਤਰੀਕਾ

  • ਇਸ ਵਿਸ਼ੇਸ਼ਤਾ ਦਾ ਫਾਇਦਾ ਲੈਣ ਲਈ ਤੁਹਾਨੂੰ ਸਭ ਤੋਂ ਪਹਿਲਾ ਆਪਣੇ ਡਿਵਾਈਸ 'ਤੇ ਵਟਸਐਪ ਨੂੰ ਖੋਲ੍ਹਣਾ ਹੋਵੇਗਾ।
  • ਇਸ ਤੋਂ ਬਾਅਦ ਤੁਹਾਨੂੰ ਉੱਪਰ ਦਿੱਤੇ ਤਿੰਨ ਡਾਟਸ ਦੇ ਵਿਕਲਪ ਨੂੰ ਚੁਣਨਾ ਹੋਵੇਗਾ।
  • ਫਿਰ ਹੇਠਾਂ ਦਿੱਤੇ ਗਏ ਸੈਟਿੰਗਜ਼ ਵਿਕਲਪ ਨੂੰ ਚੁਣਨਾ ਹੋਵੇਗਾ।
  • ਸੈਟਿੰਗਜ਼ ਵਿਕਲਪ ਨੂੰ ਚੁਣਨ ਤੋਂ ਬਾਅਦ ਜਦੋਂ ਤੁਸੀਂ ਹੇਠਾਂ ਸਕ੍ਰੋਲ ਕਰੋਗੇ ਤਾਂ ਤੁਹਾਨੂੰ ਓਪਨ ਇੰਸਟਾਗ੍ਰਾਮ ਅਤੇ ਓਪਨ ਫੇਸਬੁੱਕ ਦਾ ਆਪਸ਼ਨ ਮਿਲੇਗਾ।
  • ਅੰਤ 'ਚ ਉਪਭੋਗਤਾ ਜੋ ਵੀ ਵਿਕਲਪ ਨੂੰ ਚੁਣੇਗਾ, ਇਹ ਉਨ੍ਹਾਂ ਨੂੰ ਸਿੱਧੇ ਉਨ੍ਹਾਂ ਦੇ ਪ੍ਰੋਫਾਈਲ 'ਤੇ ਲੈ ਜਾਵੇਗਾ।

ਵਟਸਐਪ 'ਚ ਦੂਜਾ ਅਪਡੇਟ

ਨਾਲ ਹੀ ਜੇਕਰ ਵਟਸਐਪ ਦੇ ਹੋਰ ਅਪਡੇਟਾਂ ਦੀ ਗੱਲ ਕਰੀਏ ਤਾਂ ਹੁਣ ਉਪਭੋਗਤਾ 60 ਸੈਕਿੰਡ ਤੱਕ ਸਟੇਟਸ ਪੋਸਟ ਕਰ ਸਕਦੇ ਹਨ। ਇਸ ਵਿਸ਼ੇਸ਼ਤਾ ਨੂੰ ਕੁਝ ਦਿਨ ਪਹਿਲਾਂ ਹੀ ਜਾਰੀ ਕੀਤਾ ਗਿਆ ਹੈ। ਅਜਿਹੇ 'ਚ ਉਪਭੋਗਤਾ ਹੁਣ ਸਟੇਟਸ 'ਤੇ ਪਹਿਲਾਂ ਨਾਲੋਂ ਵੱਡੇ ਵੀਡੀਓ ਪਾ ਸਕਦੇ ਹਨ। ਦਸ ਦਈਏ ਕਿ ਇਸ ਤੋਂ ਪਹਿਲਾਂ ਵਟਸਐਪ 'ਤੇ 30 ਸੈਕਿੰਡ ਤੱਕ ਸਟੇਟਸ ਪੋਸਟ ਕਰਨ ਦਾ ਵਿਕਲਪ ਸੀ।

ਐਪ ਕਈ ਨਵੇਂ ਅਪਡੇਟਾਂ 'ਤੇ ਕਰ ਰਿਹਾ ਕੰਮ

ਇਸ ਤੋਂ ਇਲਾਵਾ ਵਟਸਐਪ ਕਈ ਵਿਸ਼ੇਸ਼ਤਾਵਾਂ 'ਤੇ ਕੰਮ ਕਰ ਰਿਹਾ ਹੈ। ਦਸ ਦਈਏ ਕਿ ਜਲਦ ਹੀ ਉਪਭੋਗਤਾਵਾਂ ਨੂੰ ਵਟਸਐਪ 'ਚ ਡਾਇਲਰ ਵਿਸ਼ੇਸ਼ਤਾ ਦੀ ਸਹੂਲਤ ਮਿਲੇਗੀ। ਇਸ ਵਿਸ਼ੇਸ਼ਤਾ ਦੇ ਆਉਣ ਤੋਂ ਬਾਅਦ ਉਪਭੋਗਤਾ ਕਿਸੇ ਨੂੰ ਵੀ ਐਪ ਤੋਂ ਹੀ ਕਾਲ ਕਰ ਸਕਣਗੇ। ਅਜਿਹੇ 'ਚ ਉਪਭੋਗਤਾਵਾਂ ਨੂੰ ਐਪ ਤੋਂ ਬਾਹਰ ਜਾਣ ਦੀ ਜ਼ਰੂਰਤ ਨਹੀਂ ਹੋਵੇਗੀ। ਨਾਲ ਹੀ ਵਟਸਐਪ ਨੇ ਹਾਲ ਹੀ 'ਚ ਉਪਭੋਗਤਾਵਾਂ ਲਈ Meta AI ਜਾਰੀ ਕੀਤਾ ਹੈ। ਜਿਵੇ ਤੁਸੀਂ ਜਾਣਦੇ ਹੋ ਕਿ ਮੇਟਾ ਏਆਈ ਓਪਨਏਆਈ ਦੇ ਚੈਟਜੀਪੀਟੀ ਦੇ ਸਮਾਨ ਕੰਮ ਕਰਦਾ ਹੈ। Meta AI ਕਈ ਤਰ੍ਹਾਂ ਦੇ ਸਵਾਲਾਂ ਦੇ ਜਵਾਬ ਦੇ ਸਕਦਾ ਹੈ। Meta AI LLM ਯਾਨੀ Large Language Model 'ਤੇ ਕੰਮ ਕਰਦਾ ਹੈ। ਅੱਜਕਲ੍ਹ ਇਹ ਸਿਰਫ ਅੰਗਰੇਜ਼ੀ ਭਾਸ਼ਾ ਦੀ ਸਹਾਇਤਾ ਨਾਲ ਉਪਲਬਧ ਹੈ।

Related Post